ਨਾਭਾ ਪਾਵਰ ਦੁਆਰਾ ਕਰਵਾਇਆ ਗਿਆ ਮੁਫ਼ਤ ਕੈਂਸਰ ਚੈੱਕਐੱਪ ਕੈਂਪ ਦਾ ਆਯੋਜਨ

500 ਤੋਂ ਵੱਧ ਲੋੜਵੰਦਾਂ ਨੇ ਲਾਭ ਪ੍ਰਾਪਤ ਕੀਤਾ
ਰਾਜਪੁਰਾ (ਪਟਿਆਲਾ) 19 ਫਰਵਰੀ  :-(ਬਿਊਰੋ)  ਲੋਕਾਂ ਨੂੰ ਜਾਗਰੁਕ ਕਰਨ ਅਤੇ ਕੈਂਸਰ ਦਾ ਛੇਤੀ ਪਤਾ ਲਗਾਉਣ ਤਾਂ ਜੋ ਇਸ ਦੀ ਰੋਕਥਾਮ ਵਿਚ ਮਦਦ ਮਿਲ ਸਕੇ, ਇਸ ਲਈ ਨਾਭਾ ਪਾਵਰ ਲਿਮਟਿਡ, ਜੋ ਰਾਜਪੁਰਾ 2x700 ਮੇਗਾਵਾਟ  ਸੁਪਰਕਟੀਕਲ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਨੇ ਪਿੰਡ ਬਸੰਤਪੁਰਾ ਵਿਖੇ ਸ਼ੁੱਕਰਵਾਰ ਨੂੰ ਕੈਂਸਰ ਜਾਂਚ ਕੈਂਪ  ਦਾ ਆਯੋਜਨ ਕੀਤਾ, ਜਿਸ ਦਾ 500 ਤੋਂ ਵੱਧ ਲੋੜਵੰਦਾਂ ਨੇ ਲਾਭ ਪ੍ਰਾਪਤ ਕੀਤਾ I ਇਹ ਕੈਂਪ  ਜਲੰਧਰ ਦੀ ਵਰਲਡ ਕੈਂਸਰ ਕੇਅਰ ਚੈਰਿਟੇਬਲ ਟ੍ਰਸਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿਚ ਪਟਿਆਲਾ ਅਤੇ ਫਤਿਹਗੜ ਸਾਹਿਬ ਜਿਲੇ ਤੋਂ ਤਕਰੀਬਨ 15 ਪਿੰਡ ਤੋਂ 500 ਤੋਂ ਵੱਧ ਵਿਅਕਤੀਆਂ ਦੀ ਮੁਫਤ ਕੈਂਸਰ ਜਾਂਚ ਅਤੇ ਟੈਸਟ ਕਰਵਾਏ ਗਏ I ਨਾਭਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਥਰ ਸ਼ਹਾਬ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਨਾਭਾ ਪਾਵਰ ਲਿਮਟਿਡ ਪੇਂਡੂ ਖੇਤਰ ਵਿਚ ਲੋਕਾਂ ਨੂੰ ਬੇਹਤਰ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਲਈ ਯਤਨਸ਼ੀਲ ਹੈ I ਸਾਡੀਆਂ ਟੀਮਾਂ ਪੰਚਾਇਤਾਂ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ I " ਇਹ ਕੈਂਪ  ਨਾਭਾ ਪਾਵਰ ਲਿਮਟਿਡ ਦੁਆਰਾ ਕੀਤੀ ਜਾ ਰਹੀ ਸੀ.ਐਸ.ਆਰ ਪਹਿਲ ਕਦਮੀ ਦੇ ਤੌਰ ਤੇ ਆਯੋਜਿਤ ਕੀਤਾ ਗਿਆ ਜਿਸ ਵਿਚ ਜਲੰਧਰ ਦੇ ਸਿਹਤ ਮਾਹਿਰਾਂ ਦੀ ਇਕ ਟੀਮ ਦੁਆਰਾ, ਵੱਖ-ਵੱਖ ਕੈਂਸਰ ਟੈਸਟ ਵੀ ਕਰਵਾਏ ਗਏ ਜਿਸ ਵਿਚ ਮੈਮੋਗ੍ਰਾਫੀ, ਪੈਪ ਸਮੀਰ, ਪ੍ਰੋਸਟੇਟ ਕੈਂਸਰ ਦੇ ਟੈਸਟ, ਓਰਲ ਕੈਂਸਰ ਦੀ ਜਾਂਚ, ਹੱਡੀਆਂ ਦੀ ਘਣਤਾ  ਦੀ ਜਾਂਚ ਸ਼ਾਮਲ ਸਨ I  ਕੈਂਪ ਵਿਚ ਈ.ਸੀ.ਜੀ, ਸ਼ੂਗਰਾਂ ਲਈ ਐਚਬੀ 1 ਸੀ, ਬੀ ਪੀ ਦੀ ਜਾਂਚ ਅਤੇ ਪੂਰੀ ਖੂਨ ਦੀ ਜਾਂਚ ਦੇ ਟੈਸਟ ਵੀ ਕਰਵਾਏ ਗਏ I ਸ਼੍ਰੀ ਸ਼ਹਿਬ ਨੇ ਕਿਹਾ ਕਿ ਇਹ ਨਾਭਾ ਪਾਵਰ ਦੁਵਾਰਾ ਕਰਵਾਇਆ ਗਿਆ ਤੀਸਰਾ ਕੈਂਸਰ ਜਾਂਚ ਕੈਂਪ  ਹੈ I ਇਸ ਤੋਂ ਪਹਿਲਾਂ ਨਾਭਾ ਪਾਵਰ ਨੇ ਸਾਲ 2019 ਵਿਚ ਇਕ ਕੈਂਸਰ ਕੈਂਪ ਰੰਗੀਆਂ ਪਿੰਡ ਵਿਚ ਅਤੇ ਪਿਛਲੇ ਸਾਲ ਬਦਲੀ ਮਾਈਕੀ ਪਿੰਡ ਵਿਚ ਕਰਵਾਇਆ ਸੀ I ਇਸ ਤੋਂ ਇਲਾਵਾ, ਐਨਪੀਏਲ ਨੇ ਬਸੰਤਪੁਰਾ ਪਿੰਡ ਵਿਚ ਪੰਚਾਇਤ ਦੀ ਇਮਾਰਤਾਂ ਦਾ ਨਿਰਮਾਣ ਅਤੇ ਇਕ ਹੁਨਰ ਵਿਕਾਸ ਕੇਂਦਰ ਵੀ ਸਥਾਪਤ ਕੀਤਾ ਹੈ I ਐਨਪੀਐਲ ਨੇ ਪਿੰਡ ਵਿਚ ਸੜਕਾਂ ਵੀ ਬਣਵਾਈਆਂ ਹਨ ਅਤੇ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਸੈਕੰਡਰੀ ਸਕੂਲ ਨਾਲ ਜੋੜਣ ਲਈ ਇਕ ਇੰਟਰਲੌਕ ਮਾਰਗ ਦਾ ਵੀ ਨਿਰਮਾਣ ਕੀਤਾ ਹੈ I