ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਦਿੱਲੀ ਮੋਰਚੇ ਨੂੰ ਤਕੜਾ ਕਰਨ ਦਾ ਸੱਦਾ

ਬੰਗਾ 23 ਫਰਵਰੀ (ਬਿਊਰੋ)ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਬਾਹੜ ਮਜਾਰਾ ਵਿਖੇ ਇਲਾਕੇ ਦੇ ਯੂਨੀਅਨ ਆਗੂਆਂ ਦੀ ਮੀਟਿੰਗ ਕੀਤੀ ਗਈਜਿਸ ਵਿਚ 24 ਫਰਵਰੀ ਨੂੰ ਨਵਾਂਸ਼ਹਿਰ ਵਿਖੇ ਕੀਤੀ ਜਾ ਰਹੀ ਕਾਨਫਰੰਸ ਅਤੇ ਮੁਜਾਹਰੇ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਕੁਲਵਿੰਦਰ ਸਿੰਘ ਵੜੈਚ, ਅਵਤਾਰ ਸਿੰਘ ਕੱਟ, ਮੱਖਣ ਸਿੰਘ ਬਾਹੜ ਮਜਾਰਾ, ਤਰਸੇਮ ਸਿੰਘ ਕੁਲਥਮ, ਬਲਵੀਰ ਸਿੰਘ ਸਰਪੰਚ ਬਾਹੜ ਮਜਾਰਾ, ਅਵਤਾਰ ਸਿੰਘ ਕੁਲਥਮ ਨੇ ਕਿਹਾ ਕਿ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਥਾਂ ਕਿਸਾਨਾਂ ਉੱਤੇ ਜਬਰ ਢਾਹ ਰਹੀ ਹੈ।ਕਿਸਾਨਾਂ ਨੂੰ ਝੂਠੇ ਕੇਸ ਪਾਕੇ ਜਿਹਲਾਂ ਵਿਚ ਸੁਟਿਆ ਗਿਆ ਹੈ,ਨੋਟਿਸ ਭੇਜੇ ਜਾ ਰਹੇ ਹਨ।ਪਰ ਕਿਸਾਨਾਂ ਦਾ ਘੋਲ ਚੜਦੀ ਕਲਾ ਵਿਚ ਹੈ।ਉਹਨਾਂ ਕਿਹਾ ਕਿ ਕਿਸਾਨੀ ਘੋਲ ਨੂੰ ਢਾਹ ਲਾਉਣ ਲਈ ਮੋਦੀ ਸਰਕਾਰ ਘਟੀਆ ਹੱਥਕੰਡਿਆਂ ਉੱਤੇ ਉੱਤਰ ਆਈ ਹੈ।ਫਿਰ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਨੂੰ ਨੌਜਵਾਨਾਂ, ਕਿਸਾਨਾਂ ਅਤੇ ਸਮਾਜਿਕ ਕਾਰਕੁਨਾਂ ਦੀ ਰਿਹਾਈ ਲਈ ਨਵਾਂਸ਼ਹਿਰ ਵਿਚ ਕੀਤੇ ਜਾ ਰਹੇ ਮੁਜਾਹਰੇ ਵਿਚ ਵਧ ਚੜ੍ਹਕੇ ਪਹੁੰਚਣ।ਇਸ ਮੀਟਿੰਗ ਵਿਚ ਬਾਹੜ ਮਜਾਰਾ, ਬਹੂਆ, ਬਕਰਜ, ਕੁਲਥਮ, ਚੱਕ ਮਾਈਦਾਸ ਅਤੇ ਭਰੋ ਮਜਾਰਾ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿਚ ਮੇਜਰ ਸਿੰਘ, ਜੋਰਾਵਰ ਸਿੰਘ, ਲਖਵਿੰਦਰ ਸਿੰਘ, ਕਰਮਜੀਤ ਸਿੰਘ, ਗੁਰਦਾਵਰ ਸਿੰਘ,  ਨਛੱਤਰ ਸਿੰਘ ਬੁਰਜ, ਅਮਨਦੀਪ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ ਬੁਰਜ, ਰਘਵੀਰ ਸਿੰਘ ਬਹੂਆ, ਮੋਹਣ ਸਿੰਘ ਚੱਕ ਮਾਈਦਾਸ ਆਗੂ ਵੀ ਮੌਜੂਦ ਸਨ।
ਕੈਪਸ਼ਨ: ਮੀਟਿੰਗ ਵਿਚ ਸ਼ਾਮਲ ਯੂਨੀਅਨ ਦੇ ਜਿਲਾ ਅਤੇ ਇਲਾਕਾ ਆਗੂ।