ਬੰਗਾ : 15 ਫਰਵਰੀ (ਬਿਊਰੋ) ਪਿੰਡ ਪਠਲਾਵਾ ਵਿੱਖੇ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਯਾਦਗਰੀ ਸਲਾਨਾ 33 ਵਾਂ ਫੁੱਟਬਾਲ ਟੂਰਨਾਮੈਂਟ ਜਿਸ ਦਾ ਉਦਘਾਟਨ 9 ਫਰਵਰੀ ਨੂੰ ਸ੍ਰੀਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਗੁਰਦੁਆਰਾ ਸਾਹਿਬ ਪਠਲਾਵਾ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਬਚਨ ਸਿੰਘ ਜੀ ਵੱਲੋ ਸਰਪੰਚ ਸਰਦਾਰ ਹਰਪਾਲ ਸਿੰਘ ਜੀ ਦੀ ਹਾਜਰੀ ਵਿੱਚ ਕੀਤਾ ਗਿਆ ਸੀ। ਜਿਸ ਵਿੱਚ ਅੱਜ ਫਾਈਨਲ ਫੁੱਟਬਾਲ ਮੈਚਾਂ ਵਿੱਚ ਫੁੱਟਬਾਲ ਬੀ ਦੀਆਂ ਟੀਮਾਂ ਪਿੰਡ ਜੀਦੋਵਾਲ ਅਤੇ ਪਿੰਡ ਕਾਹਮਾ ਦੀਆਂ ਟੀਮਾਂ ਵਿੱਚਕਾਰ ਬਹੁਤ ਹੀ ਫਸਵਾਂ ਜਬਰਦਸਤ ਮੈਚ ਖੇਡਿਆ ਗਿਆ, ਆਖਿਰ ਵਿਚ ਪਿੰਡ ਜੀਦੋਵਾਲ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਪਿੰਡ ਪੱਧਰ ਦੀਆਂ ਏ ਟੀਮਾਂ ਦਾ ਫਾਈਨਲ ਮੁਕਾਬਲਾ ਪਿੰਡ ਪਠਲਾਵਾ ਅਤੇ ਪਿੰਡ ਸਲੋਹ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਜਬਰਦਸਤ ਫਸਵਾਂ ਮੈਚ ਖੇਡਿਆ ਗਿਆ। ਤਹਿ ਸਮੇਂ ਤੱਕ ਦੋਵੇਂ ਟੀਮਾਂ ਅੱਡੀ ਚੋਟੀ ਦਾ ਜ਼ੋਰ ਲਗਾਉਣ ਦੇ ਬਾਵਜੂਦ ਕੋਈ ਟੀਮ ਗੋਲ ਨਾ ਕਰ ਸਕੀਆਂ। ਅੰਤ ਵਿੱਚ ਕਮੇਟੀ ਦੀ ਉੱਚੀ ਸੁੱਚੀ ਦੂਰ ਅੰਦੇਸ਼ੀ ਸੋਚ ਸਦਕਾ ਇਸ ਦਾ ਜੇਤੂ ਕਰਾਰ ਬਾਹਰੋਂ ਆਈ ਪਿੰਡ ਸਲੋਹ ਦੀ ਟੀਮ ਨੂੰ ਦਿੱਤਾ ਗਿਆ। ਉਸ ਤੋਂ ਬਾਅਦ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਪਿੰਡ ਮਾਹਿਲ ਗਹਿਲਾ ਅਤੇ ਪਿੰਡ ਪਠਲਾਵਾ ਦੀਆਂ ਟੀਮਾਂ ਨੇ ਪੂਰੀ ਤਨਦੇਹੀ ਨਾਲ ਜੋਰ ਅਜ਼ਮਾਈ ਕੀਤੀ। ਇਸ ਮੈਚ ਵਿਚ ਪਿੰਡ ਮਾਹਿਲ ਗਹਿਲਾ ਦੀ ਟੀਮ ਬਾਜੀ ਮਾਰ ਗਈ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਗੁਰਦੁਆਰਾ ਸਾਹਿਬ ਪਠਲਾਵਾ ਦੇ ਸੰਚਾਲਕ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਨਾਲ ਸਵਾਮੀ ਸ੍ਰੀ ਸ਼ੰਕਰਾਨੰਦ ਜੀ ਪੱਦੀ ਮੱਠਵਾਲੀ, ਸਰਦਾਰ ਹਰਪਾਲ ਸਿੰਘ ਸਰਪੰਚ ਪਠਲਾਵਾ, ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜਿਲਾ ਯੋਜਨਾ ਬੋਰਡ ਸਹੀਦ ਭਗਤ ਸਿੰਘ ਨਗਰ ,ਸ੍ਰੀ ਦਰਬਜੀਤ ਸਿੰਘ ਪੂੰਨੀ ਡਾਇਰੈਕਟਰ ਮਾਰਕੀਟ ਕਮੇਟੀ ਬੰਗਾ, ਸ੍ਰੀ ਮੋਹਣ ਸਿੰਘ ਸਾਬਕਾ ਐਮ ਐਲ ਏ ਵੱਲੋ ਸਾਂਝੇ ਤੌਰ ਤੇ ਨਿਭਾਈ ਗਈ। ਜਿਸ ਵਿੱਚ ਫੁੱਟਬਾਲ ਏ ਦੀ ਜੇਤੂ ਟੀਮ ਪਿੰਡ ਸਲੋਹ ਨੂੰ 25000/ਹਜਾਰ ਰੁਪਏ ਅਤੇ ਟਰਾਫੀ, ਉੱਪ ਜੇਤੂ ਟੀਮ ਪਿੰਡ ਪਠਲਾਵਾ ਦੀ ਟੀਮ ਨੂੰ 20000/ ਹਜਾਰ ਰੁਪਏ ਅਤੇ ਟਰਾਫੀ ਪ੍ਰਦਾਨ ਕੀਤੀ ਗਈ। ਇਸੇ ਤਰ੍ਹਾਂ ਹੀ ਫੁੱਟਬਾਲ ਬੀ ਦੀ ਜੇਤੂ ਟੀਮ ਪਿੰਡ ਜੀਦੋਵਾਲ ਨੂੰ 8100/ਸੌ ਰੁਪਏ ਅਤੇ ਟਰਾਫੀ, ਉੱਪ ਜੇਤੂ ਟੀਮ ਪਿੰਡ ਕਾਹਮਾ ਨੂੰ 6100/ ਸੌ ਰੁਪਏ ਅਤੇ ਟਰਾਫੀ ਦਿੱਤੀ ਗਈ। ਇਸ ਖੇਡ ਮੇਲੇ 'ਤੇ ਉੱਘੇ ਲੇਖਕ ਅਤੇ ਪੱਤਰਕਾਰ ਜੀ.ਚੰਨੀ ਪਠਲਾਵਾ ਅਤੇ ਪੱਤਰਕਾਰ ਹਰਪ੍ਰੀਤ ਸਿੰਘ ਖਾਲਸਾ ਪਠਲਾਵਾ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜਿਲਾ ਯੋਜਨਾ ਬੋਰਡ ਸਹੀਦ ਭਗਤ ਸਿੰਘ ਨਗਰ ਵੱਲੋ ਪੰਜਾਬ ਸਰਕਾਰ ਦੀ ਮੱਦਦ ਨਾਲ ਇਸ ਜਗਾ ਤੇ ਛੇਤੀ ਹੀ ਨਵੇ ਖੇਡ ਸਟੇਡੀਅਮ ਦੇ ਨਿਰਵਾਣ ਦਾ ਕੰਮ ਵੀ ਬਹੁਤ ਜਲਦੀ ਹੀ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਆਖਿਰ ਵਿੱਚ ਦਾਨੀ ਸੱਜਣਾਂ ਦਾ ਅਤੇ ਸੇਵਾਦਾਰਾਂ ਦਾ ਕਮੇਟੀ ਵੱਲੋ ਸਨਮਾਨ ਕੀਤਾ ਗਿਆ। ਇਸ ਛੇ ਦਿਨ ਚੱਲੇ ਫੁੱਟਬਾਲ ਟੂਰਨਾਮੈਂਟ ਵਿੱਚ ਸਵ:ਮਲਕੀਤ ਸਿੰਘ ਸਪੁੱਤਰ ਸਵ: ਸ੍ਰੀ ਕਪੂਰ ਸਿੰਘ ਜੀ ਸਾਬਕਾ ਸਰਪੰਚ ਦੇ ਪਰਿਵਾਰ ਵੱਲੋ ਲੰਗਰ ਦੀ ਸੇਵਾ ਸਪੋਰਟਸ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਦੀ ਰਹਿਨੁਮਾਈ ਹੇਠ ਕੀਤੀ ਗਈ। ਇਸ ਮੌਕੇ ਤੇ ਪਤਵੰਤੇ ਸੱਜਣਾਂ ਵਿੱਚ ਸਰਪੰਚ ਸਰਦਾਰ ਹਰਪਾਲ ਸਿੰਘ, ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਪਠਲਾਵਾ ਪੀਜਾ ਹੋਟ ਬੰਗਾ, ਪ੍ਰਧਾਨ ਸੰਦੀਪ ਸਿੰਘ ਖੰਨਾ, ਵਾਈਸ ਪ੍ਰਧਾਨ ਬਲਜੀਤ ਮਾਹਲੀਆ, ਕੈਸ਼ੀਅਰ ਨੰਬਰਦਾਰ ਗੁਰਪ੍ਰੀਤ ਸਿੰਘ ਗੋਪੀ, ਏਕ ਨੂਰ ਸਵੈ ਸੇਵੀ ਸੰਸਥਾ ਦੇ ਉੱਪ ਚੇਅਰਮੈਨ ਸ੍ਰੀ ਤਰਲੋਚਨ ਸਿੰਘ ਵਾਰੀਆ, ਬਲਵੰਤ ਸਿੰਘ ਜਗੈਤ, ਰੈਫਰੀ ਇੰਦੂ ਪਾਬਲਾ ਪੱਦੀ ਮੱਠਵਾਲੀ, ਗੁਰਦਿਆਲ ਸਿੰਘ ਪ੍ਰਧਾਨ ਸੁਸਾਇਟੀ, ਮਨਪ੍ਰੀਤ ਸੋਢੀਆਂ, ਮਾਸਟਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਖਾਲਸਾ, ਜੱਥੇਦਾਰ ਗੁਰਬਖ਼ਸ਼ ਸਿੰਘ, ਰਸ਼ਪਾਲ ਸਿੰਘ ਯੂ ਏ ਈ, ਬਹਾਦਰ ਸਿੰਘ, ਸਾਬਕਾ ਫੁੱਟਬਾਲਰ ਜਸਪਾਲ ਸਿੰਘ ਵਾਲੀਆਂ, ਨੰਬਰਦਾਰ ਤਰਸੇਮ ਸਿੰਘ ਢੱਕ, ਸੁਖਵਿੰਦਰ ਸਿੰਘ ਪੰਚ, ਹਰਜਿੰਦਰ ਸਿੰਘ ਜਿੰਦਾ, ਇੰਸਪੈਕਟਰ ਰਾਮ ਲਾਲ, ਬਲਵੀਰ ਸਿੰਘ ਯੂ ਕੇ, ਸੁਖਵਿੰਦਰ ਸਿੰਘ ਗੁੱਗੀ, ਗੁਰਟੇਕ ਸਿੰਘ ਤੰਬੜ, ਸਤਵਿੰਦਰ ਸਿੰਘ ਕਾਲੀ, ਸੁੱਖਦੇਵ ਸਿੰਘ ਸੈਣੀ, ਥਰਮਿੰਦਰ ਸਿੰਘ, ਇੰਦਰਜੀਤ ਸਿੰਘ ਨੋਤਾ, ਸੰਤੋਖ ਸਿੰਘ ਪੰਚ, ਸਾਬੀ ਪੰਚ, ਗੁਰਚਰਨ ਗੋਲਡੀ, ਦਿਲਾਵਰ ਬੈਂਸ ਪੰਚ, ਗੁਰਦੀਪ ਰਾਮ ਦੀਪ, ਮੇਜਰ ਸਿੰਘ, ਆਦਿ ਹਾਜ਼ਰ ਸਨ। ਇਸ ਤਰ੍ਹਾਂ ਇਹ ਸਲਾਨਾ ਫੁੱਟਬਾਲ ਟੂਰਨਾਮੈਂਟ ਆਉਣ ਵਾਲੇ ਸਾਲ ਲਈ ਫਿਰ ਇਸੇ ਤਰ੍ਹਾਂ ਇਕੱਠੇ ਕਰਨ ਦਾ ਵਾਅਦਾ ਕਰਦਾ ਹੋਇਆ ਅਭੁੱਲ ਯਾਦਾਂ ਛੱਡਦਾ ਸਮਾਪਤ ਹੋਇਆ।
ਪਿੰਡ ਪਠਲਾਵਾ ਵਿੱਖੇ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਯਾਦਗਰੀ ਸਲਾਨਾ 33 ਵਾਂ ਫੁੱਟਬਾਲ ਟੂਰਨਾਮੈਂਟ ਸੰਪਨ

Posted by
NawanshahrTimes.Com