ਕੈਂਸਰ ਇੰਸਟੀਚਿਊਟ 30 ਜੂਨ ਤੱਕ ਹੋ ਜਾਵੇਗਾ ਮੁਕੰਮਲ, ਮੈਡੀਕਲ ਕਾਲਜ ਵਿਖੇ ਲਗਾਇਆ ਜਾਵੇਗਾ ਸੋਲਰ ਸਿਸਟਮ : ਸੋਨੀ


ਅੰਮ੍ਰਿਤਸਰ 15 ਫਰਵਰੀ: ਸਰਕਾਰੀ ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ  ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵਲੋਂ ਮੈਡੀਕਲ ਕਾਲਜ ਵਿਖੇ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪ੍ਰਮੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਸ਼੍ਰੀ ਡੀ ਕੇ ਤਿਵਾੜੀ, ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ,ਡਾਇਰੈਕਟਰ ਮੈਡੀਕਲ ਸਿੱਖਿਆ ਤੇ ਰਿਸਰਚ ਡਾ: ਸੁਜਾਤਾ ਸ਼ਰਮਾ,  ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਜੀਵ ਦੇਵਗਨ, ਜਾਇੰਟ ਕਮਿਸ਼ਨਰ ਨਗਰ ਨਿਗਮ ਸ਼੍ਰੀ ਸੰਦੀਪ ਰਿਸ਼ੀ,ਪੀ:ਡਬਲਿਯੂ:ਡੀ ਐਕਸੀਅਨ ਸ੍ਰ ਜਸਬੀਰ ਸਿੰਘ ਸੋਢੀ, ਐਕਸੀਅਨ ਸ: ਚਰਨਦੀਪ ਸਿੰਘ ਜਲ ਸਪਲਾਈ ਤੇ ਸੈਨੀਟੇਸ਼ਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਕਾਰੀ ਹਾਜ਼ਰ ਸਨ।
ਸ੍ਰੀ ਸੋਨੀ ਨੇ  ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਸਟੈਟ ਕੈਂਸਰ ਇੰਸਟੀਚਿਊਟ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਦਾ 80 ਫੀਸਦੀ ਤੋਂ ਜਿਆਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ 30 ਜੂਨ 2021 ਤੱਕ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਪੀ:ਜੀ:ਆਈ ਜਾਂ ਦਿੱਲੀ ਜਾਣ ਦੀ ਕੋਈ ਜਰੂਰਤ ਨਹੀਂ  ਪਵੇਗੀ। ਉਨ੍ਹਾਂ ਦ'ੱਸਿਆ ਕਿ ਇਸ ਇੰਸਟੀਚਿਊਟ ਵਿੱਚ ਆਧੁਨਿਕ ਮਸ਼ੀਨਾਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਹਰ ਕਿਸਮ ਦੇ ਟੈਸਟ ਕਰਨ ਦੀ ਵਿਵਸਥਾ ਵੀ ਹੋਵੇਗੀ।  