ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪਰਮਿੰਦਰ ਸਿੰਘ ਵਾਰੀਆ ਨੇ ਟੁੱਟੀ ਕੂਹਣੀ ਦੇ ਜੋੜ ਦਾ ਸਫਲ ਅਪਰੇਸ਼ਨ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪਰਮਿੰਦਰ ਸਿੰਘ ਵਾਰੀਆ ਨੇ ਟੁੱਟੀ ਕੂਹਣੀ ਦੇ ਜੋੜ ਦਾ ਸਫਲ ਅਪਰੇਸ਼ਨ ਕੀਤਾ
ਬੰਗਾ 24 ਜੁਲਾਈ  ()  ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 
ਦੇ ਗੋਡੇ, ਮੋਢੇ ਅਤੇ ਚੂਲੇ ਦੇ ਜੋੜਾਂ ਦੀ ਬਦਲੀ ਦੇ ਮਾਹਿਰ ਸਰਜਨ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. (ਆਰਥੋ) ਨੇ ਬਾਂਹ ਦੀ ਟੁੱਟੀ ਕੂਹਣੀ ਦੇ ਜੋੜਾਂ ਦਾ ਸਫਲਤਾ ਪੂਰਵਕ ਅਪਰੇਸ਼ਨ ਕੀਤਾ ਹੈ । ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. ਨੇ ਦੱਸਿਆ ਕਿ ਬਾਬਾ ਬਿਕਰਮਜੀਤ ਸਿੰਘ ਡੇਰਾ ਬਿਸ਼ਨਪੁਰੀ ਨੰਗਲ ਖੁਰਦ ਵਾਲੇ ਆਪਣੀ ਬਾਂਹ ਦੀ ਤਕਲੀਫ ਲਈ ਇਲਾਜ ਕਰਵਾਉਣ ਆਏ ਅਤੇ ਜਦੋ ਜਾਂਚ ਕੀਤੀ ਤਾਂ ਉਹਨਾਂ ਦੀ ਕੂਹਣੀ ਦਾ ਜੋੜ ਟੁੱਟਾ ਹੋਇਆ ਸੀ ਅਤੇ ਜਿਸ ਕਰਕੇ ਉਹਨਾਂ ਦੀ ਬਾਂਹ ਠੀਕ ਤਰ੍ਹਾਂ ਕੰਮ ਨਹੀ ਕਰ ਰਹੀ ਸੀ । ਡਾ. ਸਾਹਿਬ ਨੇ ਦੱਸਿਆ ਕਿ ਕੂਹਣੀ ਦਾ ਜੋੜ ਤਿੰਨ ਹੱਡੀਆਂ ਨੂੰ ਮਿਲਾ ਕੇ ਬਣਦਾ ਹੈ ਅਤੇ ਇਸ ਦਾ ਅਪਰੇਸ਼ਨ ਵੀ ਬਹੁਤ ਗੁੰਝਲਦਾਰ ਹੁੰਦਾ ਹੈ । ਬਾਬਾ ਜੀ ਦੀ ਕੂਹਣੀ ਦੇ ਜੋੜ ਦਾ ਅਪਰੇਸ਼ਨ (ਰੇਡੀਅਲ ਹੈੱਡ ਫਿਕਸੇਸ਼ਨ) ਕਰਨ ਉਪਰੰਤ ਹੁਣ ਬਾਬਾ ਜੀ ਤੰਦਰੁਸਤ ਹਨ । ਉਹਨਾਂ ਦੀ ਬਾਂਹ ਅਤੇ ਕੂਹਣੀ ਦਾ ਜੋੜ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ । ਇਸ ਮੌਕੇ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੀਂ ਤਕਨੀਕ ਵਾਲੇ ਅਪਰੇਸ਼ਨ ਕਰਨ ਕਰਕੇ  ਦੁਰਘਨਾਵਾਂ ਵਿਚ ਟੁੱਟੀਆਂ ਹੱਡੀਆਂ ਅਤੇ ਜੋੜਾਂ ਦਾ ਮਿਆਰੀ ਇਲਾਜ ਕੀਤਾ ਜਾਂਦਾ ਹੈ ਤੇ ਅਪਰੇਸ਼ਨ ਬਾਅਦ ਮਰੀਜ਼ ਬਿਨਾਂ ਕਿਸੇ ਪ੍ਰੇਸ਼ਾਨੀ ਦੇ  ਰੋਜ਼ਾਨਾ ਦੇ ਕੰਮਕਾਰ ਅਤੇ ਘਰ ਦੇ ਕੰਮ ਕਰ ਸਕਦੇ ਹਨ । ਹਸਪਤਾਲ ਵਿਖੇ ਫਿਜ਼ਿਉਥੈਰਾਪੀ ਵਿਭਾਗ ਹੋਣ ਕਰਕੇ ਵਿਸ਼ੇਸ਼ ਕਸਰਤਾਂ ਨਾਲ ਮਰੀਜ਼ ਨੂੰ ਦੋਹਰਾ ਲਾਭ ਮਿਲਦਾ ਹੈ ਅਤੇ ਜਲਦੀ ਤੰਦਰੁਸਤ ਹੁੰਦਾ ਹੈ । ਇਸ ਮੌਕੇ ਬਾਬਾ ਜੀ ਨੇ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. (ਆਰਥੋ) ਅਤੇ ਸਮੂਹ ਹਸਪਤਾਲ ਪ੍ਰਬੰਧਕਾਂ ਅਤੇ ਸਟਾਫ ਦਾ ਉਹਨਾਂ ਦਾ ਸ਼ਾਨਦਾਰ ਅਪਰੇਸ਼ਨ ਅਤੇ ਇਲਾਜ ਕਰਨ ਲਈ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬਾਬਾ ਬਾਬਾ ਬਿਕਰਮਜੀਤ ਸਿੰਘ ਡੇਰਾ ਬਿਸ਼ਨਪੁਰੀ ਦਾ ਸ਼ਾਨਦਾਰ ਅਪਰੇਸ਼ਨ ਕਰਨ ਲਈ ਡਾ. ਪਰਮਿੰਦਰ ਸਿੰਘ ਵਾਰੀਆ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਸ. ਢਾਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਹੱਡੀਆਂ ਦੇ ਵਿਭਾਗ ਵਿਚ ਖਰਾਬ ਗੋਡੇ, ਮੋਢੇ ਅਤੇ ਚੂਲੇ ਦੇ ਜੋੜ ਬਦਲੀ ਕਰਨ, ਹੱਡੀਆਂ ਦੀ ਵੱਖ ਵੱਖ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਸਫਲਤਾ ਪੂਰਵਕ ਕੀਤੇ ਜਾ ਰਹੇ ਹਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਫਲ ਅਪਰੇਸ਼ਨ  ਉਪਰੰਤ ਡਾ. ਪਰਮਿੰਦਰ ਸਿੰਘ ਵਾਰੀਆ ਯਾਦਗਾਰੀ ਤਸਵੀਰ ਕਰਵਾਉਣ ਮੌਕੇ ਖੁਸ਼ੀ ਭਰੇ ਮਾਹੌਲ ਵਿਚ  ਬਾਬਾ ਜੀ ਅਤੇ ਸਟਾਫ