ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਾਂਝਪਨ ਦੇ ਰੋਗਾਂ ਦੀ ਮੁਫ਼ਤ ਜਾਂਚ 22 ਅਕਤੂਬਰ ਨੂੰ
ਬੰਗਾ 19 ਅਕਤੂਬਰ () ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਇਨਫਰਟਿਲਿਟੀ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਲਈ ਆਉਂਦੀ 22 ਅਕਤੂਬਰ 2026 ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਵਿਸ਼ੇਸ਼ ਮੁਫਤ ਜਾਂਚ ਕੀਤੀ ਜਾ ਰਹੀ ਹੈ । ਇਸ ਮੌਕੇ ਬਾਂਝਪਨ, ਜੱਚਾ-ਬੱਚਾ ਅਤੇ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸ਼ਵੇਤਾ ਬਾਗਰੀਆ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ । ਇਸ ਕੈਂਪ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਡਾ. ਸ਼ਵੇਤਾ ਬਾਗਰੀਆ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਵੱਲੋਂ ਬਾਂਝਪਣ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਦੀ ਮਦਦ ਕਰਨ ਲਈ ਇਹ ਵਿਸ਼ੇਸ਼ ਜਾਂਚ ਮੁਫਤ ਕੀਤੀ ਜਾ ਰਹੀ ਹੈ । ਇਸ ਕੈਂਪ ਵਿੱਚ ਮਿਲਣ ਵਾਲੀਆਂ ਮੁਫ਼ਤ ਸੇਵਾਵਾਂ:ਵਿਚ ਮੁਫ਼ਤ ਡਾਕਟਰੀ ਸਲਾਹ ਤੋਂ ਇਲਵਾ ਮੁਫਤ ਥਾਇਰਾਇਡ ਟੈਸਟ, ਮੁਫਤ 3 ਮਹੀਨੇ ਵਾਲਾ ਸ਼ੂਗਰ ਟੈਸਟ, ਮੁਫਤ ਯੂਰਿਕ ਐਸਿਡ ਟੈਸਟ, ਮੁਫਤ ਨਿਊਰੋਪੈਥੀ ਜਾਂਚ, ਪੁਰਸ਼ਾਂ ਦੇ ਸ਼ਕਰਾਣੂਆਂ ਦੀ ਜਾਂਚ ਟੈਸਟ ਮੁਫਤ, ਗਰਭਵਤੀ ਔਰਤਾਂ ਅਤੇ ਪੀ.ਸੀ.ਓ.ਡੀ. ਤੇ ਪੀ.ਸੀ.ਓ.ਐੱਸ ਨਾਲ ਪੀੜਤ ਔਰਤਾਂ ਲਈ ਅਲਟਰਾ ਸਾਊਂਡ ਸਕੈਨ ਵੀ ਮੁਫਤ ਕੀਤਾ ਜਾਵੇਗਾ । ਜਦ ਕਿ ਪੀ.ਸੀ.ਓ.ਡੀ. ਟੈਸਟਾਂ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਲਕੋਰੀਆ ਦੀ ਜਾਂਚ (ਪੈਪ ਸਮੀਅਰ) ਦੇ ਟੈਸਟਾਂ ਉੱਤੇ ਵੀ 50 ਫ਼ੀਸਦੀ ਦੀ ਭਾਰੀ ਛੋਟ ਦਿੱਤੀ ਜਾ ਰਹੀ ਹੈ। ਉਹਨਾਂ ਨੇ ਇਲਾਕੇ ਦੀਆਂ ਲੋੜਵੰਦ ਮਰੀਜ਼ਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਅਪੀਲ ਵੀ ਕੀਤੀ । ਇਸ ਮੌਕੇ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਜੋਤੀ ਰਾਣੀ ਉ ਪੀ ਡੀ ਇੰਚਾਰਜ ਵੀ ਹਾਜ਼ਰ ਸਨ ।
ਤਸਵੀਰ :- ਡਾ. ਸ਼ਵੇਤਾ ਬਾਗਰੀਆ ਢਾਹਾਂ ਕਲੇਰਾਂ ਹਸਪਤਾਲ ਵਿਖੇ ਬਾਂਝਪਨ ਦੇ ਰੋਗਾਂ ਦੀ ਵਿਸ਼ੇਸ਼ ਮੁਫ਼ਤ ਜਾਂਚ ਬਾਰੇ ਜਾਣਕਾਰੀ ਦੇਣ ਮੌਕੇ