ਜਲੰਧਰ : 16 ਫਰਵਰੀ (ਬਿਊਰੋ) 32ਵੇਂ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਨੂੰ "SADAK SURAKSHA-JEEVAN RAKSHA" ਥੀਮ ਤਹਿਤ ਮਨਾਉਂਦੇ ਹੋਏ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅੱਜ ਸ਼ਿਵ ਜੋਤੀ ਪਬਲਿਕ ਸਕੂਲ, ਦੀਨਦਿਆਲ ਉਪਾਧਿਆ ਨਗਰ, ਨੇੜੇ ਸੋਢਲ ਫਾਟਕ ਜਲੰਧਰ ਵਿੱਖੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ
ਵਿੱਚ ਸ਼੍ਰੀ ਗਗਨੇਸ਼ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ, ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ, SI ਰਣਜੀਤ ਸਿੰਘ, ਮਿਸਜ ਨੀਰੂ ਨਈਅਰ ਸਕੂਲ ਪ੍ਰਿੰਸੀਪਲ, ਸ਼੍ਰੀ ਪ੍ਰਵੀਨ ਸ਼ੈਲੀ ਵਾਇਸ ਪ੍ਰਿੰਸੀਪਲ, ਮੈਨੇਜਰ ਮੇਜਰ ਕੁਲਵਿੰਦਰ ਸਿੰਘ, ਸ੍ਰੀ ਐਸ.ਐਸ ਸਾਹਨੀ ਸਕੂਲ ਟਰਾਂਸਪੋਰਟ ਇੰਚਾਰਜ਼, ਵਿਦਿਆਰਥੀਆਂ ਅਤੇ ਸਕੂਲ ਸਟਾਫ ਨੇ ਭਾਗ ਲਿਆ। ਇਸ ਸੈਮੀਨਾਰ ਦੋਰਾਨ ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ ਵੱਲੋਂ ਹਾਜ਼ਰ ਵਿਦਿਆਰਥੀਆਂ ਤੇ ਸਟਾਫ ਨੂੰ ਟਰੈਫਿਕ ਨਿਯਮਾਂ ਦੀ ਮਹਤੱਤਾ ਬਾਰੇ ਜਾਗਰੂਕ ਕਰਦੇ ਹੋਏ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਅੰਡਰ ਏਜ ਵਿਦਿਆਰਥੀਆਂ/ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਐਜੂਕੇਸ਼ਨ ਸੈੱਲ, ਟਰੈਫਿਕ ਸਟਾਫ ਦੇ ASI ਸ਼ਮਸ਼ੇਰ ਸਿੰਘ ਅਤੇ ASI ਰਮੇਸ਼ ਕੁਮਾਰ ਵੱਲੋਂ ਹਾਜਰੀਨ ਨੂੰ ਲੈਕਚਰ ਰਾਹੀਂ ਟਰੈਫਿਕ ਨਿਯਮਾਂ ਦੀ ਮਹੱਤਤਾ ਅਤੇ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਅਤੇ ਹਾਜਰੀਨ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸੋਂਹ ਚੁਕਾਈ ਗਈ। ਇਸ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਦੇ ਆਖਰੀ ਦਿਨ ਕੱਲ ਮਿਤੀ 17/02/2021 ਨੂੰ ਸਮਾਂ 12.00 ਵਜੇ ਦਿਨ BMC ਚੋਂਕ ਜਲੰਧਰ ਤੋਂ ਸਕੂਲੀ ਬੱਚਿਆਂ ਦੁਆਰਾ ਕ ਜਾਗਰੂਕਤਾ ਰੈਲੀ ਆਯੋਜਿਤ ਕਰਨ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਹੈ।