5 ਕਾਂਗਰਸ , 5 ਆਮ ਆਦਮੀ ਪਾਰਟੀ , 3 ਅਕਾਲੀ ਦਲ ,1 ਭਾਜਪਾ ਅਤੇ 1 ਆਜ਼ਾਦ ਉਮੀਦਵਾਰ ਨੂੰ ਮਿਲੀ ਜਿੱਤ
ਬੰਗਾ 17 ਫਰਵਰੀ (ਬਿਊਰੋ) ਪੰਜਾਬ ਵਿੱਚ ਅੱਜ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ । ਨਗਰ ਕੌਂਸਲ ਬੰਗਾ ਦੀਆਂ ਵੋਟਾਂ ਦੀ ਗਿਣਤੀ ਦੀ ਜਾਣਕਾਰੀ ਰਿਟਰਨਿੰਗ ਅਧਿਕਾਰੀ ਸ੍ਰੀ ਵਿਰਾਜ ਤਿੜਕੇ ਐਸ.ਡੀ.ਐਮ. ਬੰਗਾ ਨੇ ਦਿੱਤੀ। ਇਸ ਵਾਰ ਦੇ ਚੋਣ ਨਤੀਜਿਆਂ ਵਿਚ 15 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 5, ਸ਼੍ਰੋਮਣੀ ਅਕਾਲੀ ਦਲ ਦੇ 3, ਆਮ ਆਦਮੀ ਪਾਰਟੀ ਦੇ 5, ਭਾਰਤੀ ਜਨਤਾ ਪਾਰਟੀ ਦਾ 1 ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ । ਇਸ ਤਰ੍ਹਾਂ ਬੀਤੀ ਦਿਨੀ 14 ਫਰਵਰੀ ਨੂੰ ਬੰਗਾ ਨਗਰ ਕੌਂਸਲ ਦੀਆ ਹੋਇਆ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਵਿਚ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਸਪੱਸ਼ਟ ਬੁਹਮਤ ਨਹੀ ਮਿਲਿਆ । ਬੰਗਾ ਨਗਰ ਕੌਂਸਲ ਦੇ 15 ਵਾਰਡਾਂ ਲਈ ਚੋਣਾਂ ਹੋਈਆ ਸਨ। ਨਗਰ ਕੌਂਸਲ ਬੰਗਾ ਦੇ ਵਾਰਡ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵੰਦਨਾ, ਵਾਰਡ 2 ਤੋਂ ਆਜ਼ਾਦ ਉਮੀਦਵਾਰ ਹਿੰਮਤ ਕੁਮਾਰ, ਵਾਰਡ 3 ਤੋਂ ਭਾਜਪਾ ਦੀ ਅਨੀਤਾ ਖੋਸਲਾ, ਵਾਰਡ 4 ਤੋਂ ਆਮ ਆਦਮੀ ਪਾਰਟੀ ਦੀ ਮੋਨਿਕਾ ਵਾਲੀਆ, ਵਾਰਡ 5 ਤੋਂ ਆਮ ਆਦਮੀ ਪਾਰਟੀ ਦੀ ਮੀਨੂ, ਵਾਰਡ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਵਿੰਦਰ ਸਿੰਘ ਮਾਨ, ਵਾਰਡ 7 ਤੋਂ ਕਾਂਗਰਸ ਦੀ ਰਛਪਾਲ ਕੌਰ, ਵਾਰਡ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੀਤ ਸਿੰਘ ਭਾਟੀਆ, ਵਾਰਡ 9 ਤੋਂ ਕਾਂਗਰਸ ਦੀ ਤਲਵਿੰਦਰ ਕੌਰ, ਵਾਰਡ 10 ਤੋਂ ਆਮ ਆਦਮੀ ਪਾਰਟੀ ਦੇ ਸਰਬਜੀਤ ਸਿੰਘ, ਵਾਰਡ 11 ਤੋਂ ਕਾਂਗਰਸ ਦੇ ਕੀਮਤੀ ਸੱਦੀ, ਵਾਰਡ 12 ਤੋਂ ਕਾਂਗਰਸ ਦੇ ਮਨਜਿੰਦਰ ਮੋਹਨ, ਵਾਰਡ 13 ਤੋਂ ਕਾਂਗਰਸ ਦੀ ਜਤਿੰਦਰ ਕੌਰ, ਵਾਰਡ 14 ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰ ਜੀਤ ਅਤੇ ਵਾਰਡ 15 ਤੋਂ ਆਮ ਆਦਮੀ ਪਾਰਟੀ ਦੇ ਸੁਰਿੰਦਰ ਕੁਮਾਰ ਜੇਤੂ ਰਹੇ। ਜਦੋ ਕਿ ਇਨ੍ਹਾਂ ਚੋਣਾਂ ਦੌਰਾਨ ਬੰਗਾ ਦੇ 15 ਵਾਰਡਾਂ ਵਿਚੋਂ 94 ਲੋਕਾਂ ਨੇ ਨੋਟਾ ਦੀ ਵਰਤੋਂ ਵੀ ਕੀਤੀ।