*ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਦੂਜਾ ਸਾਲ) ਦਾ ਸ਼ਾਨਦਾਰ 100% ਨਤੀਜਾ*

*ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਦੂਜਾ ਸਾਲ) ਦਾ ਸ਼ਾਨਦਾਰ 100% ਨਤੀਜਾ*

*ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥਣ ਗੁਰਪ੍ਰੀਤ ਮਹਿਮੀ ਨੇ ਬੀ.ਐਸ.ਸੀ. ਨਰਸਿੰਗ ਦੂਜਾ ਸਾਲ (ਚੌਥਾ ਸੈਮਸਟਰ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ*

ਬੰਗਾ 21 ਮਈ () ਪੇਂਡੂ ਇਲਾਕੇ ਵਿਚ ਸਥਾਪਿਤ ਪੰਜਾਬ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਨਰਸਿੰਗ ਸਿੱਖਿਆ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਦੂਜਾ ਸਾਲ (ਚੌਥਾ ਸਮੈਸਟਰ) ਦਾ ਸ਼ਾਨਦਾਰ 100 ਫੀਸਦੀ ਨਤੀਜਾ ਆਇਆ ਹੈ  । ਇਸ ਦੀ ਜਾਣਕਾਰੀ ਦਿੰਦੇ  ਮੈਡਮ ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦੱਸਿਆ ਕਿ ਬੀ.ਐੱਸ.ਸੀ. ਨਰਸਿੰਗ (ਦੂਜਾ ਸਾਲ, ਚੌਥਾ ਸਮੈਸਟਰ) ਕਲਾਸ ਵਿਚੋਂ ਪਹਿਲਾ ਸਥਾਨ ਗੁਰਪ੍ਰੀਤ ਮਹਿਮੀ ਪੁੱਤਰੀ ਸ੍ਰੀ ਨਿਰਮਲ ਦਾਸ-ਸ੍ਰੀਮਤੀ ਚਰਨਜੀਤ ਕੌਰ ਜ਼ਿਲ੍ਹਾ ਹੁਸ਼ਿਆਰਪੁਰ  ਨੇ ਸ਼ਾਨਦਾਰ 7.71 ਗਰੇਡ ਅੰਕ ਪ੍ਰਾਪਤ ਕਰਕੇ ਕੀਤਾ । ਜਦ ਕਿ ਦੂਜਾ ਸਥਾਨ ਹਰਨੂਰ ਕੌਰ ਪੁੱਤਰੀ ਸ. ਕੁਲਵਿੰਦਰ ਸਿੰਘ-ਸ੍ਰੀਮਤੀ ਨਿਰਮਲਜੀਤ ਕੌਰ ਜ਼ਿਲ਼੍ਹਾ ਸ਼ਹੀਦ ਭਗਤ ਸਿੰਘ ਨਗਰ 7.17 ਗਰੇਡ ਅੰਕਾਂ ਨਾਲ ਅਤੇ ਤੀਜਾ ਸਥਾਨ ਸਿਮਰਨ ਪੁੱਤਰੀ ਸ੍ਰੀ ਰਜਨੀਸ਼ ਚੋਪੜਾ-ਸ੍ਰੀਮਤੀ ਨੀਲਮ ਚੋਪੜਾ ਫਗਵਾੜਾ ਨੇ 7.05 ਗਰੇਡ ਅੰਕਾਂ ਨਾਲ ਹਾਸਲ ਕੀਤਾ ਹੈ ।
      ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬੀ ਐੱਸ ਸੀ ਨਰਸਿੰਗ ਦੂਜਾ ਸਾਲ (ਚੌਥਾ ਸਮੈਸਟਰ) ਦੇ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ । ਉਹਨਾਂ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ  ਕਿਹਾ ਕਿ ਜਦੋਂ ਆਪਣੀ ਮਿਹਨਤ, ਲਗਨ ਅਤੇ ਆਤਮ-ਵਿਸ਼ਵਾਸ ਨਾਲ ਪੜ੍ਹਾਈ ਕਰਕੇ, ਪ੍ਰੀਖਿਆ ਦਿੱਤੀ ਜਾਂਦੀ ਹੈ  ਤਾਂ ਉਹ ਹਰ ਮੰਜ਼ਿਲ ਹਾਸਲ ਕਰ ਸਕਦੇ ਹਨ ਅਤੇ ਜੀਵਨ ਵਿਚ ਹਮੇਸ਼ਾਂ ਕਾਮਯਾਬੀ ਮਿਲਦੀ ਹੈ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਸਰਬਜੀਤ ਕੌਰ ਕਲਾਸ ਇੰਚਾਰਜ, ਮੈਡਮ ਮਨਦੀਪ ਕੌਰ, ਮੈਡਮ ਸੰਦੀਪ ਸੂਦਨ, ਮੈਡਮ ਹਰਦੀਪ ਕੌਰ ਤੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।

ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਦੂਜਾ ਸਾਲ (ਚੌਥਾ ਸਮੈਸਟਰ) ਦੇ ਟੌਪਰ ਵਿਦਿਆਰਥੀ 
Uploaded Image

*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ 'ਚ ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਦਾ ਆਯੋਜਨ *

*ਗੁਰੂ ਨਾਨਕ ਕਾਲਜ  ਆਫ ਨਰਸਿੰਗ ਢਾਹਾਂ ਕਲੇਰਾਂ 'ਚ ਫਰੈਸ਼ਰ ਪਾਰਟੀ  ਨਵਾਂ ਅਰਮਾਨ-ਨਵੀਂ ਉਡਾਣ 2026 ਦਾ ਆਯੋਜਨ *

*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਮਿਸ ਫਰੈਸ਼ਰ-2026 ਜੈਸਮੀਨ ਕੌਰ ਅਤੇ ਮਿਸਟਰ ਫਰੈਸ਼ਰ-2026 ਸੁਖਰਾਜ ਸਿੰਘ ਗਿੱਲ ਬਣੇ*
ਬੰਗਾ 20  ਮਈ () ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਜੀ.ਐਨ.ਐਮ. ਨਰਸਿੰਗ, ਬੀ.ਐਸ.ਸੀ. ਨਰਸਿੰਗ ਅਤੇ ਬੀ.ਐਸ.ਸੀ. ਪੋਸਟ ਬੇਸਿਕ ਨਰਸਿੰਗ ਕੋਰਸਾਂ ਵਿਚ ਦਾਖਲ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਦਾ ਆਯੋਜਿਨ ਕੀਤਾ ਗਿਆ । ਜਿਸ ਦੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ ਅਤੇ ਉਹਨਾਂ ਨੇ ਆਪਣੇ ਕਮਲਾਂ ਨਾਲ ਸ਼ਮਾਂ ਰੌਸ਼ਨ ਕਰਕੇ ਸਮਾਰੋਹ ਦਾ ਸ਼ੁਭ ਆਰੰਭ ਕੀਤਾ। ਉਹਨਾਂ ਨੇ ਕਿਹਾ ਕਿ ਨਰਸਿੰਗ ਦਾ ਕਿੱਤਾ ਦੁਨੀਆ ਦਾ ਸਭ ਤੋਂ ਪ੍ਰਮੁੱਖ ਸਫਲ ਕਿੱਤਾ ਹੈ ਅਤੇ ਨਰਸਿੰਗ ਸਟਾਫ ਦੀ ਦੇਸ਼ ਵਿਦੇਸ਼ ਵਿਚ ਜ਼ਰੂਰਤ ਵੱਧ ਰਹੀ ਹੈ ਅਤੇ ਫਰੈਸ਼ਰ ਪਾਰਟੀ 2026 ਦਾ ਥੀਮ “ਨਵਾਂ ਅਰਮਾਨ – ਨਵੀਂ ਉਡਾਣ” ਸਿਰਫ ਇੱਕ ਥੀਮ ਨਹੀਂ, ਇਹ ਕਾਲਜ ਦੇ ਨਵੇਂ ਵਿਦਿਆਰਥੀ ਲਈ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਪ੍ਰੇਰਣਾ ਹੈ । ਉਹਨਾਂ ਨੇ ਨਵੇਂ ਵਿਦਿਆਰਥੀਆਂ ਦੀ ਸੁਨਿਹਰੀ ਭਵਿੱਖ ਲਈ ਕਾਮਨਾ ਵੀ ਕੀਤੀ।  ਪ੍ਰਿੰਸੀਪਲ ਰਮਨਦੀਪ ਕੌਰ ਨੇ ਮਹਿਮਾਨਾਂ ਅਤੇ ਕਾਲਜ ਦੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਕਾਲਜ ਅਤੇ ਨਰਸਿੰਗ ਡਿਗਰੀ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।  ਇਸ ਮੌਕੇ ਉਹਨਾਂ ਸਮੂਹ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਨਰਸਿੰਗ ਦੀ ਪੜ੍ਹਾਈ ਵਿਚੋਂ ਟੌਪ ਪੁਜ਼ੀਸਨਾਂ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ ।  ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਵਿਚ ਹੋਏ ਮਾਡਲਿੰਗ ਸ਼ੋਅ ਦੌਰਾਨ ਵਿਦਿਆਰਥੀਆਂ ਨੇ ਰੈਂਪ 'ਤੇ ਆਪਣੀ ਜਾਣ-ਪਹਿਚਾਣ, ਡਾਂਸ ਕਰਕੇ ਅਤੇ ਸਵਾਲਾਂ ਦੇ ਸ਼ਾਨਦਾਰ ਜਵਾਬ ਦੇ ਕੇ ਆਪਣੇ ਅੰਦਰ ਛੁਪੀ ਪ੍ਰਭਿਤਾ ਨਾਲ ਸਾਰਿਆਂ ਦਾ ਮਨ ਮੋਹ ਲਿਆ । ਇਸ ਸਖਤ ਮੁਕਾਬਲੇ ਵਿਚ ਜੀ.ਐਨ.ਐਮ. (ਪਹਿਲਾ ਸਾਲ) ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਮਿਸ ਫਰੈਸ਼ਰ ਅਤੇ ਬੀ.ਐਸ.ਸੀ.(ਪਹਿਲਾ ਸਮੈਟਰ) ਦੇ ਵਿਦਿਆਰਥੀ ਸੁਖਰਾਜ ਸਿੰਘ ਗਿੱਲ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ । ਇਸ ਮੌਕੇ ਬੀ.ਐਸ. ਸੀ. (ਪਹਿਲਾ ਸਮੈਟਰ) ਦੀ ਵਿਦਿਆਰਥਣ ਤਨਵੀਰ ਕੌਰ ਅਤੇ ਵਿਦਿਆਰਥੀ ਸਮੀਰ ਫਸਟ ਰਨਰ ਅੱਪ ਚੁਣੇ ਗਏ, ਜਦੋਂ ਕਿ ਸਿਮਰਨ ਨੇ ਮਿਸ ਕੈਟਵਾਕ, ਨਵਨੀਤ ਕੌਰ ਨੇ ਮਿਸ ਸਮਾਈਲ ਅਤੇ  ਮਨਜੋਤ ਕੌਰ ਨੇ ਮਿਸ ਅਟਾਇਰ ਦਾ ਖਿਤਾਬ ਹਾਸਲ ਕੀਤਾ। ਇਸ ਮੌਕੇ ਸਮਾਰੋਹ ਵਿਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਵਿਦਿਆਰਥੀਆਂ ਨੇ ਕੋਰੀਉਗਰਾਫੀ, ਪੰਜਾਬੀ ਭੰਗੜਾ ਤੇ ਗਿੱਧਾ ਦੀਆਂ ਪੇਸ਼ਕਾਰੀਆਂ ਨਾਲ ਖ਼ੂਬ ਰੰਗ ਬੰਨ੍ਹਿਆ ਗਿਆ । ਇਸ ਮੌਕੇ ਜੱਜਾਂ ਦੀ ਅਹਿਮ ਜ਼ਿੰਮੇਵਾਰੀ ਮੈਡਮ ਰਾਬੀਆ ਹਾਟਾ, ਮੈਡਮ ਸ਼ੈਲਿਕਾ, ਮੈਡਮ ਸਰਬਜੀਤ ਕੌਰ  ਨੇ ਅਦਾ ਕੀਤੀ । ਮੰਚ ਦਾ ਸੰਚਾਲਨ ਜੈਸਮੀਨ ਕੌਰ ਅਤੇ ਮਨਰੀਤ ਕੌਰ ਨੇ ਕੀਤਾ । ਇਸ ਫਰੈਸ਼ਰ ਪਾਰਟੀ ਵਿਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਮੈਡਮ ਸੁਖਮਿੰਦਰ ਕੌਰ, ਮੈਡਮ ਮਨਜਿੰਦਰ ਕੌਰ, ਮੈਡਮ ਵੰਦਨਾ ਬਸਰਾ, ਮੈਡਮ ਨਿਵੇਦਿਤਾ ਸ਼ਰਮਾ ਅਤੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ  ਆਫ ਨਰਸਿੰਗ ਢਾਹਾਂ ਕਲੇਰਾਂ 'ਚ ਫਰੈਸ਼ਰ ਪਾਰਟੀ ਦੇ ਜੇਤੂਆਂ ਦਾ ਸਨਮਾਨ ਕਰਨ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਪਤਵੰਤੇ
Uploaded Image

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ 01 ਲੱਖ 30 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ*

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ  01 ਲੱਖ 30 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ*

*ਬਾਬਾ ਬੁੱਧ ਸਿੰਘ ਢਾਹਾਂ ਐਕਸੀਲੈਂਸ ਅਵਾਰਡ ਸਕਾਲਰਸ਼ਿਪ ਹਰਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਤੀ*

ਬੰਗਾ 16 ਮਈ () ਨਰਸਿੰਗ ਸਿੱਖਿਆ ਦੀ ਪੰਜਾਬ ਦੀ ਪ੍ਰਮੁੱਖ ਸੰਸਥਾ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਟੌਪਰ ਨਰਸਿੰਗ ਵਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਕਰਨ ਲਈ ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਕੈਨੇਡਾ-ਇੰਡੀਆ ਐਜ਼ੂਕੇਸ਼ਨਲ ਸੁਸਾਇਟੀ ਅਤੇ ਕੈਨੇਡਾ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 1 ਲੱਖ 30 ਹਜ਼ਾਰ ਰੁਪਏ ਦੀਆਂ ਸਕਾਲਰਸ਼ਿਪ ਪ੍ਰਦਾਨ ਕੀਤੀਆਂ ਗਈਆਂ ।
            ਸਕਾਲਰਸ਼ਿਪ ਸਮਾਗਮ ਦੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕਾਲਜ ਦੇ ਟੌਪਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਪ੍ਰਦਾਨ ਕਰਕੇ ਸਨਮਾਨਿਤ ਕੀਤਾ । ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਦਾ ਪਹਿਲਾ ਨਰਸਿੰਗ ਕਾਲਜ ਹੈ ਜੋ ਹਰ ਸਾਲ ਵਿਦਿਆਰਥੀਆਂ ਨੂੰ 7 ਲੱਖ 40 ਹਜਾਰ ਰੁਪਏ ਦੀਆਂ ਸਕਾਲਰਸ਼ਿਪ ਅਤੇ ਬਰਸਰੀਜ਼ ਪ੍ਰਦਾਨ ਕਰਦਾ ਹੈ, ਜਿਸਦਾ ਮਕਸਦ ਨਰਸਿੰਗ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਹੋਣਹਾਰ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨਾ ਹੈ । ਉਹਨਾਂ ਨੇ ਸਮੂਹ ਟਰੱਸਟ ਵੱਲੋਂ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ।
           ਕਾਲਜ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਪ੍ਰਦਾਨ ਕਰਨ ਲਈ ਕੈਨੇਡਾ-ਇੰਡੀਆ ਐਜ਼ੂਕੇਸ਼ਨਲ ਸੁਸਾਇਟੀ, ਕਾਲਜ ਪ੍ਰਬੰਧਕ ਟਰੱਸਟ ਅਤੇ ਦਾਨੀਆਂ ਦਾ ਹਾਰਦਿਕ ਧੰਨਵਾਦ ਕੀਤਾ । ਉਹਨਾਂ ਨੇ ਨਰਸਿੰਗ ਵਿਦਿਆਰਥੀਆਂ ਨੂੰ ਨਰਸਿੰਗ ਦੀ ਮਹਾਨਤਾ ਅਤੇ ਨਰਸਾਂ ਦੇ ਮਰੀਜ਼ਾਂ ਪ੍ਰਤੀ ਫਰਜ਼ਾਂ ਸਬੰਧੀ ਜਾਣੂ ਕਰਵਾਇਆ । ਬੀ.ਐਸ.ਸੀ. ਨਰਸਿੰਗ ਚੌਥਾ ਸਾਲ ਦੀ ਵਿਦਿਆਰਥੀ ਹਰਨੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ-ਸੁਨੀਤਾ ਰਾਣੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 50 ਹਜ਼ਾਰ ਰੁਪਏ ਦੀ ਬਾਬਾ ਬੁੱਧ ਸਿੰਘ ਢਾਹਾਂ ਐਕਸੀਲੈਂਸ ਅਵਾਰਡ ਸਕਾਲਰਸ਼ਿਪ ਪ੍ਰਾਪਤ ਕੀਤੀ। ਜਦ ਕਿ ਜਸਲੀਨ ਕੌਰ ਪੁੱਤਰੀ ਨਛੱਤਰ ਸਿੰਘ-ਸੁਰਜੀਤ ਕੌਰ ਜੀ.ਐਨ.ਐਮ. ਅਤੇ ਅਮਨਪ੍ਰੀਤ ਕੌਰ ਰਾਏ ਪੁੱਤਰੀ ਹਰਵਿੰਦਰ ਸਿੰਘ-ਮਨਜੀਤ ਕੌਰ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਨੇ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ 40-40 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕੀਤੀ । ਇਸ ਮੌਕੇ ਸਕਾਲਰਸ਼ਿਪ ਜੇਤੂ ਵਿਦਿਆਰਥੀਆਂ ਵੱਲੋਂ ਵੀ ਕਾਲਜ ਪ੍ਰਬੰਧਕਾਂ ਦਾ ਸਕਾਲਰਸ਼ਿੱਪ ਪ੍ਰਦਾਨ ਕਰਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਪ੍ਰੀਖਿਆਵਾਂ ਵਿਚੋਂ ਚੰਗੇ ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਕਾਲਜ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ । ਇਸ ਮੌਕੇ ਟਰੱਸਟ ਮੈਂਬਰ ਦਵਿੰਦਰ ਸਿੰਘ ਢਿੱਲੋਂ, ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾਇਰੈਕਟਰ ਹਿਊਮਨ ਰਿਸੋਰਸ ਹੁਨਰਦੀਪ ਸਿੰਘ ਬਰਾੜ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਸਮੂਹ ਕਾਲਜ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ ।
ਕੈਪਸ਼ਨ :- ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਰਮਨਦੀਪ ਕੌਰ ਪ੍ਰਿੰਸੀਪਲ ਨਾਲ ਯਾਦਗਾਰੀ ਤਸਵੀਰ
Uploaded Image

*ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਕਲਾਸ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ*

*ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਕਲਾਸ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ*

*ਸੁਖਮਨਦੀਪ ਕੌਰ ਨੇ 97% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ*

ਬੰਗਾ 15 ਮਈ () ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀ.ਬੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ ਕਲਾਸ 10+2 ਦੇ ਆਰਟਸ, ਕਾਮਰਸ, ਸਾਇੰਸ ਗੁਰੱਪਾਂ (ਨਾਨ ਮੈਡੀਕਲ ਅਤੇ ਮੈਡੀਕਲ) ਸ਼ੈਸ਼ਨ 2025-26 ਦਾ ਨਤੀਜਾ 100% ਫੀਸਦੀ ਰਿਹਾ ਹੈ । ਕਾਮਰਸ ਗੁਰੱਪ ਦੀ ਵਿਦਿਆਰਥਣ ਸੁਖਮਨਦੀਪ ਕੌਰ ਨੇ 97% ਅੰਕ ਪ੍ਰਾਪਤ ਕਰਕੇ ਆਲ ਉਵਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ  10+2 ਕਲਾਸ ਦੇ  ਸਾਇੰਸ  ਗੁਰੱਪ ਵਿੱਚੋਂ ਪਹਿਲਾ ਸਥਾਨ ਹਰਲੀਨ ਕੌਰ  ਪੁੱਤਰੀ ਕੁਲਦੀਪ ਸਿੰਘ-ਬਲਵਿੰਦਰ ਕੌਰ ਪਿੰਡ ਘੁੰਮਣ ਨੇ 91.2% ਅੰਕਾਂ ਨਾਲ ਪਹਿਲਾ ਸਥਾਨ, ਨਵਦੀਪ ਬੈਂਸ ਪੁੱਤਰ ਮੱਖਣ ਬੈਂਸ- ਸੋਨੀਆ ਪਿੰਡ ਚੱਕ ਗੁਰੂ ਨੇ 91% ਅੰਕਾਂ ਨਾਲ ਦੂਜਾ ਸਥਾਨ ਅਤੇ ਤੀਜਾ ਸਥਾਨ ਅੰਕਿਤਾ ਸ਼ਰਮਾ  ਪੁੱਤਰੀ ਹਰਦੀਪ ਰਾਏ- ਮਨੀਸ਼ਾ ਬੰਗਾ ਨੇ 90% ਅੰਕ ਹਾਸਲ ਕਰਕੇ ਕੀਤਾ ।
     ਜਦੋਂ ਕਿ ਕਾਮਰਸ ਗਰੁੱਪ ਵਿਚ ਸੁਖਮਨਦੀਪ ਕੌਰ ਪੁੱਤਰੀ ਪ੍ਰਦੀਪ ਸਿੰਘ-ਸੰਦੀਪ ਕੌਰ ਪਿੰਡ ਬਾਹੜ ਮਜਾਰਾ ਨੇ 97% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਾਨਵ ਸਰੋਆ ਪੁੱਤਰ ਚਰਨਜੀਤ ਕੁਮਾਰ ਸਰੋਆ-ਸ੍ਰੀਮਤੀ ਕੁਲਵਿੰਦਰ ਕੌਰ ਪਿੰਡ ਚੱਕ-ਗੁਰੂ ਨੇ 94% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਤੀਜਾ ਸਥਾਨ ਸੁਖਮਨ ਕੌਰ ਪੁੱਤਰੀ ਹਰਦੀਪ ਸਿੰਘ-ਸਰਬਜੀਤ ਕੌਰ ਪਿੰਡ ਕੱਟ ਨੇ 93 %ਅੰਕ ਪ੍ਰਾਪਤ ਕਰਕੇ ਕੀਤਾ। ਆਰਟਸ ਗੁਰੱਪ ਵਿਚ ਨਿਧੀ ਪੁੱਤਰੀ ਸੂਰਜ ਕੁਮਾਰ-ਆਸ਼ਾ ਰਾਣੀ ਪਿੰਡ ਝੰਡੇਰ ਕਲਾਂ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਹਰਲੀਨ ਕੌਰ ਪੁੱਤਰੀ ਮਨਦੀਪ ਸਿੰਘ-ਪਰਪਿੰਦਰ ਕੌਰ ਪਿੰਡ ਭਰੋਲੀ ਨੇ  89.2% ਅੰਕਾਂ ਨਾਲ ਅਤੇ ਤੀਜਾ ਸਥਾਨ  ਇੰਦਰਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ- ਜਸਵੀਰ ਕੌਰ ਪਿੰਡ ਘੁੰਮਣ  ਨੇ 88%ਅੰਕ ਪ੍ਰਾਪਤ ਕਰਕੇ ਕੀਤਾ ।
      ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ੈਸ਼ਨ 2025-26 ਵਿਚ 10+2 ਕਲਾਸ ਦੇ 122 ਵਿੱਚੋਂ 48 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ । ਜਦ ਕਿ ਵਿਸ਼ਿਆ ਅਨੁਸਾਰ ਪੰਜਾਬੀ ਵਿਸ਼ੇ ਵਿੱਚੋਂ 100, ਪੇਂਟਿੰਗ ਵਿੱਚੋਂ 100, ਅੰਗਰੇਜ਼ੀ ਵਿੱਚੋਂ 98, ਮਨੋਵਿਗਿਆਨ ਵਿੱਚੋਂ 98, ਬਿਜ਼ਨਿਸ ਸਟੱਡੀ  ਵਿੱਚੋਂ 96,  ਆਈ ਪੀ ਵਿੱਚੋਂ  96, ਆਈ ਟੀ ਵਿੱਚੋਂ 96, ਅਕਾਊਂਟਟੈਂਸੀ ਵਿੱਚੋਂ 95, ਜੀਵ ਵਿਗਿਆਨ ਵਿੱਚੋਂ  95, ਭੌਤਿਕ ਵਿਗਿਆਨ ਵਿੱਚੋਂ 95, ਰਾਜਨੀਤੀ ਵਿਗਿਆਨ ਵਿੱਚੋਂ 92, ਰਸਾਇਣ ਵਿਗਿਆਨ ਵਿੱਚੋਂ 91, ਸੰਗੀਤ ਵਿੱਚੋਂ 91, ਸਮਾਜ ਸ਼ਾਸਤਰ ਵਿੱਚੋਂ 91 ਅਤੇ ਇਕਨੋਮਿਕਸ ਵਿੱਚੋਂ 90 ਉੱਚ ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ।
         ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ, ਕਲਾਸ ਇੰਚਾਰਜਾਂ, ਅਧਿਆਪਕਾਂ,  ਸਕੂਲ ਪ੍ਰਿੰਸੀਪਲ ਅਤੇ ਡਾਰਿੈਕਟਰ ਸਿੱਖਿਆਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਸਨਮਾਨ ਕਰਕੇ ਹੌਂਸਲਾ ਅਫਜਾਈ ਵੀ ਕੀਤੀ । 
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ  ਕਾਮਰਸ, ਸਾਇੰਸ ਅਤੇ ਆਰਟਸ ਗੁਰੱਪਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਸਕੂਲ ਦੇ ਟੌਪਰ ਵਿਦਿਆਰਥੀ

