ਨਵਾਂਸ਼ਹਿਰ : 19 ਫਰਵਰੀ (ਬਿਊਰੋ) ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 101 ਕੇਸ ਕੋਰੋਨਾ ਪਾਜ਼ੇਟਿਵ ਆਏ ਹਨ। ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉੁਨ੍ਹਾਂ ਦੱਸਿਆ ਕਿ ਨਵਾਂਸ਼ਹਿਰ 'ਚ-23, ਰਾਹੋਂ-13, ਬੰਗਾ-5, ਸੁੱਜੋਂ-12, ਮੁਜਫਰਪੁਰ-23, ਮੁਕੰਦਪੁਰ 'ਚ-12, ਬਲਾਚੌਰ-9, ਸੜੋਆ 'ਚ-4 ਮਰੀਜ ਪਾਜ਼ੇਟਿਵ ਆਏ ਹਨ। ਇਸੇ ਤਰ੍ਹਾਂ ਬਲਾਕ ਮੁਜ਼ਫਰਪੁਰ ਦੇ 54 ਸਾਲਾ ਵਿਅਕਤੀ ਦੀ ਆਈਵੀ ਹਸਪਤਾਲ ਨਵਾਂਸ਼ਹਿਰ ਵਿਖੇ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 122144 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਜਾ ਚੁੱਕੇ ਹਨ। ਜਿਸ 'ਚੋਂ 3442 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚੋਂ 2790 ਮਰੀਜ ਠੀਕ ਹੋਏ ਅਤੇ 104 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 26 ਨੂੰ ਹੋਮ ਕੁਆਰਨਟਾਇਨ, 508 ਲੋਕਾਂ ਨੂੰ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਜ਼ਿਲ੍ਹੇ ਵਿਚ 552 ਐੈਕਟਿਵ ਕੇਸ ਹਨ। ਸੈਪਲਿੰਗ ਟੀਮਾਂ ਵੱਲੋਂ ਅੱਜ 910 ਸੈਂਪਲ ਇਕੱਠੇ ਕੀਤੇ ਗਏ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਹੁਣ ਤੱਕ 2295 ਹੈਲਥ ਵਰਕਰਾਂ ਅਤੇ 425 ਫਰੰਟ ਲਾਈਨ ਵਰਕਰਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ।