ਬੰਗਾ ਦੀ ਸਮੁੱਚੀ ਟੀਮ ਨੂੰ ਮਿਉਂਸਿਪਲ ਕਮੇਟੀ ਚੋਣਾਂ ਵਿਚ ਵਧੀਆ ਕਾਰਗੁਜ਼ਾਰੀ ਲਈ ਵਧਾਈ:- ਅਰਵਿੰਦ ਕੇਜਰੀਵਾਲ

ਦਿੱਲੀ/ਬੰਗਾ :19 ਫਰਵਰੀ (ਬਿਊਰੋ) ਬੰਗਾ ਨਗਰ ਕੌਂਸਲ ਦੀਆਂ ਚੋਣਾਂ ਜਿੱਤਣ ਤੋਂ ਬਾਦ  ਆਮ ਆਦਮੀ ਪਾਰਟੀ ਬੰਗਾ ਦੀ ਜੇਤੂ ਉਮੀਦਵਾਰਾਂ ਦੀ ਟੀਮ ਨੇ ਅੱਜ ਵੋਟਰਾਂ ਅਤੇ ਸਪੋਟਰਾਂ ਦੀ ਬਦੌਲਤ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਅਤੇ ਰਾਘਵ ਚੱਢਾ  ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਬੰਗਾ ਦੀ ਸਮੁੱਚੀ ਟੀਮ ਨੂੰ ਮਿਉਂਸਿਪਲ ਕਮੇਟੀ ਚੋਣਾਂ ਵਿਚ ਵਧੀਆ ਕਾਰਗੁਜ਼ਾਰੀ 15 ਉਮੀਦਵਾਰਾਂ ਅਤੇ ਸਮੂਹ ਪਾਰਠੀ ਵਰਕਰਾਂ ਦੇ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ।  ਅਰਵਿੰਦ ਕੇਜਰੀਵਾਲ ਨੇ ਜਿੱਤੇ ਹੋਏ ਉਮੀਦਵਾਰਾਂ ਨੂੰ ਨਿਰਪੱਖ ਹੋਕੇ ਲੋਕਾਂ ਦੀ ਸੇਵਾ ਅਤੇ ਵਾਰਡ ਨੂੰ ਵਧੀਆ ਬਣਾਉਣ ਲਈ ਸੁਝਾਅ ਵੀ ਦਿਤੇ। ਬੰਗਾ ਟੀਮ ਦੀ ਮੁਲਾਕਾਤ ਮੌਕੇ ਪੰਜਾਬ ਸਹਿਪ੍ਰਭਾਰੀ ਰਾਘਵ ਚੱਢਾ ਨੇ ਵੀ ਬੰਗਾ ਟੀਮ ਨਾਲ ਆਉਣ ਵਾਲੇ ਦਿਨਾ ਵਿਚ ਸਾਰੇ ਉਮੀਦਵਾਰਾਂ ਅਤੇ ਸਾਰੀ ਬੰਗਾ ਟੀਮ ਨੂੰ ਜਲਦ ਹੀ ਬੰਗਾ ਵਿਚ ਮੁਲਾਕਾਤ ਕਰਨ ਦਾ ਭਰੋਸਾ ਦਿੱਤ। ਇਸ ਮੀਟਿੰਗ ਵਿਚ ਫਾਊਂਡਰ ਸ਼ਿਵ ਕੌੜਾ, ਜਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ  ਜਿਲ੍ਹਾ ਸਕੱਤਰ ਮਨੋਹਰ ਲਾਲ ਗਾਬਾ, ਰਨਵੀਰ ਰਾਣਾ ਪ੍ਰਧਾਨ ਬੰਗਾ, ਕੌਸਲਰ ਮੋਨਿਕਾ ਵਾਲੀਆਂ,  ਕੌਸਲਰ ਮੀਨੂੰ, ਕੌਸਲਰ ਸੁਰਿੰਦਰ ਕੁਮਾਰ, ਨਰਿੰਦਰ ਰੱਤੂ, ਕੌਸਲਰ  ਸਰਬਜੀਤ ਸਿੰਘ ਸਾਬੀ, ਸਤਨਾਮ ਜਲਾਲਪੁਰ, ਵਿਕਾਸ ਸ਼ਾਰਦਾ, ਦਿਨੇਸ਼ ਸੱਦੀ, ਨਰਿੰਦਰ ਭਾਰਦਵਾਜ, ਰਾਜਿੰਦਰ ਲੋਟੀਆ, ਅਮਰਦੀਪ ਸਿੰਘ ਵੀ ਇਸ ਮੀਟਿੰਗ ਵਿਚ ਸ਼ਾਮਿਲ ਸਨ।