ਜਲੰਧਰ : 14 ਫਰਵਰੀ (ਬਿਊਰੋ) 32ਵੇਂ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਮੌਕੇ ਅੱਜ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ "SADAK SURAKSHA- JEEVAN RAKSHA" ਥੀਮ ਤਹਿਤ ਉਲੀਕੇ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ ਦੀ ਅਗਵਾਈ ਵਿਚ ਵੱਲੋਂ ਆਵਾਜਾਈ ਕਰਦੇ ਵਾਹਨ ਚਾਲਕਾਂ/ ਰਾਹਗੀਰਾਂ/ ਪਬਲਿਕ ਨੂੰ ਪੰਫਲੈਂਟ ਵੰਡ ਕੇ ਟਰੈਫਿਕ ਨਿਯਮਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਉਪਰੰਤ ਐਜੂਕੇਸ਼ਨ ਸੈੱਲ ਟਰੈਫਿਕ ਸਟਾਫ ਦੇ ਏ ਐਸ ਆਈ ਸ਼ਮਸ਼ੇਰ ਸਿੰਘ ਅਤੇ ਏ ਐਸ ਆਈ ਰਮੇਸ਼ ਕੁਮਾਰ ਵੱਲੋਂ ਸ਼ਹਿਰ ਦੇ ਹੋਰ ਵੱਖ-ਵੱਖ ਚੋਕਾਂ ਵਿੱਚ ਜਾ ਕੇ ਪੰਫਲੈਂਟ ਵੰਡ ਕੇ ਅਤੇ ਲਾਊਡ ਸਪੀਕਰ ਰਾਹੀ ਅਨਾਊਸਮੈਂਟ ਕਰਕੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਤਹਿਤ ਕੱਲ ਮਿਤੀ 15/02/202। ਨੂੰ 12.00 ਵਜੇ ਦਿਨ ਏ.ਪੀ.ਜੇ ਸਕੂਲ ਰਾਮਾਂ ਮੰਡੀ ਜਲੰਧਰ ਵਿੱਖੇ ਵਿਦਿਆਰਥੀਆਂ/ਸਟਾਫ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਜਾਵੇਗਾ।