ਲੇਖ ਮੁਕਾਬਲੇ ਵਿੱਚ ਅਰੁਣਦੀਪ ਸਿੰਘ ਕੋਟ ਬਾਬਾ ਦੀਪ ਸਿੰਘ ਨੇ ਜ਼ਿਲਾ ਪੱਧਰ ਤੇ ਮਾਰੀ ਬਾਜੀ
ਅੰਮਿ੍ਰਤਸਰ, 13 ਫਰਵਰੀ :- ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ ਵਿਭਾਗਾਂ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ਼ਾ ਪੱਧਰੀ ਭਾਸ਼ਣ ਤੇ ਹੋਰ ਵਿਦਿਅਕ ਮੁਕਾਬਲੇ ਕਰਵਾਏ ਗਏ ਕਰਵਾਏ ਗਏ। ਜ਼ਿਲ਼ਾ ਸਿੱਖਿਆ ਅਫਸਰ (ਸੈ.ਸਿੱ) ਅੰਮਿ੍ਰਤਸਰ ਸਤਿੰਦਰਬੀਰ ਸਿੰਘ ਅਤੇ ਜ਼ਿਲਾ ਨੋਡਲ ਅਫਸਰ ਮੈਡਮ ਆਦਰਸ਼ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਕਰਵਾਏ ਗਏ ਜ਼ਿਲਾ ਪੱਧਰੀ ਭਾਸ਼ਣ ਮੁਕਾਬਲਿਆਂ ਵਿੱਚ ਜ਼ਿਲ਼ੇ ਦੇ ਕਰੀਬ 32 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਡਮ ਆਦਰਸ਼ ਸ਼ਰਮਾ ਨੇ ਦੱਸਿਆ ਕਿ ਭਾਸ਼ਣ ਪ੍ਰਤੀਯੋਗਤਾ ਦੇ ਸੈਕੰਡਰੀ ਵਰਗ ਵਿੱਚ ਜ਼ਿਲੇ ਦੇ ਕਰੀਬ 34 ਵਿਦਿਆਰਥੀਆਂ ਨੇ ਭਾਗ ਲਿਆ। ਜੱਜ ਦੀ ਭੂਮਿਕਾ ਨਿਭਾਉਂਦਿਆਂ ਬਲਜਿੰਦਰ ਸਿੰਘ ਮਾਨ, ਸ਼੍ਰੀਮਤੀ ਬਿਮਲਾ ਕੌਰ, ਮਨਦੀਪ ਬੱਲ ਨੈਸ਼ਨਲ ਅਵਾਰਡੀ, ਕੁਲਦੀਪ ਕੌਰ, ਗੁਰਜੀਤ ਕੌਰ ਪੁੁਤਲੀਘਰ, ਕੰਵਲਇੰਦਰ ਕੌਰ ਵਲੋਂ ਵਿਦਿਆਰਥੀਆਂ ਦੇ ਮੁਕਾਬਲੇ ਦੀ ਪਰਖ ਕਰਦਿਆਂ ਦਿਤੇ ਫੈਸਲੇ ਤਹਿਤ ਰੁਪਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਨੂੰ ਪਹਿਲਾ ਅਤੇ ਸੰਦੀਪ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੂੰ ਦੂਸਰਾ ਸਥਾਨ ਦਿਤਾ। ਇਸਦੇ ਨਾਲ ਕਰਵਾਏ ਸਹਿ ਵਿਦਿਅਕ ਮੁਕਾਬਲੇ ਤਹਿਤ ਕਰਵਾਏ ਲੇਖ ਮੁਕਾਬਲਿਆਂ ਵਿੱਚ ਦੇ ਸੈਕੰਡਰੀ ਵਰਗ ਵਿਚੋਂ ਅਰੁਣਦੀਪ ਸਿੰਘ ਕੋਟ ਬਾਬਾ ਦੀਪ ਸਿੰਘ ਨੇ ਪਹਿਲਾ, ਡੌਲੀ ਅਤੇ ਸਿਮਰਨਜੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਮਿਡਲ ਵਰਗ ਵਿਚੋਂ ਗੁਰਸ਼ਰਨ ਸਿੰਘ ਸਰਕਾਰੀ ਮਿਡਲ ਸਕੂਲ ਮਾਲਾਂਵਾਲੀ, ਦੀਪਿਕਾ ਮਾਲ ਰੋਡ ਸਕੂਲ ਅਤੇ ਰਾਜਬੀਰ ਸਿੰਘ ਕੋਟ ਬਾਬਾ ਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਸਮੇਂ ਜੇਤੂ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਮਨਦੀਪ ਕੌਰ ਮਾਲ ਰੋਡ ਸ਼੍ਰੀਮਤੀ ਮੋੋਨਿਕਾ ਪਿ੍ਰੰਸੀਪਲ ਕੋਟ ਬਾਬਾ ਦੀਪ ਸਿੰਘ, ਵਿਨੋਦ ਕਾਲੀਆ ਹੈਡ ਮਾਸਟਰ ਸਰਕਾਰੀ ਹਾਈ ਸਕੂਲ ਪੁਤਲੀਘਰ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