ਡਾ. ਸਵਰਾਜ ਸਿੰਘ ਮੁੱਖ ਬੁਲਾਰੇ ਤੋਂ ਇਲਾਵਾ ਹੋਰ ਵੀ ਵਿਦਵਾਨ ਸੱਜਣ ਆਪਣੇ ਵਿਚਾਰ ਸਾਂਝੇ ਕਰਨਗੇ
ਪਟਿਆਲਾ, 25 ਫਰਵਰੀ : ਸਰਬ ਕਲਾ ਦਰਪਣ ਪੰਜਾਬ (ਰਜਿ.) ਦੇ ਪ੍ਰਧਾਨ ਅਜਮੇਰ ਕੈਂਥ ਅਤੇ ਵਿਸ਼ਵ ਬੁੱਧੀਜੀਵੀ ਫੋਰਮ ਦੇ ਪ੍ਰਧਾਨ ਪ੍ਰੋ. ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਵਲੋਂ ਸਾਲਾਨਾ ਯਾਦਗਾਰੀ ਸਨਮਾਨ ਸਮਾਗਮ, ਪੁਸਤਕ ਵਿਮੋਚਨ ਅਤੇ ਦੋ-ਭਾਸ਼ੀ ਕਵੀ ਦਰਬਾਰ (ਪੰਜਾਬੀ ਅਤੇ ਹਿੰਦੀ) ਪ੍ਰਭਾਤ ਪ੍ਰਵਾਨਾ ਯਾਦਗਾਰੀ ਟ੍ਰੇਡ ਯੂਨੀਅਨ ਸੈਂਟਰ (ਹਾਲ) ਨਿਹਾਲ ਬਾਗ਼, ਸਾਹਮਣੇ ਸਰਕਟ ਹਾਊਸ ਪਟਿਆਲਾ ਵਿਖੇ ਮਿਤੀ 27 ਫਰਵਰੀ ਦਿਨ ਸ਼ਨੀਵਾਰ ਸਵੇਰੇ 10 ਵਜੇ ਨੂੰ ਕਿਸਾਨ ਮਜਦੂਰ ਏਕਤਾ ਨੂੰ ਸਮਰਪਿਤ ਕਰਕੇ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਜਨਰਲ ਸਕੱਤਰ ਐਡਵੋਕੇਟ ਪਰਗਟ ਸਿੰਘ ਨੇ ਦੱਸਿਆ ਕਿ ਇਸ ਵਿੱਚ ਡਾ. ਸਵਰਾਜ ਸਿੰਘ ਮੁੱਖ ਬੁਲਾਰੇ ਤੋਂ ਇਲਾਵਾ ਹੋਰ ਵੀ ਵਿਦਵਾਨ ਸੱਜਣ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਹਾਜਰ ਕਵੀ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ ਅਤੇ ਯਾਦਗਾਰੀ ਸਨਮਾਨਾਂ ਨਾਲ ਅਵਾਰਡ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।