ਨਵਾਂਸ਼ਹਿਰ ਜਾਣਕਾਰੀ


Nawanshahr ਨਵਾਂਸ਼ਹਿਰ

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਾ ਸਤਲੁਜ ਦਰਿਆ ਦੇ ਸੱਜੇ ਕੰਢੇ ਤੇ ਸਥਿਤ ਹੈ. ਇਹ ਚੰਡੀਗੜ੍ਹ ਤੋਂ 92 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ. ਇਹ ਚਾਰ ਜ਼ਿਲਿਆਂ ਨਾਲ ਘਿਰਿਆ ਹੋਇਆ ਹੈ. ਜ਼ਿਲ੍ਹਾ ਦੀ ਪੱਛਮੀ ਸਰਹੱਦ ਜਲੰਧਰ ਨੂੰ ਛੂੰਹਦੀ ਹੈ, ਪੂਰਬੀ ਸਰਹੱਦ ਰੂਪ ਨਗਰ ਨਾਲ, ਉੱਤਰੀ ਸਰਹੱਦ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਮਿਲਦੀ ਹੈ ਅਤੇ ਇਸਦੇ ਦੱਖਣੀ ਸਰਹੱਦ ਲੁਧਿਆਣਾ ਅਤੇ ਕਪੂਰਥਲਾ ਜ਼ਿਲ੍ਹਿਆਂ ਨੂੰ ਛੂੰਹਦਾ ਹੈ.

ਕਿਹਾ ਜਾਂਦਾ ਹੈ ਕਿ ਸ਼ਹਿਰ ‘ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)’ ਅਲੌਦੀਨ ਖਿਲਜੀ (1295-1316) ਦੇ ਸ਼ਾਸਨਕਾਲ ਦੌਰਾਨ ਆਪਣੇ ਅਫ਼ਗਾਨ ਮਿਲਟਰੀ ਚੀਫ਼ ਨੌਸ਼ੇਰ ਖ਼ਾਨ ਨੇ ਬਣਾਇਆ ਸੀ. ਪਹਿਲਾਂ, ਇਸ ਨੂੰ ‘ਨੋਸਰ’ ਕਿਹਾ ਜਾਂਦਾ ਸੀ ਪਰ ਸਮੇਂ ਦੇ ਬੀਤਣ ਨਾਲ ਇਹ ਸ਼ਹਿਰ ‘ਨਵਾਂ ਸ਼ਹਿਰ’ ਵਜੋਂ ਜਾਣਿਆ ਜਾਂਦਾ ਸੀ.

ਨਵਾਂਸ਼ਹਿਰ ਜ਼ਿਲ੍ਹਾ ਪੰਜਾਬ ਦੇ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲਿਆਂ ਤੋਂ 7 ਨਵੰਬਰ 1995 ਨੂੰ ਪੰਜਾਬ ਦੇ ਸੋਲ੍ਹਵਾਂ ਜਿਲ੍ਹੇ ਵਜੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸ਼ੁਭ ਮੌਕੇ ‘ਤੇ ਤਿਆਰ ਕੀਤਾ ਗਿਆ ਸੀ. ਪ੍ਰਸ਼ਾਸਨਿਕ ਉਦੇਸ਼ਾਂ ਲਈ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਾ ਜਲੰਧਰ ਡਿਵੀਜ਼ਨ ਦਾ ਇਕ ਹਿੱਸਾ ਹੈ. ਆਮ ਅਤੇ ਮਾਲ ਪ੍ਰਸ਼ਾਸਨ ਦੇ ਉਦੇਸ਼ ਲਈ, ਪ੍ਰਸ਼ਾਸਨ ਦੀ ਸਥਾਪਤੀ ਵਿਚ ਅਥਾਰਟੀ ਦੇ ਵਿਕੇਂਦਰੀਕਰਣ ਦੇ ਪ੍ਰਿੰਸੀਪਲ ਤੇ ਜ਼ਿਲ੍ਹਾ ਦੋ ਤਹਿਸੀਲਾਂ ਵਿਚ ਵੰਡਿਆ ਗਿਆ ਹੈ ਜਿਵੇਂ ਕਿ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) (ਬੰਗਾ ਸਬ ਤਹਿਸੀਲ ਸਮੇਤ) ਅਤੇ ਬਲਾਚੌਰ

ਸ਼ਹੀਦ ਭਗਤ ਸਿੰਘ, ਮਹਾਨ ਸ਼ਹੀਦ ਦਾ ਜਨਮ ਪਿੰਡ ਖਟਕੜ ਕਲਾਂ ਵਿਚ ਹੋਇਆ, ਜੋ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਤੋਂ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ. ਦੇਸ਼ ਲਈ ਉਸ ਦੁਆਰਾ ਬਣਾਏ ਗਏ ਸਰਬੋਤਮ ਬਲੀਦਾਨ ਦੇ ਸਨਮਾਨ ਵਿਚ ਅਤੇ ਧਰਤੀ ਦੇ ਇਸ ਮਹਾਨ ਪੁੱਤਰ ਦੀ ਯਾਦ ਨੂੰ ਯਾਦ ਕਰਨ ਲਈ, ਪੰਜਾਬ ਨੈਸ਼ਨਲ ਸਰਕਾਰ ਦੀ ਨੋਟੀਫਿਕੇਸ਼ਨ ਨੰ. 9/7 (7-ਐੱਲ ਆਰ ਆਈ / 7929) ਮਿਤੀ 29.9.2008 ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਾ ਨਾਂ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਹੈ.

Nawan Shahar


Shaheed Bhagat Singh Nagar (Nawanshahr) District is situated on the right bank of mighty river Sutlej. It is situated at a distance of 92 Kms from Chandigarh. It is surrounded by four districts. The west border of the District touches Jalandhar, east border with Roop Nagar, northern border meets with District Hoshiarpur and its southern border touches Ludhiana and Kapurthala Districts. The town ‘Shaheed Bhagat Singh Nagar (Nawanshahr)’, is said to have been built during the reign of Alaudin Khilji (1295-1316) by his Afgan Military Chief Nausher Khan. Previously, it was called ‘Nausar’ but with the passage of time, the town came to be known as ‘The Nawanshahr. Nausher Khan had constructed five forts known as Havelis, whose remains still exist. One more belief is that most of the people who were afraid of River Satluj came from Rahon to Shaheed Bhagat Singh Nagar (Nawanshahr) and settled in a small locality and according to folk talk, the area of the present Shaheed Bhagat Singh Nagar (Nawanshahr) was known as `Neevan Vashon’ after that it became famous as Shaheed Bhagat Singh Nagar (Nawanshahr).
This District was carved out of Hoshiarpur and Jalandhar Districts of Punjab in November 7, 1995 on the auspicious occasion of birthday of Sri Guru Nanak Dev Ji as the Sixteenth District of Punjab. For administrative purposes, Shaheed Bhagat Singh Nagar (Nawanshahr) District forms part of Jalandhar Division. For the purpose of general and revenue administration, the district on the principal of decentralisation of authority in the administration set up has been divided into two Tehsils viz, Shaheed Bhagat Singh Nagar (Nawanshahr) (including Banga Sub Tehsil) and Balachaur.
Shaheed Bhagat Singh, the great martyr was born in village Khat Kar Kalan, which is situated at distance of 7 km from the city of Shaheed Bhagat Singh Nagar (Nawanshahr). In the honour of the Supreme Sacrifice made by him for the nation and to commemorate the memory of this great son of the soil, vide notification No.19/7 (7-L-R-I/7929) dated 29.9.2008 of the Government of Punjab District Shaheed Bhagat Singh Nagar (Nawanshahr) has been renamed as Shaheed Bhagat Singh Nagar.



ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ : 27 ਸਤੰਬਰ 2008 ਨੂੰ ਨਵਾਂਸ਼ਹਿਰ ਜ਼ਿਲੇ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਰੱਖ ਦਿਤਾ ਗਿਆ।





