ਬੀ ਐਮ ਸੀ ਚੋਂਕ ਜਲੰਧਰ ਤੋਂ ਟਰੈਫਿਕ ਜਾਗਰੂਕਤਾ ਪੈਦਲ ਰੈਲੀ ਕੱਢੀ ਗਈ


ਜਲੰਧਰ : 17 ਫਰਵਰੀ (ਬਿਊਰੋ) 32ਵੇਂ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਨੂੰ "SADAK SURAKSHA-JEEVAN RAKSHA" ਥੀਮ ਤਹਿਤ ਮਨਾਂਉਦੇ ਹੋਏ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅੱਜ  ਬੀ ਐਮ ਸੀ ਚੋਂਕ ਜਲੰਧਰ ਤੋਂ RKM ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ ਜਲੰਧਰ ਦੇ ਸਕੂਲੀ ਵਿਦਿਆਰਥੀਆਂ/ਸਟਾਫ ਅਤੇ ਔਰਤਾਂ ਦੀ ਟਰੈਫਿਕ ਜਾਗਰੂਕਤਾ ਸਬੰਧੀ ਪੈਦਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਸਮੂਹ ਨਿਵਾਸੀਆਂ/ਵਾਹਨ ਚਾਲਕਾਂ/ਰਾਹਗੀਰਾਂ ਨੂੰ ਆਪਣੀ ਖੁਦ ਦੀ ਜਿੰਮੇਵਾਰੀ ਸਮਝਦੇ ਹੋਏ ਆਪ ਖੁਦ ਅਤੇ ਆਪਣੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਘਰ ਤੋਂ ਹੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਇਸ ਰੈਲੀ ਦੋਰਾਨ ਸਕੂਲੀ ਵਿਦਿਆਰਥੀਆਂ ਤੇ ਔਰਤਾਂ ਨੇ ਆਪਣੇ ਹੱਥਾਂ ਵਿੱਚ ਟਰੈਫਿਕ ਨਿਯਮਾਂ ਦੀ ਮਹੱਤਤਾ/ਜਾਗਰੂਕਤਾ ਬਾਰੇ ਵੱਖ-ਵੱਖ ਸਲੋਗਨ, ਤਖਤੀਆਂ, ਬੈਨਰ ਅਤੇ ਪੰਫਲੈਂਟ ਫੜੇ ਹੋਏ ਸਨ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਚੋਕਾਂ ਵਿੱਚ ਦੀ ਲੰਘਦੀ ਹੋਈ 80 ਚੋਂਕ ਜਲੰਧਰ ਵਿੱਖੇ ਆ ਕੇ ਖਤਮ ਹੋਈ। ਇਸ ਪ੍ਰੋਗਰਾਮ ਵਿੱਚ ਸ਼੍ਰੀ ਗਗਨੇਸ਼ ਕੁਮਾਰ  ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ, ਸ੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ, ਇੰਸਪੈਕਟਰ ਰਮੇਸ਼ ਲਾਲ, ਇੰਸਪੈਕਟਰ ਸਕੁੰਦਿਆ ਦੇਵੀ, ਇੰਸਪੈਕਟਰ ਅਮਿਤ ਠਾਕੁਰ, ASI ਜਸਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ, ASI ਨਰਿੰਦਰਜੀਤ ਸਿੰਘ, ASI ਬਲਜੀਤ ਸਿੰਘ, ਸ਼ੀ ਅਵਕਾਰ ਸਿੰਘ ਸਕੂਲ ਪ੍ਰਿੰਸੀਪਲ ਅਤੇ ਟਰੈਫਿਕ ਮਾਰਸ਼ਲ ਵੀ  ਹਾਜਰ ਸਨ। ਉਪਰੰਤ ਐਜੂਕੇਸ਼ਨ ਸੈੱਲ ਟਰੈਫਿਕ ਸਟਾਫ ਦੇ ASI ਸ਼ਮਸ਼ੇਰ ਸਿੰਘ ਅਤੇ ASI ਰਮੇਸ਼ ਕੁਮਾਰ ਵੱਲੋਂ ਲੈਕਚਰ/ਪੰਫਲੈਂਟ ਵੰਡ ਕੇ ਵਾਹਨ ਚਾਲਕਾਂ/ਚਾਹਗੀਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਇਸ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ-2021 ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਐਜੂਕੇਸ਼ਨ ਸੈੱਲ, ਟਰੈਫਿਕ ਪੁਲਿਸ, ਕਮਿਸ਼ਨਰੇਟ ਜਲੰਧਰ ਵੱਲੋਂ ਭਵਿੱਖ ਵਿੱਚ ਵੀ ਵਾਰਨ ਚਾਲਕਾਂ/ਰਾਹਗੀਰਾਂ/ਪਬਲਿਕ ਨੂੰ ਟਰੈਫਿਕ ਨਿਯਮਾਂ ਦੀ ਮਹਤੱਤਾ ਅਤੇ ਪਾਲਣਾ ਕਰਨ ਬਾਰੇ ਸੈਮੀਨਾਰਾਂ, ਰੈਲੀਆਂ ਵਗੈਰਾ ਰਾਹੀਂ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾਂਦੇ ਰਹਿਠਗੇ।