ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਤੋਂ ਇਲਾਵਾ ਵੱਖ ਵੱਖ ਖੇਤਰਾਂ ਦੀਆਂ ਸ਼ਖਸ਼ੀਅਤਾਂ ਅਤੇ ਆਮ ਲੋਕਾਈ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ
ਸੁਰਾਂ ਦੇ ਬਾਦਸ਼ਾਹ ਨਾਲ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ 60 ਸਾਲ ਦੀ ਉਮਰ 'ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਉਹ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਜ਼ੇਰੇ ਇਲਾਜ ਸਨ। ਸਰਦੂਲ ਸਿਕੰਦਰ ਨੂੰ ਦਸੰਬਰ 2020 'ਚ ਕੋਰੋਨਾ ਪਾਜ਼ੇਟਿਵ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਸੀ ਅਤੇ ਹੋਰ ਬਿਮਾਰੀਆਂ ਨੇ ਵੀ ਘੇਰ ਲਿਆ ਸੀ। ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਹਸਪਤਾਲ 'ਚ ਇਲਾਜ ਅਧੀਨ ਰਹੇ। ਜ਼ਿਕਯੋਗ ਹੈ ਕਿ ਕੁੱਝ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਤੇ ਪ੍ਰਸਿੱਧ ਗਾਇਕਾ ਅਮਰ ਨੂਰੀ ਨੇ ਉਨ੍ਹਾਂ ਨੂੰ ਆਪਣਾ ਗੁਰਦਾ ਦੇ ਕੇ ਜੀਵਨ ਦਾਨ ਦਿੱਤਾ ਸੀ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਅਤੇ ਆਮ ਲੋਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। ਸਰਦੂਲ ਸਿਕੰਦਰ ਦਸੰਬਰ ਮਹੀਨੇ ਦੇ ਦੂਜੇ ਹਫਤੇ ਸਿੰਘੂ ਬਾਰਡਰ 'ਤੇ ਲੱਗੇ ਕਿਸਾਨ ਮੋਰਚੇ 'ਚ ਵੀ ਆਪਣੀ ਹਾਜ਼ਰੀ ਲਵਾਉਣ ਪਹੁੰਚੇ ਸਨ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਤੇ ਗਾਇਕਾ ਅਮਰ ਨੂਰੀ ਵੀ ਮੌਜੂਦ ਸਨ।
ਸਰਦੂਲ ਸਿਕੰਦਰ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸਨ ਜਿਹਨਾਂ ਨੇ ਆਪਣੇ ਗੀਤਾਂ ਨਾਲ ਅਲੱਗ ਪਛਾਣ ਬਣਾਈ ਹੋਈ ਹੈ। ਜਿੱਥੇ ਉਹਨਾਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਉਥੇ ਪੰਜਾਬੀ ਕਲਾਸੀਕਲ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਸਨ । ਵੱਖ-ਵੱਖ ਅਦਾਕਾਰਾਂ ਤੇ ਗਾਇਕਾਂ ਨੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 1980 ਦੇ ਦਹਾਕੇ ਵਿਚ ਆਪਣੇ ਗਾਇਕੀ ਦੇ ਸਫਰ ਦੇ ਆਰੰਭ ਵਿਚ ਸਰਦੂਲ ਸਿਕੰਦਰ ਰੋਡਵੇਜ਼ ਦੀ ਲਾਰੀ ਗੀਤ ਨਾਲ ਚਰਚਾ ਵਿਚ ਆਏ ਸਨ ਅਤੇ ਇਹ ਗੀਤ ਲੋਕਾਂ ਵਿਚ ਉਨ੍ਹਾਂ ਦੀ ਇਕ ਅਮਿੱਟ ਪਛਾਣ ਕਾਇਮ ਕਰ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਇਕ ਤੋਂ ਇਕ ਹਿੱਟ ਗਾਣੇ ਪੰਜਾਬੀਆਂ ਨੂੰ ਦੇ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ।ਉਹਨਾਂ ਦੇ ਗਾਏ ਗੀਤਾਂ ਵਿਚ 'ਫੁੱਲਾਂ ਦੀਏ ਕੱਚੀਏ ਵਪਾਰਨੇ' ਤੋਂ ਇਲਾਵਾ ਅਨੇਕਾਂ ਸ਼ਾਨਦਾਰ ਗੀਤਾਂ ਨੇ ਉਹਨਾਂ ਨੂੰ ਸੁਪਰ ਹਿੱਟ ਗਾਇਕ ਬਣਾ ਦਿੱਤਾ ਸੀ। ਸਰਦੂਲ ਸਿਕੰਦਰ ਨੇ ਫਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।
60 ਸਾਲਾ ਸਰਦੂਲ ਸਿਕੰਦਰ, ਪਿੰਡ ਖੇੜੀ ਨੌਧ ਸਿੰਘ (ਜ਼ਿਲਾ ਫਤਹਿਗੜ ਸਾਹਿਬ) ਦੇ ਜੰਮਪਲ ਸਨ ਤੇ ਕਰੀਬ ਦੋ ਦਹਾਕੇ ਪਹਿਲਾਂ ਪਿੰਡ ਤੋਂ ਖੰਨਾ ਸ਼ਹਿਰ ਵਿਚ ਆ ਵੱਸ ਗਏ ਸਨ। ਉਨਾਂ ਦੇ ਦੋ ਭਰਾ ਗਮਦੂਰ ਅਮਨ ਅਤੇ ਭਰਪੂਰ ਅਲੀ ਪਰਿਵਾਰ ਸਮੇਤ ਪਿੰਡ ਖੇੜੀ ਨੌਧ ਸਿੰਘ ਹੀ ਰਹਿੰਦੇ ਸਨ। ਸਰਦੂਲ ਸਿਕੰਦਰ ਦੇ ਵੱਡੇ ਭਰਾ ਅਤੇ ਸੂਫੀ ਗਾਇਕ ਗਮਦੂਰ ਅਮਨ ਇਸ ਫਾਨੀ ਸੰਸਾਰ ਨੂੰ ਦੋ ਦਹਾਕੇ ਪਹਿਲਾਂ ਅਲਵਿਦਾ ਆਖ ਗਏ ਸਨ ਅਤੇ ਛੋਟੇ ਭਰਾ ਅਤੇ ਉੱਘੇ ਤਬਲਾ ਵਾਦਕ ਉਸਤਾਦ ਭਰਪੂਰ ਅਲੀ ਲੱਗਪੱਗ ਇੱਕ ਸਾਲ ਪਹਿਲਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਸਰਦੂਲ ਸਿਕੰਦਰ ਨੇ ਪ੍ਰਾਇਮਰੀ ਸਕੂਲ ਖੇੜੀ ਨੌਧ ਸਿੰਘ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕੀਤੀ। ਗਾਇਕੀ ਸਰਦੂਲ ਸਿਕੰਦਰ ਨੂੰ ਵਿਰਾਸਤ ਵਿੱਚ ਮਿਲੀ ਸੀ ਅਤੇ ਛੋਟੀ ਉਮਰ ਵਿੱਚ ਹੀ ਗਾਉਣ ਲੱਗ ਪਏ ਸਨ। ਸਰਦੂਲ ਸਿਕੰਦਰ ਦੇ ਪਿਤਾ ਉਸਤਾਦ ਸਾਗਰ ਮਸਤਾਨਾ ਖੇੜੀ ਨੌਧ ਸਿੰਘ ਲਾਗਲੇ ਪਿੰਡ ਹਰਗਣਾ ਦੇ ਵਸਨੀਕ ਸਨ, ਜੋ ਬਾਅਦ ਵਿਚ ਖੇੜੀ ਨੌਧ ਸਿੰਘ ਆ ਕੇ ਰਹਿਣ ਲੱਗ ਪਏ ਸਨ।
ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਤੋਂ ਇਲਾਵਾ ਵੱਖ ਵੱਖ ਖੇਤਰਾਂ ਦੀਆਂ ਸ਼ਖਸ਼ੀਅਤਾਂ ਅਤੇ ਆਮ ਲੋਕਾਈ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।