ਨਵਾਂਸ਼ਹਿਰ ਪੰਜਾਬ ਦਾ ਸੋਲ੍ਹਵਾਂ ਜਿਲ੍ਹਾ

ਪ੍ਰੋ. ਇੰਦਰਜੀਤ ਸਲੂਜਾ
ਦੁਆਬਾ ਖੇਤਰ ਵਿਚ ਨਵਾਂਸ਼ਹਿਰ ਵਿਖੇ, 7 ਨਵੰਬਰ 1995 ਨੂੰ ਇੱਕ ਨਵੇਂ ਜਿਲ੍ਹੇ ਦੀ ਸਿਰਜਣਾ ਇਕ ਇਤਿਹਾਸਕ ਘਟਨਾ ਹੈ । 7 ਨਵੰਬਰ, 1995 ਨੂੰ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਇਸੇ ਕੱਟ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲਾ ਬਣਾਇਆ। ਇਸ ਜ਼ਿਲੇ ਦਾ ਨਾਂ ਇਸ ਦੇ ਹੇਡਕੁਆਟਰ ਸ਼ਹਿਰ ਨਵਾਂਸ਼ਹਿਰ ਦੇ ਨਾਂ ਤੇ ਰੱਖਿਆ ਗਿਆ।
ਨਵਾਂਸ਼ਹਿਰ ਜਿਲ੍ਹਾ ਜਿਥੇ 122020 ਹੈਕਟੇਅਰ ਖੇਤਰਫਲ ਅੇਤ 5,20,412 ਜਨ ਸੰਖਿਆ (1991 ਦੀ ਜਨ ਗਣਨਾ ਅਨੁਸਾਰ) ਹੈ, ਪੰਜਾਬ ਦੇ ਸਭ ਤੋਂ ਛੋਟੇ ਜਿਲਿ੍ਹਆਂ ਵਿਚੋਂ ਇਕ ਹੈ । ਇਸ ਵਿਚ ਦੋ ਸਬ—ਡਵੀਜ਼ਨ ਹੈਡਕੁਆਟਰ—ਬਲਾਚੌਰ ਅਤੇ ਨਵਾਂਸ਼ਹਿਰ, ਪੰਜ ਬਲਾਕ, ਨਵਾਂਸ਼ਹਿਰ, ਬੰਗਾ, ਔੜ, ਬਲਾਚੌਰ ਅਤੇ ਸੜੋਆ ਹਨ ਅਤੇ ਚਾਰ ਨਗਰ ਪ੍ਰੀਸ਼ਦ ਪੰਚਾਇਤਾਂ ਹਨ— ਨਵਾਂਸ਼ਹਿਰ, ਬੰਗਾ, ਰਾਹੋਂ ਅਤੇ ਬਲਾਚੌਰ । ਇਸ ਦੀਆਂ ਹੱਦਾ ਪੱਛਮ ਵਿਚ ਜਲੰਧਰ, ਪੂਰਬ ਵਿਚ ਰੋਪੜ, ਉੱਤਰ ਵਿਚ ਹੁਸਿ਼ਆਰਪੁਰ ਅਤੇ ਦੱਖਣ ਵਿਚ ਕਪੂਰਥਲਾ ਤੇ ਲੁਧਿਆਣਾ ਜਿਲਿ੍ਹਆਂ ਨਾਲ ਮਿਲਦੀਆਂ ਹਨ ।
ਨਵਾਂਸ਼ਹਿਰ ਜਿਲ੍ਹਾ ਇੱਕ ਲੰਬੇ ਲਗਾਤਾਰ ਸੰਘਰਸ਼ ਪਿੱਛੋ ਹੀ ਹੋਂਦ ਵਿਚ ਆਇਆ ਹੈ । ਨਵਾਂਸ਼ਹਿਰ ਜਿਲ੍ਹੇ ਦੇ ਲੋਕੀਂ ਖੁਸ਼ਹਾਲ ਹਨ, ਜਿਸ ਦਾ ਮੁਖ ਕਾਰਨ ਹੈ ਇਸ ਇਲਾਕੇ ਦੇ ਬਾਹਰਲੇ ਦੇਸ਼ਾਂ, ਖਾਸ ਕਰਕੇ ਅਮਰੀਕਾ, ਕਨੇਡਾ ਤੇ ਬਰਤਾਨੀਆਂ ਵਿਚ ਕੰਮ ਕਰਦੇ ਲੋਕਾਂ ਵਲੋਂ ਆਪਣੇ ਪਰਿਵਾਰਾਂ ਦੀ ਆਰਥਿਕ ਸਹਾਇਤਾ । ਲੋਕਾਂ ਦੀ ਨਵਾਂਸ਼ਹਿਰ ਨੂੰ ਜਿਲ੍ਹਾ ਬਨਾਉਣ ਦੀ ਲੰਬੇ ਸਮੇਂ ਦੀ ਇੱਛਾ ਦੀ ਪੂਰਤੀ ਦਾ ਮਾਣ ਮਿਲਦਾ ਹੈ ਸਰਦਾਰ ਦਿਲਬਾਗ ਸਿੰਘ ਦੀ ਖੇਤੀਬਾੜੀ ਤੇ ਵਣ ਮੰਤਰੀ ਪੰਜਾਬ ਨੁੰ ਜਿਹੜੇ ਇਲਾਕੇ ਭਰ ਵਿਚ ਘਰ—ਘਰ ਤੱਕ ਨਿੱਜੀ ਰਸੂਖ ਰਖਦੇ ਹਨ । ਸ. ਦਿਲਬਾਗ ਸਿੰਘ, ਜੋ ਪਹਿਲਾਂ 1962 ਵਿਚ ਬੰਗਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ, 1967 ਤੋਂ ਇਸ ਇਲਾਕੇ ਤੋਂ ਚੋਣ ਲੜਦੇ ਰਹੇ ਹਨ, ਨਵਾਂਸ਼ਹਿਰ ਨੂੰ ਜਿਲ੍ਹਾ ਬਨਾਉਣ ਲਈ ਆਵਾਜ਼ ਬੁਲੰਦ ਕਰਦੇ ਰਹੇ ਹਨ । ਸ. ਦਿਲਬਾਗ ਸਿੰਘ ਦੇ ਅਣਥੱਕ ਯਤਨਾਂ ਸਦਕਾ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਪ੍ਰਕਾਰ ਦੀਆਂ ਸਹੂਲਤਾਂ, ਰਿਆਇਤਾਂ ਤੇ ਤਰੱਕੀ ਦੇ ਮੌਕੇ ਮਿਲੇ ਹਨ ਅਤੇ ਇਲਾਕੇ ਦਾ ਸਰਵ—ਪੱਖੀ ਵਿਕਾਸ ਹੋਇਆ ਹੈ । 1968 ਵਿੱਚ ਉਹਨਾਂ ਇਸ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਨੂੰ ਉੱਨਤ ਗ੍ਰਾਮ ਸਕੀਮ ਅਧੀਨ ਲਿਆਂਦਾ । ਉਸੇ ਸਾਲ ਹੀ ਨਵਾਂਸ਼ਹਿਰ ਵਿਚ ਸਹਿਕਾਰੀ ਖੇਤਰ ਦੀ ਖੰਡ ਮਿੱਲ ਹੋਂਦ ਵਿਚ ਆਈ । ਇਸ ਹਰਮਨ ਪਿਆਰੇ ਆਗੂ ਦਾ ਇਲਾਕੇ ਵਾਸਤੇ ਪਾਇਆ ਵਿਸੇ਼ਸ਼ ਯੋਗਦਾਨ ਕਈ ਪੱਖਾਂ ਤੋਂ ਸ਼ਲਾਘਾਯੋਗ ਹੈ । ਪੇਂਡੂ ਬਿਜਲੀਕਰਣ ਪ੍ਰਾਜੈਕਟ ਅਧੀਨ ਸਾਰੇ ਪਿੰਡਾ ਦਾ ਬਿਜਲੀਕਰਣ, ਪਿੰਡਾਂ ਤੋਂ ਮੁੱਖ ਸੜਕਾਂ ਤੱਕ ਪਹੁੰਚ ਸੜਕਾਂ ਦੀ ਉਸਾਰੀ (ਵਰਣਨਯੋਗ ਹੈ ਕਿ ਨਵਾਂਸ਼ਹਿਰ ਵਿੱਚ ਪੂਰੇ ਰਾਜ ਵਿਚ ਸਭ ਤੋਂ ਵੱਧ ਪਹੁੰਚ ਸੜਕਾਂ ਹਨ), ਨਵੇਂ ਸਕੂਲ ਬਣਾਉਣਾ ਅਤੇ ਪਹਿਲਿਆਂ ਦਾ ਪੱਧਰ ਉੱਚਾ ਕਰਨਾ, ਹਰ ਬਲਾਕ ਵਿਚ ਸਿਹਤ ਸੇਵਾਵਾਂ ਪਹੁੰਚਾਉਣਾ, ਇਲਾਕੇ ਵਾਸਤੇ ਉਦਯੋਗਿਕ ਸਿਖਲਾਈ ਸੰਸਥਾ ਅਤੇ ਕਾਲਜ ਪ੍ਰਾਪਤ ਕਰਨਾ ਅਤੇ ਉਦਯੋਗ ਲਗਾਉਣ ਦੇ ਕੰਮ ਨੂੰ ਉਤਸ਼ਾਹਿਤ ਕਰਨਾ ਆਦਿ ਉਹਨਾਂ ਦੇ ਕੁਝ ਕੁ ਵਰਨਣ ਯੋਗ ਕੰਮ ਹਨ । ਇਸੇ ਲਈ ਇਸ ਵਿਧਾਨ ਸਭਾ ਹਲਕੇ ਦੇ ਲੋਕੀਂ ਉਹਨਾਂ ਦੇ ਹਮੇਸ਼ਾ ਆਭਾਰੀ ਰਹੇ ਹਨ । ਉਹਨਾਂ ਨੂੰ ਹਰ ਵਾਰ ਪੰਜਾਬ ਵਿਧਾਨ ਵਿਚ ਚੁਣਕੇ ਭੇਜਿਆ, ਕੇਵਲ 1977 ਦੀਆਂ ਚੋਣਾਂ ਨੂੰ ਛੱਡਕੇ ਜਦੋਂ ਕਿ ਕਾਂਗਰਸ ਪਾਰਟੀ ਨੂੰ ਹਰ ਪਾਸੇ ਹੀ ਭੈੜੀ ਹਾਰ ਦਾ ਮੂੰਹ ਵੇਖਣਾ ਪਿਆ ਸੀ ।
ਸ. ਦਿਲਬਾਗ ਸਿੰਘ ਜੀ ਦੇ ਦੋ ਨੇੜਲੇ ਸਹਿਯੋਗੀ, ਸ.ਬਰਿਜਮੋਹਨ ਸਿੰਘ ਜੋ ਇਕ ਬਿਜਨਸਮੈਨ ਤੇ ਇਕ ਮਹੱਤਵਪੂਰਨ ਸਮਾਜਿਕ ਵਿਅਕਤੀਤਵ ਹਨ ਅਤੇ ਸ. ਕਰਤਾਰ ਸਿੰਘ ਸੇਖੋਂ ਸਮਾਜਿਕ ਪੱਖੋਂ ਇੱਕ ਪ੍ਰਭਾਵਸ਼ਾਲੀ ਸਖਸ਼ੀਅਤ ਤੇ ਨਵਾਂਸ਼ਹਿਰ ਕੋਆਪਰੇਟਿਵ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਹਨ, ਦਸਦੇ ਹਨ ਕਿ ਨਵਾਂ ਸ਼ਹਿਰ ਨੂੰ ਜਿਲ੍ਹਾ ਬਨਾਉਣ ਲਈ ਉਹਨਾਂ ਨੂੰ ਕਿਵੇਂ ਦਿਨ ਰਾਤ ਇਕ ਕਰਕੇ ਅਣਥੱਕ ਯਤਨ ਕੀਤੇ ।
1981 ਵਿੱਚ ਸਰਦਾਰ ਦਿਲਬਾਗ ਸਿੰਘ ਦੀ ਕਾਂਗਰਸ ਸਰਕਾਰ ਨੇ ਜਿਲਿ੍ਹਆਂ ਦੇ ਪੂਨਰਗਠਨ ਲਈ ਬਣਾਈ ਇੱਕ ਕਮੇਟੀ ਦੀ ਰਿਪੋਰਟ ਤੇ ਆਧਾਰ ਦੇ ਨਵਾਂਸ਼ਹਿਰ ਨੂੰ ਜਿਲ੍ਹਾ ਬਨਾਉਣਾ ਪ੍ਰਵਾਨ ਕਰ ਲਿਆ ਸੀ । ਪ੍ਰੰਤੂ ਉਸ ਸਮੇਂ ਪੰਜਾਬ ਵਿਚ ਕੁਝ ਹੱਤਿਆਵਾਂ ਹੋਣ ਕਰਕੇ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਅਤੇ ਇਹ ਮਾਮਲਾ ਜਿਉਂ ਦਾ ਤਿਉਂ ਹੀ ਧਰਿਆ ਧਰਾਇਆ ਰਹਿ ਗਿਆ ।
ਪਿੱਛੋਂ ਬੇਅੰਤ ਸਿੰਘ ਸਰਕਾਰ ਨੇ ਇਸ ਸੰਬੰਧ ਵਿੱਚ ਇਕ ਕਮੇਟੀ ਦਾ ਗਠਨ ਕੀਤਾ ਜਿਸਦੇ ਪਹਿਲਾਂ ਸਰਦਾਰ ਹਰਦਿਆਲ ਸਿੰਘ ਆਈ.ਏ.ਐਸ. ਮੁਖੀ ਸਨ ਅਤੇ ਉਹਨਾਂ ਦੇ ਵਿਦੇਸ਼ ਜਾਣ ਕਾਰਨ ਇਹ ਕੰਮ ਏ.ਐਸ. ਪੂੰਨੀ ਆਈ.ਏ.ਐਸ ਨੂੰ ਸੋਂਪਿਆ ਗਿਆ । ਉਹਨਾਂ ਆਪਣੀ ਰਿਪੋਰਟ ਵਿਚ ਨਵਾਂਸ਼ਹਿਰ ਨੂੰ ਜਿਲ੍ਹਾ ਬਨਾਉਣ ਦੀ ਸਿਫਾਰਸ਼ ਕੀਤੀ । ਇਸ ਤਰ੍ਹਾ ਸ. ਹਰਚਰਨ ਸਿੰਘ ਬਰਾੜ ਨੇ 7 ਨਵੰਬਰ 1995 ਨੂੰ ਇਸ ਨਵੇਂ ਜਿਲ੍ਹੇ ਦਾ ਉਦਘਾਟਨ ਕੀਤਾ ।
ਇਸ ਇਲਾਕੇ ਦੀ ਖੁਸ਼ਹਾਲੀ ਇਸ ਗਲੋਂ ਭਲੀਭਾਂਤ ਦਿਖਾਈ ਦਿੰਦੀ ਹੈ ਕਿ ਇੱਥੇ ਜ਼ਮੀਨ ਦੀਆਂ ਕੀਮਤਾਂ ਲਗਭਗ ਸਾਰੇ ਹੀ ਰਾਜ ਵਿਚੋਂ ਵਧੇਰੇ ਹਨ । ਇੱਥੇ ਇਕ ਏਕੜ ਭੂਮੀ 20 ਲੱਖ ਤੋਂ ਘਟ ਪ੍ਰਾਪਤ ਨਹੀਂ ਹੁੰਦੀ । ਜ਼ਮੀਨ ਦੀਆਂ ਉੱਚੀਆਂ ਕੀਮਤਾਂ ਵੀ ਵਿਦੇਸ਼ੀਂ ਵਸਦੇ ਇੱਥੋਂ ਦੇ ਲੋਕਾਂ ਵਲੋਂ ਭੇਜੀਆਂ ਜਾਣ ਵਾਲੀਆ ਵੱਡੀਆਂ ਵੱਡੀਆਂ ਰਕਮਾਂ ਕਾਰਨ ਹੀ ਹਨ । ਇਲਾਕੇ ਵਿਚ ਬਹੁਤਾ ਉਦਯੋਗੀਕਰਣ ਨਾ ਹੋਣ ਕਰਕੇ ਵੀ ਵਿਦੇਸ਼ੀ ਵੱਸਦੇ ਪੰਜਾਬੀ ਜ਼ਮੀਨ ਉੱਤੇ ਰਕਮ ਲਗਾਉਣ ਨੂੰ ਲਾਭਕਾਰੀ ਅਤੇ ਸੁਰਖਿਅਤ ਮਹਿਸੂਸ ਕਰਦੇ ਹਨ ।