Uploaded Image

*ਹਰ ਐਤਵਾਰ ਨੂੰ ਮਾਨਸਿਕ ਰੋਗਾਂ ਦੇ ਮਾਹਿਰ ਡਾ. ਨਿਤਿਨ ਬਲਦੀਪ ਸਿੰਘ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੀ ਜਾਂਚ ਕਰਨਗੇ*

ਹਰ ਐਤਵਾਰ ਨੂੰ ਮਾਨਸਿਕ ਰੋਗਾਂ ਦੇ ਮਾਹਿਰ ਡਾ. ਨਿਤਿਨ ਬਲਦੀਪ ਸਿੰਘ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੀ ਜਾਂਚ ਕਰਨਗੇ

ਬੰਗਾ 14 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਨਸਿਕ ਰੋਗਾਂ ਅਤੇ ਨਸ਼ਾ ਛਡਾਉਣ ਦੇ ਮਾਹਿਰ ਡਾ. ਨਿਤਿਨ ਬਲਦੀਪ ਸਿੰਘ ਨੇ ਕਾਰਜ ਭਾਰ ਸੰਭਾਲ ਲਿਆ ਹੈ। ਇਹ ਜਾਣਕਾਰੀ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੰਦੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਭੱਜ-ਦੌੜ ਦੇ ਜੀਵਨ ਵਿਚ ਲੋਕਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਬਹੁਤ ਵਧ ਗਈਆਂ ਹਨ ਅਤੇ ਉਹਨਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਵਿਖੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਨਿਤਿਨ ਬਲਦੀਪ ਸਿੰਘ ਐਮ ਡੀ ਦੀ ਨਿਯੁਕਤੀ ਕੀਤੀ ਗਈ ਹੈ। ਡਾਕਟਰ ਸਾਹਿਬ ਹਰ ਐਤਵਾਰ ਸਵੇਰੇ 9.00 ਵਜੇ ਤੋਂ 3 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਿਆ ਕਰਨਗੇ । ਆਮ ਲੋਕਾਈ ਨੂੰ ਮਾਨਸਿਕ ਰੋਗਾਂ ਤੋਂ ਮੁਕਤ ਕਰਕੇ ਨਵੀਂ ਆਨੰਦਮਈ ਜ਼ਿੰਦਗੀ ਜਿਊਣ ਦੇ ਕਾਬਲ ਬਣਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਨਸਿਕ ਰੋਗ ਵਿਭਾਗ ਸਥਾਪਿਤ ਕੀਤਾ ਗਿਆ ਹੈ। ਡਾਕਟਰ ਨਿਤਿਨ ਬਲਦੀਪ ਸਿੰਘ ਸਿਰ ਦਰਦ/ਮਾਈਗਰੇਨ, ਸੀਜ਼ੋਫਰੇਨੀਆ, ਚਿੜਚਿੜਾਪਣ, ਗੁੱਸੇਖੋਰ ਹੋਣਾ, ਯਾਦਦਾਸ਼ਤ ਦਾ ਕਮਜ਼ੋਰ ਹੋਣਾ, ਨੀਂਦ ਨਾ ਆਉਣਾ, ਪਾਗਲਪਨ ਦੇ ਦੌਰੇ, ਮਿਰਗੀ ਦੇ ਦੌਰੇ, ਬੱਚਿਆਂ ਦੀ ਪੜ੍ਹਾਈ ਵਿਚ ਕਮਜ਼ੋਰੀ, ਸਰੀਰਕ ਸੰਬਧਾਂ ਦੀ ਸਮੱਸਿਆ ਅਤੇ ਹੋਰ ਮਾਨਿਸਕ ਬਿਮਾਰੀਆਂ ਦਾ ਇਲਾਜ ਕਰਨ ਦੇ ਮਾਹਿਰ ਹਨ । ਉਹਨਾਂ ਨੇ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਡਾਕਟਰ ਸਾਹਿਬ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ। ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੇ ਡਾਇਗਨੋਜ਼ ਲਈ ਈ ਸੀ ਜੀ, ਸੀ.ਟੀ ਸੈਕਨ, ਡਿਜੀਟਲ ਐਕਸਰੇ ਅਤੇ ਹਰ ਤਰ੍ਹਾਂ ਦੇ ਟੈਸਟਾਂ ਲਈ ਵਧੀਆ ਪੈਥ ਲੈਬ ਵੀ ਸਥਾਪਿਤ ਹੈ । ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ.ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ਼ ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਡਾਕਟਰ ਨਿਤਿਨ ਬਲਦੀਪ ਸਿੰਘ ਐਮ ਡੀ ਹਾਜ਼ਰ ਸਨ ।

ਤਸਵੀਰ : ਡਾਕਟਰ ਨਿਤਿਨ ਬਲਦੀਪ ਸਿੰਘ ਐਮ ਡੀ
Uploaded Image

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਦਾਨ*

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਦਾਨ*
ਬੰਗਾ 12 ਮਈ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਈ ਕਨਵੋਕੇਸ਼ਨ ਦੌਰਾਨ ਬੀ. ਐਸ. ਸੀ. ਨਰਸਿੰਗ ਅਤੇ ਜੀ. ਐਨ. ਐਮ. ਕੋਰਸ ਦੇ ਗਰੇਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਕਨਵੋਕੇਸ਼ਨ ਦੀ ਆਰੰਭਤਾ ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ । ਉਪਰੰਤ ਪਤਵੰਤਿਆਂ ਵਲੋਂ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ ਗਈ ।
     ਕਨਵੋਕੇਸ਼ਨ ਦੌਰਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਡਿਗਰੀ ਪ੍ਰਾਪਤ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ । ਉਹਨਾਂ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਨਰਸਿੰਗ ਖੇਤਰ ਨਾਲ ਜੁੜਨ ਦੀ ਵਧਾਈ ਦਿੱਤੀ ਅਤੇ ਚਰਿੱਤਰ ਨਿਰਮਾਣ ਲਈ ਹਮੇਸ਼ਾਂ ਸਾਰਥਿਕ ਤੇ ਪ੍ਰੇਰਕ ਰਾਹਾਂ ਦੇ ਪਾਂਧੀ ਬਣਦਿਆਂ ਅੱਗੇ ਵੱਧਣ ਦਾ ਸੁਨੇਹਾ ਦਿੱਤਾ । ਇਸ ਦੇ ਨਾਲ ਹੀ ਉਹਨਾਂ ਨੇ ਅੱਜ ਕੌਮਾਂਤਰੀ ਨਰਸਿੰਗ ਦਿਵਸ ਦੀਆਂ ਸਮੂਹ ਨਰਸਿੰਗ ਪਰਿਵਾਰ ਨੂੰ ਵਧਾਈਆਂ ਵੀ ਦਿੱਤੀਆਂ।
        ਇਸ ਮੌਕੇ ਕਾਲਜ ਪ੍ਰਿੰਸੀਪਲ ਰਮਨਦੀਪ ਕੌਰ ਨੇ ਸਵਾਗਤੀ ਸ਼ਬਦ ਕਹੇ ਅਤੇ ਕਾਲਜ ਦੀਆਂ ਬਹੁਪੱਖੀ ਪ੍ਰਾਪਤੀਆਂ ਦੀ ਸਾਂਝ ਪਾਈ । ਉਹਨਾਂ ਜਾਣਕਾਰੀ ਦਿੱਤੀ ਕਿ ਅੱਜ ਡਿਗਰੀਆਂ ਹਾਸਲ ਕਰਨ ਵਾਲਿਆਂ ਵਿੱਚ ਬੀ.ਐਸ.ਸੀ. ਨਰਸਿੰਗ ਦਾ 24 ਵਾਂ ਅਤੇ ਜੀ. ਐਨ. ਐਮ. ਨਰਸਿੰਗ ਦਾ 30ਵਾਂ ਬੈਚ ਸ਼ਾਮਲ ਹੈ, ਜਦੋਂ ਕਿ ਇਸ ਕਾਲਜ ’ਚ ਹੁਣ ਤੱਕ 27 ਸੌ ਤੋਂ ਵੱਧ ਨਰਸਿੰਗ ਗਰੈਜ਼ੂਏਟ ਡਿਗਰੀਆਂ ਪ੍ਰਾਪਤ ਕਰਕੇ ਦੇਸ਼ ਵਿਦੇਸ਼ਾਂ ਵਿੱਚ ਸਥਾਪਿਤ ਹੋ ਚੁੱਕੇ ਹਨ । ਸਮਾਗਮ ਦੌਰਾਨ ਕਾਲਜ ਦੇ ਟੌਪਰ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਤਕਸੀਮ ਕੀਤੇ ਗਏ । ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਰੰਗਾਂ ’ਚ ਲਬਰੇਜ਼ ਖੂਬਸੂਰਤ ਪੇਸ਼ਕਾਰੀਆਂ ਕੀਤੀਆਂ । ਬੀ.ਐਸ. ਸੀ. ਨਰਸਿੰਗ (ਚੌਥਾ ਸਾਲ) ਦੀ ਵਿਦਿਆਰਥਣ ਤਰਨਦੀਪ ਕੌਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ । ਮੰਚ ਦਾ ਸੰਚਾਲਨ ਜੈਸਮੀਨ ਕੌਰ (ਬੀ. ਐਸ. ਸੀ. ਨਰਸਿੰਗ ਦੂਜਾ ਸਾਲ) ਤੇ ਮਨਰੀਤ ਕੌਰ (ਜੀ ਐਨ ਐਮ ਦੂਜਾ ਸਾਲ) ਨੇ ਸਾਂਝੇ ਰੂਪ ਵਿੱਚ ਨਿਭਾਇਆ ।  ਇਸ ਮੌਕੇ ਟਰੱਸਟ ਮੈਂਬਰ ਦਵਿੰਦਰ ਸਿੰਘ ਢਿੱਲੋਂ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾਇਰੈਕਟਰ ਹਿਊਮਨ ਰਿਸੋਰਸਸ ਹੁਨਰਦੀਪ ਸਿੰਘ ਬਰਾੜ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ. ਸੁਖਮਿੰਦਰ ਕੌਰ ਊੱਭੀ, ਮਨਿੰਦਰ ਕੌਰ, ਰਾਬੀਆ ਹਾਟਾ, ਵੰਦਨਾ ਬਸਰਾ,  ਸੰਦੀਪ ਸੂਦਨ, ਰੀਤੂ, ਹਰਦੀਪ ਕੌਰ, ਮੁਹੰਮਦ ਯੂਨਸ ਵਾਨੀ ਅਤੇ ਸਮੂਹ ਕਾਲਜ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ :- ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਦਾਨ ਕਰਨ ਸਮੇਂ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਪ੍ਰਿੰਸੀਪਲ ਰਮਨਦੀਪ ਕੌਰ

Uploaded Image

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮੌਕੇ ਕੁਵਿਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਹੋਏ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮੌਕੇ ਕੁਵਿਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਹੋਏ
ਬੰਗਾ 09 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਅੱਗ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣਾ ਅਤੇ ਲੋਕਾਂ ਨੂੰ ਅੱਗ ਤੋਂ ਬਚਾਅ ਦੇ ਸੁਰੱਖਿਆ ਉਪਾਵਾਂ ਬਾਰੇ ਸਿੱਖਿਅਤ ਕਰਨਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨੈਸ਼ਨਲ ਫਾਇਰ ਸੇਫਟੀ ਵੀਕ ਦੇ ਕੁਵਿਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂ ਨਰਸਿੰਗ ਵਿਦਿਆਰਥੀਆਂ ਅਤੇ ਸਟਾਫ ਨਰਸਾਂ ਦਾ ਸਨਮਾਨ ਕਰਨ ਮੌਕੇ ਕੀਤਾ । ਉਹਨਾਂ ਦੱਸਿਆ ਕਿ  04 ਮਈ ਤੋਂ 10 ਮਈ 2026 ਤੱਕ ਮਨਾਏ ਜਾ ਰਹੇ ਨੈਸ਼ਨਲ ਫਾਇਰ ਸੇਫਟੀ ਵੀਕ (ਰਾਸ਼ਟਰੀ ਅੱਗ ਸੁਰੱਖਿਆ ਹਫ਼ਤੇ) ਦਾ ਸਾਲ 2026 ਦਾ ਮੁੱਖ ਉਦੇਸ਼ (ਥੀਮ) "ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਅਤੇ ਅੱਗ ਸੁਰੱਖਿਆ ਜਾਗਰੂਕ ਸਮਾਜ - ਅੱਗ ਦੀ ਰੋਕਥਾਮ ਲਈ ਇਕੱਠੇ" ਹੈ । ਜਿਸ ਤਹਿਤ ਹਸਪਤਾਲ, ਵਿਦਿਅਕ ਸੰਸਥਾਵਾਂ ਅਤੇ ਦਫ਼ਤਰਾਂ ਵਿੱਚ ਮੌਕ ਡਰਿੱਲ ਕਰਵਾਈ ਗਈ ਅਤੇ ਜਾਗਰੂਕਤਾ ਸਮਾਗਮ, ਕੁਵਿਜ਼ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ । ਇਸ ਤੋਂ ਇਲਾਵਾ ਹਸਪਤਾਲ ਅਤੇ ਮਰੀਜ਼ਾਂ ਦੀ ਸਰੁੱਖਿਆ ਨੂੰ ਮੁੱਖ ਰੱਖਦੇ ਹੋਏ  ਸਟਾਫ ਨੂੰ ਫਾਇਰ ਸੇਫਟੀ ਦੀ ਟਰੇਨਿੰਗ ਵੀ ਦਿੱਤੀ ਗਈ ਅਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਫਾਇਰ ਸੇਫਟੀ ਦੀ ਸੁੰਹ ਚੁਕਾਈ ਗਈ । ਸ. ਢਾਹਾਂ ਨੇ ਆਮ ਲੋਕਾਈ ਨੂੰ ਵੀ ਅਪੀਲ ਕੀਤੀ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਅੱਗ ਤੋ ਸੁਰੱਖਿਆ ਦੇ ਤਰੀਕੇ ਸਿੱਖਣ ਤਾਂ ਜੋ ਅੱਗ ਲੱਗਣ ਨਾਲ ਹੋਣ ਵਾਲੀਆਂ ਘਟਨਾਵਾਂ ਮੌਕੇ ਕੀਮਤੀ ਜਾਨ-ਮਾਲ ਦੇ ਨੁਕਸਾਨ ਦੀ ਰੋਕਥਾਮ ਕਰ ਸਕੀਏ । ਇਸ ਮੌਕੇ ਉਹਨਾਂ ਨੇ ਸਮੂਹ ਡਾਕਟਰ ਸਾਹਿਬਾਨ, ਮੈਡੀਕਲ, ਨਰਸਿੰਗ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕੀਤਾ । ਇਸ ਮੌਕੇ ਵਿਚ ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ.ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੁਖਮਿੰਦਰ ਕੌਰ ਊਬੀ, ਅਕਾਸ਼ਦੀਪ ਫਾਇਰ ਸੇਫਟੀ ਅਫਸਰ ਅਤੇ ਕੁਵਿਜ਼ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਦੇ ਜੇਤੂ ਵੀ ਹਾਜ਼ਰ ਸਨ ।
ਤਸਵੀਰ :  ਨੈਸ਼ਨਲ ਫਾਇਰ ਸੇਫਟੀ ਵੀਕ ਦੇ ਕੁਵਿਜ਼ ਮੁਕਾਬਲੇ ਦੇ ਜੇਤੂ ਨਰਸਿੰਗ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ  ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ, ਰਮਨਦੀਪ ਕੌਰ ਪ੍ਰਿੰਸੀਪਲ ਅਤੇ ਪਤਵੰਤੇ

Uploaded Image

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਹਾਈ ਰਿਸਕ ਐਨ. ਆਰ. ਆਈ. ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਦੇ  ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਹਾਈ ਰਿਸਕ ਐਨ. ਆਰ. ਆਈ. ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ

ਬੰਗਾ 09 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਜਰਨਲ ਅਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ.ਐਸ. ਵੱਲੋਂ 75 ਸਾਲ ਦੇ ਹਾਈ ਰਿਸਕ ਮਰੀਜ਼ (ਐਨ.ਆਰ.ਆਈ.) ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕੀਤੇ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਐਨ.ਆਰ.ਆਈ. ਮਰੀਜ਼. ਕਾਫੀ ਸਮੇਂ ਤੋਂ ਪੇਟ ਅਤੇ ਪਿਸ਼ਾਬ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਰੋਜ਼ਾਨਾ ਜੀਵਨ ਦੇ ਕੰਮ-ਕਾਰ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ । ਉਹ ਵਿਦੇਸ਼ ਤੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਤੋਂ ਆਪਣਾ ਇਲਾਜ ਕਰਵਾਉਣ ਆਏ । ਡਾ. ਬੈਂਸ ਵੱਲੋਂ ਮਰੀਜ਼ ਦਾ ਜਾਂਚ ਕੀਤੀ ਗਈ ਅਤੇ ਉਹਨਾਂ ਦੀਆਂ ਦੋਵਾਂ ਬਿਮਾਰੀਆਂ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕੀਤਾ ਗਿਆ । ਅਪਰੇਸ਼ਨ ਉਪਰੰਤ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹਨ । ਡਾ. ਬੈਂਸ ਨੇ ਦੱਸਿਆ ਕਿ ਇਸ ਮਰੀਜ਼ ਦਾ ਆਧੁਨਿਕ ਲੈਪਰੋਸਕੋਪਿਕ ਸਰਜਰੀ ਨਾਲ ਬਿਨਾਂ ਚੀਰੇ ਵਾਲਾ ਅਪਰੇਸ਼ਨ ਕੀਤਾ ਗਿਆ ਅਤੇ ਇਸ ਨਵੀ ਤਕਨੀਕ ਕਰਕੇ ਨਾ ਹੀ ਰੀੜ੍ਹ ਦੀ ਹੱਡੀ ਵਾਲਾ ਬਹੋਸ਼ੀ ਵਾਲਾ ਟੀਕਾ ਲਾਇਆ ਗਿਆ । ਇਸ ਹਾਈ ਰਿਸਕ ਦਿਲ ਦੇ ਮਰੀਜ਼ ਦੇ ਅਪਰੇਸ਼ਨ ਮੌਕੇ ਡਾ. ਦੀਪਕ ਦੁੱਗਲ ਐਨਸਥੀਸੀਆ ਮਾਹਿਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਡਾ. ਬੈਂਸ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੇਟ ਵਿਚ ਦਰਦ ਹੋਵੇ ਤਾਂ ਪਿੱਤੇ ਦੀ ਪੱਥਰੀ ਦੇ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ । ਇਸ ਬਿਮਾਰੀ ਦਾ ਸਮੇਂ 'ਤੇ ਇਲਾਜ ਕਰਨ ਨਾਲ ਗੰਭੀਰ ਖਤਰੇ ਤੋਂ ਬਚਿਆ ਜਾ ਸਕਦਾ ਹੈ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਡਾ. ਮਾਨਵਦੀਪ ਸਿੰਘ ਬੈਂਸ (ਜਰਨਲ ਤੇ ਲੈਪਰੋਸਕੋਪਿਕ ਸਰਜਨ) ਡਾ. ਦੀਪਕ ਦੁੱਗਲ (ਐਨਸਥੀਸੀਆ ਮਾਹਿਰ) ਨੂੰ ਐਨ.ਆਰ. ਆਈ ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ । ਐਨ.ਆਰ. ਆਈ. ਮਰੀਜ਼ ਵੱਲੋ ਉਹਨਾਂ ਦਾ ਵਧੀਆ ਅਪਰੇਸ਼ਨ ਕਰਨ ਲਈ ਡਾ. ਮਾਨਵਦੀਪ ਸਿੰਘ ਬੈਂਸ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਜ਼ਿਕਰਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਮਾਨਵਦੀਪ ਸਿੰਘ ਬੈਂਸ ਪਿੱਤੇ ਦੀ ਪੱਥਰੀ, ਗਦੂਦਾਂ, ਹਰਨੀਆਂ, ਫਿਸ਼ਰ, ਅਪੈਂਡਿਕਸ, ਹਾਈਡਰੋਸੀਲ, ਲੱਤਾਂ ਦੀਆਂ ਫ਼ੁੱਲੀਆਂ ਨਸਾਂ, ਬਵਾਸੀਰ, ਭਗੰਦਰ ਆਪਰੇਸ਼ਨ, ਮੋਟਾਪਾ ਘਟਾਉਣ, ਪੇਟ ਦੇ ਰੋਗਾਂ ਦਾ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਹਨ । ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਵੱਡੇ ਅਤੇ ਦੂਰਬੀਨੀ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰ ਅਤੇ ਨਵੀਨਤਮ ਪ੍ਰਬੰਧ ਹਨ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਸਨ ।

ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਐਨ.ਆਰ. ਆਈ. ਮਰੀਜ਼ ਨੂੰ ਛੁੱਟੀ ਦੇਣ ਮੌਕੇ ਡਾ. ਮਾਨਵਦੀਪ ਸਿੰਘ ਬੈਂਸ, ਡਾ. ਦੀਪਕ ਦੁੱਗਲ ਨਾਲ ਖੁਸ਼ੀ ਭਰੇ ਮਾਹੌਲ ਵਿਚ
Uploaded Image
 ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਦੇ  ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਹਾਈ ਰਿਸਕ ਐਨ. ਆਰ. ਆਈ. ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ

