ਨਵਾਂਸ਼ਹਿਰ 16 ਫਰਵਰੀ (ਬਿਊਰੋ ਟੀਮ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਬਲਾਕ ਨਵਾਂਸ਼ਹਿਰ ਦਾ ਇਜਲਾਸ ਡਾਕਟਰ ਰਾਮਜੀ ਦਾਸ ਗੁਣਾਚੌਰ ਜ਼ਿਲ੍ਹਾ ਵਿੱਤ ਸਕੱਤਰ ਅਤੇ ਕਸ਼ਮੀਰ ਸਿੰਘ ਉੱਚੀ ਪੱਲੀ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਹੋਇਆ। ਮੀਟਿੰਗ ਅਰੰਭ ਕਰਨ ਤੋਂ ਪਹਿਲਾਂ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ ਉਪਰੰਤ ਝੰਡਾ ਲਹਿਰਾਉਣ ਦੀ ਰਸਮ ਜ਼ਿਲ੍ਹਾ ਵਿੱਤ ਸਕੱਤਰ ਡਾਕਟਰ ਰਾਮਜੀ ਦਾਸ ਗੁਣਾਚੌਰ ਵਲੋਂ ਨਿਭਾਈ ਗਈ। ਜਿਸ ਵਿੱਚ ਬਲਾਕ ਸਕੱਤਰ ਡਾਕਟਰ ਮਨਜੀਤ ਕੁਮਾਰ ਵਲੋਂ ਵਿਸਥਾਰ ਸਹਿਤ ਬਲਾਕ ਦੀਆਂ ਗਤੀਵਿਧੀਆਂ ਵਾਲੇ ਜਾਣਕਾਰੀ ਦਿੱਤੀ। ਬਲਾਕ ਨਵਾਂਸ਼ਹਿਰ ਦੀ ਸਰਬਸੰਮਤੀ ਨਾਲ ਹੇਠ ਲਿਖੇ ਅਨੁਸਾਰ ਕਮੇਟੀ ਚੁਣੀ ਗਈ। ਜਿਸ ਅਨੁਸਾਰ ਡਾਕਟਰ ਹਰਜਿੰਦਰ ਸਿੰਘ ਕਰਿਆਮ ਨੂੰ ਪ੍ਰਧਾਨ ਬਣਾਇਆ ਗਿਆ ਹੈ । ਜਦ ਕਿ ਮੀਤ ਪ੍ਰਧਾਨ ਡਾਕਟਰ ਬਹਾਦਰ ਮਾਨ ਤੇ ਡਾਕਟਰ ਸਿਕੰਦਰ ਸਿੰਘ, ਜਨਰਲ ਸਕੱਤਰ ਡਾਕਟਰ ਮਨਜੀਤ ਕੁਮਾਰ ਲੱਧੜ ਤੇ ਡਾਕਟਰ ਸੁਖਦੀਪ ਸਿੰਘ ਗੋਰਖਪੁਰ, ਵਿੱਤ ਸਕੱਤਰ ਡਾਕਟਰ ਦਿਲਬਾਗ ਸਿੰਘ ਤੇ ਡਾਕਟਰ ਕਸ਼ਮੀਰ ਸਿੰਘ ਢਿੱਲੋਂ, ਚੇਅਰਮੈਨ ਡਾਕਟਰ ਕਸ਼ਮੀਰ ਸੰਧੂ, ਉਪ ਚੇਅਰਮੈਨ ਡਾਕਟਰ ਬਲਵੀਰ ਸਿੰਘ ਮੂਸਾਪੁਰ, ਸਲਾਹਕਾਰ ਡਾਕਟਰ ਅਵਤਾਰ ਸਿੰਘ ਮੱਲ ਤੇ ਡਾਕਟਰ ਮਨੋਜ਼ ਕੁਮਾਰ, ਪ੍ਰੈਸ ਸਕੱਤਰ ਡਾਕਟਰ ਸਤੀਸ਼ ਤਿਵਾੜੀ, ਜ਼ਿਲ੍ਹਾ ਕਮੇਟੀ ਮੈਂਬਰ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਤੇ ਡਾਕਟਰ ਕੁਲਬੀਰ ਸਿੰਘ ਚੁਣੇ ਗਏ ਹਨ। ਇਸ ਮੌਕੇ ਡਾਕਟਰ ਗੁਰਪ੍ਰੀਤ ਸਿੰਘ ਸੂਰੀ, ਡਾਕਟਰ ਸੁਸ਼ੀਲ ਕੁਮਾਰ, ਡਾਕਟਰ ਛਿੰਦਰਪਾਲ, ਡਾਕਟਰ ਦਿਆ ਰਾਮ, ਡਾਕਟਰ ਬਲਵਿੰਦਰ ਸਿੰਘ, ਡਾਕਟਰ ਪ੍ਰੇਮ ਕੁਮਾਰ, ਡਾਕਟਰ ਸਤਿੰਦਰ ਸਿੰਘ, ਡਾਕਟਰ ਮੋਨਿਕਾ, ਡਾਕਟਰ ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।
ਡਾਕਟਰ ਹਰਜਿੰਦਰ ਸਿੰਘ ਕਰਿਆਮ ਸਰਬਸੰਮਤੀ ਨਾਲ ਚੌਥੀ ਵਾਰ ਬਲਾਕ ਨਵਾਂਸ਼ਹਿਰ ਦੇ ਪ੍ਰਧਾਨ ਚੁਣੇ ਗਏ

Posted by
NawanshahrTimes.Com