ਰਾਹੋਂ ਇਸ ਜਿਲ੍ਹੇ ਦਾ ਇਕ ਪੁਰਾਤਨ ਸ਼ਹਿਰ ਹੈ ਜੋ ਕਿ ਆਪਣੇ ਇਤਿਹਾਸ ਦੀ ਬੁੱਕਲ ਵਿਚ ਇੱਕ ਦਿਲਚਸਪ ਕਹਾਣੀ ਲੁਕਾਈ ਬੈਠਾ ਹੈ । ਇਹ ਕੋਈ 600 ਸਾਲ ਪਹਿਲਾਂ ਲਾਹੌਰ ਅਤੇ ਦਿੱਲੀ ਵਿਚਕਾਰ ਇੱਕ ਮਹੱਤਵਪੂਰਣ ਵਪਾਰਕ ਕੇਂਦਰ ਅਤੇ ਠਹਿਰ ਦਾ ਸਥਾਨ ਸੀ । ਇਹ ਸ਼ਹਿਰ ਦੇਸੀ ਜੁੱਤੀਆਂ ਦੇ ਸੁੰਦਰ ਨਮੂਨਿਆਂ ਅਤੇ ਬੇਮਿਸਾਲ ਹੰਢਣ ਸਾਰਤਾ ਲੲਾਂੀ ਵੀ ਪ੍ਰਸਿੱਧ ਹੈ । ਸੇਵਾ ਮੁਕਤ ਏਅਰ ਚੀਫ ਮਾਰਸ਼ਲ ਦਿਲਬਾਗ ਸਿੰਘ ਤੋਂ ਬਿਨਾਂ ਰਾਹੋਂ ਨੇ ਹੋਰ ਮਹੱਤਵਪੂਰਣ ਸ਼ਖਸ਼ੀਅਤਾਂ ਵੀ ਦਿੱਤੀਆਂ ਹਨ । ਉਹਨਾਂ ਵਿਚ ਪਿਛਲੇ ਚੀਠ ਜਸਟਿਸ ਚੋਪੜਾ, ਫਿਲਮ ਬਣਾਉਣ ਵਾਲੇ ਬੀ.ਆਰ. ਚੋਪੜਾ ਅਤੇ ਯਸ਼ ਚੋਪੜਾ ਵਰਣਨ ਯੋਗ ਹਨ । ਚੋਪੜਾ ਵਲੋਂ ਨਿਰਮਿਤ ਫਿਲਮਾਂ ਵਿੱਚ ਪੰਜਾਬੀ ਰੰਗਤ ਸਪੱਸ਼ਟ ਝਲਕਦੀ ਹ । ਹੁਣੇ ਜਿਹੇ ਆਈ ਫਿਲਮ **ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ** ਵਿਚ ਚੋਪੜਿਆਂ ਦਾ ਆਪਣੀ ਜਨਮ ਭੂਮੀ ਲਈ ਸਨੇਹ ਸਪੱਸ਼ਟ ਦ੍ਰਿਸ਼ਮਾਨ ਹੈ ।
ਨਵਾਂਸ਼ਹਿਰ ਦਾ ਆਰ.ਕੇ.ਆਰੀਆ ਕਾਲਜ ਇਸ ਇਲਾਕੇ ਦੀਆਂ ਪੁਰਾਣੀਆਂ ਵਿਦਿਅਕ ਸੰਸਥਾਵਾਂ ਵਿਚੋਂ ਇਕ ਹੈ । 1952 ਵਿਚ ਸਥਾਪਤ ਇਸ ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਪੰਡਤ ਜਵਾਹਰ ਲਾਲ ਨਹਿਰੂ ਵਲੋਂ 1953 ਵਿਚ ਰੱਖਿਆ ਗਿਆ ਸੀ । 240 ਕਨਾਲ ਦੇ ਇਲਾਕੇ ਵਿਚ ਫੈਲੇ ਇਸ ਕਾਲਜ ਦੀ ਇੱਕ 44 ਕਨਾਲ ਦੀ ਪਾਰਕ ਹੈ ਜਿਸਨੂੰ ਅਰਜਨ ਮੱਲ ਜਗਨ ਨਾਥ ਪਾਰਕ ਕਿਹਾ ਜਾਂਦਾ ਹੈ । ਇੱਥੇ ਇਕ ਤੈਰਾਕੀ ਲਈ ਤਾਲਾਬ, ਸ਼ੂਟਿੰਗ ਰੇਂਜ ਅਤੇ ਇੱਕ ਵੱਡੀ ਕਾਲਜ ਇਮਾਰਤ, ਹੋਸਟਲ ਅਤੇ ਖੇਡ ਦੇ ਮੈਦਾਨ ਹਨ।

ਨਵਾਂਸ਼ਹਿਰ ਕੋਈ ਲੁਧਿਆਣਾ, ਫਗਵਾੜਾ ਜਾਂ ਗੋਰਾਇਆ ਵਾਂਗ ਉਦਯੋਗਿਕ ਕੇਂਦਰ ਨਹੀਂ ਹੈ । ਮੁੱਢਲੇ ਤੌਰ ਤੇ ਇਹ ਇਕ ਖੇਤੀ ਪ੍ਰਧਾਨ ਪੱਟੀ ਹੈ ਜਿੱਥੇ ਅਨਾਜ ਅਤੇ ਹੋਰ ਲਾਭਕਾਰੀ ਫਸਲਾਂ ਉਗਾਈਆਂ ਜਾਂਦੀਆਂ ਹਨ । ਕਣਕ ਅਤੇ ਝੋਨਾ ਇਥੇ ਦੀਆਂ ਸਾਧਾਰਨ ਫਸਲਾਂ ਹਨ । ਇੱਕ ਵੱਡੇ ਭਾਗ ਵਿੱਚ ਗੰਨੇ ਦਾ ਉਤਪਾਦਨ ਹੁੰਦਾ ਹੈ ।

