ਬੰਗਾ : 26 ਫਰਵਰੀ (ਬਿਊਰੋ)- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟਰੱਸਟ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਇਕ ਪਾਲਕੀ ਵਿੱਚ ਵਿਰਾਜਮਾਨ ਕਰਨ ਉਪਰੰਤ ਕੀਤੀ ਗਈ । ਇਹ ਨਗਰ ਕੀਰਤਨ ਬੰਗਾ ਦੇ ਗੜਸ਼ੰਕਰ ਰੋਡ, ਰੇਲਵੇ ਰੋਡ, ਪੂਨੀਆ ਰੋਡ, ਮੁਕੰਦਪੁਰ ਰੋਡ, ਮੁੱਖ ਮਾਰਗ, ਮਸੰਦਾ ਪੱਟੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਗੁਰਬਾਣੀ ਦਾ ਜਾਪ ਕਰਦੀਆਂ ਚੱਲ ਰਹੀਆਂ ਸਨ। ਇਸ ਮੌਕੇ ਹਲਕਾ ਬੰਗਾ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ, ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ, ਦਰਬਜੀਤ ਸਿੰਘ ਪੁਨੀਆ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸ ਸੀ ਬੀ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਡਾ ਹਰਪ੍ਰੀਤ ਸਿੰਘ ਕੈਂਥ, ਵਿਜੈ ਮਜਾਰੀ, ਪਰਵੀਨ ਬੰਗਾ ਸੀਨੀਅਰ ਬਸਪਾ ਆਗੂ, ਰਣਵੀਰ ਸਿੰਘ ਰਾਣਾ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਤੇ ਹਾਜ਼ਰ ਸੰਗਤਾ ਦੇ ਠਾਠਾਂ ਮਾਰਦੇ ਇਕੱਠ ਵਿੱਚ ਬਲਜੀਤ ਰਾਏ ਪ੍ਰਧਾਨ ਟਰੱਸਟ, ਅਸ਼ੋਕ ਕੁਮਾਰ ਗੋਮਾ, ਮਨਜੀਤ ਸੋਨੂੰ, ਨਰਿੰਦਰ ਰਾਣਾ, ਦਲਜੀਤ ਕੁਮਾਰ , ਇੰਦਰ ਕੁਮਾਰ ਕਿੰਦਾ, ਲਖਵਿੰਦਰ ਕੁਮਾਰ ਸੱਲ੍ਹਣ, ਰਾਮ ਆਸਰਾ, ਜਗਦੀਸ਼ ਸਿੰਘ, ਹਰਮੇਸ਼ ਵਿਰਦੀ, ਪ੍ਰਦੀਪ ਜੱਸੀ, ਰੌਣਕੀ ਰਾਮ, ਮੁਨੀਸ਼ ਬਜਾਜ, ਕੁਲਦੀਪ ਕੁਮਾਰ, ਪ੍ਰੀਤਮ ਦਾਸ ਤੋਂ ਇਲਾਵਾ ਧਾਰਮਿਕ, ਸਿਆਸੀ, ਸਮਾਜਿਕ ਸ਼ਖਸ਼ੀਅਤਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਬੰਗਾ ਨਿਵਾਸੀਆ ਵਲੋਂ ਇਸ ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾ ਅਤੇ ਪ੍ਰਸ਼ਾਦ ਵੰਡ ਕੇ ਸਵਾਗਤ ਕੀਤਾ ਗਿਆ।
ਫੋਟੋ ਕੈਪਸ਼ਨ : ਬੰਗਾ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਨਗਰ ਕੀਰਤਨ ਦੀਆਂ ਝਲਕੀਆਂ