ਕਮੇਟੀ ਨੂੰ ਦੋਵਾਂ ਧਿਰਾਂ ਦਾ ਫ਼ੈਸਲਾ ਕਰਵਾ ਕੇ 15 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੇ ਆਦੇਸ਼
ਨਵਾਂਸ਼ਹਿਰ/ਬਲਾਚੌਰ, 24 ਫਰਵਰੀ : (ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭ ਦਿਆਲ ਵੱਲੋਂ ਜ਼ਿਲੇ ਦੇ ਪਿੰਡ ਉਲੱਦਣੀ ਦੇ ਵਿਵਾਦਿਤ ਮਾਮਲੇ ਸਬੰਧੀ ਪਿੰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੈਂਬਰਾਂ ਵੱਲੋਂ ਪਿੰਡ ਦੇ ਐਸ. ਸੀ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੀ ਗਈ ਸ਼ਿਕਾਇਤ ਸਬੰਧੀ ਦੋਵਾਂ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਇਸ ਮਾਮਲੇ ਨੂੰ ਨਿਪਟਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਵਿਚ ਐਸ. ਡੀ. ਐਮ ਬਲਾਚੌਰ, ਡੀ. ਐਸ. ਪੀ ਬਲਾਚੌਰ, ਤਹਿਸੀਲਦਾਰ ਬਲਾਚੌਰ ਅਤੇ ਜ਼ਿਲਾ ਭਲਾਈ ਅਫ਼ਸਰ 'ਤੇ ਆਧਾਰਿਤ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਕੇ ਕਮੇਟੀ ਨੂੰ ਇਸ ਮਾਮਲੇ ਦਾ ਢੁਕਵਾਂ ਹੱਲ ਕੱਢ ਕੇ 15 ਦਿਨਾਂ ਅੰਦਰ ਰਿਪੋਰਟ ਕਮਿਸ਼ਨ ਕੋਲ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ। ਜ਼ਿਕਰਯੋਗ ਹੈ ਕਿ ਪਿੰਡ ਉਲੱਦਣੀ ਦੇ ਐਸ. ਸੀ ਭਾਈਚਾਰੇ ਨਾਲ ਸਬੰਧਤ ਹਰਭਜਨ ਲਾਲ, ਦਵਿੰਦਰ ਸਿੰਘ, ਕੁਲਵੀਰ, ਮਨਜੀਤ ਰਾਮ ਅਤੇ ਮੁਖਤਿਆਰ ਸਿੰਘ ਆਦਿ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਉਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਗੁਰੂ ਰਵਿਦਾਸ ਮੰਦਿਰ ਵਾਲੀ ਜਗਾ ਨੂੰ ਛੱਡਣ ਲਈ ਦਬਾਅ ਪਾ ਕੇ ਉਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਉਨਾਂ ਸ਼ਿਕਾਇਤ ਵਿਚ ਕਿਹਾ ਕਿ ਪਿੰਡ ਵਿਚ ਤਿੰਨ ਪੰਚਾਇਤਾ ਥਾਵਾਂ ਦੇ ਦਖਲ ਵਰੰਟ ਪੰਚਾਇਤ ਕੋਲ ਹਨ, ਪਰੰਤੂ ਬਾਕੀ ਦੋਵਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਅਤੇ ਕੇਵਲ ਉਨਾਂ ਨੂੰ ਹੀ ਜਗਾ ਛੱਡਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਕਾਨੂੰਨ ਹੀ ਲਾਗੂ ਕਰਨਾ ਹੈ ਤਾਂ ਸਾਰਿਆਂ 'ਤੇ ਬਰਾਬਰ ਹੋਣਾ ਚਾਹੀਦਾ ਹੈ। ਕਮਿਸ਼ਨ ਮੈਂਬਰਾਂ ਵੱਲੋਂ ਦੋਵਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਇਸ ਮਾਮਲੇ 'ਤੇ ਕਮੇਟੀ ਦੇ ਗਠਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਜ਼ਿਲਾ ਭਲਾਈ ਅਫ਼ਸਰ ਜਸਦੇਵ ਸਿੰਘ ਪੁਰੇਵਾਲ, ਬੀ. ਡੀ. ਪੀ. ਓ ਬਲਾਚੌਰ ਦਰਸ਼ਨ ਸਿੰਘ, ਐਸ. ਐਚ. ਓ ਬਲਾਚੌਰ ਅਵਤਾਰ ਸਿੰਘ, ਸਰਪੰਚ ਸੰਤੋਸ਼ ਕੁਮਾਰੀ ਤੇ ਹੋਰ ਮੋਹਤਬਰ ਹਾਜ਼ਰ ਸਨ।
ਕੈਪਸ਼ਨ : - ਪਿੰਡ ਉਲੱਦਣੀ ਵਿਖੇ ਦੋਵਾਂ ਧਿਰਾਂ ਦਾ ਪੱਖ ਸੁਣਦੇ ਹੋਏ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭ ਦਿਆਲ।