ਜੰਗਲਾਤ ਵਿਭਾਗ ਵੱਲੋਂ ‘ਵੀਰਾ’ ਪ੍ਰਾਜੈਕਟ ਸਬੰਧੀ ਵਿਸ਼ੇਸ਼ ਸਮਾਗਮ 23 ਫਰਵਰੀ ਨੂੰ

ਨਵਾਂਸ਼ਹਿਰ, 15 ਫਰਵਰੀ : ਜੰਗਲਾਤ ਵਿਭਾਗ ਪੰਜਾਬ ਅਤੇ ਟੀ. ਈ. ਆਰ. ਆਈ ਵੱਲੋਂ ਵੀ. ਐਨ. ਵੀ ਐਡਵਾਈਜ਼ਰੀ ਸਰਵਿਸਿਜ਼ ਨਾਲ ਮਿਲ ਕੇ 'ਵੀਰਾ' ਨਾਂਅ ਦਾ ਪ੍ਰਾਜੈਕਟ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ ਖੇਤੀਬਾੜੀ ਬੂਟੇ ਲਗਾਉਣ ਲਈ ਸਵੈ-ਇੱਛਤ ਕਾਰਬਨ ਮਾਰਕੀਟ ਪ੍ਰਾਜੈਕਟਾਂ ਦਾ ਵਿਕਾਸ ਕਰਨਾ ਹੈ। ਇਹ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ, ਨਵਾਂਸ਼ਹਿਰ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਉਦੇਸ਼ ਛੋਟੇ ਕਿਸਾਨਾਂ ਦੇ ਸਹਿਯੋਗ ਨਾਲ 'ਸਸਟੇਨੇਬਲ ਐਗਰੋਫਾਰੈਸਟਰੀ ਨੂੰ ਉਤਸ਼ਾਹਿਤ ਕਰਨਾ, ਉਨਾਂ ਨੂੰ ਵਿੱਤੀ ਲਾਭ ਪ੍ਰਦਾਨ ਕਰਨਾ, ਲੱਕੜ ਦੀ ਮੰਗ ਨੂੰ ਪੂਰਾ ਕਰਨਾ ਅਤੇ ਜਲਵਾਯੂ ਬਚਾਉਣ ਵਿਚ ਯੋਗਦਾਨ ਪਾਉਣਾ ਹੈ। ਪੰਜਾਬ ਜੰਗਲਾਤ ਵਿਭਾਗ ਵੱਲੋਂ ਇਸ ਪ੍ਰਾਜੈਕਟ ਸਬੰਧੀ ਹਿੱਸੇਦਾਰੀ ਦੀ ਸਲਾਹ ਲੈਣ, ਗੱਲਬਾਤ ਕਰਨ ਅਤੇ ਵਿਚਾਰ ਪ੍ਰਾਪਤ ਕਰਨ ਲਈ 23 ਫਰਵਰੀ 2021 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਵਣ ਮੰਡਲ ਨਵਾਂਸ਼ਹਿਰ, ਬੰਗਾ ਰੋਡ, ਈਸ਼ਰ ਸਿੰਘ ਮਾਰਗ (ਨੇੜੇ ਨਹਿਰ), ਗੜਸ਼ੰਕਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨਾਂ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਦੇ ਸਾਰੇ ਚਾਹਵਾਨਾਂ ਨੂੰ ਇਸ ਸਮਾਗਮ ਵਿਚ ਵੱਧ-ਚੜ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 01884-282031 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।