ਨਵਾਂਸ਼ਹਿਰ 26 ਫਰਵਰੀ (ਬਿਊਰੋ) ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 22ਵੇਂ ਆਮ ਇਜਲਾਸ ਜ਼ਿਲ੍ਹਾ ਜਥੇਬੰਦੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਇਕ ਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੁੜ ਦੂਜੀ ਵਾਰ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਨੂੰ ਥਾਪਿਆ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਵੱਲੋਂ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਜਿਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਪੰਜਾਬ ਦੇ ਚੇਅਰਮੈਨ ਡਾ. ਦਿਲਦਾਰ ਸਿੰਘ, ਲੁਧਿਆਣਾ ਦੇ ਪ੍ਰਧਾਨ ਡਾ.ਚਮਕੌਰ, ਸਟੇਟ ਮੈਂਬਰ ਡਾ. ਧਰਮਪਾਲ ਔੜ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਡਾ ਸੁਰਿੰਦਰ ਸਿੰਘ, ਡਾ ਰਾਕੇਸ਼ ਬੱਸੀ ਵੀ ਉਚੇਚੇ ਤੌਰ ਤੇ ਪੁੱਜੇ। ਆਈ.ਵੀ.ਵਾਈ ਹਸਪਤਾਲ ਨਵਾਂਸ਼ਹਿਰ ਵਿਖੇ ਹੋਏ ਸਮਾਗਮ ਦੀ ਸ਼ੁਰੂਆਤ ਜਥੇਬੰਦੀ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਝੰਡੇ ਦੀ ਰਸਮ ਅਦਾ ਕਰਕੇ ਕੀਤੀ। ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਡਾ ਕਸ਼ਮੀਰ ਸਿੰਘ ਢਿੱਲੋਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪਿਛਲੇ ਸਮੇਂ ਦੀਆਂ ਕਾਰਗੁਜ਼ਾਰੀਆਂ ਬਾਰੇ ਚਾਣਨਾ ਪਾਇਆ। ਜ਼ਿਲ੍ਹੇ ਦੇ 9 ਬਲਾਕਾਂ ਦੀ ਸਿਲੈਕਟਿਡ ਬੌਡੀ ਪਹੁੰਚੀ ਹੋਈ ਸੀ ਜਿਨ੍ਹਾਂ ਵੱਲੋਂ ਸਮੂਹਿਕ ਤੌਰ ਤੇ ਵਿਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਜਨਰਲ ਸਕੱਤਰ ਡਾ. ਧਰਮਜੀਤ ਅਤੇ ਵਿੱਤ ਸਕੱਤਰ ਡਾ. ਰਾਮ ਜੀ ਦਾਸ ਨੇ ਪਿਛਲੇ ਸਾਲ ਦੀ ਰਿਪੋਰਟ ਪੜ੍ਹ ਕੇ ਸੁਣਾਈ। ਜੱਥੇਬੰਦੀ ਵੱਲੋਂ ਸੂਬਾ ਪ੍ਰਧਾਨ ਅਤੇ ਚੇਅਰਮੈਨ ਦੀ ਹਾਜ਼ਰੀ ਵਿੱਚ ਇਕ ਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੁੜ ਦੂਜੀ ਵਾਰ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਨੂੰ ਬਣਾਇਆ ਗਿਆ, ਬਾਕੀ ਅਹੁਦੇਦਾਰਾਂ ਵਿਚ ਸੀਨੀਅਰ ਵਾਈਸ ਪ੍ਰਧਾਨ ਡਾਕਟਰ ਰਛਪਾਲ ਸਿੰਘ, ਵਾਈਸ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਬੰਗਾ, ਜਨਰਲ ਸਕੱਤਰ ਡਾਕਟਰ ਧਰਮਜੀਤ ਸਿੰਘ ਔੜ, ਵਿੱਤ ਸਕੱਤਰ ਡਾਕਟਰ ਰਾਮਜੀ ਦਾਸ ਗੁਣਾਚੌਰ, ਚੇਅਰਮੈਨ ਡਾਕਟਰ ਟੇਕ ਚੰਦ ਰਾਹੋਂ, ਸਲਾਹਕਾਰ ਡਾਕਟਰ ਸਤਪਾਲ ਸਿੰਘ ਮੁਕੰਦਪੁਰ, ਆਰਗੇਨਾਈਜ਼ਰ ਡਾਕਟਰ ਉਜਾਗਰ ਸਿੰਘ ਸਨਾਵਾ, ਵਾਈਸ ਸਕੱਤਰ ਡਾਕਟਰ ਬਲਵੀਰ ਚੰਦ, ਵਾਈਸ ਵਿੱਤ ਸਕੱਤਰ ਬਿਮਲ ਕੁਮਾਰ ਭਾਰਟਾ, ਸਟੇਟ ਕਮੇਟੀ ਮੈਂਬਰ ਡਾਕਟਰ ਦਿਲਦਾਰ ਸਿੰਘ ਚਾਹਲ ਅਤੇ ਡਾਕਟਰ ਧਰਮ ਪਾਲ ਔੜ ਨਿਯੁਕਤ ਕੀਤੇ ਅਤੇ ਪ੍ਰੈੱਸ ਸਕੱਤਰ ਡਾ. ਤਜਿੰਦਰ ਜੋਤ ਬਲਾਚੌਰ, ਜ਼ਿਲ੍ਹਾ ਮੈਂਬਰ ਡਾ ਯਸ਼ਪਾਲ ਸ਼ਰਮਾ, ਡਾ. ਕੁਲਵੀਰ, ਡਾ. ਸਤਨਾਮ, ਡਾ. ਪ੍ਰਸ਼ੋਤਮ, ਡਾ. ਨਾਮਦੇਵ ਨੂੰ ਲਗਾਇਆ ਗਿਆ। ਆਪਣੇ ਸੰਬੋਧਨ ਵਿਚ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨ ਵਿਰੋਧੀ ਬਣਾਏ ਕਾਨੂੰਨ ਵਾਪਸ ਕੀਤੇ ਜਾਣ ਕਿਉਂਕਿ ਇਹ ਕਿਸਾਨ ਅਤੇ ਮਜ਼ਦੂਰ ਮਾਰੂ ਬਿੱਲ ਹਨ । ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਦੀ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਹੈ ਤਾਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਵੀ ਮਜ਼ਬੂਰਨ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਪੰਜਾਬ ਦੇ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਦਿੱਲੀ ਬਾਰਡਰ 'ਤੇ ਬੈਠੇ ਹੋਏ ਹਨ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਹਰ ਤਰ੍ਹਾਂ ਸਹੂਲਤਾਂ ਦਿੱਤੀਆਂ ਜਾਣਗੀਆਂ । ਇਸ ਮੌਕੇ ਆਈ .ਵੀ, ਵਾਈ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ.ਜਿਵਤੇਸ਼ ਪਾਹਵਾ ਨੇ ਕਰੋਨਾ ਬਿਮਾਰੀ ਤੋਂ ਬਚਾਅ ਰੱਖਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਕੋਰੋਨਾ ਦੀ ਬਿਮਾਰੀ ਅਜੇ ਖਤਮ ਨਹੀਂ ਹੋਈ ਜਦੋਂ ਵੀ ਕਿਸੇ ਨੂੰ ਕੋਈ ਚੱਕਰ ਜਾਂ ਘਬਰਾਹਟ ਜਾਂ ਬੁਖਾਰ ਹੁੰਦਾ ਹੈ ਤਾਂ ਉਸੀ ਵਕਤ ਨਜ਼ਦੀਕੀ ਡਾਕਟਰ ਕੋਲ ਜਾ ਕੇ ਆਪਣਾ ਚੈੱਕਅੱਪ ਕਰਾਓ, ਹਮੇਸ਼ਾਂ ਮਾਸਕ ਲਾ ਕੇ ਰੱਖੋ ਟਸੋਸ਼ਲ ਦੂਰੀ ਬਣਾ ਕੇ ਰੱਖੋ , ਹੱਥ ਆਪਣੇ ਵਾਰ ਵਾਰ ਸਾਫ਼ ਕਰਨ ਲਈ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਡਾ. ਕਰਣ ਬਖਸ਼ੀਸ਼ ਸਿੰਘ ਪਲਾਸਟਿਕ ਸਰਜਨ, ਡਾ. ਡਾਲਟਨ ਅਤੇ ਡਾ. ਅਕਸ਼ੇ ਕੁਮਾਰ ਮੌਜੂਦ ਸਨ ।