ਕਪੂਰਥਲਾ, 15 ਫਰਵਰੀ ((ਬਿਊਰੋ)) ਭਾਰਤੀ ਚੋਣ ਕਮਿਸ਼ਨ ਵਲੋਂ ਕੌਮੀ ਵੋਟਰ ਦਿਵਸ ਮੌਕੇ ਵੋਟਰਾਂ ਦੀ ਸਹੂਲਤ ਲਈ ਈ-ਐਪਿਕ ਦੀ ਸੇਵਾ ਸ਼ੁਰੂ ਕੀਤੀ ਗਈ ਸੀ, ਤਾਂ ਜੋ ਵੋਟਰ ਆਪਣਾ ਵੋਟਰ ਕਾਰਡ ਆਨਲਾਇਨ ਡਾਊਨਲੋਡ ਕਰ ਸਕਣ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਹੁਣ ਇਸ ਸਬੰਧੀ ਵਧੇਰੇ ਜਾਗਰੂਕਤਾ ਤੇ ਲੋਕਾਂ ਦੀ ਸਹੂਲਤ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਸੇਵਾ ਕੇਂਦਰ ਦੇ ਕਾਊਂਟਰ ਨੰਬਰ 2 ਵਿਖੇ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਈ—ਐਪਿਕ ਨੂੰ ਡਾਊਨਲੋਡ ਕਰਨ ਸਬੰਧੀ ਜਾਗਰੂਕਤਾ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਤਹਿਤ ਸੇਵਾ ਕੇਂਦਰ ਵਿਖੇ ਸਹਾਇਤਾ ਡੈਸਕ ਸਥਾਪਿਤ ਕੀਤਾ ਗਿਆ ਹੈ, ਜਿੱਥੇ ਮਹੇਸ਼ ਕੁਮਾਰ ਅਤੇ ਅੰਮਿ੍ਰਤ ਕੌਰ ਨੂੰ ਰੋਟੇਸ਼ਨ ਅਨੁਸਾਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਈ-ਐਪਿਕ ਦੀ ਸਰਵਿਸ ਤੋਂ ਬਿਨ੍ਹਾਂ ਵੋਟਰਾਂ ਨੂੰ ਪੀ.ਵੀ.ਸੀ. ਫੋਟੋ ਸ਼ਨਾਖਤੀ ਕਾਰਡ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਕੀਤੇ ਜਾਣਗੇ ।
ਕੈਪਸ਼ਨ- ਜਿਲ੍ਹਾ ਚੋਣ ਅਫਸਰ ਦੀਪਤੀ ਉੱਪਲ