ਸ਼੍ਰੀ ਸੋਨੀ ਨੇ ਪੀ ਡਬਲਯੂ ਡੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇ ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਢਿੱਲ ਮਿੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਸਾਰੇ ਕਾਰਜ ਗੁਣÎਵਤਾ ਅਨੁਸਾਰ ਹੋਣੇ ਚਾਹੀਦੇ ਹਨ। ਸ਼੍ਰੀ ਸੋਨੀ ਨੇ ਕਿਹਾ ਕਿ ਇਸ ਵਿੱਤੀ ਸਾਲ ਜੋ ਕਿ 31 ਮਾਰਚ ਨੂੰ ਖ਼ਤਮ ਹੋ ਰਿਹਾ ਹੈ ਦੇ ਅੰਦਰ ਅੰਦਰ ਫੰਡਾਂ ਦੀ ਵਰਤੋ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਵੇ ਵਿੱਤੀ ਸਾਲ ਦੌਰਾਨ ਜੋ ਫੰਡਜ਼ ਸਰਕਾਰ ਕੋਲੋ ਲਏ ਜਾਣੇ ਹਨ ਉਸ ਦੀ ਪ੍ਰੋਪੋਜਲ ਬਣਾ ਕੇ ਤੁਰੰਤ ਸਰਕਾਰ ਨੂੰ ਭੇਜੀ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੀ ਤਰਜ ਤੇ ਮੈਡੀਕਲ ਕਾਲਜ ਵਿਖੇ ਵੀ ਸੋਲਰ ਸਿਸਟਮ ਲਗਾਇਆ ਜਾਵੇਗਾ। ਸ਼੍ਰੀ ਸੋਨੀ ਨੇ ਕੋਵਿਡ-19 ਮਹਾਮਾਰੀ ਦਾ ਡਟ ਕੇ ਮੁਕਾਬਲਾ ਕਰਨ ਤੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਇੰਨ੍ਹਾਂ ਦੀ ਬਦੋਲਤ ਹੀ ਅਸੀ ਇਸ ਮਹਾਮਾਰੀ ਤੇ ਕਾਬੂ ਪਾ ਸਕੇ ਹਾਂ। ਸ੍ਰੀ ਸੋਨੀ ਨੇ ਦੱਸਿਆ ਕਿ ਮੁਹਾਲੀ, ਕਪੂਰਥਲਾ ਤੇ ਹੁਸ਼ਿਆਰਪੁਰ ਵਿਖੇ  3 ਨਵੇਂ ਮੈਡੀਕਲ ਕਾਲਜ ਸਥਾਪਤ ਕੀਤੇ ਜਾ ਰਹੇ ਹਨ ਅਤੇ ਮੁਹਾਲੀ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਮੈਡੀਕਲ ਕਾਲਜ ਵਿਖੇ ਐਮ:ਬੀ:ਬੀ:ਐਸ ਦੀਆਂ 150 ਸੀਟਾ ਵਧਣ ਕਾਰਨ ਨਵਾਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ।  ਉਨ੍ਹਾਂ  ਦੱਸਿਆ ਕਿ ਇਸ ਬੁਨਿਆਦੀ ਢਾਂਚੇ ਵਿੱਚ 4 ਲੈਕਚਰ ਹਾਲ, 3 ਅਕਜਾਮੀਨੇਸ਼ਨ ਹਾਲ ਅਤੇ ਇਕ ਮੈਡੀਕਲ ਸਿਖਿਆ ਯੂਨਿਟ ਵੀ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਤੇ  25.19 ਕਰੋੜ ਰੁਪਏ ਖਰਚ ਆਉਣਗੇ। ਉਨ੍ਹਾਂ  ਦੱਸਿਆ ਕਿ ਮੈਡੀਕਲ ਕਾਲਜ ਵਿਖੇ 50 ਬੈਡਾਂ ਵਾਲਾ ਇਕ ਨਵਾਂ ਹੋਸਟਲ ਜਿਸ 10.31 ਕਰੋੜ ਰੁਪਏ, 8 ਨਵੇਂ ਮੈਡੀਕਲ ਯੂਨਿਟ ਜਿਸ ਤੇ 17.48 ਕਰੋੜ ਰੁਪਏ ਅਤੇ ਆਪਰੇਸ਼ਨ ਥੀਏਟਰ ਲਈ ਨਵਾਂ ਏ:ਸੀ ਪਲਾਂਟ ਜਿਸ ਤੇ 5.50 ਕਰੋੜ ਰੁਪਏ ਖਰਚ ਆਉੋਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੈਡੀਕਲ ਕਾਲਜ ਵਿਖੇ ਹੋਰ ਵੀ ਕਈ ਨਵੇਂ ਪ੍ਰਾਜੈਕਟ ਚੱਲ ਰਹੇ ਹਨ।