ਬੰਗਾ 09 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਜਰਨਲ ਅਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ.ਐਸ. ਵੱਲੋਂ 75 ਸਾਲ ਦੇ ਹਾਈ ਰਿਸਕ ਮਰੀਜ਼ (ਐਨ.ਆਰ.ਆਈ.) ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕੀਤੇ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਐਨ.ਆਰ.ਆਈ. ਮਰੀਜ਼. ਕਾਫੀ ਸਮੇਂ ਤੋਂ ਪੇਟ ਅਤੇ ਪਿਸ਼ਾਬ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਰੋਜ਼ਾਨਾ ਜੀਵਨ ਦੇ ਕੰਮ-ਕਾਰ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ । ਉਹ ਵਿਦੇਸ਼ ਤੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਤੋਂ ਆਪਣਾ ਇਲਾਜ ਕਰਵਾਉਣ ਆਏ । ਡਾ. ਬੈਂਸ ਵੱਲੋਂ ਮਰੀਜ਼ ਦਾ ਜਾਂਚ ਕੀਤੀ ਗਈ ਅਤੇ ਉਹਨਾਂ ਦੀਆਂ ਦੋਵਾਂ ਬਿਮਾਰੀਆਂ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕੀਤਾ ਗਿਆ । ਅਪਰੇਸ਼ਨ ਉਪਰੰਤ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹਨ । ਡਾ. ਬੈਂਸ ਨੇ ਦੱਸਿਆ ਕਿ ਇਸ ਮਰੀਜ਼ ਦਾ ਆਧੁਨਿਕ ਲੈਪਰੋਸਕੋਪਿਕ ਸਰਜਰੀ ਨਾਲ ਬਿਨਾਂ ਚੀਰੇ ਵਾਲਾ ਅਪਰੇਸ਼ਨ ਕੀਤਾ ਗਿਆ ਅਤੇ ਇਸ ਨਵੀ ਤਕਨੀਕ ਕਰਕੇ ਨਾ ਹੀ ਰੀੜ੍ਹ ਦੀ ਹੱਡੀ ਵਾਲਾ ਬਹੋਸ਼ੀ ਵਾਲਾ ਟੀਕਾ ਲਾਇਆ ਗਿਆ । ਇਸ ਹਾਈ ਰਿਸਕ ਦਿਲ ਦੇ ਮਰੀਜ਼ ਦੇ ਅਪਰੇਸ਼ਨ ਮੌਕੇ ਡਾ. ਦੀਪਕ ਦੁੱਗਲ ਐਨਸਥੀਸੀਆ ਮਾਹਿਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਡਾ. ਬੈਂਸ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੇਟ ਵਿਚ ਦਰਦ ਹੋਵੇ ਤਾਂ ਪਿੱਤੇ ਦੀ ਪੱਥਰੀ ਦੇ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ । ਇਸ ਬਿਮਾਰੀ ਦਾ ਸਮੇਂ 'ਤੇ ਇਲਾਜ ਕਰਨ ਨਾਲ ਗੰਭੀਰ ਖਤਰੇ ਤੋਂ ਬਚਿਆ ਜਾ ਸਕਦਾ ਹੈ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਡਾ. ਮਾਨਵਦੀਪ ਸਿੰਘ ਬੈਂਸ (ਜਰਨਲ ਤੇ ਲੈਪਰੋਸਕੋਪਿਕ ਸਰਜਨ) ਡਾ. ਦੀਪਕ ਦੁੱਗਲ (ਐਨਸਥੀਸੀਆ ਮਾਹਿਰ) ਨੂੰ ਐਨ.ਆਰ. ਆਈ ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ । ਐਨ.ਆਰ. ਆਈ. ਮਰੀਜ਼ ਵੱਲੋ ਉਹਨਾਂ ਦਾ ਵਧੀਆ ਅਪਰੇਸ਼ਨ ਕਰਨ ਲਈ ਡਾ. ਮਾਨਵਦੀਪ ਸਿੰਘ ਬੈਂਸ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਜ਼ਿਕਰਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਮਾਨਵਦੀਪ ਸਿੰਘ ਬੈਂਸ ਪਿੱਤੇ ਦੀ ਪੱਥਰੀ, ਗਦੂਦਾਂ, ਹਰਨੀਆਂ, ਫਿਸ਼ਰ, ਅਪੈਂਡਿਕਸ, ਹਾਈਡਰੋਸੀਲ, ਲੱਤਾਂ ਦੀਆਂ ਫ਼ੁੱਲੀਆਂ ਨਸਾਂ, ਬਵਾਸੀਰ, ਭਗੰਦਰ ਆਪਰੇਸ਼ਨ, ਮੋਟਾਪਾ ਘਟਾਉਣ, ਪੇਟ ਦੇ ਰੋਗਾਂ ਦਾ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਹਨ । ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਵੱਡੇ ਅਤੇ ਦੂਰਬੀਨੀ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰ ਅਤੇ ਨਵੀਨਤਮ ਪ੍ਰਬੰਧ ਹਨ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਸਨ ।

ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਐਨ.ਆਰ. ਆਈ. ਮਰੀਜ਼ ਨੂੰ ਛੁੱਟੀ ਦੇਣ ਮੌਕੇ ਡਾ. ਮਾਨਵਦੀਪ ਸਿੰਘ ਬੈਂਸ, ਡਾ. ਦੀਪਕ ਦੁੱਗਲ ਨਾਲ ਖੁਸ਼ੀ ਭਰੇ ਮਾਹੌਲ ਵਿਚ
Uploaded Image

*ਬਲੱਡ ਸੈਂਟਰ ਢਾਹਾਂ ਕਲੇਰਾਂ ਤੇ ਰੋਟਰੀ ਕਲੱਬ ਬੰਗਾ ਵੱਲੋਂ ਵਿਸ਼ਵ ਰੈੱਡ ਕਰਾਸ ਤੇ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 25 ਯੂਨਿਟ ਖੂਨਦਾਨ*

*ਬਲੱਡ ਸੈਂਟਰ ਢਾਹਾਂ ਕਲੇਰਾਂ ਤੇ ਰੋਟਰੀ ਕਲੱਬ ਬੰਗਾ ਵੱਲੋਂ ਵਿਸ਼ਵ ਰੈੱਡ ਕਰਾਸ ਤੇ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 25 ਯੂਨਿਟ ਖੂਨਦਾਨ*
ਬੰਗਾ 8 ਮਈ :- ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਵਿਸ਼ਵ ਰੈਡ ਕਰਾਸ ਦਿਵਸ ਅਤੇ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਅੱਜ ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ । ਜਿੱਥੇ  25  ਖੂਨਦਾਨੀ ਵਲੰਟੀਅਰਾਂ ਨੇ ਖੂਨਦਾਨ ਕੀਤਾ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ, ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਪਰਵੀਨ ਕੁਮਾਰ ਅਤੇ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ ਨੇ ਰੈਡ ਕਰਾਸ ਅਤੇ ਵਿਸ਼ਵ ਥੈਲੇਸੀਮੀਆ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਸਾਨੂੰ ਖੂਨਦਾਨ ਅਤੇ  ਥੈਲੇਸੀਮੀਆ ਸਬੰਧੀ ਵੀ ਆਮ ਲੋਕਾਈ ਵਿਚ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਇਹ ਮਨੁੱਖਤਾ ਦੀ ਇਕ ਮਹੱਤਵਪੂਰਨ ਨਿਸ਼ਕਾਮ ਸੇਵਾ ਹੈ। ਕਿਉਂਕਿ ਔਖੇ ਵੇਲੇ ਮਾਨਵਤਾ ਦੀ ਮਦਦ ਕਰਨਾ ਤੇ ਇਕੱਠੇ ਹੋ ਕੇ ਸੰਕਟ ਦਾ ਸਾਹਮਣਾ ਕਰਨਾ ਹੀ ਮਨੁੱਖੀ ਏਕਤਾ ਹੈ । ਇਸ ਮੌਕੇ ਉਹਨਾਂ ਨੇ ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ ।  ਇਸ ਮੌਕੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ  ਵਿਸ਼ਵ ਥੈਲੇਸੀਮੀਆ ਦਿਵਸ 'ਤੇ ਜਾਗਰੂਕਤਾ ਪੋਸਟਰ ਪੇਸ਼ਕਾਰੀ ਕੀਤੀ ਗਈ । ਕੈਂਪ ਦੌਰਾਨ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ (82ਵੀਂ ਵਾਰ ਖੂਨਦਾਨ) ਅਤੇ ਉਹਨਾਂ ਦੇ ਬੇਟੇ ਈਸ਼ਵਰ ਸਿੰਘ ਬਾਜਵਾ ਨੇ (12ਵੀ ਵਾਰ ਖੂਨਦਾਨ) ਇਕੱਠੇ ਖੂਨਦਾਨ ਕਰਕੇ ਸਮੂਹ ਖੂਨਦਾਨੀਆਂ ਲਈ ਪ੍ਰਰੇਣਾ ਸਰੋਤ ਬਣੇ । ਸਵੈ ਇਛੱਕ ਖੂਨਦਾਨ ਕੈਂਪ ਵਿਚ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਡਾ ਰਾਹੁਲ ਗੋਇਲ ਬੀ ਟੀ ਉ,  ਸ਼ਰਨਜੀਤ ਸਿੰਘ ਸੈਕਟਰੀ ਰੋਟਰੀ ਕਲੱਬ, ਰਾਜ ਬਜਾੜ ਸਾਬਕਾ ਪ੍ਰਧਾਨ, ਜਸਵਿੰਦਰ ਸਿੰਘ ਮਾਨ ਐਮ ਸੀ ਬੰਗਾ,  ਸੁਰਿੰਦਰ ਸਿੰਘ ਢੀਂਡਸਾ, ਸੁਨੀਲ ਕੁਮਾਰ ਐਸ ਡੀ ਐਮ ਦਫਤਰ ਬੰਗਾ, ਅਮਨਦੀਪ ਘਈ, ਸੰਦੀਪ ਕੁਮਾਰ, ਇੰਦਰਜੀਤ ਸਿੰਘ ਸੈਣੀ, ਮਨਵਿੰਦਰ ਸਿੰਘ, ਅਨਮੋਲਦੀਪ ਸਿੰਘ, ਅਕੁੰਸ਼ ਕੁਮਾਰ ਖਟਕੜ ਕਲਾਂ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ,  ਰਜਨਦੀਪ ਕੌਰ ਟੈਕਨੀਸ਼ੀਅਨ, ਤਾਨੀਆ ਟੈਕਨੀਸ਼ੀਅਨ 
ਤੇ ਈਸ਼ਵਰ ਸਿੰਘ ਬਾਜਵਾ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਬਲੱਡ ਸੈਂਟਰ ਢਾਹਾਂ ਕਲੇਰਾਂ ਵਿੱਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ 

