ਐਚ ਟੀ ਅਤੇ ਸੀ ਐਚ ਟੀ ਦੀਆਂ ਪ੍ਰਮੋਸ਼ਨਾਂ ਉਡੀਕਦੇ ਪਏ ਨੇ ਅਧਿਆਪਕ


ਨਵਾਂ ਸ਼ਹਿਰ 18 ਫਰਵਰੀ (ਬਿਊਰੋ)    ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿੱਖਿਆ ਦਫਤਰ (ਐਲੀ. ਸਿੱ.) ਦੇ ਸਨਮੁੱਖ ਈ ਟੀ ਟੀ ਅਧਿਆਪਕ ਅਤੇ ਹੈੱਡ ਟੀਚਰ ਪ੍ਰਮੋਸ਼ਨਾਂ ਨੂੰ ਉਡੀਕਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿ.)  ਪਵਨ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਛੋਟੂ ਰਾਮ ਦੀ ਸਿੱਖਿਆ ਸਕੱਤਰ ਨਾਲ ਚੱਲ ਰਹੀ ਮੀਟਿੰਗ ਦੇ ਖਤਮ ਹੋਣ ਤੱਕ ਉਡੀਕ ਕਰਨ ਲਈ ਦਫ਼ਤਰ ਸਮੇਂ ਤੋਂ ਬਾਅਦ ਵੀ ਆਪਣੀ ਪ੍ਰਮੋਸ਼ਨ ਸਬੰਧੀ ਸੂਚਨਾ ਦੀ ਆਸ ਵਿੱਚ ਬੈਠੇ ਹੋਏ ਹਨ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਜਦੋਂ ਵਿਭਾਗ ਵਲੋਂ 15 ਜਨਵਰੀ ਤੱਕ ਪ੍ਰਮੋਸ਼ਨਾਂ ਕਰਨ ਲਈ ਪੱਤਰ ਜਾਰੀ ਕੀਤਾ ਹੋਇਆ ਸੀ ਫਿਰ ਹੁਣ ਇਹ ਪ੍ਰਮੋਸ਼ਨਾਂ ਆਨੇ ਬਹਾਨੇ ਕਿਉਂ ਰੋਕੀਆਂ ਜਾ ਰਹੀਆਂ ਹਨ ? ਉਨ੍ਹਾਂ ਡੀ ਪੀ ਆਈ (ਐ.ਸਿੱ.) ਲਲਿਤ ਕਿਸ਼ੋਰ ਘਈ ਨੂੰ ਇਸ ਸਮੱਸਿਆ ਸਬੰਧੀ ਫੋਨ ਤੇ ਜਾਣਕਾਰੀ ਦਿੱਤੀ। ਉਨ੍ਹਾਂ ਜਲਦ ਪ੍ਰਵਾਨਗੀ ਦੇਣ ਦਾ ਭਰੋਸਾ ਦਿੱਤਾ। ਇਸ ਸਮੇਂ ਰਾਜੇਸ਼ ਰਹਿਪਾ, ਰਾਜ ਕੁਮਾਰ, ਬਲਕਾਰ ਸਿੰਘ, ਬਲਜੀਤ ਸਿੰਘ, ਰਾਜ ਕੁਮਾਰ, ਸੋਹਣ ਲਾਲ, ਸੁਰਿੰਦਰ ਕੁਮਾਰ, ਨਰਿੰਦਰ ਕੁਮਾਰ, ਸੁਰਿੰਦਰ ਸਿੰਘ, ਬਲਵੀਰ ਕੁਮਾਰ, ਰਾਜਿੰਦਰ ਕੁਮਾਰ, ਅੰਮ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਸਵਿਤਾ, ਰਜਨੀ ਬਾਲਾ, ਅਨੀਤਾ ਕੁਮਾਰੀ, ਰੀਤਾ ਰਾਣੀ, ਸੁਨੀਤਾ ਕੁਮਾਰੀ, ਮੀਨਾ ਕੁਮਾਰੀ, ਬਲਜੀਤ ਕੌਰ, ਬਲਜਿੰਦਰ ਕੌਰ, ਤੇਜਵਿੰਦਰ ਕੌਰ, ਰੋਸ਼ਨ ਲਾਲ, ਰੀਟਾ ਰਾਣੀ, ਸੁਖਦੀਪ ਕੌਰ, ਸੁਨੀਤਾ ਰਾਣੀ, ਨਰਿੰਦਰਜੀਤ ਕੌਰ ਆਦਿ ਹਾਜ਼ਰ ਸਨ।