ਨਵਾਂਸ਼ਹਿਰ, 15 ਫਰਵਰੀ :(ਬਿਊਰੋ) ਨਗਰ ਕੌਂਸਲ ਚੋਣਾਂ ਲਈ ਪੋਲਿੰਗ ਦਾ ਕੰਮ ਅਮਨ-ਅਮਾਨ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਹੋਣ 'ਤੇ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਤੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਵੱਲੋਂ ਸਥਾਨਕ ਆਰ. ਕੇ ਆਰੀਆ ਕਾਲਜ ਵਿਖੇ ਸਮੁੱਚੇ ਪੋਲਿੰਗ ਅਮਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਚੋਣ ਪ੍ਰਕਿਰਿਆ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਸਾਰਿਆਂ ਨੇ ਦਿਨ-ਰਾਤ ਮਿਹਨਤ ਕਰਕੇ ਬਿਹਤਰੀਨ ਢੰਗ ਨਾਲ ਵੋਟਾਂ ਦੇ ਕੰਮ ਨੂੰ ਨੇਪਰੇ ਚਾੜਿਆ। ਇਸ ਮੌਕੇ ਉਨਾਂ ਚੋਣਾਂ ਨਾਲ ਸਬੰਧਤ ਸਾਮਾਨ ਲੈ ਕੇ ਸਭ ਤੋਂ ਪਹਿਲਾਂ ਰਵਾਨਾ ਹੋਣ ਵਾਲੀ ਪੋਲਿੰਗ ਪਾਰਟੀ ਅਤੇ ਵੋਟਾਂ ਕਰਵਾ ਕੇ ਸਭ ਤੋਂ ਪਹਿਲਾਂ ਵਾਪਸ ਆਉਣ ਵਾਲੀ ਪੋਲਿੰਗ ਪਾਰਟੀ ਦਾ ਵਿਸ਼ੇਸ਼ ਸਨਮਾਨ ਕੀਤਾ। ਸਭ ਤੋਂ ਪਹਿਲਾਂ ਰਵਾਨਾ ਹੋਣ ਵਾਲੀ ਪੋਲਿੰਗ ਪਾਰਟੀ ਵਿਚ ਸੁਪਰਵਾਈਜ਼ਰ ਯੋਗ ਰਾਜ, ਪ੍ਰੀਜ਼ਾਈਡਿੰਗ ਅਫ਼ਸਰ ਦਲਜੀਤ ਕੁਮਾਰ, ਏ. ਪੀ. ਆਰ. ਓ ਹਰਜਿੰਦਰ ਕੁਮਾਰ ਅਤੇ ਪੀ. ਓ ਅਨਿਲ ਕੁਮਾਰ ਤੇ ਹਰਜੀਤ ਸਿੰਘ ਸ਼ਾਮਿਲ ਸਨ। ਇਸੇ ਤਰਾਂ ਵੋਟਾਂ ਦਾ ਕੰਮ ਮੁਕੰਮਲ ਕਰਵਾ ਕੇ ਸਭ ਤੋਂ ਪਹਿਲਾਂ ਵਾਪਸ ਮੁੜਨ ਵਾਲੀ ਪੋਲਿੰਗ ਪਾਰਟੀ ਵਿਚ ਸੁਪਰਵਾਈਜ਼ਰ ਹਰਜਿੰਦਰ ਸਿੰਘ, ਪ੍ਰੀਜ਼ਾਈਡਿੰਗ ਅਫ਼ਸਰ ਜੋਗਾ ਰਾਮ, ਏ. ਪੀ. ਆਰ. ਓ ਮਹਿੰਦਰ ਪਾਲ ਅਤੇ ਪੀ. ਓ ਸੰਦੀਪ ਸ਼ਰਮਾ ਤੇ ਇੰਦਰਜੀਤ ਸਿੰਘ ਸ਼ਾਮਿਲ ਸਨ। ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਨੇ ਕਿਹਾ ਕਿ ਉਪਰੋਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਜਾਣਗੇ। ਇਸ ਮੌਕੇ ਮਾਸਟਰ ਟ੍ਰੇਨਰ ਪਿ੍ਰੰਸੀਪਲ ਡਾ. ਅਗਨੀਹੋਤਰੀ, ਸਵੀਪ ਨੋਡਲ ਅਫ਼ਸਰ ਲੈਕਚਰਾਰ ਸੁਰਜੀਤ ਸਿਘ, ਚੋਣ ਕਾਨੂੰਗੋ ਓਂਕਾਰ ਸਿੰਘ, ਨਾਇਬ ਤਹਿਸੀਲਦਾਰ ਕੁਲਵੰਤ ਸਿੰਘ, ਸੁਪਰਡੈਂਟ ਜਸਵਿੰਦਰ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ, ਪ੍ਰਭਜੋਤ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਕੁਮਾਰ, ਜੋਤੀ ਦੇਵੀ, ਬਿਕਰਮਜੀਤ, ਸਤਿੰਦਰ ਕੌਰ, ਸ਼ਰਨਜੀਤ ਸਿੰਘ, ਮਲਕੀਅਤ ਸਿੰਘ, ਰਾਜਨ ਭਾਟੀਆ ਅਤੇ ਦੀਪਕ ਜੋਸ਼ੀ ਸਮੇਤ ਸਾਰੇ ਦਫ਼ਤਰੀ ਸਟਾਫ ਅਤੇ ਲੰਗਰ ਸੇਵਾ ਕਰਵਾਉਣ ਵਾਲੇ ਸਾਬਕਾ ਪਟਵਾਰੀ ਰਵਿੰਦਰ ਘੁੰਮਣ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕੈਪਸ਼ਨ :- ਪੋਲਿੰਗ ਪ੍ਰਕਿਰਿਆ ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਪੋਿਗ ਪਾਰਟੀਆਂ ਦਾ ਸਨਮਾਨ ਕਰਦੇ ਹੋਏ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਅਤੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ।
ਕੈਪਸ਼ਨ :- ਪੋਲਿੰਗ ਪ੍ਰਕਿਰਿਆ ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਪੋਿਗ ਪਾਰਟੀਆਂ ਦਾ ਸਨਮਾਨ ਕਰਦੇ ਹੋਏ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਅਤੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ।