55 ਲੋਕਾਂ ਨੇ ਨੋਟਾ ਨੂੰ ਵੋਟ ਦਿੱਤੀ ਜਦਕਿ 6 ਸੀਟਾਂ 'ਤੇ ਖੜੇ ਭਾਜਪਾ ਉਮੀਦਵਾਰਾਂ ਨੂੰ ਸਿਰਫ 50 ਵੋਟਾਂ ਮਿਲੀਆਂ
ਰਾਹੋਂ : 17 ਫਰਵਰੀ (ਬਿਊਰੋ) ਨਗਰ ਕੌਂਸਲ ਰਾਹੋਂ ਦੀਆਂ 13 ਸੀਟਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ ਜਿਹਨਾਂ ਵਿੱਚ ਕਾਂਗਰਸ ਪਾਰਟੀ ਨੇ 7 ਸੀਟਾਂ ਜਿੱਤ ਕੇ ਵੱਡੀ ਪਾਰਟੀ ਬਣਕੇ ਉੱਭਰੀ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਿਰਫ 4 ਸੀਟਾਂ ਹੀ ਸੰਤੁਸ਼ਟ ਕਰਨੀਆਂ ਪਈਆਂ, ਬਹੁਜਨ ਸਮਾਜ ਪਾਰਟੀ ਦੇ ਸਿਰਫ 2 ਉਮੀਦਵਾਰ ਹੀ ਜਿੱਤੇ। ਰਾਹੋਂ ਨਗਰ ਚੋਣਾਂ ਵਿਚ ਭਾਜਪਾ ਨੇ 6 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਇਨ੍ਹਾਂ ਸਾਰੇ 6 ਉਮੀਦਵਾਰਾਂ ਨੂੰ ਸਿਰਫ ਕੁੱਲ 50 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਰਾਹੋਂ ਵਿਚ 55 ਵਿਅਕਤੀਆਂ ਨੇ ਨੋਟਾ ਬਟਨ ਦੱਬ ਕੇ ਵੋਟ ਪਾਈ ਹੈ। ਆਮ ਆਦਮੀ ਪਾਰਟੀ ਦੇ 7 ਵਾਰਡਾਂ ਵਿਚ ਖੜ੍ਹੇ ਸਾਰੇ ਉਮੀਦਵਾਰਾਂ ਨੇ ਕੁੱਲ 96 ਵੋਟਾਂ ਪ੍ਰਾਪਤ ਹੋਈਆਂ ਹਨ। ਉਨਾਂ ਦੱਸਿਆ ਕਿ ਨਗਰ ਕੌਂਸਲ ਰਾਹੋਂ ਦੇ ਸਾਰੇ 13 ਵਾਰਡਾਂ ਵਿਚੋਂ ਜੇਤੂ ਰਹੇ ਉਮੀਦਵਾਰਾਂ ਵਿਚ ਵਾਰਡ 1 ਤੋਂ ਮਨਦੀਪ ਕੌਰ, ਵਾਰਡ 2 ਤੋਂ ਮੋਹਿੰਦਰ ਪਾਲ, ਵਾਰਡ 3 ਤੋਂ ਦਵਿੰਦਰ ਕੁਮਾਰ, ਵਾਰਡ 4 ਤੋਂ ਕਰਨੈਲ ਸਿੰਘ, ਵਾਰਡ 5 ਤੋਂ ਸ਼ੀਤਲ ਚੋਪੜਾ, ਵਾਰਡ 6 ਤੋਂ ਬਿਮਲ ਕੁਮਾਰ, ਵਾਰਡ 7 ਤੋਂ ਨਵਜੋਤ ਕੌਰ, ਵਾਰਡ 8 ਤੋਂ ਹੇਮੰਤ ਕੁਮਾਰ, ਵਾਰਡ 9 ਤੋਂ ਜਸਵੰਤ ਕੌਰ, ਵਾਰਡ 10 ਤੋਂ ਅਮਰਜੀਤ ਸਿੰਘ, ਵਾਰਡ 11 ਤੋਂ ਦਵਿੰਦਰ ਕੌਰ, ਵਾਰਡ 12 ਤੋਂ ਸੁਭਾਸ਼ ਚੰਦਰ ਅਤੇ ਵਾਰਡ 13 ਤੋਂ ਮਨਜੀਤ ਕੌਰ ਹਨ। ਇਸ ਮੌਕੇ ਐੱਸ.ਡੀ.ਐਮ ਕਮ ਰਿਟਰਨਿੰਗ ਅਫ਼ਸਰ ਦੀਪਕ ਰੂਹੇਲਾ, ਤਸੀਲਦਾਰ ਚੇਤਨ ਬੰਗੜ, ਡੀ.ਐੱਸ.ਪੀ. ਨਿਰਮਲ ਸਿੰਘ ,ਐੱਸ. ਐੱਚ. ਉ. ਹਰਪ੍ਰੀਤ ਸਿੰਘ ਦੇਹਲ ਆਦਿ ਮੌਜੂਦ ਸਨ।