28 ਫਰਵਰੀ ਦੀ ਪਟਿਆਲਾ ਰੈਲੀ 'ਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ
ਨਵਾਂਸ਼ਹਿਰ 26 ਫਰਵਰੀ (ਐਨ ਟੀ ਟੀਮ) : ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ 28 ਫਰਵਰੀ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਨਰੰਜਣਜੋਤ ਸਿੰਘ ਚਾਂਦਪੁਰੀ ਨੇ ਕਿਹਾ ਕਿ ਸੂਬਾ ਪ੍ਰਧਾਨ ਅਮਨਬੀਰ ਸਿੰਘ ਗੁਰਾਇਆ ਦੀ ਅਗਵਾਈ ਹੇਠ ਪੰਜਾਬ ਦੇ ਹਰ ਜਿਲ੍ਹੇ ਤੋਂ ਐਸ.ਐਲ.ਏ. ਸਾਥੀ ਰੈਲੀ ਵਿੱਚ ਸ਼ਾਮਿਲ ਹੋਣਗੇ। ਯੂਨੀਅਨ ਦੇ ਸਰਪ੍ਰਸਤ ਜਸਵੰਤ ਰਾਏ ਛੇਹਰਟਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਹਿਲਾਂ ਵੀ ਸਾਂਝੇ ਸੰਘਰਸ਼ਾਂ 'ਚ ਵੱਧ-ਚੜ੍ਹ ਕੇ ਸ਼ਾਮਿਲ ਹੁੰਦੀ ਰਹੀ ਹੈ ਅਤੇ ਇਸ ਵਾਰ ਵੀ ਇਸ ਰੀਤ ਨੂੰ ਕਾਇਮ ਰੱਖਿਆ ਜਾਵੇਗਾ। ਸੀਨੀ.ਮੀਤ ਪ੍ਰਧਾਨ ਸੁਖਮੰਦਰ ਸਿੰਘ ਮੋਗਾ ਤੇ ਸੁਖਜਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਰੈਲੀ ਲਈ ਸਾਥੀਆਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ ਅਤੇ ਇਸ ਰੈਲੀ ਵਿੱਚ ਐਸ.ਐਲ.ਏ. ਸਾਥੀਆਂ ਦੁਆਰਾ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸੰਧੂ ਬਠਿੰਡਾ ਨੇ ਕਿਹਾ ਕਿ ਉਨ੍ਹਾਂ ਦੇ ਕੇਡਰ ਦੇ ਵੱਡੀ ਪੱਧਰ 'ਤੇ ਸਾਥੀ ਨਵੀਂ ਪੈਨਸ਼ਨ ਸਕੀਮ ਦੀ ਮਾਰ ਝੱਲ ਰਹੇ ਹਨ ਅਤੇ ਸਾਰੇ ਸਾਥੀ ਪੈਨਸ਼ਨ ਦਾ ਬੁਨਿਆਦੀ ਹੱਕ ਹਾਸਿਲ ਕਰਨ ਲਈ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸੰਯੁਕਤ ਸਕੱਤਰ ਦਿਨੇਸ਼ ਕੁਮਾਰ ਲੁਧਿਆਣਾ ਅਤੇ ਵਿੱਤ ਸਕੱਤਰ ਹਰਪ੍ਰੀਤ ਸਿੰਘ ਹੁਸ਼ਿਆਰਪੁਰ ਨੇ ਕਿਹਾ ਕਿ ਸਰਕਾਰ ਲਗਾਤਾਰ ਕਿਰਤੀ ਲੋਕਾਂ 'ਤੇ ਆਰਥਿਕ ਪਾਬੰਦੀਆਂ ਮੜ੍ਹ ਕੇ ਖਜਾਨੇ ਦਾ ਮੂੰਹ ਕਾਰਪੋਰੇਟਾਂ ਵੱਲ ਖੋਲ੍ਹ ਰਹੀ ਹੈ। ਪ੍ਰੈੱਸ ਸਕੱਤਰ ਵਿਨੈ ਕੁਮਾਰ ਜਲੰਧਰ ਅਤੇ ਜਥੇਬੰਦਕ ਸਕੱਤਰ ਮਲਕੀਤ ਸਿੰਘ ਰੋਪੜ ਨੇ ਕਿਹਾ ਕਿ ਮੁਲਾਜ਼ਮਾਂ ਦੇ ਮੁੱਢਲੇ ਹੱਕ ਪੈਨਸ਼ਨ 'ਤੇ ਡਾਕਾ ਮਾਰਨਾ ਵੀ ਸਰਕਾਰ ਦੀ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਹੀ ਇੱਕ ਹਿੱਸਾ ਹੈ। ਅਖੀਰ ਵਿੱਚ ਸੂਬਾ ਪ੍ਰਧਾਨ ਅਮਨਬੀਰ ਸਿੰਘ ਗੁਰਾਇਆ ਨੇ ਪੰਜਾਬ ਦੇ ਸਮੂਹ ਐਸ.ਐਲ.ਏ. ਸਾਥੀਆਂ ਨੂੰ ਭਰਵੀਂ ਗਿਣਤੀ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ 28 ਫਰਵਰੀ ਨੂੰ ਪਟਿਆਲਾ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ 'ਤੇ ਜਥੇਬੰਦਕ ਸਕੱਤਰ ਜਗਜੀਤ ਸਿੰਘ, ਸਰਬਜੀਤ ਸਿੰਘ ਗੁਰਦਾਸਪੁਰ, ਕਰਨ ਕੁਮਾਰ ਜਲੰਧਰ, ਜਗਤਾਰ ਸਿੰਘ ਚੱਠਾ, ਮੁਲਾਗਰ ਸਿੰਘ ਮੋਹਾਲੀ, ਸੁਖਦੇਵ ਸਿੰਘ ਬਰਨਾਲਾ, ਯੋਗੇਸ਼ ਕੌੜਾ, ਗੁਰਮੀਤ ਸਿੰਘ ਸਲਾਬਤਪੁਰਾ, ਅਨਿਲ ਕੁਮਾਰ ਜਲੰਧਰ, ਪ੍ਰਸ਼ਾਂਤ ਲੁਧਿਆਣਾ, ਪ੍ਰਦੀਪ ਕਪੂਰਥਲਾ ਆਦਿ ਹਾਜ਼ਰ ਸਨ।