Uploaded Image

*ਏਕਮਜੋਤ ਕੌਰ ਨੇ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ*

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਦਾ ਸ਼ਾਨਦਾਰ 100% ਨਤੀਜਾ*
*ਏਕਮਜੋਤ ਕੌਰ ਨੇ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ*
ਬੰਗਾ 08 ਮਈ :-  ਨਰਸਿੰਗ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਸ਼ੈਸ਼ਨ 2022-26 ਤੀਜਾ ਸਾਲ (ਛੇਵਾਂ ਸਮੈਸਟਰ) ਦੀ ਪ੍ਰੀਖਿਆ ਦਾ 100% ਨਤੀਜਾ ਆਇਆ ਹੈ । ਜਿਸ ਵਿਚ ਏਕਮਜੋਤ ਕੌਰ ਪੁੱਤਰੀ ਪ੍ਰਸ਼ੋਤਮ ਸਿੰਘ ਪੂਨੀ-ਜਸਵੀਰ ਕੌਰ ਅਟਵਾਲ ਨਵਾਂਸ਼ਹਿਰ ਨੇ ਸ਼ਾਨਦਾਰ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਟੌਪਰ ਵਿਦਿਆਰਥੀ ਬਣੀ ਹੈ । ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਦੂਜਾ ਸਥਾਨ ਅਮਨਪ੍ਰੀਤ ਕੌਰ ਰਾਏ ਪੁੱਤਰੀ ਹਰਵਿੰਦਰ ਸਿੰਘ-ਮਨਜੀਤ ਕੌਰ ਨਵਾਂਸ਼ਹਿਰ ਅਤੇ ਤੀਸਰਾ ਸਥਾਨ ਸਿਮਰਨ ਕੌਰ ਪੁੱਤਰੀ ਹਰਚਰਨ ਸਿੰਘ-ਰਾਜਵਿੰਦਰ ਕੌਰ ਨੌਰਾ ਨੇ ਪ੍ਰਾਪਤ ਕੀਤਾ ਹੈ । ਇਸ ਮੌਕੇ ਕੁਲਵਿੰਦਰ ਸਿੰਘ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਅਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ ਅਤੇ ਸਨਮਾਨ ਕੀਤਾ । ਉਹਨਾਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਕੀਤੇ ਸਾਂਝੇ ਉੱਦਮ ਅਤੇ ਮਿਹਨਤ ਸਦਕਾ ਸੰਭਵ ਹੋਇਆ ਹੈ ।  ਇਸ ਮੌਕੇ ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ.ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮਨਿੰਦਰ ਕੌਰ ਐਸੋਸੀਏਟ ਪ੍ਰੌਫੈਸਰ, ਰਾਬੀਆ ਹਾਟਾ ਐਸੋਸੀਏਟ ਪ੍ਰੌਫੈਸਰ, ਸ਼ਿਵਾਨੀ ਭਰਦਵਾਜ ਸਹਾਇਕ ਪ੍ਰੌਫੈਸਰ, ਰੁਪਿੰਦਰ ਸ਼ਰਮਾ ਕਲਾਸ ਇੰਚਾਰਜ, ਹਰਲੀਨ ਕੌਰ, ਨੇਹਾ ਰਾਣੀ, ਹਰਦੀਪ ਕੌਰ ਅਤੇ ਆਕਿਬ ਜਾਵੇਦ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ(ਛੇਵਾਂ ਸਮੈਸਟਰ) ਦੇ ਟੌਪਰ ਵਿਦਿਆਰਥੀ ਦਾ ਸਨਮਾਨ ਕਰਨ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਪ੍ਰਿੰਸੀਪਲ ਰਮਨਦੀਪ ਕੌਰ  

Uploaded Image

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ

*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ*
ਬੰਗਾ 07 ਮਈ () ਪੰਜਾਬ ਦੇ ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਅਦਾਰੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਦੀ ਜਨਮਦਾਤੀ ਮਿਸ ਫਲੌਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨਰਸਿੰਗ ਵਿਦਿਆਰਥੀਆਂ ਅਤੇ ਨਰਸਾਂ ਨੂੰ ਸੰਬੋਧਨ ਕਰਦੇ ਹੋਏ ਇੰਟਰਨੈਸ਼ਨਲ ਨਰਸਿੰਗ ਦਿਵਸ ਦੀ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ। ਉਹਨਾਂ ਕਿਹਾ ਕਿ ਮਰੀਜ਼ਾਂ ਦੇ ਇਲਾਜ ਵਿਚ ਨਰਸਾਂ ਸਭ ਤੋਂ ਅਹਿਮ ਯੋਗਦਾਨ ਪਾਉਂਦੀਆਂ ਹਨ । ਇਸ ਮੌਕੇ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਇੰਟਰਨੈਸ਼ਨਲ ਨਰਸਿੰਗ ਦਿਵਸ ਨੂੰ ਸਮਰਪਿਤ ਸਾਲ 2026 ਦੇ ਥੀਮ ''ਸਾਡੀਆਂ ਨਰਸਾਂ ਸਾਡਾ ਭਵਿੱਖ'' ਨੂੰ ਸਮਰਪਿਤ ਹਫਤਾਭਰ ਚੱਲਣ ਵਾਲੇ ਸਮਾਗਮਾਂ ਦਾ ਉਦਘਾਟਨ ਵੀ ਕੀਤਾ । ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਨਰਸਿੰਗ ਦੀ ਮੋਢੀ ਮਿਸ ਫਲੋਰੈਂਸ ਨਾਈਟਿੰਗਲ ਨੂੰ ਯਾਦ ਕੀਤਾ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਨਰਸਿੰਗ ਦਿਵਸ ਦੀਆਂ ਵਧਾਈਆਂ ਦਿੱਤੀਆਂ । ਉਹਨਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 1974 ਤੋਂ ਹੀ ਹੋਈ ਸੀ, ਜੋ ਨਰਸ ਮਿਸ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਹੁੰਦਾ ਹੈ । ਉਸ ਨੂੰ ਲੇਡੀ ਵਿਦ ਦਾ ਲੈਂਪ ਵੀ ਕਿਹਾ ਜਾਂਦਾ ਸੀ, ਕਿਉਂਕਿ ਉਹ ਜ਼ਖਮੀ ਸਿਪਾਹੀਆਂ ਦੀ ਦੇਖਭਾਲ ਲਈ ਰਾਤ ਨੂੰ ਘੁੰਮਦੀ ਸੀ । ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਕਰਦੇ ਹੋਏ ਹਫਤਾਭਰ ਹੋਣ ਵਾਲੇ ਵੱਖ-ਵੱਖ ਸਮਾਗਮਾਂ, ਮੁਕਾਬਿਲਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਟੇਜ ਸੰਚਾਲਨਾ ਦੀ ਜ਼ਿੰਮੇਵਾਰੀ ਗੁਰਦੀਪ ਕੌਰ ਨਰਸਿੰਗ ਟਿਊਟਰ ਨੇ ਬਾਖੂਬੀ ਨਿਭਾਈ । ਇਸ ਸਮਾਗਮ ਵਿਚ ਸ.ਜਗਜੀਤ ਸਿੰਘ ਮੀਤ ਸਕੱਤਰ ਟਰੱਸਟ, ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ.ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ , ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ,  ਸੁਖਮਿੰਦਰ ਕੌਰ ਊਬੀ, ਮਨਿੰਦਰ ਕੌਰ, ਸਰਬਜੀਤ ਕੌਰ, ਰਾਬੀਆ ਹਾਟਾ, ਨੇਹਾ ਰਾਣੀ, ਸੰਦੀਪ ਸੂਦਨ, ਰੀਤੂ, ਮੁਹੰਮਦ ਯੂਨਸ ਵਾਨੀ, ਆਕਿਬ ਜਾਵੇਦ,  ਕਾਲਜ ਅਧਿਆਪਕ  ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।
ਫ਼ੋਟੋ ਕੈਪਸ਼ਨ :-  ਨਰਸਿੰਗ ਢਾਹਾਂ-ਕਲੇਰਾਂ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਵਸ ਸਾਲ 2026 ਦੇ ਥੀਮ ''ਸਾਡੀਆਂ ਨਰਸਾਂ ਸਾਡਾ ਭਵਿੱਖ'' ਨੂੰ ਸਮਰਪਿਤ ਸਮਾਗਮਾਂ ਦਾ ਉਦਘਾਟਨ ਕਰਨ ਮੌਕੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਹੋਰ ਪਤਵੰਤੇ

Uploaded Image

ਬੀ ਐਸ ਸੀ ਨਰਸਿੰਗ ਕੋਰਸਾਂ ਵਿੱਚ ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਤਾਰੀਕ 12 ਮਈ : ਪ੍ਰਿੰਸੀਪਲ ਰਮਨਦੀਪ ਕੌਰ

*ਬੀ ਐਸ ਸੀ ਨਰਸਿੰਗ ਕੋਰਸਾਂ ਵਿੱਚ ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਤਾਰੀਕ 12 ਮਈ : ਪ੍ਰਿੰਸੀਪਲ ਰਮਨਦੀਪ ਕੌਰ*

ਸਬ ਹੈਡਿੰਗ : ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਕੋਰਸਾਂ ਦੇ ਚਾਹਵਾਨ ਵਿਦਿਆਰਥੀਆਂ ਦੀ ਮਦਦ ਲਈ ਵਿਸ਼ੇਸ਼  ਵਿਭਾਗ

ਬੰਗਾ 06 ਮਈ () ਪੰਜਾਬ ਵਿਚ  ਬੀ. ਐਸ. ਸੀ. ਨਰਸਿੰਗ ਕੋਰਸਾਂ ਦੇ ਸ਼ੈਸ਼ਨ 2026 ਵਿਚ ਦਾਖਲੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵੱਲੋਂ ਲਈ ਜਾਂਦੀ ਪੀ.ਪੀ.ਐਮ.ਈ.ਟੀ. (ਪੰਜਾਬ ਪੈਰਾ ਮੈਡੀਕਲ ਐਂਟਰੈਂਸ ਟੈਸਟ) ਦਾਖਲਾ ਪ੍ਰੀਖਿਆ 2026 ਲਈ ਆਨ ਲਾਈਨ ਫਾਰਮ ਭਰੇ ਜਾ ਰਹੇ ਹਨ ਅਤੇ ਇਹ ਫਾਰਮ ਭਰਨ ਦੀ ਆਖਰੀ ਤਾਰੀਕ 12 ਮਈ, ਦਿਨ ਮੰਗਲਵਾਰ ਹੈ । ਇਹ ਜਾਣਕਾਰੀ  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਨਰਸਿੰਗ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਦਾਖਲੇ ਸਬੰਧੀ ਜਾਗੂਰਕ ਕਰਨ ਮੌਕੇ ਦਿੱਤੀ।  ਉਹਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਨਰਸਿੰਗ ਸਿੱਖਿਆ ਦੇ ਖੇਤਰ ਵਿਚ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਪੰਜਾਬ ਦੇ ਪੇਂਡੂ ਖੇਤਰ ਦੀ ਪਸਿੱਧ ਸੰਸਥਾ ਹੈ, ਜਿੱਥੋਂ 2850 ਤੋਂ ਵੱਧ ਵਿਦਿਆਰਥੀ ਨਰਸਿੰਗ ਦੀ ਡਿਗਰੀ ਪ੍ਰਾਪਤ ਕਰਕੇ ਦੇਸ਼ ਅਤੇ ਵਿਦੇਸ਼ਾਂ ਵਿਚ ਕਾਮਯਾਬ ਦੇ ਝੰਡੇ ਬਲੁੰਦ ਕਰ ਰਹੇ ਹਨ । ਪ੍ਰਿੰਸੀਪਲ ਰਮਨਦੀਪ ਕੌਰ ਨੇ ਦੱਸਿਆ ਕਿ ਬੀ. ਐਸ. ਸੀ. ਨਰਸਿੰਗ ਕੋਰਸਾਂ ਦਾਖਲਾ ਪ੍ਰਾਪਤ ਕਰਨ ਪੀ.ਪੀ.ਐਮ.ਈ.ਟੀ. ਦਾਖਲਾ ਪ੍ਰੀਖਿਆ ਜ਼ਰੂਰੀ ਹੈ ਅਤੇ ਵਿਦਿਆਰਥੀ ਨੇ 10+2 ਕਲਾਸ ਮੈਡੀਕਲ ਵਿਸ਼ਿਆਂ ਵਿਚ ਪਾਸ ਕੀਤੀ ਹੋਵੇ । । ਉਹਨਾਂ ਅੱਗੇ ਦੱਸਿਆ ਕਿ ਸ਼ੈਸ਼ਨ 2026 ਦੇ ਦਾਖਲੇ ਲਈ ਹੋ ਰਹੀ ਪ੍ਰੀਖਿਆ ਦੇ ਆਨਲਾਈਨ ਫਾਰਮ ਮਿਤੀ 27 ਅਪਰੈਲ ਤੋਂ 12 ਮਈ ਤੱਕ ਭਰੇ ਜਾ ਸਕਦੇ ਹਨ ।  ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ 31 ਮਈ  ਨੂੰ ਦਾਖਲੇ ਲਈ ਪ੍ਰੀਖਿਆ ਲਈ ਜਾਵੇਗੀ । ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਪੀ.ਪੀ.ਐਮ.ਈ. ਟੀ. ਦਾਖਲਾ ਪ੍ਰੀਖਿਆ ਦੀ ਜਾਣਕਾਰੀ ਦੇਣ ਵਾਸਤੇ ਵਿਸ਼ੇਸ਼ ਦਾਖਲਾ ਵਿਭਾਗ ਹੈ, ਜਿੱਥੇ ਨਰਸਿੰਗ ਡਿਗਰੀ ਕੋਰਸ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਸਵੇਰੇ 9 ਵਜੇ ਤੋਂ ਦੁਪਹਿਰ 4 ਵਜੇ ਤੱਕ ਮਿਲ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਵਰਣਨਯੋਗ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਨਿਯਮਾਂ ਅਨੁਸਾਰ ਬੀ ਐਸ ਸੀ ਨਰਸਿੰਗ ਕੋਰਸ ਲਈ  ਪੀ.ਪੀ.ਐਮ.ਈ.ਟੀ. ਪ੍ਰੀਖਿਆ ਦੇਣੀ ਅਤਿ ਜ਼ਰੂਰੀ ਹੈ ਅਤੇ ਬਿਨਾਂ ਟੈਸਟ ਵਿਦਿਆਰਥੀਆਂ ਨੂੰ  ਨਰਸਿੰਗ ਕੋਰਸ ਵਿਚ ਦਾਖਲਾ ਨਹੀਂ ਮਿਲਦਾ ਹੈ ।
ਤਸਵੀਰ : ਪ੍ਰਿੰਸੀਪਲ ਰਮਨਦੀਪ ਕੌਰ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਪੀ.ਪੀ.ਐਮ.ਈ.ਟੀ. ਦਾਖਲਾ ਪ੍ਰੀਖਿਆ 2026 ਦੀ ਜਾਣਕਾਰੀ ਦੇਣ ਮੌਕੇ

