ਐਨ ਪੀ ਐਲ ਦੁਆਰਾ ਮੁਫਤ ਕੈਂਸਰ ਸਕ੍ਰੀਨਿੰਗ ਕੈਂਪ ਲਗਾਇਆ ਜਾਵੇਗਾ

ਰਾਜਪੁਰਾ (ਪਟਿਆਲਾ): ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਪੇਂਡੂ ਖੇਤਰਾਂ ਵਿਚ ਵਸਦੇ ਲੋਕਾਂ ਲਈ ਸਿਹਤ ਸਹੂਲਤਾਂ ਨੂੰ ਸੁਵਿਧਾਜਨਕ ਬਣਾਉਣ ਲਈ ਨਾਭਾ ਪਾਵਰ ਲਿਮਟਿਡ, ਜੋ ਕਿ 2x700 ਮੈਗਾਵਾਟ ਦਾ ਸੁਪਰਕ੍ਰਿਟੀਕਲ ਰਾਜਪੁਰਾ ਥਰਮਲ ਪਾਵਰ ਪਲਾਂਟ ਚਲਾਉਂਦਾ ਹੈ, ਦੁਵਾਰਾ ਰਾਜਪੁਰਾ ਦੇ ਪਿੰਡ ਬਸੰਤਪੁਰਾ ਵਿਖੇ 19 ਫਰਵਰੀ ਸ਼ੁੱਕਰਵਾਰ ਨੂੰ ਇਕ ਮੁਫਤ ਕੈਂਸਰ ਸਕ੍ਰੀਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਜਲੰਧਰ ਵਿਖੇ ਸਥਿਤ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ, ਜਿਸ ਦੌਰਾਨ ਲੋਕਾਂ ਨੂੰ ਕੈਂਸਰ ਦੀ ਮੁਫਤ ਜਾਂਚ ਅਤੇ ਡਾਕਟਰੀ ਸਲਾਹ ਦਿੱਤੀ ਜਾਵੇਗੀ। ਨਾਭਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਥਰ ਸ਼ਹਾਬ ਨੇ ਕਿਹਾ, "ਐਨਪੀਐਲ ਦਿਹਾਤੀ ਖੇਤਰਾਂ ਵਿੱਚ ਸਮਾਜ ਦੀ ਸੇਵਾ ਅਤੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਐਨਪੀਐਲ ਨੇ ਪਲਾਂਟ ਦੇ ਆਸ ਪਾਸ ਅਤੇ ਪਟਿਆਲੇ ਜ਼ਿਲ੍ਹੇ ਦੇ ਕਈ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਨੂੰ ਬੁਨਿਆਦੀ ਸਹਾਇਤਾ ਅਤੇ ਡਾਕਟਰੀ ਉਪਕਰਣ ਪ੍ਰਦਾਨ ਕੀਤੇ ਹਨI ਸਿਹਤ ਜਾਂਚ ਕੈਂਪ ਲਗਾ ਕੇ ਅਸੀਂ ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਸਿਹਤ ਸੇਵਾਵਾਂ ਵਧਾਉਣਾ ਚਾਹੁੰਦੇ ਹਾਂ।" ਕੈਂਪ ਦਾ ਆਯੋਜਨ ਨਾਭਾ ਪਾਵਰ ਲਿਮਟਿਡ ਦੁਆਰਾ ਕੀਤੀ ਜਾ ਰਹੀ ਸੀਐਸਆਰ ਪਹਿਲਕਦਮੀਆਂ ਦੇ ਇਕ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਤਾਂ ਜੋ ਕੈਂਸਰ ਦੀ ਬਿਮਾਰੀ ਦੇ ਸੰਪੂਰਨ ਇਲਾਜ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਲਈ ਇਸ ਬਿਮਾਰੀ ਦਾ ਛੇਤੀ ਪਤਾ ਲਗਾਉਣ ਵਿੱਚ ਸਹਾਇਤਾ ਮਿਲ ਸਕੇ I ਕੈਮ੍ਪ ਦੁਰਾਂ ਲੋਕਾਂ ਦੀ ਜਾਂਚ ਜਲੰਧਰ ਦੇ ਸਿਹਤ ਮਾਹਰਾਂ ਦੀ ਇਕ ਟੀਮ ਕਰੇਗੀ ਜੋ ਮੈਮੋਗ੍ਰਾਫੀ, ਪੈਪ ਸਮੈਅਰ, ਪ੍ਰੋਸਟੇਟ ਕੈਂਸਰ ਲਈ ਪੀਐਸਏ ਟੈਸਟ, ਓਰਲ ਕੈਂਸਰ ਦੀ ਜਾਂਚ, ਹੱਡੀਆਂ ਦੀ ਘਣਤਾ ਅਤੇ ਖੂਨ ਦੇ ਟੈਸਟਾਂ ਸਮੇਤ ਵੱਖ-ਵੱਖ ਕੈਂਸਰਾਂ ਦੀ ਜਾਂਚ ਕਰਨ ਲਈ ਕਈ ਟੈਸਟ ਕਰੇਗੀ। ਕੈਂਪ ਦੌਰਾਨ ਈਸੀਜੀ, ਸ਼ੂਗਰ ਦੇ ਲਈ ਐਚ ਬੀ 1 ਸੀ, ਬਲੱਡ ਪ੍ਰੈਸ਼ਰ ਅਤੇ ਖੂਨ ਦੇ ਪੂਰੇ ਟੈਸਟ ਜਿਹੇ ਆਮ ਟੈਸਟ ਵੀ ਕੀਤੇ ਜਾਣਗੇ I