ਬ—ਕਲਮ—ਖੁਦ


ਮੈਂ ਨਵਾਂਸ਼ਹਿਰ, ਬਕਲਮਖੁਦ, ਐਲਾਨ ਕਰਦਾ ਹਾਂ ਕਿ ਮੈਂ ਆਪਣੀ ਜਿੰਦਗੀ ਵਿਚ ਜਿਹੜਾ ਕੁਝ ਦੇਖਿਆ, ਮੈਨੂੰ ਯਾਦ ਹੈ, ਸੱਚੋ ਸੱਚ, ਸਿਵਾਏ ਸੱਚ ਤੋਂ ਕੁਝ ਵੀ ਨਹੀਂ, ਬਿਆਨ ਕਰਦਾ ਹਾਂ।
ਮੈਨੂੰ ਇਹ ਤਾਂ ਮੁਕੰਮਲ ਯਾਦ ਨਹੀ ਹੈ ਕਿ ਮੇਰਾ ਜਨਮ ਕਦੋਂ ਹੋਇਆ । ਮੈਂ ਆਪਣੇ ਪਿੰਡੇ ਤੇ, ਬੜਾ ਕੁੱਝ ਹੰਓਾਇਅ ਾ ਹੋਇਆ ਹੈ। ਬੜੇ ਹੀ ਮਹਾਨ ਪੁੱਤਰਾ ਦੀਆਂ ਯਾਦਾਂ, ਆਪਣੀ ਹਿੱਕ ਵਿਚ ਅਨੇਕਾਂ ਪਿਆਰ ਕਹਾਣੀਆਂ ਅਛੋਪਲੇ ਹੀ ਸੰਭਾਲ ਰਖੀਆ ਹਨ। ਅਨੇਕਾਂ ਰੂਹਾਂ ਦੇ ਇੱਥੇ ਮੇਲ ਹੋਏ, ਉਹਨਾਂ ਖੁਸ਼ੀਆਂ ਖੇੜੇ ਵੰਡੇ, ਫਿਜ਼ਾਵਾਂ ਵਿੱਚ ਸੁਗੰਧੀ ਬਿਖੇਰ, ਚੁਗਿਰਦੇ ਨੂੰ ਸ਼ਰਸ਼ਾਹ ਕਰ ਗਈਆਂ। ਕੁਝ ਮੇਰੇ ਲਾਡਲੇ ਅਜਿਹੇ ਵੀ ਸਨ ਜਿਹਨਾਂ ਨੂੰ ਸਮੇਂ ਦੇ ਹਾਕਮਾਂ ਨੇ ਰੱਜ ਜੀਉਣ ਦਾ ਅਧਿਕਾਰ ਵੀ ਨਾ ਦਿੱਤਾ । ਉਹ ਫਾਂਸੀ ਲਟਦਾ ਦਿੱਤੇ ਗਏ ਜਾਂ ਕੋਹ—ਕੋਹ, ਸਦਾ ਲਈ ਮੇਥੋਂ ਖੋਹ ਲਏ ਗਏ । ਉਹਨਾਂ ਦੀਆਂ ਖਿਲਾਅ ਵਿੱਚ ਗੁੰਜ਼ਦੀਆਂ ਅਵਾਜ਼ਾਂ ਮੈਨੂੰ ਅੱਜ ਵੀ ਜਿਉਂ ਦੀਆਂ ਤਿਉਂ ਹੀ ਸੁਣ ਰਹੀਆਂ ਹਨ।
ਮੈ ਬਹੁਤ ਲੰਬਾ ਸਮਾਂ ਪਿੱਛੇ ਨਹੀਂ ਜਾਂਦਾ । ਵੀਹਵੀਂ ਸਦੀ ਦੇ ਸੁਰੂ ਦੇ ਦਿਨਾਂ ਤੋਂ ਗੱਲ ਸੁ਼ਰੂ ਕਰਾਗਾਂ । ਆਵਾਜਾਈ ਦੇ ਅੱਜ ਜਿਹੇ ਸਾਧਨ ਨਹੀਂ ਸਨ ਹੁੰਦੇ । ਸੜਕਾਂ ਨਹੀਂ ਸਨ । ਜੇ ਸਨ ਤਾਂ ਕੱਚੀਆਂ, ਅੱਗ੍ਹੜ—ਦੁੱਗ੍ਹੜ, ਵਿੰਗੀਆਂ ਟੇਡੀਆਂ । ਮੇਰੇ ਇੱਥੋਂ, ਫਗਵਾੜਾ ਜਾਣਾ ਵਾਲੀ ਸੜਕ ਕੱਚੀ ਪੱਕੀ ਇੱਟਾ ਦੀ ਬਣੀ ਹੁੰਦੀ ਸੀ ਜਿਸਤੋਂ ਕਦੀ ਕਦੀ ਗੋਰੇ ਸਾਹਿਬ ਦੀ ਘੋੜੀ ਲੰਘਦੀ, ਮੇਰੇ ਤੱਕ ਪੁੱਜਦੀ । ਮੈਨੂੰ ਉਸ ਨਾਲ ਮਨੇ ਨਫਜਰਤ ਹੁੰਦੀ । ਪਰ ਮੈਂ ਕਰਦਾ ਤਾਂ ਕੀ ਕਰਦਾ……………?
ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਇਕ ਦਿਨ ਮੇਰੀ ਹਿੱਕ ਤੇ ਲੋਹੇ ਦੇ ਭਾਰੇ ਭਾਰੇ ਗਾਡਰ ਲਿਆਕੇ ਸੁੱਟੇ ਗਏ । ਕੁਝ ਦਿਨਾਂ ਪਿੱਛੋ ਸਮਝ ਲੱਗੀ, ਜਦੋਂ ਇਹ ਗਾਡਰ ਵਿਛਾਏ ਗਏ । ਪਤਾ ਚਲਿਆ ਇਯ ਨੂੰ ਰੇਲਵੇ ਲਾਈਨ ਕਿਹਾ ਜਾਂਦਾ ਹੈ । ਮੇਰੇ ਕੁਝ ਪੁੱਤਰ ਜਿਹੜੇ ਫੌਜ ਵਿਚ ਹੁੰਦੇ ਸਨ, ਤੋਂ, ਜਾਂ ਕੁਝ ਉਹ ਜਿਹੜੇ ਬਾਹਰ ਅੰਦਰ ਘੁੰਮਣ ਫਿਰਨ ਵਾਲੇ ਸਨ । ਉਹਨਾਂ ਦਾ ਕੱਥਨ ਸੀ ਕਿ ਮੇਰੇ ਭਾਗ ਖੁੱਲਣ ਵਾਲੇ ਹਨ । ਲਾਈਨ ਵਿਛੀ । ਇਹ 1910—12 ਦੀਆਂ ਗੱਲਾਂ ਹੋਣਗੀਆਂ । 1914 ਵਿੱਚ ਰੇਲਵੇ ਸਟੇਸ਼ਨ ਵੀ ਬਣ ਗਿਆ । ਬੱਸ ਫਿਰ ਕੀ ਸੀ, ਛੱਕ ਛੱਕ ਕਰਦਾ ਕਾਲਾ ਅਵਧੂਤ ਪਹਾੜ ਦਾ ਪਹਾੜ ਜਿਹਾ ਇਕ ਇੰਜਣ, ਜਿਸ ਦਿਨ ਜਲੰਧਰੋਂ ਧੁੰਆਂ ਛੱਡਦਾ ਇਸ ਉਪਰ ਪਹਿਲੇ ਦਿਨ ਆਇਆ ਸੀ, ਮੈਥੋਂ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ । ਸੈਂਕੜੇ ਬਜੁ਼ਰਗ—ਔਰਤਾਂ ਮਰਦ, ਕੁੜੀਆਂ, ਮੁੰਡੇ, ਬੱਚੇ ਇਸ ਨੂੰ ਦੇਖਣ ਆਏ ਸਨ । ਮੈਨੂੰ ਹੀ ਪਤਾ ਹੈ, ਉਸ ਦਿਨ ਮੇਰੇ ਚਾਅ ਖੰਭ ਲਾਈ ਉਡਦੇ ਫਿਰਦੇ ਸਨ, ਜਿਹਨਾਂ ਨੂੰ ਮੈਂ ਅੱਜ ਲਫਜ਼ਾਂ ਵਿਚ ਬਿਆਨ ਨਹੀਂ ਕਰ ਸਕਦਾ । ਮੁਕਦੀ ਗੱਲ ਮੈਨੂੰ ਇਯ ਤਰ੍ਹਾਂ ਮਹਿਸੂਸ ਹੋਇਆ ਕਿ ਹੁਣ ਮੇਰੀ ਜਿੰ਼ਦਗੀ ਵਿੱਚ ਕੁਝ ਨਵਾਂ ਨਵਾਂ ਵਾਪਰਨ ਜਾ ਰਿਹਾ ਹੈ । ਇਸ ਸਮੇਂ ਤੱਕ ਮੇਰੇ ਪੱੁਤਰ ਸਫਰ ਕਰਨ ਹਿੱਤ ਪੈਦਲ ਹੀ ਜਾਇਆ ਆਇਆ ਕਰਦੇ ਸਨ । ਕਈ ਖਾਂਦੇ ਪੀਂਦੇ ਘਰਾਂ ਨੇ ਘੋੜੀਆਂ ਰੱਖੀਆ ਹੁੰਦੀਆਂ ਸਨ । ਜਿਵੇਂ ਅੱਜ ਕਲ੍ਹ ਕਿਸੇ ਦੇ ਘਰ ਮਰੂਤੀ, ਜੱ਼ਨ, ਐਸਟੀਮ ਜਾਂ ਟਾਟਾ ਸੁੰਮੋ ਦਾ ਹੋਣਾ, ਤੇ ਉਸ ਦਾ ਸਮਾਜਕ ਰੁਤਬਾਂ ਪਰਖਿਆ ਜਾਂਦਾ ਹੈ, ਉਹਨੀ ਦਿਨੀਂ ਘਰ ਵਿਚ ਘੋੜੀ ਹੋਣਾ, ਪਹਿਚਾਣ ਹੁੰਦੀ ਸੀ । ਉਂਝ ਇਹ ਵੀ ਉਸ ਘਰ ਹੁੰਦੀ ਸੀ ਜਾਂ ਤਾਂ ਉਹ ਜਗੀਰਦਾਰ, ਸ਼ਾਹੂਕਾਰ, ਜਾਂ ਸ਼ਾਹ, ਗਰੇਜ ਦਾ ਕੋਈ ਝੋਲੀ ਚੁੱਕ ਹੁੰਦਾ ।
