ਨਵਾਂਸ਼ਹਿਰ : 18 ਫਰਵਰੀ (ਬਿਊਰੋ) ਅੱਜ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉੱਤੇ ਕਿਰਤੀ ਕਿਸਾਨ ਯੂਨੀਅਨ ਅਤੇ ਦੋਆਬਾ ਕਿਸਾਨ ਯੂਨੀਅਨ ਵਲੋਂ ਰੇਲਵੇ ਸਟੇਸ਼ਨ ਨਵਾਂਸ਼ਹਿਰ ਵਿਖੇ ਦੁਪਿਹਰ 12 ਵਜੇ ਤੋਂ 4 ਵਜੇ ਤੱਕ ਧਰਨਾ ਲਾਇਆ ਗਿਆ। ਢਾਡੀ ਗੁਰਦੀਪ ਸਿੰਘ ਉੜਾਪੜ ਦੇ ਜਥੇ ਨੇ ਢਾਡੀ ਵਾਰਾਂ ਗਾਈਆਂ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ, ਸੂਬਾ ਕਮੇਟੀ ਮੈਂਬਰਕਿਰਤੀ ਕਿਸਾਨ ਯੂਨੀਅਨ, ਦੋਆਬਾ ਕਿਸਾਨ ਯੂਨੀਅਨ ਦੇ ਆਗੂ ਹਰਮਿੰਦਰ ਸਿੰਘ ਫੌਜੀ, ਅਮਰਜੀਤ ਸਿੰਘ ਬੁਰਜ, ਗੁਰਭਜਨ ਸਿੰਘ ਦਿਆਲਾਂ , ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਬੂਟਾ ਸਿੰਘ ਮਹਿਮੂਦ ਪੁਰ, ਕੈਪਟਨ ਰਘਵੀਰ ਸਿੰਘ, ਜਸਵੰਤ ਸਿੰਘ ਭੱਠਲ, ਅਮਰਜੀਤ ਸਿੰਘ ਕਰਨਾਣਾ ,ਹਰਬੰਸ ਸਿੰਘ ਪੈਲੀ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਯੋਜਨਾ ਬਣਾ ਚੁੱਕੀ ਹੈ ਪਰ ਕਿਸਾਨੀ ਘੋਲ ਸਰਕਾਰ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗਾ। ਖੇਤੀ ਕਾਨੂੰਨਾਂ ਵਿਰੁੱਧ ਇਹ ਘੋਲ ਹੁਣ ਦੇਸ਼ ਵਿਆਪੀ ਬਣ ਚੁੱਕਾ ਹੈ ।ਅੱਜ ਦੇ ਧਰਨੇ ਦਾ ਇਕੱਠ ਦੱਸਦਾ ਹੈ ਕਿ ਕਿਸਾਨਾਂ ਦਾ ਮੋਦੀ ਸਰਕਾਰ ਵਿਰੁੱਧ ਰੋਹ ਅਤੇ ਜੋਸ਼ ਮੱਠਾ ਨਹੀਂ ਹੋਇਆ ਸਗੋਂ ਹੋਰ ਤਿੱਖਾ ਹੋਇਆ ਹੈ। ਆਗੂਆਂ ਨੇ ਦਿੱਲੀ ਦੇ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਤਕੜਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨ ਵਹੀਰਾਂ ਘੱਤਕੇ ਦਿੱਲੀ ਵਲ ਚਾਲੇ ਪਾਉਣ ਤਾਂ ਕਿ ਮੋਦੀ ਸਰਕਾਰ ਨੂੰ ਇਝ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਵੇ। ਉਹਨਾਂ ਕਿਹਾ ਕਿ ਇਸ ਕਿਸਾਨੀ ਘੋਲ ਨੂੰ ਦਬਾਉਣ ਲਈ ਮੋਦੀ ਸਰਕਾਰ ਡਰ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਝੂਠੇ ਕੇਸ ਬਣਾ ਕੇ ਸਰਕਾਰ ਦੀ ਅਲੋਚਨਾ ਲਈ ਖੁੱਲ੍ਹਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਨਾਟਕ ਦੀ ਵਾਤਾਵਰਣ ਪ੍ਰੇਮੀ ਦਿਸ਼ਾ ਰਵੀ ਦਾ ਤਾਜਾ ਮਾਮਲਾ ਸੱਭ ਦੇ ਸਾਹਮਣੇ ਹੈ। ਤਾਨਾਸ਼ਾਹੀ ਸਰਕਾਰ ਹਮੇਸ਼ਾ ਲੋਕਾਂ ਵਿਚ ਡਰ ਪੈਦਾ ਕਰਦੀ ਹੈ ਜਮਹੂਰੀ ਸਰਕਾਰ ਲੋਕਾਂ ਵਿਚ ਡਰ ਪੈਦਾ ਨਹੀਂ ਕਰਦੀ ਹੁੰਦੀ। ਲੱਖ ਹੱਥਕੰਡਿਆਂ ਦੇ ਬਾਵਜੂਦ ਮੋਦੀ ਸਰਕਾਰ ਨੂੰ ਹਾਰ ਦਾ ਮੂੰਹ ਹਰ ਹਾਲਤ ਦੇਖਣਾ ਪਵੇਗਾ।
ਰੇਲਵੇ ਸਟੇਸ਼ਨ ਨਵਾਂਸ਼ਹਿਰ ਵਿਖੇ ਦੁਪਿਹਰ 12 ਵਜੇ ਤੋਂ 4 ਵਜੇ ਤੱਕ ਧਰਨਾ ਲਾਇਆ ਗਿਆ

Posted by
NawanshahrTimes.Com