ਬੰਗਾ 22 ਫਰਵਰੀ (ਬਿਊਰੋ) ਦੁਆਬੇ ਦੀ ਊਘੀ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ ਜਿਥੇ ਵੱਖ-ਵੱਖ ਕਾਰਜ ਕੀਤੇ ਜਾਦੇ ਹਨ ਉੱਥੇ 210ਵਾ ਸਲਾਈ ਸੈਂਟਰ ਪਿੰਡ ਸੈਲਾ ਵਿਖੇ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਸੰਸਥਾ ਦੇ ਚੈਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ ਨੇ ਕੀਤਾ ਉਨ੍ਹਾਂ ਕਿਹਾ ਕਿ ਸੰਸਥਾ ਉਪਦੇਸ਼ ਲੋਕ ਭਲਾਈ ਕਾਰਜ ਕਰਨਾ ਹੈ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫ਼ਤ ਸਲਾਈ ਸੈਂਟਰ ਖੋਲ੍ਹਿਆ ਗਿਆ ਹੈ, ਉਪਰੰਤ ਸੰਸਥਾ ਦੇ ਪ੍ਰਧਾਨ ਸੰਦੀਪ ਕੁਮਾਰ ਪੋਸ਼ੀ, ਤੇ ਸੰਸਥਾ ਦੇ ਮੁੱਖ ਬੁਲਾਰੇ ਮਾਸਟਰ ਤਰਸੇਮ ਪਠਲਾਵਾ ਅਤੇ ਜਨਰਲ ਸਕੱਤਰ ਮਾਸਟਰ ਤਰਲੋਚਨ ਸਿੰਘ ਨੇ ਸਾਂਝੇ ਤੌਰ ਦੱਸਿਆ ਕਿ ਲੜਕੀਆਂ ਨੂੰ ਸਿੱਖਿਅਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਜਿਸ ਸਮਾਜ ਦੇਸ਼ ਦੀ ਲੜਕੀ ਸਿਖਿੱਅਤ ਹੋਵੇਗੀ ਉਹ ਸਮਾਜ ਦੇਸ਼ ਹਮੇਸ਼ਾ ਤਰੱਕੀ ਦੀਆਂ ਮੰਜ਼ਲਾ ਵੱਲ ਵੱਧ ਦਾ ਰਹੇਗਾ, ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਜੇਕਰ ਕਿਸੇ ਵੀ ਪਿੰਡ ਜਾਂ, ਸ਼ਹਿਰ ਵਿੱਚ ਸਲਾਈ ਸੈਂਟਰ ਖੋਲਣਾ ਹੋਵੇ ਤਾਂ ਉਹ ਸਾਡੀ ਸੰਸਥਾ ਦੇ ਨਾਲ ਸੰਪਰਕ ਕਰ ਸਕਦਾ ਹੈ, ਇਸ ਮੌਕੇ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਵਾਰੀਆ, ਸਰਦਾਰ ਬਲਵੀਰ ਸਿੰਘ, ਪਰਮਿੰਦਰ ਸਿੰਘ ਰਾਣਾ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਪਠਲਾਵਾ, ਹਰਜੀਤ ਸਿੰਘ ਜੀਤਾ, ਮੈਡਮ ਸੁਸ਼ਮੀਤਾ ਬਾਲਾ, ਊਸ਼ਾ ਰਾਣੀ, ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।
ਫੋਟੋ ਕੈਪਸਨ:- ਸਲਾਈ ਸੈਂਟਰ ਖੋਲ੍ਹਣ ਸਮੇਂ ਸੰਸਥਾ ਦੇ ਆਗੂ ਤੇ ਸਿੱਖਿਆਰਥਣਾਂ
ਫੋਟੋ ਕੈਪਸਨ:- ਸਲਾਈ ਸੈਂਟਰ ਖੋਲ੍ਹਣ ਸਮੇਂ ਸੰਸਥਾ ਦੇ ਆਗੂ ਤੇ ਸਿੱਖਿਆਰਥਣਾਂ