ਨਵਾਂਸ਼ਹਿਰ 1 ਫਰਵਰੀ (ਐਨ ਟੀ ਟੀਮ) ਐਨ ਆਰ ਆਈ ਸਭਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਪਣੇ ਦਫਤਰ ਲਈ ਮਿੰਨੀ ਸਕੱਤਰੇਤ ਵਿਖੇ ਦੋ ਕਮਰਿਆਂ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਸਭਾ ਦੇ ਪ੍ਰਧਾਨ ਏ ਐਸ ਗਿੱਲ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਆਪਣੇ ਪਹਿਲੇ ਦਫਤਰ ਦੀ ਇਮਾਰਤ ਜੂਨ 2011 ਤੋਂ ਮਾਨਯੋਗ ਜਿਲ੍ਹਾ ਸ਼ੈਸ਼ਨ ਜੱਜ ਨੂੰ ਦਿੱਤੀ ਹੋਈ ਹੈ ਅਤੇ ਸਭਾ ਦਾ ਮੌਜੂਦਾ ਦਫਤਰ ਪੁਰਾਣੇ ਡੀ ਸੀ ਦਫਤਰ ਵਿਖੇ ਤੇ ਉਪਰਲੀ ਮੰਜ਼ਿਲ ਤੇ ਹੋਣ ਕਾਰਨ ਆਮ ਲੋਕਾਂ ਨੂੰ ਆਉਣ ਜਾਣ ਦੀ ਦਿੱਕਤ ਆ ਰਹੀ ਹੈ। ਉਹਨਾਂ ਪ੍ਰਸ਼ਾਸਨ ਵੱਲੋਂ ਨਵੇਂ ਬਣੇ ਕਮਰਿਆਂ ਵਿੱਚੋਂ ਸਭਾ ਨੂੰ ਅਲਾਟ ਕਰਨ ਦੀ ਗੱਲ ਨੂੰ ਦੁਹਰਾਉਂਦਿਆਂ ਡੀ ਸੀ ਮੈਡਮ ਤੋਂ ਕਮਰੇ ਅਲਾਟ ਕਰਨ ਲਈ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਸਭਾ ਦੇ ਮੈਂਬਰ ਕੇਵਲ ਸਿੰਘ ਖਟਕੜ ਅਤੇ ਸੁਖਵਿੰਦਰ ਸਿੰਘ ਮਿੰਟੂ ਆਦਿ ਹਾਜ਼ਰ ਸਨ।
ਐਨ ਆਰ ਆਈ ਸਭਾ ਵਲੋਂ ਮਿੰਨੀ ਸਕੱਤਰੇਤ ਤੋਂ ਕੀਤੀ ਗਈ ਦੋ ਕਮਰਿਆਂ ਦੀ ਮੰਗ

Posted by
NawanshahrTimes.Com