ਜਲੰਧਰ : 15 ਫਰਵਰੀ (ਬਿਊਰੋ) 32 ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਨੂੰ "SADAK SURAKSHA - JEEVAN RAKSHA" ਥੀਮ ਤਹਿਤ ਮਨਾਂਉਦੇ ਹੋਏ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅੱਜ ਏ.ਪੀ.ਜੇ ਸਕੂਲ, ਹੁਸ਼ਿਆਰਪੁਰ ਰੋਡ ਰਾਮਾਮੰਡੀ ਜਲੰਧਰ ਵਿੱਖੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਸ਼੍ਰੀ ਗਗਨੇਸ਼ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ, ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਜਲੰਧਰ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਅਤੇ ਸਕੂਲ ਟਰਾਂਸਪੋਰਟ ਸਟਾਫ ਨੂੰ ਡਰਾਇਵਿੰਗ ਕਰਦੇ ਸਮੇਂ ਸੇਫ ਵਾਹਨ ਸਕੂਲ ਤਹਿਤ ਮਾਨਯੋਗ ਹਾਈਕੋਰਟ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਬਾਰੇ ਜਾਗਰੂਕ ਕੀਤਾ ਗਿਆ। ਉਪਰੰਤ ਐਜੂਕੇਸ਼ਨ ਸੈੱਲ ਟਰੈਫਿਕ ਸਟਾਫ ਦੇ ASI ਸ਼ਮਸ਼ੇਰ ਸਿੰਘ ਅਤੇ ASI ਰਮੇਸ਼ ਕੁਮਾਰ ਵੱਲੋਂ ਲੈਕਚਰ ਅਤੇ ਪੰਫਲੈਂਟ ਵੰਡ ਕੇ ਹਾਜਚੀਨ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਵੱਲੋਂ ਹਾਜਰ ਨੁਮਾਂਇੰਦਿਆ ਦਾ ਧੰਨਵਾਦ ਕੀਤਾ ਗਿਆ।