ਉਦੋਂ ਆਮਦਨਾਂ ਵੀ ਕਿਆ ਹੁੰਦੀਆਂ ਸਨ । ਰੁਪਏ ਦੀ ਮਣਾਂ ਮੂਹੀ ਮੱਕੀ । ਰੁਪਏ ਦਾ ਢਾਈ ਸੇਰ ਦੇਸੀ ਘੋ ਹੁੰਦਾ ਸੀ । ਅਸਲ ਗਲ, ਰੁਪਈਆਂ ਹੁੰਦਾ ਹੀ ਕਿਹਦੇ ਕੋਲ ਸੀ । ਮਜ਼ਦੂਰ ਦੀ ਦਿਹਾੜੀ ਦੁਆਨੀ—ਚੁਆਨੀ, ਰਾਜ ਮਜ਼ਦੂਰ ਦੀ ਦਿਹਾੜੀ ਚੁਆਨੀ ਅਠਿਆਨੀ ਹੁੰਦੀ ਸੀ । ਧੇਲੇ ਦਾ ਸੌਦਾ, ਘਰ ਦਾ ਤੋਰਾ ਤੋਰ ਦੇਂਦਾ ਸੀ । ਮੇਰੀਆਂ ਧੀਆਂ ਤੜਕੇ ਉੱਠ ਚੱਕੀ ਝੋਹਦੀਆਂ । ਆਟਾ ਪੀਹਣਾ । ਰੋਟੀ ਖਾਣੀ । ਫਿਰ ਕਿਧਰੇ ਖਰਾਸ ਆਏ। ਐਹ ਪਿਹਾਈ ਲਈ ਚੱਕੀਆਂ ਤਾਂ ਹਾਲੇ ਕਲ੍ਹ ਦੀ ਗੱਲ ਹੈ ।
ਮੈਂ ਗੱਲ ਕੁਝ ਲੰਬੀ ਕਰੀ ਜਾਂਦਾ ਹਾਂ । ਮੁਆਫ ਕਰਨਾ । ਮੈਨੂੰ ਅੱਜ ਤੋਂ ਪਹਿਲਾਂ ਬੋਲਣ ਦਾ ਮੌਕਾ ਹੀ ਕਿਸ ਦਿੱਤਾ ਹੈ । ਮੈਂ ਆਪਣੇ ਉਸ ਲਾਡਲੇ ਦਾ ਕਿਵੇਂ ਧੰਨਵਾਦ ਕਰਾਂ, ਜਿਸ ਮੈਨੂੰ ਇਹ ਮੌਕਾ ਬਖਸਿ਼ਆ ਹੈ । ਗੱਲ ਬੜੀ ਪੁਰਾਣੀ, ਉਹਨਾਂ ਹੀ ਸਮਿਆਂ ਦੀ ਹੈ । ਕਿਸੇ ਨੇ ਪੁੱਛਣਾ **ਕਿੰਨਾ ਪੜਿਐ**? **ਲਹੌਰ ਪੜਿਐ**। ਬੱਸ ਉਦੋਂ ਪੜ੍ਹਾਈਆਂ ਦਾ ਸਾਰਟੀਫਿਕੇਟ ਹੀ ਇਹ ਹੁੰਦਾ ਸੀ ਜਾਣੇ । ਫਿਰ ਇਹਨੀ ਹੀ ਦਿਨੀ ਜਦੋਂ ਪਹਿਲਾਂ ਆਰੀਆਂ ਸਮਾਜ ਰੋਡ ਤੇ ਪਹਿਲਾਂ ਪ੍ਰਾਇਮਰੀ ਸਕੂਲ ਖੋਲਿ੍ਹਆ ਗਿਆ ਸੀ । ਇਸ ਤੋਂ ਵੀ ਪਹਿਲਾਂ, ਮੇਰੀ ਇਸ ਧਰਤੀ ਤੇ ਮੇਰੀਆਂ ਯਾਦਾਂ ਅਨੁਸਾਰ ਸਭ ਤੋਂ ਪੁਰਾਣੇ ਸ਼ਹਿਰ ਮੇਰੇ ਗੁਆਂਢ ਵਿਚ ਰਾਹੇ ਹੀ ਮਦਰੱਸਾ ਹੁੰਦਾ ਸੀ । ਜਿੱਥੋਂ ਪੜ੍ਹ ਕੇ ਲੋਕ ਬੜੇ ਬੜੇ ਅਫਸਰ ਲੱਗੇ । ਫਿਰ 1911 ਵਿੱਚ ਦੋਆਬਾ ਆਰੀਆ ਹਾਈ ਸਕੂਲ ਬਾਹਰ ਵਾਰ ਖੁਲਿ੍ਹਆ । ਜਿਸ ਵਿੱਚ ਸਾਹਿਬਾ, ਸੜੋਆ, ਔੜ ਆਦਿ ਪਿੰਡਾਂ ਤੱਕ ਦੇ ਮੁੰਡੇ ਪੜ੍ਹਨ ਆਇਆ ਕਰਦੇ ਸਨ । ਤੁਸੀਂ ਹੈਰਾਨ ਨਾ ਹੋਵੇ, ਉਹਨਾਂ ਸਮਿਆਂ ਵਿਚ ਪਹਿਲੀ ਜਮਾਤ ਵਿਚ ਪੜ੍ਹਦੇ ਬੱਚੇ ਦੀ ਫੀਸ ਇੱਕ ਆਨਾਂ, ਇਹ ਵੀ ਕਈ ਚਿਰ ਪਿੱਛੇ ਦਹਾਕਿਆਂ ਬੱਧੀ ਦੀ ਗੱਲ ਹੋਵੇਗੀ, ਹੁੰਦੀ ਸੀ, ਦੂਸਰੀ ਜਮਾਤ ਦੇ ਆਨੇ, ਤੀਸਰੀ ਤਿੰਨ, ਚੌਥੀ ਚਾਰ ਆਨੇ ਅਤੇ ਪੰਜਵੀਂ ਇਕ ਰੁਪਈਆ ਦੇ ਆਨੇ (ਆਨਾ—4 ਪੈਸੇ ਡੰਬਲ ਜਾਂ ਮੋਰੀ ਵਾਲੇ ਤਾਂਬੇ ਦੇ) ਰੁਪਈਆ ਉਹਨੀ ਦਿਨੀਂ 16 ਆਨੇ ਦਾ ਜਾਂ ਚੌਂਹਠ ਪੈਸਿਆਂ ਦਾ ਹੁੰਦਾ ਸੀ । ਆਹ 100 ਪੈਸੇ ਵਾਲਾ ਅਭਾਗਾ ਰੁਪਈਆ ਤਾਂ ਹਾਲੇ ਕਲ੍ਹ ਦੀ (1957) ਗੱਲ ਹੈ । ਪੈਸੇ ਦਾ ਸੌਦਾ ਲੈਣ ਗਿਆ ਨਿਆਣਾ ਲੂਹੰਗੇ ਵਿੱਚ ਦਾਖ ਲੈ ਘਰ ਤੱਕ ਖਾਂਦਾ ਆਉਂਦਾ ਸੀ । ਲੂੰਹਗਾ ਦੇਣਾ ਅਤੇ ਲੈਣਾ ਉਹਨਾਂ ਸਮਿਆਂ ਵਿੱਚ ਇਕ ਚੰਗਾ ਸ਼ਗਨ ਸਮਝਿਆ ਜਾਂਦਾ ਸੀ । ਮੈਂ ਗੱਲ ਹੋਰ ਦੀ ਹੋਰ ਪਾਸੇ ਲੈ ਜਾਂਦਾ ਹਾਂ । ਕਰਾਂ ਵੀ ਕੀ । ਬਸ ਮਨ ਭਰਿਅ ਪਿਆ ਹੈ । ਸਮਝ ਹੀ ਨਹੀਂ ਪੈਂਦੀ ਕਿਹੜੀ ਗੱਲ ਕਿੱਥੋਂ ਸ਼ੁਰੂ ਕਰਾਂ, ਕਿੱਥੇ ਮੁੱਕੇ । ਹਾਂ, ਪੜ੍ਹਾਈ ਲਿਖਾਈ ਦੀ ਗੱਲ ਕਰਦਾ ਸੀ । ਛੇਵੀਂ ਸਤਵੀਂ ਦੋ ਰੁਪਏ ਚਾਰ ਆਨੇ, ਨੌਵੀਂ ਦਸਵੀਂ ਤਿੰਨ ਰੁਪਏ ਅੱਠ ਆਨੇ, ਨੌਵੀਂ ਦਸਵੀਂ ਸਾਇੰਸ ਗਰੁੱਪ ਤੋਂ ਚਾਰ ਰੁਪਏ ਅੱਠ ਆਨੇ ਫੀਸ ਲਈ ਜਾਂਦੀ ਸੀ । ਟੀਸ਼ਨ ਜਿਹੀ ਨਾ ਮੁਰਾਦ ਬੀਮਾਰੀ ਦਾ ਤਾਂ ਨਾਂ ਹੀ ਨਹੀਂ ਸੀ ਹੁੰਦਾ । ਅਧਿਆਪਕ ਨੂੰ ਗੁਰੂ ਦਾ ਰੂਪ ਸਮਝਿਆ ਜਾਂਦਾ ਸੀ । ਬੱਚੇ ਅਧਿਆਪਕ ਨੂੰ ਦੇਖ, ਸਹਿਮ, ਸਤਿਕਾਰ ਮਾਰੇ ਲੁੱਕ ਜਾਂਦੇ ਸਨ । ਜੇਕਰ ਕੋਈ ਖਾਂਦੇ ਪੀਂਦੇ ਘਰਾਂ ਦੇ ਬੱਚਿਆਂ ਨੂੰ ਘਰ ਜਾ ਕੇ ਪੜ੍ਹਾਉਂਦਾ ਸੀ ਤਾਂ ਉਸ ਅਧਿਆਪਕ ਦੇ ਘਰ ਗਿਆਂ, ਘਰ ਦਾ ਸਾਰਾ ਮਹੌਲ ਹੀ ਬਦਲ ਜਾਂਦਾ ਸੀ । ਜਿਵੇਂ ਘਰ ਵਿਚ ਕੋਈ ਰਹਿਬਰ ਆ ਗਿਆ ਹੋਵੇ । ਮੈਨੂੰ ਯਾਦ ਹੈ ਜਦੋਂ ਨੰਨੇ੍ਹ—ਨੰਨ੍ਹੇ ਪੋਟਿਆਂ ਵਿਚ ਫੜੀਆਂ ਕਲਮਾਂ ਗਾਚਣੀ—ਮੱਥੀ ਫੱਟੀ ਤੇ ਲਕੀਰਾਂ ਖਿੱਚ ਅਖਰਾਂ ਨੂੰ ਰੂਪ—ਮਾਨ ਕਰਦੀਆਂ ਸਨ । ਦਸਵੀਂ ਜਮਾਤ ਦਾ ਇਮਤਿਹਾਨ ਲਹੌਰ ਯੂਨੀਵਰਸਿਟੀ ਲੈਂਦੀ ਹੁੰਦੀ ਸੀ । ਇਹੀ ਯੂਨੀਵਰਸਿਟੀ, ਦਸਦੇ ਹਨ ਹੱਲਿਆ ਤੋਂ ਬਾਅਦ, ਪਹਿਲਾਂ ਸੋਲਨ ਆਈ ਸੀ ਅਤੇ ਫਿਰ ਚੰਡੀਗੜ੍ਹ ਆਈ ਦੱਸੀ ਗਈ ਹੈ । ਐਫ.ਏ. ਜਾਂ ਬੀ.ਏ. ਪਾਸ ਨੂੰ ਲਾਹੌਰ ਪੜਿ੍ਹਆ ਹੀ ਆਖਿਆ ਜਾਂਦਾ ਹੁੰਦਾ ਸੀ ਅਕਸਰ ।
