*ਇੰਟਰ ਸਕੂਲ ਅਥਲੈਟਿਕਸ ਮੀਟ 2026-27 ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਦੀ ਬੱਲੇ-ਬੱਲੇ, 91 ਮੈਡਲ ਜਿੱਤ ਕੇ ਰਚਿਆ ਨਵਾਂ ਕੀਰਤੀਮਾਨ*
*ਖੇਡਾਂ ਨਾਲ ਬੱਚਿਆਂ ਵਿੱਚ ਅਨੁਸ਼ਾਸਨ, ਮਿਹਨਤ ਅਤੇ ਜਿੱਤਣ ਦਾ ਜਜ਼ਬਾ ਪੈਦਾ ਹੁੰਦਾ ਹੈ : ਕੁਲਵਿੰਦਰ ਸਿੰਘ ਢਾਹਾਂ *
ਬੰਗਾ 12 ਅਕਤੂਬਰ :- ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਹੋਣਹਾਰ ਅਥਲੈਟਿਕ ਖਿਡਾਰੀਆਂ ਨੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਇੰਟਰ ਸਕੂਲ ਅਥਲੈਟਿਕਸ ਮੀਟ 2026-27 ਸਕੂਲ ਜ਼ੋਨ- 2 ਬੰਗਾ ਦੇ ਮੁਕਾਬਲਿਆਂ ਵਿੱਚ ਇਸ ਸਕੂਲ ਦੇ ਅਥਲੀਟਾਂ ਨੇ ਵੱਖ-ਵੱਖ ਈਵੈਂਟਾਂ ਵਿੱਚ ਕੁੱਲ 91 ਮੈਡਲ ਆਪਣੇ ਨਾਮ ਕਰਕੇ ਮੈਦਾਨ ਵਿੱਚ ਆਪਣੀ ਸਰਦਾਰੀ ਕਾਇਮ ਕੀਤੀ । ਸਕੂਲ ਦੀ ਪ੍ਰਿੰਸੀਪਲ ਮੈਡਮ ਵਿਨੀਤਾ ਚੋਟ ਨੇ ਮੀਡੀਆ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਫ਼ਲਤਾ ਖਿਡਾਰੀਆਂ ਅਤੇ ਉਹਨਾਂ ਦੇ ਖੇਡ ਅਧਿਆਪਕਾਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ । ਸਕੂਲ ਜ਼ੋਨ-2 ਮੁਕਾਬਲਿਆਂ ਵਿੱਚ ਸਕੂਲ ਦੇ ਅਥਲੀਟਾਂ ਨੇ 31 ਸੋਨੇ ਦੇ, 27 ਚਾਂਦੀ ਦੇ ਅਤੇ 33 ਕਾਂਸੀ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ । ਖਿਡਾਰੀਆਂ ਦੀ ਇਸ ਇਤਿਹਾਸਕ ਪ੍ਰਾਪਤੀ 'ਤੇ ਸਕੂਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਾਰੇ ਮੈਡਲ ਜੇਤੂ ਅਥਲੀਟਾਂ ਨੂੰ ਸਕੂਲ ਜਾ ਕੇ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ । ਉਹਨਾਂ ਕਿਹਾ ਕਿ ਖੇਡਾਂ ਸਾਨੂੰ ਸਿਰਫ਼ ਜਿੱਤਣਾ ਨਹੀਂ ਸਿਖਾਉਂਦੀਆਂ, ਸਗੋਂ ਜੀਵਨ ਵਿੱਚ ਅਨੁਸ਼ਾਸਨ ਦਾ ਜਜ਼ਬਾ ਪੈਦਾ ਕਰਦੀਆਂ ਹਨ । ਉਹਨਾਂ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੂੰ ਹੋਰ ਵੀ ਮਿਆਰੀ ਆਧੁਨਿਕ ਖੇਡ ਸਹੂਲਤਾਂ ਅਤੇ ਕੋਚਿੰਗ ਪ੍ਰਦਾਨ ਕੀਤੀ ਜਾ ਰਹੀ ਹਨ । ਇਸ ਖ਼ੁਸ਼ੀ ਦੇ ਮੌਕੇ ਟਰੱਸਟ ਮੈਂਬਰ ਦਵਿੰਦਰ ਸਿੰਘ ਢਿੱਲੋਂ, ਵਾਈਸ ਪ੍ਰਿੰਸੀਪਲ ਰਮਨ ਕੁਮਾਰ, ਖੇਡ ਅਧਿਆਪਕ ਜਸਵੀਰ ਕੌਰ, ਖੇਡ ਅਧਿਆਪਕ ਕੋਮਲ ਅਤੇ ਖੇਡ ਅਧਿਆਪਕ ਕੁਲਜੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।
ਤਸਵੀਰ ਕੈਪਸ਼ਨ : 91 ਮੈਡਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਅਥਲੀਟਾਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ, ਪ੍ਰਿੰਸੀਪਲ ਵਨੀਤ ਚੋਟ ਅਤੇ ਖੇਡ ਅਧਿਆਪਕ