ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥਣਾਂ ਮਨਜੋਤ ਕੌਰ ਅਤੇ ਅਵਲੀਨ ਕੌਰ ਨੇ ਇਕੋ ਜਿਹੇ ਅੰਕ ਪ੍ਰਾਪਤ ਕਰਕੇ ਬੀ.ਐਸ.ਸੀ ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥਣਾਂ ਮਨਜੋਤ ਕੌਰ ਅਤੇ ਅਵਲੀਨ ਕੌਰ ਨੇ ਇਕੋ ਜਿਹੇ ਅੰਕ ਪ੍ਰਾਪਤ ਕਰਕੇ ਬੀ.ਐਸ.ਸੀ ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਬੀ.ਐੱਸ.ਸੀ. ਨਰਸਿੰਗ ਪਹਿਲੇ ਸਾਲ ਦੇ ਪਹਿਲੇ ਸਮੈਸਟਰ ਦਾ 100 ਫ਼ੀਸਦੀ ਸ਼ਾਨਦਾਰ ਨਤੀਜਾ

ਬੰਗਾ 01 ਅਕਤੂਬਰ () ਪੇਂਡੂ ਖੇਤਰ ਵਿੱਚ ਸਥਾਪਿਤ ਅਤੇ ਅੰਤਰਰਾਸ਼ਟਰੀ ਪੱਧਰ ਪ੍ਰਸਿੱਧੀ ਪ੍ਰਾਪਤ ਨਰਸਿੰਗ ਸਿੱਖਿਆ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਢਾਹਾਂ ਕਲੇਰਾਂ ਦੀ ਬੀ.ਐੱਸ.ਸੀ. ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਦੀ ਪ੍ਰੀਖਿਆ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਤੇ ਇਸ ਸ਼ਾਨਦਾਰ ਨਤੀਜੇ ਨੇ ਨਰਸਿੰਗ ਸਿੱਖਿਆ ਦੇ ਖੇਤਰ ਵਿੱਚ ਕਾਲਜ ਦੀ ਅਕਾਦਮਿਕ ਪ੍ਰਾਪਤੀ ਦਾ ਇਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦੱਸਿਆ ਕਿ ਬੀ.ਐੱਸ.ਸੀ. ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਵਿੱਚ ਮਨਜੋਤ ਕੌਰ ਪੁੱਤਰੀ ਸ. ਜਸਬੀਰ ਸਿੰਘ ਕਲੇਰ ਅਤੇ ਅਵਲੀਨ ਕੌਰ ਪੁੱਤਰੀ ਸ. ਬਲਜੀਤ ਸਿੰਘ ਨੇ ਬਰਾਬਰ 8.00 ਸੀ.ਜੀ.ਪੀ.ਏ. ਗਰੇਡ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ । ਜਦ ਕਿ ਦੂਜਾ ਸਥਾਨ ਛੇ ਵਿਦਿਆਰਥੀਆਂ ਨੇ 7.50 ਸੀ.ਜੀ.ਪੀ.ਏ. ਗਰੇਡ ਅੰਕ ਪ੍ਰਾਪਤ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ, ਇਨ੍ਹਾਂ ਵਿੱਚ ਅੰਮ੍ਰਿਤਪਾਲ ਕੌਰ ਪੁੱਤਰੀ ਸ. ਗੁਰਮੀਤ ਸਿੰਘ, ਧਰਮਪ੍ਰੀਤ ਕੌਰ ਅਜੀਮਲ ਪੁੱਤਰੀ ਸ. ਜਸਵਿੰਦਰ ਸਿੰਘ ਅਜੀਮਲ, ਹਰਮਨਪ੍ਰੀਤ ਕੌਰ ਪੁੱਤਰੀ ਸ. ਕਾਬਲ ਸਿੰਘ, ਰਣਦੀਪ ਕੌਰ ਪੁੱਤਰੀ ਸ. ਸਤਿਕਰਤਾਰ ਸਿੰਘ, ਰੀਤਾ ਪੁੱਤਰੀ ਸ੍ਰੀ ਰੋਹਿਤ ਅਤੇ ਤਨਵੀਰ ਕੌਰ ਪੁੱਤਰੀ ਸ. ਮੱਖਣ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਤੀਜਾ ਸਥਾਨ ਕਲਾਸ ਦੇ 17 ਵਿਦਿਆਰਥੀਆਂ ਅੰਮ੍ਰਿਤ ਕੌਰ ਪੁੱਤਰੀ ਸ. ਸੁਖਵਿੰਦਰਜੀਤ ਸਿੰਘ ਰਾਏ, ਦਿਲਜਿੰਦਰ ਕੌਰ ਪੁੱਤਰੀ ਸ. ਨਿਰਮਲ ਸਿੰਘ, ਦੀਆ ਰਾਣੀ ਪੁੱਤਰੀ ਸ੍ਰੀ ਤਰਸੇਮ ਲਾਲ, ਹਰਬਖਸ਼ੀਸ਼ ਸਿੰਘ ਪੁੱਤਰ ਸ. ਦਵਿੰਦਰ ਸਿੰਘ, ਹਰਸ਼ਨਜੀਤ ਕੌਰ ਪੁੱਤਰੀ ਸ. ਰਘਵੀਰ ਸਿੰਘ, ਜਸਮੀਨ ਕੌਰ ਢੀਂਡਸਾ ਪੁੱਤਰੀ ਸ. ਦਿਲਬਾਗ ਸਿੰਘ, ਜੈਸਮੀਨ ਕੌਰ ਪੁੱਤਰੀ ਸ. ਸੁਖਵਿੰਦਰ ਸਿੰਘ, ਕਰਮਨਦੀਪ ਕੌਰ ਪੁੱਤਰੀ ਸ. ਭੁਪਿੰਦਰ ਸਿੰਘ, ਕਿਰਨਦੀਪ ਕੌਰ ਪੁੱਤਰੀ ਸ. ਨਰਿੰਦਰ ਸਿੰਘ, ਕਿਰਨਦੀਪ ਕੌਰ ਪੁੱਤਰੀ ਸ੍ਰੀ ਹਰਮੇਸ਼ ਲਾਲ, ਕੁਲਦੀਪ ਕੌਰ ਪੁੱਤਰੀ ਸ੍ਰੀ ਬਿੰਦਰ ਰਾਮ, ਮੇਘਾ ਪੁੱਤਰੀ ਸ੍ਰੀ ਕ੍ਰਿਸ਼ਨ ਲਾਲ, ਰਜਨੀ ਪੁੱਤਰੀ ਸ੍ਰੀ ਜਸਵੀਰ ਰਾਮ, ਸੰਜਨਾ ਸਲ੍ਹਹਣ ਪੁੱਤਰੀ ਸ੍ਰੀ ਸੋਢੀ ਲਾਲ, ਸੰਸਕ੍ਰਿਤੀ ਪੁੱਤਰੀ ਸ੍ਰੀ ਵਿਸ਼ਵ ਰੰਜਨ ਕੁਮਾਰ ਪ੍ਰਸਾਦ, ਸਿਮਰਨ ਪੁੱਤਰੀ ਸ੍ਰੀ ਸੁਭਾਸ਼ ਚੰਦਰ ਅਤੇ ਸੁਖਰਾਜ ਸਿੰਘ ਗਿੱਲ ਪੁੱਤਰ ਸ. ਕੁਲਵਿੰਦਰ ਸਿੰਘ ਨੇ 7.00 ਸੀ.ਜੀ.ਪੀ.ਏ. ਗਰੇਡ ਅੰਕ ਪ੍ਰਾਪਤ ਕਰਕੇ ਹਾਸਲ ਕੀਤਾ।
ਇਸ ਸ਼ਾਨਦਾਰ ਨਤੀਜੇ ’ਤੇ  ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਕਾਲਜ ਦੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ  ਅਤੇ ਉਹਨਾਂ ਦੇ ਸਨਿਹਰੇ ਭਵਿੱਖ ਦੀ ਕਾਮਨਾ ਕੀਤੀ । ਉਹਨਾਂ ਕਿਹਾ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਿਦਿਆਰਥੀਆਂ ਨੂੰ ਮਿਆਰੀ ਨਰਸਿੰਗ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਅਤੇ ਉਹਨਾਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਮੌਕੇ ਕਲਾਸ ਕੋਆਰਡੀਨੇਟਰ ਵੰਦਨਾ ਬਸਰਾ, ਮੁਹੰਮਦ ਯੂਨਸ ਵਾਨੀ, ਸਰਬਜੀਤ ਕੌਰ, ਸੰਦੀਪ ਸੂਦਨ,  ਸੁਨੀਤਾ ਲਖਵਾੜਾ, ਰੁਪਿੰਦਰ ਸ਼ਰਮਾ, ਹਰਲੀਨ ਕੌਰ, ਹਰਨੀਤ ਕੌਰ,  ਸੀਮਾ ਪੂੰਨੀ, ਰੀਤੂ, ਗੁਰਦੀਪ ਕੌਰ, ਨਿਵੇਦਿਤਾ ਆਦਿ ਅਧਿਆਪਕਾਂ ਨਾਲ ਕਲਾਸ ਦੇ ਟੌਪਰ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਢਾਹਾਂ ਕਲੇਰਾਂ ਦੀ ਬੀ.ਐੱਸ.ਸੀ. ਨਰਸਿੰਗ ਪਹਿਲੇ ਸਾਲ (ਪਹਿਲੇ ਸਮੈਸਟਰ) ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨਾਲ ਯਾਦਗਾਰੀ ਤਸਵੀਰ
Uploaded Image