*ਤਿੰਨਾਂ ਨਗਰ ਕੌਂਸਲਾਂ ’ਚ ਕੁੱਲ 69.71 ਫੀਸਦੀ *17 ਫਰਵਰੀ ਨੂੰ ਹੋਵੇਗੀ ਵੋਟਾਂ ਦੀ ਗਿਣਤੀ
*ਨਵਾਂਸ਼ਹਿਰ ’ਚ 65.58 ਫੀਸਦੀ, ਬੰਗਾ ’ਚ 71.45 ਫੀਸਦੀ ਅਤੇ ਰਾਹੋਂ ’ਚ 80.76 ਫੀਸਦੀ ਮੱਤਦਾਨਨਵਾਂਸ਼ਹਿਰ,
14 ਫਰਵਰੀ :(ਬਿਊਰੋ) ਨਗਰ ਕੌਂਸਲ ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਦੀਆਂ ਆਮ ਚੋਣਾਂ ਲਈ
ਅੱਜ ਪੋਲਿੰਗ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ ਹੋ ਗਿਆ ਅਤੇ ਤਿੰਨਾਂ ਨਗਰ ਕੌਂਸਲਾਂ ਵਿਚ
ਕੁੱਲ 69.71 ਫੀਸਦੀ ਮੱਤਦਾਨ ਹੋਇਆ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ
ਅਗਰਵਾਲ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ
ਸਵੇਰ ਤੋਂ ਹੀ ਲੋਕ ਪੋਲਿੰਗ ਕੇਂਦਰਾਂ ਵਿਚ ਆਉਣੇ ਸ਼ੁਰੂ ਹੋ ਗਏ। ਉਨਾਂ ਦੱਸਿਆ ਕਿ ਨਗਰ
ਕੌਂਸਲ ਨਵਾਂਸ਼ਹਿਰ ਵਿਚ 65.58 ਫੀਸਦੀ, ਬੰਗਾ ਵਿਚ 71.45 ਫੀਸਦੀ ਅਤੇ ਰਾਹੋਂ ਵਿਚ 80.76
ਫੀਸਦੀ ਮੱਤਦਾਨ ਹੋਇਆ ਹੈ। ਉਨਾਂ ਦੱਸਿਆ ਕਿ ਚੋਣਾਂ ਵਾਲੀਆਂ ਤਿੰਨਾਂ ਨਗਰ ਕੌਂਸਲਾਂ ਦੇ
47 ਵਾਰਡਾਂ ਲਈ ਬਣਾਏ ਗਏ ਕੁੱਲ 65 ਪੋਲਿੰਗ ਕੇਂਦਰਾਂ ’ਤੇ ਸਵੇਰੇ 10 ਵਜੇ ਤੱਕ 15.02
ਫੀਸਦੀ, ਦੁਪਹਿਰ 12 ਵਜੇ ਤੱਕ 34.88 ਫੀਸਦੀ, ਬਾਅਦ ਦੁਪਹਿਰ 2 ਵਜੇ ਤੱਕ 53.07 ਫੀਸਦੀ
ਫੀਸਦੀ ਮੱਤਦਾਨ ਹੋਇਆ। ਉਨਾਂ ਦੱਸਿਆ ਕਿ ਤਿੰਨਾਂ ਨਗਰ ਕੌਂਸਲਾਂ ਵਿਚ ਕੁੱਲ 43316
ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਜਿਨਾਂ ਵਿਚ 21775 ਮਰਦ ਅਤੇ 21538
ਔਰਤ ਵੋਟਰਾਂ ਸ਼ਾਮਿਲ ਸਨ। ਨਵਾਂਸ਼ਹਿਰ ਵਿਚ 23471, ਬੰਗਾ ਵਿਚ 10994 ਅਤੇ ਰਾਹੋਂ ਵਿਚ
8851 ਵੋਟਰਾਂ ਨੇ ਵੋਟਾਂ ਪਾਈਆਂ। ਉਨਾਂ ਸ਼ਾਂਤੀਪੂਰਨ ਪੋਲਿੰਗ ਲਈ ਵੋਟਰਾਂ ਦਾ ਧੰਨਵਾਦ
ਕੀਤਾ ਅਤੇ ਚੋਣਾਂ ਨਾਲ ਸਬੰਧਤ ਅਧਿਕਾਰੀਆਂ, ਪੋਲਿੰਗ ਅਮਲੇ ਅਤੇ ਪੁਲਿਸ ਅਮਲੇ ਦੀ ਵੀ
ਸਰਾਹਨਾ ਕੀਤੀ, ਜਿਨਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਬੜੀ ਤਤਪਰਤਾ ਅਤੇ ਜਿੰਮੇਵਾਰੀ ਨਾਲ
ਆਪਣੀ ਡਿਊਟੀ ਨਿਭਾਈ। ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।
ਫੋਟੋ ਕੈਪਸ਼ਨ : ਨਗਰ ਕੌਂਸਲ ਨਵਾਂਸ਼ਹਿਰ ਚੋਣ ਦੇ ਮਤਦਾਨ ਦੀਆਂ ਵੱਖ ਵੱਖ ਝਲਕੀਆਂ
ਫੋਟੋ ਕੈਪਸ਼ਨ : ਨਗਰ ਕੌਂਸਲ ਨਵਾਂਸ਼ਹਿਰ ਚੋਣ ਦੇ ਮਤਦਾਨ ਦੀਆਂ ਵੱਖ ਵੱਖ ਝਲਕੀਆਂ












