ਨਵਾਂਸ਼ਹਿਰ 23 ਫਰਵਰੀ(ਬਿਊਰੋ) ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਜੇਠੂ ਮਜਾਰਾ ਵਿਖੇ ਯੂਨੀਅਨ ਦੀ 14 ਮੈਂਬਰੀ ਕਮੇਟੀ ਬਣਾਈ ਗਈ ਜਿਸਨੇ ਦਿੱਲੀ ਦੇ ਕਿਸਾਨ ਮੋਰਚੇ ਨੂੰ ਤਕੜਾ ਕਰਨ ਦਾ ਅਹਿਦ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਭੁਪਿੰਦਰ ਸਿੰਘ ਵੜੈਚ, ਜਸਬੀਰ ਦੀਪ, ਗੁਰਦਿਆਲ ਰੱਕੜ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਨੂੰ ਤਕੜਾ ਕਰਨਾ ਅਤਿ ਜਰੂਰੀ ਹੈ ਜਿਸਦੇ ਲਈ ਇਸ ਪਿੰਡ ਦੇ ਕਿਸਾਨਾਂ ਮਜਦੂਰਾਂ ਨੂੰ ਇਸ ਮੋਰਚੇ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਅੱਜ ਸ਼ਹੀਦੇ-ਆਜਮ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਦਾ ਜਨਮ ਦਿਹਾੜਾ ਹੈ ਜਿਹਨਾਂ ਨੇ ਬਰਤਾਨਵੀ ਹਕੂਮਤ ਦੇ ਤਿੰਨ ਖੇਤੀ ਕਾਲੇ ਕਾਨੂੰਨਾਂ ਵਿਰੁੱਧ 'ਪੱਗੜੀ ਸੰਭਾਲ ਜੱਟਾ' ਦੇ ਨਾਹਰੇ ਹੇਠ ਵਿਸ਼ਾਲ ਕਿਸਾਨੀ ਲਹਿਰ ਖੜੀ ਕੀਤੀ। ਅੱਜ ਕਿਸਾਨ ਉਹਨਾ ਖੇਤੀ ਕਾਨੂੰਨਾਂ ਤੋਂ ਵੀ ਮਾਰੂ ਕਾਨੂੰਨ ਰੱਦ ਕਰਾਉਣ ਲਈ ਦੇਸ਼ ਦਾ ਅੰਨਦਾਤਾ ਮੋਦੀ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜ ਰਿਹਾ ਹੈ। ਅੱਜ ਦੀ ਮੀਟਿੰਗ ਵਿਚ ਗੁਰਨੇਕ ਸਿੰਘ, ਜਗਤਾਰ ਸਿੰਘ, ਰਛਪਾਲ ਸਿੰਘ, ਜੋਗਾ ਸਿੰਘ, ਮਹਿੰਦਰ ਸਿੰਘ, ਸੰਦੀਪ ਸਿੰਘ, ਲਹਿੰਬਰ ਸਿੰਘ, ਰਣਜੀਤ ਸਿੰਘ, ਬਲਿਹਾਰ ਸਿੰਘ, ਗੁਰਨਾਮ ਸਿੰਘ, ਅਮਰੀਕ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ ਅਤੇ ਲਖਵੀਰ ਸਿੰਘ ਯੂਨੀਅਨ ਦੇ ਕਮੇਟੀ ਮੈਂਬਰ ਬਣਾਏ ਗਏ।
ਕੈਪਸ਼ਨ: ਪਿੰਡ ਜੇਠੂ ਮਜਾਰਾ ਯੂਨੀਅਨ ਦੇ ਆਗੂਆਂ ਆਗੂਆਂ ਭੁਪਿੰਦਰ ਸਿੰਘ ਵੜੈਚ ਨਾਲ ਪਿੰਡ ਵਾਸੀ
ਕੈਪਸ਼ਨ: ਪਿੰਡ ਜੇਠੂ ਮਜਾਰਾ ਯੂਨੀਅਨ ਦੇ ਆਗੂਆਂ ਆਗੂਆਂ ਭੁਪਿੰਦਰ ਸਿੰਘ ਵੜੈਚ ਨਾਲ ਪਿੰਡ ਵਾਸੀ