Uploaded Image

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਵਿਦਿਆਰਥਣ ਹਰਦੀਪ ਕੌਰ ਨੇ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਵਿਦਿਆਰਥਣ ਹਰਦੀਪ ਕੌਰ ਨੇ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ 5 ਮਈ  () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ (
ਦੂਸਰਾ ਸਮੈਸਟਰ) ਬੈਚ 2024-2028 ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ ਅਤੇ ਕਲਾਸ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ ਹਨ । ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਦਿੰਦੇ ਦੱਸਿਆ ਕਿ ਇਸ ਵਾਰ ਕਲਾਸ ਵਿਚੋਂ ਪਹਿਲਾ ਸਥਾਨ ਹਰਦੀਪ ਕੌਰ ਪੁੱਤਰੀ ਸ੍ਰੀ ਹਰਮੇਲ ਸਿੰਘ-ਸ੍ਰੀਮਤੀ ਸੁਰਿੰਦਰ ਕੌਰ ਜ਼ਿਲ੍ਹਾ ਜਲੰਧਰ ਨੇ ਸ਼ਾਨਦਾਰ 8.23 ਐਸ. ਜੀ. ਪੀ. ਏ. ਅੰਕ ਪ੍ਰਾਪਤ ਕਰਕੇ ਕੀਤਾ । ਜਦ ਕਿ ਦੂਸਰਾ ਸਥਾਨ ਪ੍ਰਭਜੋਤ ਕੌਰ ਪੁੱਤਰੀ ਸੁਰਜੀਤ ਸਿੰਘ-ਸੁਖਜਿੰਦਰ ਕੌਰ ਫਿਲੌਰ ਨੇ ਸ਼ਾਨਦਾਰ 7.52 ਐਸ ਜੀ ਪੀ ਏ ਅੰਕਾਂ ਨਾਲ ਅਤੇ ਤੀਸਰਾ ਸਥਾਨ ਰਾਜਵੀਰ ਕੌਰ ਪੁੱਤਰੀ ਗੁਰਨੇਕ ਸਿੰਘ-ਕੁਲਵਿੰਦਰ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ 7.48 ਐਸ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਕੀਤਾ ।  ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋ  ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ (ਦੂਸਰਾ ਸਮੈਸਟਰ) ਦੇ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਵੰਦਨਾ ਬਸਰਾ ਕਲਾਸ ਇੰਚਾਰਜ, ਮਹੁੰਮਦ ਯੂਨਸ ਵਾਨੀ ਕਲਾਸ ਇੰਚਾਰਜ, ਸੁਨੀਤਾ ਲਖਵਾੜਾ, ਰੀਤੂ, ਗੁਰਦੀਪ ਕੌਰ, ਮੈਡਮ ਨੇਹਾ ਕੁਮਾਰੀ, ਆਕਿਬ ਜਵੇਦ ਅਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਟੌਪਰ ਵਿਦਿਆਰਥੀ
Uploaded Image

ਮਨੁੱਖਤਾ ਦੀ ਮਿਸਾਲ: ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਬਚੀ ਜ਼ਿੰਦਗੀ




ਮਨੁੱਖਤਾ ਦੀ ਮਿਸਾਲ: ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਬਚੀ ਜ਼ਿੰਦਗੀ

ਐਡਵੋਕੇਟ ਹਰਪਾਲ ਜੁਨੇਜਾ ਨੇ ਮਨੁੱਖਤਾ ਦਾ ਫਰਜ਼ ਨਿਭਾਇਆ, ਰਸਤੇ ‘ਚ ਸੜਕ ਦੁਰਘਟਨਾ ਦੇ ਪੀੜਤ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ
ਪਟਿਆਲਾ, (ਬਿਊਰੋ )ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਮਨੁੱਖਤਾ ਦਾ ਫਰਜ਼ ਨਿਭਾਇਆ, ਅੱਜ ਸਵੇਰੇ ਦਫ਼ਤਰ ਜਾਂਦੇ ਸਮੇਂ ਰਸਤੇ ‘ਚ ਸੜਕ ਦੁਰਘਟਨਾ ਦੇ ਪੀੜਤ ਨੂੰ ਉਨ੍ਹਾਂ ਨੇ ਰਜਿੰਦਰਾ ਹਸਪਤਾਲ ਪਹੁੰਚਾਇਆ। ਇਸ ਤਰ੍ਹਾਂ ਹਰਪਾਲ ਜੁਨੇਜਾ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਜਿਸ ਸਦਕਾ ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਇੱਕ ਮਨੁੱਖੀ ਜ਼ਿੰਦਗੀ ਬਚ ਗਈ।
ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਅੱਜ ਰੋਜ਼ਾਨਾ ਦੀ ਤਰ੍ਹਾਂ ਦਫ਼ਤਰ ਜਾਂਦੇ ਸਮੇਂ ਰਸਤੇ ਵਿੱਚ ਇੱਕ ਸੜਕ ਦੁਰਘਟਨਾ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਘਟਨਾ ਨੂੰ ਦੇਖਦੇ ਹੀ ਤੁਰੰਤ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਉਂਨ੍ਹਾਂ ਨੇ ਆਪਣਾ ਵਾਹਨ ਰੋਕਿਆ ਅਤੇ ਆਪਣੀ ਟੀਮ ਦੀ ਸਹਾਇਤਾ ਨਾਲ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਪਹੁੰਚਾ ਕੇ ਇਲਾਜ ਲਈ ਦਾਖਲ ਕਰਵਾਇਆ।
ਹਰਪਾਲ ਜੁਨੇਜਾ ਨੇ ਦੱਸਿਆ ਕਿ ਉਹ ਸ਼ਾਮ ਨੂੰ ਮੁੜ ਜ਼ਖਮੀ ਰਾਮਦੀਨ ਦਾ ਪਤਾ ਲੈਣ ਹਸਪਤਾਲ ਗਏ ਤਾਂ ਦੇਖਿਆ ਕਿ ਡਾਕਟਰਾਂ ਦੀ ਮਿਹਨਤ ਅਤੇ ਪਰਮਾਤਮਾ ਦੀ ਕਿਰਪਾ ਸਦਕਾ ਜ਼ਖ਼ਮੀ ਵਿਅਕਤੀ ਹੁਣ ਖਤਰੇ ਤੋਂ ਬਾਹਰ ਹੈ। ਉਨ੍ਹਾਂ ਨੇ ਇਸ ਮੌਕੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਸਮੇਂ ਸਿਰ ਇਲਾਜ ਅਤੇ ਪੂਰਾ ਸਹਿਯੋਗ ਪ੍ਰਦਾਨ ਕੀਤਾ ਗਿਆ।
ਹਰਪਾਲ ਜੁਨੇਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਜਨ-ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕਾਂ ਲੋਕ-ਪੱਖੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਇਸੇ ਕੜੀ ਤਹਿਤ ਫਰਿਸ਼ਤੇ ਸਕੀਮ ਅਤੇ ਸੜਕ ਸੁਰੱਖਿਆ ਫੋਰਸ ਦਾ ਮੁੱਖ ਉਦੇਸ਼ ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨਾ ਅਤੇ ਕੀਮਤੀ ਜਾਨਾਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਕਿ ਉਹ ਹਾਦਸਾਗ੍ਰਸਤ ਵਿਅਕਤੀਆਂ ਦੀ ਮਦਦ ਲਈ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਅੱਗੇ ਆਉਣ।
ਚੇਅਰਮੈਨ ਨੇ ਕਿਹਾ ਕਿ ਸਮਾਜ ਵਿੱਚ ਮਨੁੱਖਤਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਹੀ ਅਸਲ ਸੇਵਾ ਹੈ। ਜੇਕਰ ਹਰ ਨਾਗਰਿਕ ਸੜਕ ਹਾਦਸੇ ਜਾਂ ਕਿਸੇ ਵੀ ਆਫਤ ਦੀ ਸਥਿਤੀ ਵਿੱਚ ਲੋੜਵੰਦਾਂ ਦੀ ਮਦਦ ਲਈ ਤਤਪਰ ਰਹੇ, ਤਾਂ ਅਨੇਕਾਂ ਪਰਿਵਾਰਾਂ ਨੂੰ ਅਪਾਰ ਦੁੱਖ ਤੋਂ ਬਚਾਇਆ ਜਾ ਸਕਦਾ ਹੈ।
ਹਰਪਾਲ ਜੁਨੇਜਾ ਨੇ ਕਿਹਾ ਕਿ ਸਭ ਨੂੰ ਇਹ ਸੰਕਲਪ ਕਰਨਾ ਚਾਹੀਦਾ ਹੈ ਕਿ ਮਨੁੱਖਤਾ ਦੇ ਨਾਤੇ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਹੋਵੇ, ਉੱਥੇ ਅੱਗੇ ਵੱਧ ਕੇ ਆਪਣਾ ਫਰਜ਼ ਨਿਭਾਈਏ, ਕਿਉਂਕਿ ਸਮੇਂ ਸਿਰ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਵੀ ਕਿਸੇ ਦੀ ਜ਼ਿੰਦਗੀ ਬਚਾ ਕੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਬਰਕਰਾਰ ਰੱਖ ਸਕਦਾ ਹੈ।

मानवता की मिसाल: सड़क हादसे में त्वरित मदद से बची जान

एडवोकेट हरपाल जुनेजा ने निभाया मानवता का फर्ज, रास्ते में सड़क दुर्घटना के पीड़ित को राजिंदरा अस्पताल पहुंचाया

पटियाला, 30 अप्रैल:
पीआरटीसी के चेयरमैन एडवोकेट हरपाल जुनेजा ने मानवता का फर्ज निभाते हुए आज सुबह दफ्तर जाते समय रास्ते में एक सड़क दुर्घटना के पीड़ित को राजिंदरा अस्पताल पहुंचाया। इस प्रकार हरपाल जुनेजा ने मानवता की मिसाल पेश की, जिसके चलते सड़क हादसे के दौरान समय पर सहायता मिलने से एक मानव जीवन बच गया।

