ਬੰਗਾ ਨਗਰ ਕੌਂਸਲ ਦੀਆਂ ਚੋਣਾਂ ਸ਼ਾਂਤੀ ਪੂਰਬਕ ਸਮਾਪਤ, ਬੰਗਾ ’ਚ 71.45 ਫੀਸਦੀ ਮੱਤਦਾਨ

ਬੰਗਾ 14ਫਰਵਰੀ (ਬਿਊਰੋ) ਅੱਜ ਨਗਰ ਕੌਂਸਲ ਬੰਗਾ ਦੀਆਂ ਚੋਣਾਂ ਵਿਚ ਕਿਸਮਤ ਅਜਮਾ ਰਹੇ ਵੱਖ ਵੱਖ ਪਾਰਟੀਆਂ ਦੇ 65 ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਈ ਵੀ ਐਮ ਮਸ਼ੀਨਾਂ  ਵਿਚ ਬੰਦ ਹੋ ਗਿਆ। ਵੋਟਾਂ ਪਾਉਣ ਦਾ ਸਿਲਸਿਲਾ ਧੁੰਦ ਕਾਰਨ ਧੀਮੀ ਰਫ਼ਤਾਰ ਨਾਲ ਸ਼ੁਰੂ ਹੋਇਆ  ਪਰ 10 ਵਜੇ ਤੋਂ ਬਾਦ ਵੋਟਰਾਂ ਵਿਚ ਵੋਟਾਂ ਪਾਉਣ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸ ਕਾਰਨ 12 ਵਜੇ ਤੱਕ ਕਰੀਬ 35 % ਵੋਟਾਂ ਪੋੱਲ ਹੋ ਗਈਆਂ ਸਨ । ਇਨ੍ਹਾਂ ਵੋਟਾਂ ਲਈ ਪ੍ਰਸ਼ਾਸਨ ਵੱਲੋਂ ਵਾਰਡ  ਨੰਬਰ 1 ਤੇ  2 ਲਈ  ਸਰਕਾਰੀ ਸਕੂਲ ਬਾਬਾ ਗੋਲਾ ਪਾਰਕ ਵਿਖੇ , ਵਾਰਡ ਨੰਬਰ 3 ਤੇ 4 ਸਰਕਾਰੀ ਐਲੀਮੈਂਟਰੀ  ਸਕੂਲ,  ਵਾਰਡ  ਨੰ:5 ਤੇ 6 ਲਈ ਦਫ਼ਤਰ ਮਿਊਂਸਿਪਲ ਕੌਂਸਲ ਬੰਗਾ, 7 ਤੋਂ 10 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨਵਾਂਸ਼ਹਿਰ ਰੋਡ ਬੰਗਾ, ਵਾਰਡ  ਨੰਬਰ 11 ਅਤੇ 12 ਲਈ ਗੌਰਮਿੰਟ ਐਲੀਮੈਂਟਰੀ ਸਕੂਲ, ਵਾਰਡ   ਨੰਬਰ 13 ਅਤੇ 14  ਲਈ ਸਰਕਾਰੀ ਸਕੂਲ ਸ੍ਰੀ ਬਾਲਮੀਕੀ ਮੰਦਰ  ਅਤੇ ਵਾਰਡ  ਨੰਬਰ 15 ਦਫ਼ਤਰ ਬਲਾਕ ਸੰਮਤੀ ਬੰਗਾ ਵਿਖੇ 15 ਬੂਥ ਬਣਾਏ ਗਏ ਸਨ । ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਵੋਟ ਪਾਉਣ ਨਵੇਂ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬੰਗਾ ਸਿਟੀ ਥਾਣੇ ਦੇ ਐੱਸ ਐਚ ਓ ਵਿਜੈ ਕੁਮਾਰ ਨੇ ਦੱਸਿਆ ਕਿ ਵੋਟਾਂ ਦਾ ਕਾਰਜ ਪੂਰੇ ਅਮਨ ਅਮਾਨ ਨਾਲ ਸਾਂਤੀਪੂਰਨ ਸੰਪੂਰਨ ਸਮਾਪਤ ਹੋਇਆ ਹੈ। ਸਾਰੀਆਂ ਈ ਵੀ ਐਮ ਮਸ਼ੀਨਾਂ ਗੁਰੂ ਨਾਨਕ ਕਾਲਜ ਫਾਰ ਵੂਮੈਨ ਵਿਖੇ ਸਟਰੌਂਗ ਰੂਮ ਵਿਚ ਪਹੁੰਚਾ ਦਿੱਤੀਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 17 ਫ਼ਰਵਰੀ  ਨੂੰ ਹੋਵੇਗੀ ।   
ਫੋਟੋ ਕੈਪਸ਼ਨ : ਨਗਰ ਕੌਂਸਲ ਬੰਗਾ ਦੇ ਮੱਤਦਾਨ ਦੀਆਂ ਵੱਖ ਵੱਖ ਝਲਕੀਆਂ