*ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਅਥਲੀਟਾਂ ਨੇ 20 ਮੈਡਲ ਜਿੱਤ ਕੇ ਗੱਡੇ ਝੰਡੇ, ਆਪਣਾ, ਮਾਪਿਆਂ ਦਾ ਅਤੇ ਸਕੂਲ ਦਾ ਨਾਮ ਕੀਤਾ ਰੋਸ਼ਨ*
*ਜ਼ਿਲ੍ਹਾ ਪੱਧਰੀ ਇੰਟਰ ਸਕੂਲ ਅਥਲੈਟਿਕਸ ਮੀਟ 2026-27: ਢਾਹਾਂ ਕਲੇਰਾਂ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 7 ਗੋਲਡ, 7 ਸਿਲਵਰ ਤੇ 6 ਬ੍ਰੋਨਜ਼ ਮੈਡਲ*
ਬੰਗਾ 15 ਅਕਤੂਬਰ () ਪੰਜਾਬ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ਇੰਟਰ ਸਕੂਲ ਅਥਲੈਟਿਕਸ ਮੀਟ 2026-27 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਹੋਣਹਾਰ ਅਥਲੀਟਾਂ ਨੇ ਆਪਣੀ ਬਹਤਰੀਨ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕਰਦਿਆਂ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਈਵੈਂਟਾਂ ਵਿੱਚ ਆਪਣਾ ਦਬਦਬਾ ਕਾਇਮ ਰੱਖਦਿਆਂ ਕੁੱਲ 20 ਮੈਡਲ ਜਿੱਤੇ, ਜਿਨ੍ਹਾਂ ਵਿੱਚ 7 ਗੋਲਡ, 7 ਸਿਲਵਰ ਅਤੇ 6 ਬ੍ਰੋਨਜ਼ ਮੈਡਲ ਸ਼ਾਮਲ ਹਨ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਦੇ ਅਥਲੀਟਾਂ ਨੇ ਨਾ ਸਿਰਫ਼ ਆਪਣਾ, ਬਲਕਿ ਆਪਣੇ ਮਾਪਿਆਂ, ਸਕੂਲ ਅਤੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਵੱਡੀ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਵਿਨੀਤਾ ਚੋਟ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਮੈਦਾਨ ਵਿੱਚ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ।
ਉਹਨਾਂ ਨੇ ਮੈਡਲ ਜੇਤੂ ਅਥਲੀਟਾਂ ਅਤੇ ਉਨ੍ਹਾਂ ਦੇ ਈਵੈਂਟਾਂ ਦਾ ਵੇਰਵਾ ਦਿੰਦੇ ਦੱਸਿਆ ਕਿ ਗੋਲਡ ਮੈਡਲ (ਸੋਨੇ ਦੇ ਤਮਗੇ) ਜੇਤੂ ਖਿਡਾਰੀਆਂ ਵਿਚ ਸੰਗੀਤਾ ਪੁੱਤਰੀ ਹਰੀ ਬਹਾਦਰ-ਭੀਮ ਕਲਾ, ਵਾਸੀ ਢਾਹਾਂ ਕਲੇਰਾਂ ਨੇ ਅੰਡਰ-19 ਸਾਲ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ, ਨੈਨਾ ਚੁੰਬਰ ਪੁੱਤਰੀ ਅਵਤਾਰ ਚੰਦ-ਇੰਦਰਜੀਤ ਕੌਰ ਵਾਸੀ ਪਿੰਡ ਫਰਾਲਾ ਨੇ ਅੰਡਰ-19 ਸਾਲ ਸ਼ਾਟਪੁਟ ਵਿੱਚ ਗੋਲਡ ਮੈਡਲ, ਅਸ਼ਮੀਤ ਸਿੰਘ ਪੁੱਤਰ ਹਰਕਰਨ ਸਿੰਘ-ਗੁਰਪ੍ਰੀਤ ਕੌਰ ਵਾਸੀ ਕੰਗਰੋੜ ਨੇ ਅੰਡਰ-17 ਸਾਲ ਹਾਈ ਜੰਪ ਵਿੱਚ ਗੋਲਡ ਮੈਡਲ, ਸੁਖਮਾਨ ਸਿੰਘ ਗਿੱਲ ਪੁੱਤਰ ਦਵਿੰਦਰ ਸਿੰਘ ਗਿੱਲ-ਰਣਜੀਤ ਕੌਰ, ਵਾਸੀ ਬਾਹੜੋਵਾਲ ਨੇ ਅੰਡਰ 17 ਸਾਲ ਲਾਂਗ ਜੰਪ ਵਿੱਚ ਗੋਲਡ ਮੈਡਲ, ਰਜਾਇਕ ਸਿੰਘ ਪੁੱਤਰ ਸਤਿਕਾਰ ਸਿੰਘ-ਮਨਜੀਤ ਕੌਰ, ਵਾਸੀ ਕੋਟ ਫਤੂਹੀ ਨੇ ਅੰਡਰ-17 ਸਾਲ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ, ਜਸਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ-ਗੁਰਵੀਰ ਕੌਰ, ਵਾਸੀ ਚੱਕ ਬਿਲਗਾ ਨੇ ਪੋਲ ਵਾਲਟ ਵਿੱਚ ਗੋਲਡ ਮੈਡਲ ਅਤੇ ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ-ਸੁਖਵਿੰਦਰ ਕੌਰ, ਵਾਸੀ ਜੱਬੋਵਾਲ ਨੇ ਪੋਲ ਵਾਲਟ ਵਿੱਚ ਗੋਲਡ ਮੈਡਲ ਜਿੱਤਿਆ ਹੈ । ਜਦ ਕਿ ਹਰਮਨ ਕੌਰ ਪੁੱਤਰੀ ਮਲਕੀਤ ਸਿੰਘ-ਰੇਣੂ ਰਾਣੀ, ਵਾਸੀ ਭਰੋਲੀ ਨੇ ਅੰਡਰ 19 ਸਾਲ 400 ਮੀਟਰ ਦੌੜ ਵਿੱਚ ਸਿਲਵਰ ਮੈਡਲ, ਸਹਿਜਮਨ ਸਿੰਘ ਪੁੱਤਰ ਕਮਲਜੀਤ ਸਿੰਘ-ਨਿਰਵੀਤ ਕੌਰ ਪਿੰਡ ਝੰਡੇਰ ਕਲਾਂ ਅੰਡਰ 17 200 ਮੀਟਰ ਦੌੜ, ਅਸ਼ਮੀਤ ਸਿੰਘ ਪੁੱਤਰ ਹਰਕਰਨ ਸਿੰਘ-ਗੁਰਪ੍ਰੀਤ ਕੌਰ, ਵਾਸੀ ਕੰਗਰੋੜ ਨੇ ਅੰਡਰ-17 ਸਾਲ ਲਾਂਗ ਜੰਪ ਵਿੱਚ ਸਿਲਵਰ ਮੈਡਲ, ਗੌਰਵ ਕੈਂਥ ਪੁੱਤਰ ਸੁਰਿੰਦਰਪਾਲ ਸਿੰਘ-ਸੱਤਿਆ ਦੇਵੀ, ਵਾਸੀ ਢੰਡਵਾੜ ਨੇ ਅੰਡਰ 19 ਸਾਲ 800 ਮੀਟਰ ਦੌੜ ਵਿੱਚ ਸਿਲਵਰ ਮੈਡਲ, ਸਾਹਿਲਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ-ਕੁਲਜਿੰਦਰ ਕੌਰ, ਵਾਸੀ ਬੰਗਾ ਨੇ ਅੰਡਰ -17 ਸਾਲ ਜੈਵਲਿਨ ਥਰੋਅ ਵਿੱਚ ਸਿਲਵਰ ਮੈਡਲ, ਰਾਜਵੀਰ ਖਟਕੜ ਪੁੱਤਰ ਗੁਰਪ੍ਰੀਤ ਸਿੰਘ-ਪਿੰਕੀ ਵਾਸੀ ਮੰਗੂਵਾਲ ਨੇ ਅੰਡਰ-19 ਸਾਲ ਪੋਲ ਵਾਲਟ ਵਿੱਚ ਸਿਲਵਰ ਮੈਡਲ, ਅਭਿਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ-ਜਸਪ੍ਰੀਤ ਕੌਰ ਨੇ ਵਾਸੀ ਬਹਿਰਾਮ–ਅੰਡਰ-17 ਸਾਲ ਪੋਲ ਵਾਲਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਸਿਲਵਰ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਅਗਮਜੋਤ ਕੌਰ ਪੁੱਤਰੀ ਅਤਿੰਦਰਪਾਲ ਸਿੰਘ-ਪਲਵਿੰਦਰ ਕੌਰ, ਵਾਸੀ ਹੱਪੋਵਾਲ ਅੰਡਰ-14 ਸਾਲ ਲਾਂਗ ਜੰਪ ਵਿੱਚ ਬ੍ਰੋਨਜ਼ ਮੈਡਲ, ਹਰਮਨਜੋਤ ਸਿੰਘ ਬੀਸਲਾ ਪੁੱਤਰ ਤੀਰਥ ਸਿੰਘ ਬੀਸਲਾ ਪਿੰਡ ਬੀਸਲਾ ਨੇ ਅੰਡਰ 17 ਸਾਲ ਹੈਮਰ ਥਰੋ ਵਿਚ ਬ੍ਰੋਨਜ਼ ਮੈਡਲ ਜਿੱਤਣ ਤੋਂ ਇਲਾਵਾ ਅੰਡਰ 19 ਸਾਲ ਰਿਲੇਅ ਦੌੜ ਵਿਚ ਹੇਮਾਂਤ ਪੁੱਤਰ ਵਿਜੈ ਕੁਮਾਰ-ਰਚਨਾ ਦੇਵੀ ਵਾਸੀ ਕੰਗਰੋੜ, ਅਰਜਨ ਸਿੰਘ ਪੁੱਤਰ ਰਣਜੀਤ ਸਿੰਘ-ਰਾਜਬੀਰ ਕੌਰ ਵਾਸੀ ਕੁਲਥਮ, ਯੁਗਰਾਜ ਸਿੰਘ ਪੁੱਤਰ ਕੁਲਦੀਪ ਸਿੰਘ-ਹਰਪ੍ਰੀਤ ਕੌਰ ਵਾਸੀ ਬਹਿਰਾਮ ਅਤੇ ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ-ਸੁਖਵਿੰਦਰ ਸਿੰਘ ਪਿੰਡ ਜੱਬੋਵਾਲ ਨੇ ਬ੍ਰੋਨਜ਼ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ।
ਇਸ ਮੌਕੇ ਸਕੂਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਖਿਡਾਰੀਆਂ ਦੀ ਇਸ ਇਤਿਹਾਸਕ ਪ੍ਰਾਪਤੀ 'ਤੇ ਡੂੰਘੀ ਖ਼ੁਸ਼ੀ ਪ੍ਰਗਟ ਕੀਤੀ । ਉਨ੍ਹਾਂ ਨੇ ਸਮੂਹ ਮੈਡਲ ਜੇਤੂ ਅਥਲੀਟਾਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਸਕੂਲ ਦੇ ਸਮੂਹ ਖਿਡਾਰੀਆਂ ਨੂੰ ਖੇਡਾਂ ਲਈ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ । ਇਸ ਮੌਕੇ ਵਾਈਸ ਪ੍ਰਿੰਸੀਪਲ ਰਮਨ ਕੁਮਾਰ ਅਤੇ ਖੇਡ ਅਧਿਆਪਕ ਜਸਵੀਰ ਕੌਰ, ਕੋਮਲ ਤੇ ਕੁਲਜੀਤ ਸਿੰਘ ਵੀ ਹਾਜ਼ਰ ਸਨ ।
ਤਸਵੀਰ ਕੈਪਸ਼ਨ : 20 ਮੈਡਲ ਜਿੱਤਣ ਵਾਲੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਅਥਲੀਟਾਂ ਨਾਲ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਪ੍ਰਿੰਸੀਪਲ ਵਨੀਤ ਚੋਟ ਅਤੇ ਖੇਡ ਅਧਿਆਪਕ