ਇਹ ਹੀ ਦਿਨ ਸਨ ਜਦੋਂ ਦਰਿਆ ਸੱਤਲੁਜ ਤੋਂ ਪਾਰ ਜਾਣ ਲਈ ਕੋਈ ਸੜਕ ਰਸਤਾ ਨਹੀਂ ਸੀ ਹੁੰਦਾ । ਅੱਠ—ਖੇਲ੍ਹੀਆ ਕਰਦਾ ਮੀਲਾਂ ਬੱਧੀ ਰਕਬੇ ਵਿੱਚ ਫੈਲਿਆ ਦਰਿਆ ਸੱਤਲੁਜ, ਹਾਬੀ ਚਾਲ ਵਗਿਆ ਕਰਦਾ ਸੀ । ਮੇਰੇ ਬੱਚੇ, ਲੁਧਿਆਣਾ ਸਰਹੰਦ ਹੁੰਦੇ ਹੋਏ ਰੋਪੜ ਤੱਕ ਪੁੱਜਦੇ ਹੁੰਦੇ ਸਨ । ਇਥੋਂ ਉਦੋਂ ਗੜ੍ਹਸੰ਼ਕਰ ਰਾਹੋਂ ਤੱਕ ਵੀ ਅਜਿਹੀਆਂ ਸੜਕਾਂ ਨਹੀਂ ਸਨ ਹੁੰਦੀਆਂ ।
ਰੇਲਵੇ ਸਟੇਸ਼ਨ ਦੇ ਬਣਨ ਉਪਰੰਤ ਮੇਰੀ ਤਰਂਕੀ ਦਾ ਆਗਾਜ਼ ਹੁੰਦਾ ਹੈ । ਪਹਿਲਾਂ ਮੰਡੀ ਹੋਂਦ ਵਿਚ ਆਈ । 15 ਨਵੰਬਰ 1915 ਨੂੰ 22 ਦੁਕਾਨਾਂ ਲਈ ਜਦੋਂ ਜ਼ਮੀਨ ਦੀ ਪਹਿਲੀ ਰਜਿਸਟਰੀ ਹੋਈ, ਜ਼ਮੀਨ ਦਾ ਭਾਅ 20 ਰੁਪਏ ਮਰਲਾ ਸੀ । ਮੰਡੀ ਉਸਾਰੀ ਲਈ ਇੱਟ 5 ਰੁਪਏ ਨੂੰ ਹਜ਼ਾਰ ਕੰਮ ਤੇ ਪੁੱਜਦੀ ਸੀ । ਘੜੀਆਂ ਟੈਮ ਦੇਖਣ ਲਈ ਉਦੋਂ ਹੁੰਦੀਆਂ ਹੀ ਕਿੱਥੇ ਸਨ ? ਮਿਸਤਰੀ ਤੇ ਮਜ਼ਦੂਰ ਦਿਨ ਚੜ੍ਹਦੇ ਕੰਮ ਸ਼ੁਰੂ ਕਰਦੇ ਅਤੇ ਸੂਰਜ ਦੇ ਛਿਪਣ ਨਾਲ ਕੰਮ ਬੰਦ ਕਰਦੇ ਸਨ । ਦਿਹਾੜੀ ਵਾਲੀ ਗੱਲ ਤਾਂ ਮੈਂ ਪਹਿਲਾਂ ਦਸ ਹੀ ਚੁਕਿਆ ਹਾਂ । ਚਾਹ ਨਾਂ ਦੀ ਚੀਜ਼ ਉਹਨੀਂ ਦਿਨੀਂ ਹੁੰਦੀ ਹੀ ਨਹੀਂ ਸੀ । ਲੱਸੀ ਹੀ, ਸੇਵਾ ਸਮਝੀ ਜਾਂਦੀ ਸੀ । ਰੋਹੀਆਂ ਦੇ ਦਿਨੀਂ ਸ਼ੱਕਰ ਦਾ ਸ਼ਰਬਤ ਪਿਲਾਇਆ ਜਾਂਦਾ ਸੀ । ਇਸ ਮੰਡੀ ਦਾ ਉਦਘਾਟਨ 1918 ਵਿੱਚ ਕੀਤਾ ਗਿਆ ਸੀ । ਦੂਸਰੀ ਮੰਡੀ, ਜਿਸ ਨੂੰ ਬਾਹਰਲੀ ਮੰਡੀ ਕਿਹਾ ਜਾਂਦਾ ਹੈ 1928 ਵਿੱਚ ਬਣੀ ਸੀ ।
ਇਸ ਮੰਡੀ ਦੇ ਬਿਲਕੁਲ ਸਾਹਮਣੇ, ਇਸ ਧਰਮਸ਼ਾਲਾ ਬਣਾਈ ਗਈ ਸੀ ਇਹਨੀਂ ਹੀ ਦਿਨੀਂ । 1924 ਵਿੱਚ ਬਣੀ ਇਸ ਧਰਮਸ਼ਾਲਾ ਨੂੰ ਟੇਸ਼ਨ ਵਾਲੀ(ਰੇਲਵੇ ਸਟੇਸ਼ਨ ਵਾਲੀ) ਧਰਮਸ਼ਾਲਾ ਵੀ ਕਿਹਾ ਜਾਂਦਾ ਸੀ । ਉਹਨੀਂ ਦਿਨੀਂ ਲਾਗਲੇ ਪਿੰਡਾਂ ਦੇ ਉਹ ਲੋਕ, ਜਿਹਨਾਂ ਜਲੰਧਰ ਨੂੰ ਤੜਕੇ ਗੱਡੀ ਫੜ੍ਹ ਕੇ ਤਰੀਕੇ ਕੱਚਹਿਰੀਆਂ ਜਾਂਣਾ ਹੁੰਦਾ ਸੀ ਆਕੇ ਠਹਿਰਦੇ ਸਨ । ਵਿਆਹਾਂ ਆਦਿ ਲਈ ਵੀ ਇਹ ਧਰਮਸ਼ਾਲਾ ਵਰਤੀ ਜਾਂਦੀ ਸੀ । ਮੰਡੀ ਦੇ ਮੂਹਰੇ ਬਣਾਉਣ ਦਾ ਇਕ ਹੋਰ ਮੁੱਖ ਕਾਰਨ ਸੀ, ਹਿਮਾਚਲ ਤੱਕ ਦਾ ਵਪਾਰੀ ਆਪਣੇ ਘੋੜਿਆਂ, ਖੱਚਰਾਂ, ਊਠਾਂ ਨਾਲ ਮੰਡੀ ਦਾ ਮਾਲ ਲੈਣ ਆਇਆ, ਇੱਥੇ ਆਕੇ ਠਹਿਰਦਾ ਸੀ ।
*ਭੁੱਚਰਾਂ ਦੀ ਸਰਾਂ* ਕਰਕੇ ਪ੍ਰਸਿੱਧ ਰਹੀ ਇਹ ਧਰਮਸ਼ਾਲਾ ਭੁੱਚਰ ਪ੍ਰੀਵਾਰ ਦੇ ਚਾਰ ਬਜ਼ੁਰਗਾਂ ਨੇ ਧਰਮ ਅਰਥ ਲਈ ਬਣਾਈ ਸੀ । ਇਸ ਨੂੰ ਕੋਈ ਦੋ ਕੁ ਪੀੜ੍ਹੀਆਂ ਤਾਂ ਇੰਝ ਹੀ ਵਰਤਦੀਆਂ ਰਹੀਆਂ ਪੁਨ—ਅਰਥ । ਸੁਯੋਗ ਪ੍ਰਬੰਧ ਵੀ ਹੁੰਦਾ ਰਿਹਾ । ਫਿਰ ਜ਼ਮਾਨਾ ਤਰੱਕੀ ਕਰਦਾ ਗਿਆ । ਭਾਅ ਵਧੇ । ਅਚੰਭਾ ਜਨਕ ਹੋਈ ਤਰੱਕੀ, ਵਿਕਾਸ ਨੇ ਉਸ ਪਰਿਵਾਰ ਦੇ ਵਾਰਸਾਂ, ਅੰਦਰ ਵੀ ਲਾਲਚ ਦੀ ਚਿਣਗ ਬਾਲ ਦਿੱਤੀ । ਬਸ ਫਿਰ ਕੀ ਸੀ, ਉਹਨਾਂ ਪਰਿਵਾਰਾਂ ਦੇ ਵਾਰਸਾਂ, ਇਸ ਦੇ ਚਾਰ ਹਿੱਸੇ ਕਰ ਲਏ । ਨਿੱਜੀ ਵਰਤੋਂ ਸ਼ੁਰੂ ਹੋ ਗਈ । ਕਮਰੇ ਕਿਰਾਏ ਤੇ ਦੇ ਦਿੱਤੇ ਗਏ । ਅੱਜ ਖਸਤਾ ਹਾਲਤ ਖੜ੍ਹੀ ਇਸ ਸਰਾਂ ਦੇ ਖੰਡਰ ਬਣੇ, ਡਿੰਗੂ ਡਿੰਗੂ ਕਰਦੇ ਉਪਰਲੇ ਥੱਲ ਦੇ ਸਾਰੇ ਕਮਰੇ, ਇਸ ਦੇ ਬੁਢਾਪੇ ਵਿੱਚ ਹੋਣ ਦੀ ਮੂੰਹ ਬੋਲਦੀ ਤਸਵੀਰ ਹਨ ।
ਸ਼ਹਿਰ ਵਿਚ ਸਰਾਂ ਤਾਂ ਸੀ । ਮੁਸਾਫਰਾਂ ਲਈ ਲੰਗਰ ਆਦਿ ਦਾ ਪ੍ਰਬੰਧ ਨਹੀਂ ਸੀ ਹੁੰਦਾ । 1928 ਵਿੱਚ ਫਿਰ ਮੇਰੇ ਲਾਡਲਿਆਂ ਇਕ 25 ਮੈਂਬਰੀ ਕਮੇਟੀ ਬਣਾ ਕੇ ਗੁਰਦੁਆਰਾ ਸਿੰਘ ਸਭਾ ਬਣਾਉਣ ਦਾ ਫੈਸਲਾ ਕੀਤਾ । ਇਸ ਕਮੇਟੀ ਵਿੱਚ ਸ਼ਹਿਰ ਦੇ ਸਿਰਫ ਪੰਜ ਮੈਂਬਰ ਸਨ, ਬਾਕੀ 20 ਲਾਗਲੇ ਪਿੰਡਾਂ ਦੇ ਲੋਕ ਸਨ । ਅਜੋਕੇ ਗੁਰਦੁਆਰਾ ਸਾਹਿਬ ਦੀ ਕੁਰਸੀ(ਸਰਦਲ) ਟੋਆ ਨੁਮਾ ਪਏ ਮੁੱਲ ਲਏ ਇਸ ਥਾਂ ਵਿੱਚ 8*—6** ਉੱਚੀ ਰੱਖੀ ਸੀ ।
ਉਹ ਦਿਨ ਸਨ, ਜਦੋਂ ਟੇਸ਼ਨ ਤੋਂ ਅੱਡੇ ਤੱਕ (ਅਜੋਕਾ ਚੰਡੀਗੜ੍ਹ ਮੋੜ) ਕੋਈ ਦੁਕਾਨ ਨਹੀਂ ਸੀ ਹੁੰਦੀ । ਰੇਲਵੇ ਰੋਡ, ਰਾਹੋਂ ਰੋਡ, ਚੰਡੀਗੜ੍ਹ ਰੋਡ, ਕੋਠੀ ਰੋਡ, ਗੀਤਾ ਭਵਨ ਰੋਡ ਕਿਧਰੇ ਕੋਈ ਦੁਕਾਨ ਆਦਿ ਕੁੱਝ ਵੀ ਨਹੀਂ ਸੀ ਹੁੰਦਾ । ਫਿਰ ਵਿਚਾਲੇ ਜਹੇ ਇੱਕ ਝੁੱਗੀ ਪਾਕੇ(ਅਜੋਕੇ ਭੋਜਨ ਭੰਡਾਰ ਵਾਲੀ ਥਾਂ ਦੇ ਨੇੜੇ) ਲੱਸੀ ਚਾਹ ਦੀ ਦੁਕਾਨ ਖੁਲ੍ਹੀ ਸੀ ।
