ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 (ਕੋਵੀਸ਼ੀਲਡ) ਦੀ ਸੈਕਿੰਡ ਡੋਜ਼ ਦਾ ਟੀਕਾਕਰਨ
ਬੰਗਾ : 22 ਫ਼ਰਵਰੀ :-( ) ਕਰੋਨਾ ਵਾਇਰਸ ਦੀ ਰੋਕਥਾਮ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਿਹਤ ਵਿਭਾਗ ਪੀ ਐਚ ਸੀ ਸੁੱਜੋਂ ਵੱਲੋਂ ਚਲਾਏ ਜਾ ਰਹੇ ਕੋਵਿਡ-19 ਟੀਕਾਕਰਨ ਸੈਂਟਰ ਵਿਖੇ ਕੋਵੀਸ਼ੀਲਡ ਦੇ ਟੀਕਾਕਰਨ ਦੀ ਸੈਕਿੰਡ ਡੋਜ਼ ਦਾ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ। ਅੱਜ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਸਟਾਫ਼ ਲਈ ਪ੍ਰਰੇਣਾ ਸਰੋਤ ਬਣਦੇ ਹੋਏ ਕੋਵੀਸ਼ੀਲਡ ਦੀ ਸੈਕਿੰਡ ਡੋਜ਼ ਦਾ ਟੀਕਾ ਲਗਵਾਇਆ। ਇਸ ਮੌਕੇ ਨੋਡਲ ਅਫ਼ਸਰ ਡਾ. ਹਰਜਿੰਦਰ ਕੁਮਾਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੋਵਿਡ-19 ਕੋਵੀਸ਼ੀਲਡ ਪੂਰੀ ਤਰ•ਾਂ ਸੁਰੱਖਿਅਤ ਹੈ। ਹੁਣ ਫਰੰਟ ਲਾਈਨ ਸੇਵਾਵਾਂ ਨਾਲ ਜੁੜੇ ਕਰੋਨਾ ਫਰੰਟ ਲਾਈਨ ਯੋਧਿਆਂ ਲਈ ਕੋਵਿਡ-19 ਕੋਵੀਸ਼ੀਲਡ ਦੀ ਦੂਜੀ ਡੋਜ਼ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਤੇ ਸਟਾਫ਼ ਵੱਲੋਂ ਦਿੱਤੇ ਜਾ ਵਧੀਆ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ। ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਸਿਹਤ ਵਿਭਾਗ ਚਲਾਏ ਜਾ ਰਹੇ ਦੇ ਕਰੋਨਾ ਵਾਇਰਸ ਟੀਕਾਕਰਨ ਲਈ ਢਾਹਾਂ ਕਲੇਰਾਂ ਹਸਪਤਾਲ ਵਿਖੇ ਜੋ ਟੀਕਾਕਰਨ ਕਰਵਾਉਣ ਆ ਰਹੇ ਸਟਾਫ਼ ਅਤੇ ਟੀਕਾਕਰਨ ਕਰ ਰਹੇ ਡਾਕਟਰ ਸਾਹਿਬਾਨ ਲਈ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰੋਨਾ ਯੋਧਿਆਂ ਦੀ ਕੋਰੋਨਾ ਵਾਇਰਸ ਤੋਂ ਰੋਕਥਾਮ ਲਈ ਟੀਕਾਕਰਨ ਮੌਕੇ ਡਾ. ਹਰਜਿੰਦਰ ਕੁਮਾਰ ਨੋਡਲ ਅਫਸਰ, ਮੈਡਮ ਭੁਪਿੰਦਰ ਕੌਰ ਏ ਐਨ ਐਮ, ਮੈਡਮ ਗੁਰਪ੍ਰੀਤ ਕੌਰ ਏ ਐਨ ਐਮ, ਪ੍ਰਿੰਸ ਸ਼ਰਮਾ ਫਾਰਮਾਸਿਸਟ, ਜਸਵਿੰਦਰ ਕੌਰ ਏ ਐਨ ਐਮ, ਮੈਡਮ ਚੰਦਰ ਕਾਂਤਾ ਅਤੇ ਏ ਐਸ ਆਈ ਕਸ਼ਮੀਰ ਕੌਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਕੋਵਿਡ-19 ਕੋਵੀਸ਼ੀਲਡ ਦੀ ਦੂਜੀ ਡੋਜ਼ ਦਾ ਟੀਕਾਕਰਨ ਕਰਵਾਉਂਦੇ ਹੋਏ ਨਾਲ ਡਾ. ਹਰਜਿੰਦਰ ਕੁਮਾਰ ਨੋਡਲ ਅਫਸਰ ਅਤੇ ਸਟਾਫ਼