एडवोकेट हरपाल जुनेजा ने बताया कि आज रोजाना की तरह दफ्तर जाते समय रास्ते में एक सड़क दुर्घटना हुई, जिसमें एक व्यक्ति गंभीर रूप से घायल हो गया। घटना को देखते ही उन्होंने तुरंत मानवता का फर्ज निभाते हुए अपना वाहन रोका और अपनी टीम की सहायता से घायल व्यक्ति को तुरंत सरकारी राजिंदरा अस्पताल, पटियाला में पहुंचाकर इलाज के लिए भर्ती करवाया।

हरपाल जुनेजा ने बताया कि शाम को वह दोबारा घायल रामदीन का हाल-चाल जानने अस्पताल गए, जहां उन्होंने देखा कि डॉक्टरों की मेहनत और भगवान की कृपा से घायल व्यक्ति अब खतरे से बाहर है। उन्होंने इस मौके पर सरकारी राजिंदरा अस्पताल के डॉक्टरों और पूरे स्टाफ का विशेष धन्यवाद किया, जिन्होंने समय पर इलाज और पूरा सहयोग प्रदान किया।

हरपाल जुनेजा ने बताया कि पंजाब सरकार द्वारा जनकल्याण और जनहित को ध्यान में रखते हुए अनेक लोक-हितैषी योजनाएं चलाई जा रही हैं। इसी कड़ी में फरिश्ते स्कीम और सड़क सुरक्षा फोर्स का मुख्य उद्देश्य सड़क हादसों के दौरान घायलों को समय पर सहायता प्रदान करना और कीमती जानों को बचाना है। उन्होंने कहा कि ये योजनाएं लोगों को प्रेरित करती हैं कि वे बिना किसी डर या झिझक के हादसाग्रस्त व्यक्तियों की मदद के लिए आगे आएं।

चेयरमैन ने कहा कि समाज में मानवता और आपसी सहयोग की भावना ही वास्तविक सेवा है। यदि हर नागरिक सड़क हादसे या किसी भी आपदा की स्थिति में जरूरतमंदों की सहायता के लिए तत्पर रहे, तो अनेक परिवारों को अपार दुख से बचाया जा सकता है।

हरपाल जुनेजा ने कहा कि सभी को यह संकल्प लेना चाहिए कि मानवता के नाते जहां भी किसी को मदद की आवश्यकता हो, वहां आगे बढ़कर अपना फर्ज निभाएं, क्योंकि समय पर किया गया एक छोटा सा प्रयास भी किसी की जान बचाकर उसके परिवार की खुशियों को बरकरार रख सकता है।
Uploaded Image

Fwd: PBI+HINDI+ENG Press Note from BBMB भाखड़ा ब्यास प्रबंधन बोर्ड द्वारा पोंग डैम पर अंतरराष्ट्रीय मजदूर दिवस मनाया गया

ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਪੋਂਗ ਡੈਮ ‘ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ

ਤਲਵਾੜਾ, 1 ਮਈ — ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਅੱਜ ਪੋਂਗ ਡੈਮ ‘ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬੜੇ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਇਹ ਸਮਾਗਮ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਪੋਂਗ ਡੈਮ ਤੇ ਬਣੇ ਸ਼ਹੀਦੀ ਸਮਾਰਕ ਤੇ ਮੁੱਖ ਮਹਿਮਾਨ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਤੋਂ ਇਲਾਵਾ ਵੱਖ ਵੱਖ ਅਧਿਕਾਰੀਆਂ, ਕਰਮਚਾਰੀਆਂ ਤੇ ਯੂਨਿਅਨ ਆਗੂਆਂ ਨੇ ਫੁੱਲ ਮਾਲਾਵਾਂ ਭੇਂਟ ਕਰਕੇ ਪੋਂਗ ਡੈਮ ਦੇ ਨਿਰਮਾਣ ਦੌਰਾਨ ਆਪਣਾ ਬਲਿਦਾਨ ਦੇਣ ਵਾਲੇ ਲੋਕਾਂ ਨੂੰ ਨਮਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਸ ਡੈਮ ਦੇ ਨਿਰਮਾਣ ਵਿਚ ਮਜਦੂਰਾਂ ਤੇ ਇੰਜਨੀਅਰਾਂ ਨੇ ਆਪਣਾ ਖੂਨ ਪਸੀਨਾ ਇਕ ਕੀਤਾ ਤਾਂਹੀ ਇਹ ਰਾਸ਼ਟਰ ਗੌਰਵ ਡੈਮ ਬਣ ਕੇ ਮੁਕੰਮਲ ਹੋਇਆ। ਬੁਲਾਰਿਆਂ ਨੇ ਮਜ਼ਦੂਰਾਂ ਦੀ ਕਠਿਨ ਮਿਹਨਤ, ਲਗਨ ਅਤੇ ਸੰਸਥਾ ਦੇ ਵਿਕਾਸ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਯਾਦ ਕੀਤਾ ਗਿਆ।

ਇਸ ਮੌਕੇ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਨੇ ਕਿਹਾ ਕਿ ਮਜ਼ਦੂਰ ਕਿਸੇ ਵੀ ਸੰਸਥਾ ਦੀ ਮਜ਼ਬੂਤ ਨੀਂਹ ਹੁੰਦੇ ਹਨ ਅਤੇ ਉਨ੍ਹਾਂ ਦੇ ਬਿਨਾਂ ਵਿਕਾਸ ਅਸੰਭਵ ਹੈ। ਭਾਖੜਾ ਬਿਆਸ ਪ੍ਰਬੰਧ ਬੋਰਡ ਦੀਆਂ ਉਪਲਬਧੀਆਂ ਵਿੱਚ ਮਜ਼ਦੂਰਾਂ, ਕਰਮਚਾਰੀਆਂ ਤੇ ਸਮੂਚੇ ਸਟਾਫ ਦੀ ਮਿਹਨਤ ਅਤੇ ਸਮਰਪਣ ਦਾ ਵੱਡਾ ਹਿੱਸਾ ਹੈ। ਜ਼ਦੂਰਾਂ ਦੀ ਸੁਰੱਖਿਆ, ਸਿਹਤ ਅਤੇ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਮਿਲਜੁਲ ਕੇ ਕੰਮ ਕਰਨ ਅਤੇ ਸੰਸਥਾ ਨੂੰ ਹੋਰ ਉੱਚਾਈਆਂ ‘ਤੇ ਲੈ ਜਾਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਇੰਜਨੀਅਰ ਅਰਵਿੰਦਰਪਾਲ ਸਿੰਘ ਊੱਭੀ, ਕਾਰਜਕਾਰੀ ਇੰਜਨੀਅਰ ਗੌਰਵ ਲਾਂਬਾ, ਐਸਡੀਓ ਧਰਮਿੰਦਰ ਸਿੰਘ, ਸੂਭਮ ਸਿੰਘ, ਗਿਆਨਇੰਦਰ ਤੋਂ ਇਲਾਵਾ ਯੁਨੀਅਨ ਆਗੂ ਸ਼ਿਵ ਕੁਮਾਰ ਅਤੇ ਵਿਜੈ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਸਟਾਫ ਹਾਜਰ ਸੀ।

 


Uploaded Image Uploaded Image

Fwd: PBI+HINDI+ENG Press Note from BBMB भाखड़ा ब्यास प्रबंधन बोर्ड द्वारा पोंग डैम पर अंतरराष्ट्रीय मजदूर दिवस मनाया गया


ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਪੋਂਗ ਡੈਮ ‘ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ

ਤਲਵਾੜਾ, 1 ਮਈ — ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਅੱਜ ਪੋਂਗ ਡੈਮ ‘ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬੜੇ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਇਹ ਸਮਾਗਮ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਪੋਂਗ ਡੈਮ ਤੇ ਬਣੇ ਸ਼ਹੀਦੀ ਸਮਾਰਕ ਤੇ ਮੁੱਖ ਮਹਿਮਾਨ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਤੋਂ ਇਲਾਵਾ ਵੱਖ ਵੱਖ ਅਧਿਕਾਰੀਆਂ, ਕਰਮਚਾਰੀਆਂ ਤੇ ਯੂਨਿਅਨ ਆਗੂਆਂ ਨੇ ਫੁੱਲ ਮਾਲਾਵਾਂ ਭੇਂਟ ਕਰਕੇ ਪੋਂਗ ਡੈਮ ਦੇ ਨਿਰਮਾਣ ਦੌਰਾਨ ਆਪਣਾ ਬਲਿਦਾਨ ਦੇਣ ਵਾਲੇ ਲੋਕਾਂ ਨੂੰ ਨਮਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਸ ਡੈਮ ਦੇ ਨਿਰਮਾਣ ਵਿਚ ਮਜਦੂਰਾਂ ਤੇ ਇੰਜਨੀਅਰਾਂ ਨੇ ਆਪਣਾ ਖੂਨ ਪਸੀਨਾ ਇਕ ਕੀਤਾ ਤਾਂਹੀ ਇਹ ਰਾਸ਼ਟਰ ਗੌਰਵ ਡੈਮ ਬਣ ਕੇ ਮੁਕੰਮਲ ਹੋਇਆ। ਬੁਲਾਰਿਆਂ ਨੇ ਮਜ਼ਦੂਰਾਂ ਦੀ ਕਠਿਨ ਮਿਹਨਤ, ਲਗਨ ਅਤੇ ਸੰਸਥਾ ਦੇ ਵਿਕਾਸ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਯਾਦ ਕੀਤਾ ਗਿਆ।

ਇਸ ਮੌਕੇ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਨੇ ਕਿਹਾ ਕਿ ਮਜ਼ਦੂਰ ਕਿਸੇ ਵੀ ਸੰਸਥਾ ਦੀ ਮਜ਼ਬੂਤ ਨੀਂਹ ਹੁੰਦੇ ਹਨ ਅਤੇ ਉਨ੍ਹਾਂ ਦੇ ਬਿਨਾਂ ਵਿਕਾਸ ਅਸੰਭਵ ਹੈ। ਭਾਖੜਾ ਬਿਆਸ ਪ੍ਰਬੰਧ ਬੋਰਡ ਦੀਆਂ ਉਪਲਬਧੀਆਂ ਵਿੱਚ ਮਜ਼ਦੂਰਾਂ, ਕਰਮਚਾਰੀਆਂ ਤੇ ਸਮੂਚੇ ਸਟਾਫ ਦੀ ਮਿਹਨਤ ਅਤੇ ਸਮਰਪਣ ਦਾ ਵੱਡਾ ਹਿੱਸਾ ਹੈ। ਜ਼ਦੂਰਾਂ ਦੀ ਸੁਰੱਖਿਆ, ਸਿਹਤ ਅਤੇ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਮਿਲਜੁਲ ਕੇ ਕੰਮ ਕਰਨ ਅਤੇ ਸੰਸਥਾ ਨੂੰ ਹੋਰ ਉੱਚਾਈਆਂ ‘ਤੇ ਲੈ ਜਾਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਇੰਜਨੀਅਰ ਅਰਵਿੰਦਰਪਾਲ ਸਿੰਘ ਊੱਭੀ, ਕਾਰਜਕਾਰੀ ਇੰਜਨੀਅਰ ਗੌਰਵ ਲਾਂਬਾ, ਐਸਡੀਓ ਧਰਮਿੰਦਰ ਸਿੰਘ, ਸੂਭਮ ਸਿੰਘ, ਗਿਆਨਇੰਦਰ ਤੋਂ ਇਲਾਵਾ ਯੁਨੀਅਨ ਆਗੂ ਸ਼ਿਵ ਕੁਮਾਰ ਅਤੇ ਵਿਜੈ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਸਟਾਫ ਹਾਜਰ ਸੀ।

Uploaded Image Uploaded Image Uploaded Image Uploaded Image Uploaded Image