ਕਦੀ ਇੱਥੇ ਸਿਰਫ ਇਕ ਬਜ਼ਾਰ ਹੁੰਦਾ ਸੀ, ਜਿਸ ਨੂੰ ਰੇੜੀਆਂ ਵਾਲਾ ਬਜ਼ਾਰ ਕਿਹਾ ਜਾਂਦਾ ਸੀ । ਮੇਰੀਆਂ ਸਦੀਆਂ ਪੁਰਾਣੀਆਂ ਯਾਦਗਾਰੀ ਥਾਵਾਂ, ਬਾਰਾਂਦਰੀ, ਸਿ਼ਵਾਲਾ ਬੰਨਾ ਮੱਲ ਕਰਕੇ ਹੀ ਤਾਂ ਇਹ ਕਹਾਵਤ ਹੋਂਦ ਵਿਚ ਆਈ ਹੋਵੇਗੀ ।
ਨਵਾਂਸ਼ਹਿਰ ਕੀ, ਚਾਰ ਚੀਜ਼ੇ ਖਰੀ
ਗੁੱੜ, ਸਿ਼ਵਾਲਾ, ਰੇੜੀਆਂ, ਬਾਰਾਂਦਰੀ ।
ਬਲਾਚੌਰ, ਫਿਲੌਰ, ਗੜ੍ਹਸੰ਼ਕਰ ਜਾਣ ਲਈ ਸਭ ਸੜਕਾਂ ਕੱਚੀਆਂ ਸਨ । ਜਿਹੜੀਆਂ ਬਰਸਾਤ ਦੇ ਦਿਨੀਂ ਚਿੱਕੜ ਕਾਰਨ ਮਹੀਨਿਆਂ ਬੱਧੀ ਬੰਦ ਹੀ ਪਈਆਂ ਰਹਿੰਦੀਆਂ । ਇਹ ਦਿਨ ਸਨ ਜਦੋਂ ਆਵਾਜਾਈ ਲਈ ਸਿਰਫ ਟਾਂਗਾ ਸਰਵਿਸ ਹੀ ਹੁੰਦੀ ਸੀ । ਸੁੱਕ ਪਕੇ ਵਿਚ, ਫਿਰ ਲੰਬੇ ਮੂੰਹ ਵਾਲੀਆਂ ਕੋਲੇ ਨਾਲ ਚੱਲਣ ਵਾਲੀਆਂ ਬੱਸਾ ਆਈਆਂ । ਕਈ ਕਈ ਘੰਟੇ ਬਵਾਰੀਆਂ ਨੂੰ ਆਵਾਜ਼ਾ ਕੱਸੀਆਂ ਜਾਂਦੀਆਂ ਰਹਿੰਦੀਆਂ ਤਾਂ ਕਿਧਰੇ ਉਹ ਤੁਰਦੀਆਂ । ਮਾਂ ਮਿੱਟੀ ਦੀ ਗੋਦ ਵਿਚ ਉੱਡ ਉੱਡ ਪਈ ਪਵਿੱਤਰ ਧੂੜ ਸਦਕਾ ਸਵਾਰੀਆਂ ਦੀਆਂ ਸ਼ਕਲਾਂ ਹੀ ਤਬਦੀਲ ਹੋ ਜਾਂਦੀਆਂ ਸਨ ਜਿਵੇਂ । ਹੱਲਿਆਂ(1947) ਤੱਕ ਜੇ ਇਹ ਵੀ ਆਖ ਲਿਆ ਜਾਵੇ ਕਿ ਮੇਰੀ ਇੱਥੇ ਉਂਕਾਰ ਬਸ ਸਰਵਿਸ ਹੀ ਸਭ ਤੋਂ ਪੁਰਾਣੀ ਹੈ ਕੋਈ ਅਤਿਕਥਨੀ ਨਹੀਂ ਹੋਵੇਗੀ । ਔਹ ਸਾਰਾ ਸ਼ਹਿਰ, ਦਰਜਨਾਂ ਮੁਹੱਲੇ, ਖੂਬਸੂਰਤ ਕੋਠੀਆਂ, ਨਵੇਂ ਨਵੇਂ ਹੋਟਲ ਰੈਸਟੋਰੈਂਟ ਤਾਂ ਜਿਵੇਂ ਹਾਲੇ ਕਲ੍ਹ ਦੀ ਗੱਲ ਹਨ । ਮੇਰਾ ਅੰਦਰਲਾ ਭਾਗ ਬਹੁਤ ਨੀਵਾਂ ਹੁੰਦਾ ਸੀ । ਕੋਠੀ ਰੋਡ ਤਾਂ ਸਲੋਹ ਵਾਲੇ ਪਾਸੇ ਤੋਂ ਆਉਂਦੇ ਪਾਣੀਆਂ ਲਈ ਚੋਈ ਹੀ ਹੁੰਦੀ ਸੀ । ਪੰਦਰਾਂ ਵੀਹ ਵੀਹ ਫੁੱਟ ਡੂੰਘੇ ਪਏ, ਸ਼ਹਿਰ ਵਿਚ ਟੋਭੇ, ਟੋਏ ਤਾਂ ਹਾਲੇ ਇਸ ਸਦੀ ਦੇ ਸੁ਼ਰੂ ਦਸਵੇਂ ਦਹਾਕੇ ਤੱਕ ਜਿਉਂ ਦੇ ਤਿਉਂ ਪਏ ਸਨ ।
ਹਾਂ ਸੱਚ । ਕੁਝ ਸਮਾਂ ਪੁਰਾਣੀ ਗੱਲ ਸੁਣਾਉਂਦਾ ਹਾਂ । ਮੇਰਾ ਇਕ ਲਾਡਲਾ ਜਿਸ 1943 ਵਿਚ ਦਸਵੀਂ ਕੀਤੀ ਸੀ, ਮੇਰੇ ਇਸ ਬਿਆਨ ਦੀ ਤਸਦੀਕ ਕਰਨ ਲਈ(ਸੱਤ ਪ੍ਰਕਾਸ਼ ਸ਼ਰਮਾ ਪਤਰਕਾਰ) ਕਾਫੀ ਹੋਵੇਗਾ ।
1945 ਵਿਚ ਉਸ ਡੀ.ਏ.ਵੀ. ਕਾਲਜ ਜਲੰਧਰ ਤੋਂ ਐਫ.ਏ. ਕੀਤੀ । 1949 ਵਿੱਚ ਪੰਜਾਬ ਯੂਨੀਵਰਸਿਟੀ ਸੋਲਨ ਤੋਂ ਗਰੈਜੁ਼ਏਸ਼ਨ । ਉਹਨੀਂ ਦਿਨੀਂ ਜਲੰਧਰ ਡੀ.ਏ.ਵੀ. ਕਾਲਜ ਦਾ ਖਰਚ, ਫੀਸ, ਹੋਸਟਲ, ਖੁਰਾਕ, ਕਪੜੇ ਧੁਆਈ ਆਦਿ ਕੁੱਲ ਖਰਚ ਔਸਤਨ 35 ਰੁਪਏ ਮਹੀਨਾ ਹੁੰਦਾ ਸੀ । ਰੁਪਈਏ ਦਾ ਸੇਰ ਦੇਸੀ ਘਿਓ ਹੁੰਦਾ ਸੀ ਇਹਨੀਂ ਦਿਨੀਂ । ਕਣਕ ਸਾਢੇ ਚਾਰ ਰੁਪਏ ਮਣ । 1945 ਵਿੱਚ ਜਦੋਂ ਉੱਤਰ ਪੱਛਮ ਰੇਲਵੇ ਦੇ, ਰੇਲਵੇ ਵਿਭਾਗ ਲਾਰੰਸ ਰੋਡ, ਲਹੌਰ ਹੈੱਡ ਕੁਆਟਰ ਵਲੋਂ 149 ਕਮਰੀਸ਼ੀਅਲ ਕਲਰਕਾਂ ਦੀਆਂ ਅਸਾਮੀਆਂ ਕਢੀਆਂ ਗਈਆਂ, ਲਈ ਯੋਗਤਾ ਮੈਟ੍ਰਿਕ ਸੈਂਕਡ ਡਵੀਜ਼ਨ, ਉਮਰ 18 ਸਾਲ ਰੱਖੀ ਗਈ ਸੀ । ਇਹਨਾਂ 140 ਪੋਸਟਾਂ ਲਈ 110 ਅਰਜ਼ੀਆਂ ਪੁੱਜੀਆਂ ਸਨ । ਮੇਰੇ ਇਸ ਲਾਡਲੇ ਦੀ ਉਮਰ 17 ਸਾਲ ਦੀ ਸੀ ਉਸ ਸਮੇਂ । ਉਸ ਸਮੇਂ ਦਾ ਤੇ ਅੱਜ ਦਾ ਫਰਕ ਦੇਖੋ । ਮੇਰੇ ਇਸ ਗਭਰੂ ਨੂੰ(17 ਸਾਲਾਂ) ਹੱਸ ਕੇ ਨੌਕਰੀ ਤੇ ਰੱਖ ਲਿਆ ਗਿਆ ਸੀ । ਜਿਸ ਸਦਕਾ ਉਹ ਅੱਜ 40 ਸਾਲ ਦੀ ਪੂਰੀ ਨੌਕਰੀ, (ਬਿਨਾਂ ਕੋਈ ਐਕਸਟੈਨਸ਼ਨ ਲਿਆ) ਪੂਰੀ ਕਰਕੇ ਸੇਵਾ ਮੁਕਤ ਹੋਇਆ ਹੈ । ਉਲਟ ਅੱਜ, ਜਦੋਂ ਐਮ.ਏ.ਪੀ.ਐੱਚ.ਡੀ. ਦੀਆਂ ਡਿਗਰੀਆਂ ਲਈ ਸੜਕਾਂ ਤੇ ਘੁੰਮਦੇ ਲੱਖਾਂ ਬੇਰੁਜ਼ਗਾਰਾਂ ਨੂੰ ਦੇਖਦਾ ਹਾਂ, ਸੁਣਦਾ ਹਾਂ, ਉਵਰੇਜ਼ ਹੁੰਦੇ ਜਾ ਰਹੇ ਇਹਨਾਂ ਧੀਆਂ ਪੁੱਤਰਾਂ ਦੀ ਹੁੰਦੀ ਦੁਰਗਤੀ ਦੇਖ ਕੇ ਮੇਰਾ ਸਿਰ ਸ਼ਰਮ ਨਾਲ ਝੁਕਦਾ ਹੀ ਨਹੀਂ ਸਗੋਂ ਆਪਣੇ ਆਪ ਤੇ ਕਈ ਕਈ ਤਰਸ ਵੀ ਆਉਂਦਾ ਹੈ ।
ਕਦੀ ਉਹ ਵੀ ਦਿਨ ਸਨ ਜਦੋਂ ਸ਼ਹਿਰ ਦੇ ਵਿਚਕਾਰ ਮਨਿਆਰੀ ਦੀ ਸਿਰਫ ਇਕ ਦੁਕਾਨ ਮੁਹੱਲਾ ਲੜੋਈਆਂ ਵਿੱਚ ਹੁੰਦੀ ਸੀ । ਇਸ ਥਾਂ ਨੂੰ ਅੱਜ ਕਲ੍ਹ ਲਾਲ ਚੌਂਕ ਦਾ ਨਾਂ ਦਿੱਤਾ ਗਿਆ ਹੈ । ਕਦੀ ਇਸ ਥਾਂ ਸ਼ਹਿਰ ਦੀ ਪੁਰਾਣੀ ਦੁਕਾਨ *ਗੰਡੂ ਦੀ ਹੱਟੀ* ਹੋਣ ਕਰਕੇ, ਇਹ ਚੌਂਕ *ਗੰੰਡੂ ਦਾ ਚੌਂਕ* ਦੇ ਨਾਂ ਨਾਲ ਵੀ ਪ੍ਰਸਿੱਧ ਰਿਹਾ ਹੈ ।
