ਨਵਾਂਸ਼ਹਿਰ 22 ਫਰਵਰੀ (ਬਿਊਰੋ) ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ੍ਰੀ ਮੱਖਣ ਸਿੰਘ ਵਾਹਿਦਪੁਰੀ ਜੀ, ਕੁਲਦੀਪ ਸਿੰਘ ਦੌੜਕਾ ਜੀ ਜਨਰਲ ਸਕੱਤਰ ਜੀ ਟੀ ਯੂ ਪੰਜਾਬ, ਕਰਨੈਲ ਸਿੰਘ ਰਾਹੋਂ ਜ਼ਿਲ੍ਹਾ ਪ੍ਰਧਾਨ (ਪਸਸਫ ) ਦੀ ਪ੍ਰਧਾਨਗੀ ਹੇਠ ਬਾਰਾਦਰੀ ਨਵਾਂਸ਼ਹਿਰ ਵਿਖੇ ਕੀਤੀ ਗਈ। ਕਰਨੈਲ ਸਿੰਘ ਰਾਹੋਂ ਅਤੇ ਕੁਲਦੀਪ ਸਿੰਘ ਦੌੜਕਾ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਰਾਜ ਅਤੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨਾਂ ਨਾਲ ਕੀਤੇ ਜਾਂਦੇ ਧੱਕੇ ਦੀ ਨਿਖੇਧੀ ਕਰਦਿਆਂ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਮੱਖਣ ਸਿੰਘ ਵਾਹਿਦਪੁਰੀ ਜੀ ਨੇ ਜਿੱਥੇ ਕੀਤੇ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਭਾਗੀ ਮੰਗਾਂ ਨੂੰ ਸਰਕਾਰ ਅਤੇ ਅਧਿਕਾਰੀਆਂ ਪਾਸੋਂ ਲੜ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ, ਪੰਜਾਬ ਸਰਕਾਰ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ, ਡੀ ਏ ਦੀਆਂ ਕਿਸ਼ਤਾਂ ਤੇ ਬਕਾਇਆ ਨਾ ਦੇਣ, ਰੈਗੂਲਰ ਭਰਤੀਆਂ ਨਾ ਕਰਨ, ਪੁਨਰ ਗਠਨ ਦੇ ਨਾਂ ਤੇ ਪੱਕੀਆਂ ਅਸਾਮੀਆਂ ਖਤਮ ਕਰਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਠੇਕੇ ਤੇ ਰੱਖੇ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਪੱਕਿਆਂ ਨਾ ਕਰਨ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਆਉਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਅੰਤ ਵਿਚ ਨਵੀਂ ਜ਼ਿਲ੍ਹਾ ਟੀਮ ਦਾ ਪੈਨਲ ਪੇਸ਼ ਕੀਤਾ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ, ਚੈਅਰਮੈਨ ਮੋਹਣ ਸਿੰਘ ਪੂਨੀਆ, ਕੈਸ਼ੀਅਰ ਚਰਨਜੀਤ, ਜਨਰਲ ਸਕੱਤਰ ਸੁੱਖ ਰਾਮ, ਸੀਨੀਅਰ ਮੀਤ ਪ੍ਰਧਾਨ ਹਰਮੇਸ਼ ਲਾਲ, ਕਮਲ ਸੂਦਨ, ਮੀਤ ਪ੍ਰਧਾਨ ਹਰਦੀਪ ਲੰਗੇਰੀ, ਰਮਨਦੀਪ, ਦਿਲਬਾਗ ਰਾਏ, ਜੁਆਇੰਟ ਸਕੱਤਰ ਬਲਵੀਰ ਦਿਆਲਾ, ਸੀਬੂ ਰਾਮ, ਕੁਲਦੀਪ ਮੁੰਨਾ, ਜੁਆਇੰਟ ਕੈਸ਼ੀਅਰ ਹਰਦੇਵ ਚੰਦ, ਅਮਰੀਕ ਲਾਲ ਪ੍ਰੈਸ ਸਕੱਤਰ ਪਰਮਜੀਤ ਸੁਦੇੜਾ ਜੁਆਇੰਟ ਪ੍ਰੈਸ ਸਕੱਤਰ ਰਮਨ ਦਾਸ ਐਡੀਟਰ ਮੋਹਣ ਲਾਲ ਭਾਟੀਆ ਸਲਾਹਕਾਰ ਸੁਰਿੰਦਰ ਕੁਮਾਰ, ਕੁਲਦੀਪ ਕਜਲਾ ਕਾਰਜਕਾਰੀ ਮੈਂਬਰ ਮਲਕੀਤ ਰਾਮ, ਪਵਨ ਕੁਮਾਰ ਬੰਗਾ, ਬਲਵੀਰ ਬਾਬਾ, ਪ੍ਰੇਮ ਲਾਲ ਅਤੇ ਬਲਵੀਰ ਸਿੰਘ ਬੰਗਾ ਨੂੰ ਅਜਲਾਸ ਵਿਚ ਸ਼ਾਮਿਲ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।