ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ 75 ਸਾਲ ਦੇ ਦਿਲ ਦੇ ਮਰੀਜ਼ ਬਜ਼ੁਰਗ ਦੇ ਹਰਨੀਆਂ ਅਤੇ ਹਾੲਡਰੋਸੀਲ ਦਾ ਸਫਲ ਅਪਰੇਸ਼ਨ
ਬੰਗਾ 03 ਜੁਲਾਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅਪਰੇਸ਼ਨਾਂ ਦੇ ਵਿਭਾਗ ਵਿਚ ਜਰਨਲ ਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ.ਐਸ. ਵੱਲੋਂ 75 ਸਾਲ ਦੀ ਉਮਰ ਦੇ ਦਿਲ ਦੇ ਮਰੀਜ਼ ਬਜ਼ੁਰਗ ਸ. ਜਗਤਾਰ ਸਿੰਘ ਦੇ ਹਰਨੀਆ ਅਤੇ ਹਾਈਡਰੋਸੀਲ (ਨਲਾਂ) ਦਾ ਸਫਲ ਅਪਰੇਸ਼ਨ ਕੀਤਾ ਹੈ । 75 ਸਾਲ ਦੀ ਵਡੇਰੀ ਉਮਰ ਦਾ ਬਜ਼ੁਰਗ ਮਰੀਜ਼ ਕਾਫੀ ਅਰਸੇ ਤੋਂ ਹਰਨੀਆ ਅਤੇ ਹਾਈਡਰੋਸੀਲ ਦੀ ਬਿਮਾਰੀ ਨਾਲ ਪੀੜ੍ਹਤ ਸੀ । ਪਰ ਮਰੀਜ਼ ਦੀ ਹਾਲਤ ਖਰਾਬ ਹੁੰਦੀ ਦੇਖ ਕੇ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਵੱਡੇ ਅਪਰੇਸ਼ਨਾਂ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ ਡਾ ਮਾਨਵਦੀਪ ਸਿੰਘ ਕੋਲ ਇਲਾਜ ਲਈ ਲਿਆਂਦਾ ਗਿਆ। ਇਸ ਮੌਕੇ ਡਾਕਟਰ ਬੈਂਸ ਨੇ ਚੈੱਕਅੱਪ ਦੌਰਾਨ ਪਾਇਆ ਕਿ ਉਹ ਦਿਲ ਦੀ ਬਿਮਾਰੀ ਦੇ ਵੀ ਮਰੀਜ਼ ਹਨ ਅਤੇ ਪਰ ਹਰਨੀਆ ਅਤੇ ਹਾਈਡਰੋਸੀਲ ਦੀ ਬਿਮਾਰੀ ਬਹੁਤ ਵੱਧ ਚੁੱਕੀ ਹੈ । ਇਸ ਸਬੰਧੀ ਮਰੀਜ਼ ਦੇ ਦਿਲ ਰੋਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਰੂਰੀ ਟੈਸਟ ਕਰਨ ਉਪਰੰਤ ਮਰੀਜ਼ ਦੀਆਂ ਦੋਨਾਂ ਬਿਮਾਰੀਆਂ ਹਰਨੀਆਂ ਦਾ ਅਤੇ ਹਾੲਡਰੋਸੀਲ ਦਾ ਸਫਲ ਅਪਰੇਸ਼ਨ ਕੀਤਾ । ਇੱਥੇ ਇਹ ਗੱਲ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਮਰੀਜ਼ ਨੂੰ ਦਿਲ ਦੀ ਬਿਮਾਰੀ ਹੋਣ ਕਾਰਨ ਰੀੜ੍ਹ ਦੀ ਹੱਡੀ ਵਾਲਾ ਟੀਕਾ ਵੀ ਨਹੀਂ ਲਇਆ ਗਿਆ । ਹੁਣ ਅਪਰੇਸ਼ਨ ਉਪਰੰਤ ਮਰੀਜ਼ ਸ. ਜਗਤਾਰ ਸਿੰਘ ਤੰਦਰੁਸਤ ਹੈ । ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਦੇ ਵੱਡੇ ਭਰਾ ਦਾ ਵਧੀਆ ਅਪਰੇਸ਼ਨ ਕਰਕੇ ਤੰਦਰੁਸਤ ਕਰਨ ਲਈ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਸਮੂਹ ਹਸਪਤਾਲ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ । ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਵੀ 75 ਸਾਲ ਦੇ ਬਜ਼ੁਰਗ ਮਰੀਜ਼ ਦੇ ਸਫਲ ਅਪਰੇਸ਼ਨ ਲਈ ਡਾਕਟਰ ਬੈਂਸ ਨੂੰ ਵਧਾਈ ਦਿੱਤੀ। ਇਸ ਮੌਕੇ ਬਲਜੀਤ ਕੌਰ ਕੰਗ ਇੰਚਾਰਜ ਸਰਜਰੀ ਵਾਰਡ, ਸਟਾਫ ਮੀਨੂ, ਸਟਾਫ ਗੌਰੀ ਕਸ਼ਅੱਪ, ਮਰੀਜ਼ ਦੇ ਭਰਾ-ਭਰਜਾਈਆਂ ਜਗਦੀਸ਼ ਸਿੰਘ-ਜਸਵੰਤ ਕੌਰ ਅਤੇ ਪਰਮਜੀਤ ਸਿੰਘ ਕਮਲਜੀਤ ਕੌਰ ਵੀ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 75 ਸਾਲ ਦੇ ਸ. ਜਗਤਾਰ ਸਿੰਘ, ਸਫਲ ਅਪਰੇਸ਼ਨ ਉਪਰੰਤ ਡਾ. ਮਾਨਵਦੀਪ ਸਿੰਘ ਬੈਂਸ ਤੇ ਹਸਪਤਾਲ ਸਟਾਫ਼ ਅਤੇ ਪਰਿਵਾਰਿਕ ਮੈਂਬਰਾਂ ਨਾਲ ਖੁਸ਼ੀ ਭਰੇ ਮਾਹੌਲ ਵਿਚ