ਜਦੋਂ ਮੇਰਾ ਇਹ ਲਾਡਲਾ ਆਰੀਆ ਸਕੂਲ ਦੀਆਂ ਪ੍ਰਾਇਮਰੀ ਕਲਾਸਾਂ ਵਿੱਚ ਪੜ੍ਹਦਾ ਸੀ ਤਾਂ ਸਕੂਲ ਵਿੱਚ ਕੋਈ ਘੜੀ ਨਹੀਂ ਸੀ ਹੁੰਦੀ । ਜਿਸ ਤੋਂ ਸਮਾਂ ਦੇਖ ਛੁੱਟੀ ਕੀਤੀ ਜਾ ਸਕਦੀ । ਅੱਧੀ ਛੁੱਟੀ, ਸਾਰੀ ਛੁੱਟੀ ਅਕਸਰ ਸੂਰਜ ਦੀ ਧੁੱਪ ਛਾਂ ਤੇ ਨਿਰਭਰ ਕਰਦੀ ਹੁੰਦੀ ਸੀ । ਫਿਰ ਕੁਝ ਸਮੇਂ ਪਿਛੋਂ ਸਮਾਂ ਦੇਖਣ ਲਈ ਕਿਸੀ ਵੱਡੀ ਜਮਾਤ ਦੇ ਨਿਆਣੇ, ਬਜ਼ਾਰ ਵਿੱਚ, ਇਕ ਕੰਧ ਘੜੀ ਬਜ਼ਾਰ ਬਾਸਾਂਵਾਲਾ ਵਿੱਚ ਹੁੰਦੀ ਸੀ ਤੇ ਸਮਾਂ ਪੁੱਛ ਕੇ ਆਉਂਦੇ, ਤਾਂ ਛੁੱਟੀ ਹੁੰਦੀ ਸੀ ।
ਹਾਲੇ 50 ਕੁ ਸਾਲ ਪਹਿਲਾਂ ਮੇਰਾ ਥਾਣਾ ਰਾਹੋਂ ਹੁੰਦਾ ਸੀ । ਫਿਰ ਕਿਧਰੇ, ਪਹਿਲਾਂ ਚੌਂਕੀ ਖੁੱਲ੍ਹੀ । ਫਿਰ ਤਾਂ ਬਸ, ਚਲ ਸੋ ਚਲ । ਅੱਜ ਤੱਕ ਦਾ ਸਭ ਕੁਝ ਤੁਹਾਡੇ ਸਾਹਮਣੇ ਹੈ । ਨਵਾਂਸ਼ਹਿਰ ਤਹਿਸੀਲ ਵਿੱਚ ਕੋਈ ਐਮ.ਬੀ.ਬੀ.ਐਸ. ਡਾਕਟਰ ਤੱਕ ਨਹੀਂ ਸੀ । ਇੱਥੇ ਨਗਰ ਪਾਲਿਕਾ ਨਹੀਂ ਸੀ । ਇਕ ਸਮਾਲ ਟਾਊਨ ਕਮੇਟੀ, ਜਿਸ ਦੇ ਚਾਰ ਮੈਂਬਰ ਹੁੰਦੇ ਸਨ ਸ਼ਹਿਰ ਦੀ ਦੇਖ ਭਾਲ ਕਰਦੀ ਸੀ ।
ਇਸ ਦੇ ਨਿੱਕੇ ਜਿਹੇ ਹੁੰਦੇ ਹੋਏ, ਇਸ ਪਿੰਡ ਨੁਮਾ ਨਵਾਂਸ਼ਹਿਰ ਨੂੰ ਨਵਾਂ ਸ਼ਹਿਰ ਕਿਉਂ ਕਿਹਾ ਜਾਂਦਾ ਹੈ ? ਤੁਹਾਨੂੰ ਸਭ ਕੁਝ ਪਤਾ ਹੈ । ਚਲੋ, ਜਿੱਥੇ ਤੱਕ ਮੈਂ ਮਹਿਸੂਸ ਕੀਤਾ ਹੈ, ਪਤਾ ਹੈ, ਅਨੁਸਾਰ, ਮੇਰੇ ਪੁੱਤਰ ਧੀਆਂ ਰਾਹੋਂ ਤੋਂ ਜਾਂ ਹੋਰ ਆਸ ਪਾਸ ਤੋਂ, ਜਦੋਂ ਇੱਥੇ ਆਕੇ ਵਸੇ ਤਾਂ ਇਸ ਨੀਵੇਂ ਥਾਂ ਵਸੇ ਹੋਏ ਨਵੇਂ ਨਵੇਂ ਸ਼ਹਿਰ ਨੂੰ ਨਵਾਂ ਸ਼ਹਿਰ ਕਿਹਾ ਜਾਣ ਲਗਿਆ ਹੋਵੇਗਾ ਜਿਹੜਾ ਤੁਹਾਡੇ ਸਾਹਮਣੇ ਹੈ, ਨਿੱਤ ਨਵੇਂ ਦਿਨ, ਨਵੇਂ ਤੋਂ ਨਵਾਂ ਸ਼ਹਿਰ ਬਣਦਾ ਜਾਂਦਾ ਰਿਹਾ ਹੈ ।
ਮੈਂ ਤਾਂ ਇਹੀ ਆਖ ਸਕਦਾ ਹਾਂ ਕਿ ਇਹ ਮੇਰਾ ਵਜ਼ੂਦ ਸਦੀਆਂ ਤੱਕ ਸਦਾ ਨਵਾਂ ਤੋਂ ਨਵਾਂ ਹੀ ਰਹੇਗਾ ਤੇ ਇਹ ਪੁਰਾਣਾ ਹੋਕੇ ਵੀ ਨਵਾਂ ਸ਼ਹਿਰ ਹੀ ਰਹੇਗਾ ।
ਮੈਂ ਅੱਜ ਵੀਹਵੀਂ ਸਦੀ ਦੇ ਆਖਰੀ ਦਹਾਕੇ ਦੇ ਸਤਵੇਂ ਸਾਲ ਜਦੋਂ ਇਕੀਵੀਂ ਸਦੀ ਦੀਆਂ ਬਰੂਹਾਂ ਤੇ ਪੁੱਜਣ ਲਈ ਸਿਰਫ ਕੁਝ(ਦੋ ਸਾਲ 9 ਮਹੀਨੇ 19 ਦਿਨ) ਕਦਮ ਹੀ ਬਾਕੀ ਹਨ, ਆਪਣੀ ਸ਼ੁੱਧ ਬੱੁਧ ਕਾਇਮ ਰੱਖ ਕੇ, ਆਖਦਾ ਹਾਂ ਕਿ ਮੈਂ ਜਿਹੜਾ ਕੁੱਝ ਵੀ ਬਿਆਨ ਕੀਤਾ ਹੈ, ਸੱਚੇ ਸੱਚ, ਸੱਚ ਤੋਂ ਸਿਵਾਏ ਕੁਝ ਵੀ ਨਹੀਂ, ਬਿਆਨ ਕੀਤਾ ਹੈ ।
ਲੋਕ ਕੱਚਹਿਰੀ ਵਿੱਚ ਦਿੱਤੇ ਮੇਰੇ ਇਸ ਬਿਆਨ ਤੇ ਮੈਨੂੰ ਪੂਰਨ ਸਕੂਨ ਹੈ । ਉਂਝ ਭਾਵੇਂ ਉਮਰ ਦੇ ਤਕਾਜ਼ੇ ਦੇ ਨਾਲ ਮੈਂ ਸਿਰਫ ਇਤਨਾ ਕੁਝ ਹੀ ਬਿਆਨ ਕਰ ਸਕਿਆਂ ਹਾਂ । ਮੈਂ ਅਖੀਰ ਵਿੱਚ ਧੰਨਵਾਦੀ ਹਾਂ ਉਹਨਾਂ ਸਭ ਆਪਣੇ ਪੁੱਤਰਾਂ ਧੀਆਂ ਦਾ ਜਿਹਨਾਂ ਮੇਰੀ ਖੂਬਸੂਰਤ ਵਸੋਂ, ਧੀਆਂ ਪੁੱਤਰਾਂ ਤੇ ਸਦੀਆਂ ਪੁਰਾਣੇ ਕਾਰਨਾਮਿਆਂ ਨੂੰ ਕਲਮ ਬੱਧ, ਕੈਮਰਾਬੱਧ ਕਰਕੇ ਤੁਹਾਡੇ ਤੱਕ ਪੁੱਜਦਾ ਕਰਨ ਦਾ ਉਪਰਾਲਾ ਕੀਤਾ ਹੈ । ਫੋਟੋਗ੍ਰਾਫੀ ਲਈ ਗਰੀਨ ਸਟੂਡੀਓ, ਸਿਟੀ ਹਾਰਟ ਸਟੂਡੀਓ ਨਵਾਂਸ਼ਹਿਰ ਦਾ ਧੰਨਵਾਦੀ ਹਾਂ । ਮੇਰਾ ਜੀਅ ਕਰਦਾ ਹੈ ਕਿ ਉਨ੍ਹਾਂ ਪੋਟਿਆਂ ਨੂੰ ਚੁੰਮਣ ਲਈ ਜਿਨ੍ਹਾਂ ਮੇਰੇ ਕਲ੍ਹ—ਅੱਜ—ਭਲਕ ਦੀ ਬਾਤ ਛੋਹੀ ਹੈ ਮੇਰੀ ਹਿੱਕੜੀ ਵਿੱਚ ਦਰਦ ਦੀ ਕਥਾ ਨੂੰ ਕਾਗਜ਼ ਦੀ ਹਿੱਕ ਤੇ ਕਲਮ ਦੀ ਛੋਹ ਸਦਕਾ ਮੂਰਤੀਮਾਨ ਕਰਨ ਦਾ ਯਤਨ ਕੀਤਾ ਹੈ । ਮੈਂ ਉਹਨਾਂ ਯਤਨਾਂ ਦੀ ਵੀ ਪ੍ਰਸੰਸਾ ਕਰਦਾ ਹਾਂ ਜਿਹਨਾਂ ਮੇਰੇ ਉਸ ਮਹਾਨ ਪੁੱਤਰ ਦੀ ਜਨਮ ਭੂਮੀ( ਸ਼ਹੀਦ—ਏ—ਆਜ਼ਮ ਭਗਤ ਸਿੰਘ ਦੀ ਜਨਮ ਭੂਮੀ ਲਾਇਲਪੁਰ) ਤੱਕ ਖਿਆਲ ਉਡਾਰੀਆਂ ਲਾਕੇ ਮੇਰੀ ਅੰਮੀ ਧਰਤੀ ਦੀ ਹਿੱਕ ਤੇ ਖੂਨ ਨਾਲ ਖਿੱਚੀ ਦੋਖਣ ਲਕੀਰ ਤੋਂ ਵੀ ਪਾਰ ਲਾਕੇ ਉੱਥੋਂ ਦੀ ਕਥਾ ਲੋਕਾਂ ਦੇ ਸਾਹਵੇਂ ਰੱਖਣ ਦੇ ਯਤਨ ਕੀਤੇ ਤੇ ਜਿਲ੍ਹਾ ਪ੍ਰਸ਼ਾਸ਼ਨ ਦਾ ਜਿਸ ਮੇਰੀ ਰੂਹ ਦੀ ਆਵਾਜ਼ ਨੂੰ ਕਲਮਬੱਧ ਕਰਕੇ ਪੁਸਤਕ ਰੂਪ ਦਿੱਤਾ ਹੈ ।

ਕਾਤਬ : ਦੀਦਾਰ ਸ਼ੇਤਰਾ ਅੰਤਾਂ ਦੇ ਮੋਹ ਨਾਲ



(”ਸਾਡਾ ਨਵਾਂਸ਼ਹਿਰ” ਵਿਚੋਂ ਧੰਨਵਾਦ ਸਹਿਤ)