ਇਸ ਮੀਟਿੰਗ ਤੋ ਉਪਰੰਤ ਸ਼੍ਰੀ ਸੋਨੀ ਵਲੋ ਮੈਡੀਕਲ ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਿਆ। ਸ਼੍ਰੀ ਸੋਨੀ ਨੇ ਮੋਕੇ ਤੇ ਹੀ ਸਕੱਤਰ ਮੈਡੀਕਲ ਸਿੱਖਿਆ ਅਤੇ ਡਾਇਰੈਕਟਰ ਮੈਡੀਕਲ ਸਿੱਖਿਆ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ।
  ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਡੀ:ਕੇ:ਤਿਵਾੜੀ ਪ੍ਰਮੁੱਖ ਸਕੱਤਰ ਮੈਡੀਕਲ ਸਿਖਿਆ ਨੇ ਦੱਸਿਆ ਕਿ ਮੈਡੀਕਲ ਕਾਲਜ ਨੂੰ ਅਪਗਰੇਡੇਸ਼ਨ ਕਰਨ ਲਈ 60.35 ਕਰੋੜ ਰੁਪਏ ਵੱਖ ਵੱਖ ਵਿਕਾਸ ਕਾਰਜਾਂ ਲਈ ਖਰਚੇ ਜਾ ਰਹੇ ਹਨ ਜਿੰਨਾਂ ਵਿੱਚ ਲੜਕੇ ਤੇ ਲੜਕੀਆਂ ਲਈ ਹੋਸਟਲ, ਮਲਟੀਲੈਵਲ ਪਾਰਕਿੰਗ, ਟਰੋਮਾ ਸੈਂਟਰ ਅਤੇ ਬੇਬੇ ਨਾਨਕੀ ਬਲਾਕ ਦੀ ਰਿਪੇਅਰ ਤੇ ਇਸ ਤੋਂ ਇਲਾਵਾ ਪੈਥੋਲੋਜੀ, ਮਾਈਕਰੋਲੋਜੀ, ਫਾਰਮੇਸੀ ਅਤੇ ਅੱਖਾਂ ਤੇ ਕੰਨਾਂ ਦੇ ਹਸਪਤਾਲ ਦੀ ਰਿਪੇਅਰ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਜ ਦੇ ਗਰੁੱਪ ਸੀ ਅਤੇ ਗਰੁੱਪ ਡੀ ਮੁਲਾਜਮਾਂ ਲਈ 50 ਨਵੇਂ ਕੁਵਾਟਰ ਵੀ ਉਸਾਰੇ ਜਾ ਰਹੇ ਹਨ ਜਿਸ ਤੇ 8.50 ਕਰੋੜ ਰੁਪਏ ਖਰਚ ਆਉਣਗੇ। ਸ੍ਰੀ ਤਿਵਾੜੀ ਨੇ ਕਿਹਾ ਕਿ ਇਹ ਸਾਰੇ ਕੰਮ ਆਉਂਦੇ 6 ਮਹੀਨੇ ਦੇ ਅੰਦਰ ਪੂਰੇ ਕਰ ਲਏ ਜਾਣਗੇ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਵਧੀਆ ਮੈਡੀਕਲ ਕਾਲਜ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 215 ਲੜਕਿਆਂ ਲਈ ਇਕ ਨਵਾਂ ਹੋਸਟਲ ਵੀ ਉਸਾਰਿਆ ਜਾ ਰਿਹਾ ਹੈ ਜਿਸ ਤੇ 16.50 ਕਰੋੜ ਰੁਪਏ, ਖੇਡਾਂ ਦੇ ਵਿਕਾਸ ਲਈ 2.29 ਕਰੋੜ ਰੁਪਏ ਅਤੇ ਵਾਰਡਨ ਹਾਊਸ ਅਤੇ ਹੋਸਟਲ ਲਈ 70 ਲੱਖ ਰੁਪਏ ਖਰਚ ਆਉਣਗੇ।
ਕੈਪਸ਼ਨ :- ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਰੀਵਿਊ ਮੀਟਿੰਗ ਕਰਦੇ ਹੋਏ। ਨਾਲ ਹਨ ਪ੍ਰਮੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਸ਼੍ਰੀ ਡੀ ਕੇ ਤਿਵਾੜੀ, ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