ਨਵਾਂਸ਼ਹਿਰ 01 ਫਰਵਰੀ (ਐਨ ਟੀ ਟੀਮ) ਪੰਜਾਬ ਸਰਕਾਰ ਦੀ ਪ੍ਰਵਾਨਗੀ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ, ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਬੱਚਿਆਂ ਸਕੂਲਾਂ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਤੋਂ ਆਖਰੀ ਪੜਾਅ ਤਹਿਤ ਪ੍ਰੀ-ਪ੍ਰਾਇਮਰੀ, ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਵੀ ਸਕੂਲ ਖੁੱਲ੍ਹਣ ਨਾਲ ਪੰਜਾਬ ਦੇ ਸਕੂਲ ਪੂਰਨ ਰੂਪ 'ਚ ਖੁੱਲ੍ਹ ਗਏ ਹਨ। ਕੋਵਿਡ-19 ਤਹਿਤ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ ਦਾ ਪਾਲਣ ਕਰਦਿਆਂ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਲੜੀ ਦੀ ਸ਼ੁਰੂਆਤ ਵਿਚ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਵਿਖੇ ਸਕੂਲ ਸਟਾਫ ਵਲੋਂ ਬੱਚਿਆਂ ਨੂੰ ਜੀ ਆਇਆਂ ਕਹਿੰਦਿਆਂ ਉਨਾਂ ਨੂੰ ਸਕੂਲ ਵਿੱਚ ਕਾਪੀਆਂ, ਬੈਗ ਤੇ ਮਾਸਕ ਵੰਡੇ ਗਏ । ਸਕੂਲ ਪੁੱਜੇ ਬੱਚਿਆਂ ਨੇ ਵੀ ਪੜਾਈ ਪ੍ਰਤੀ ਆਪਣਾ ਪੂਰਾ ਉਤਸ਼ਾਹ ਦਿਖਾਇਆ। ਅੱਜ ਸਕੂਲ ਵਿਖੇ ਬੱਚਿਆਂ ਦਾ ਨਿੱਘਾ ਸਵਾਗਤ ਕਰਨ ਲਈ ਸਰਵ ਸ੍ਰੀ ਧਰਮ ਪਾਲ ਬੀ ਪੀ ਈ ਓ, ਬਲਕਾਰ ਚੰਦ ਸੈਂਟਰ ਹੈੱਡ ਟੀਚਰ, ਗੁਰਦਿਆਲ ਸਿੰਘ ਮਾਨ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਤੇ ਸਰਪੰਚ ਗੁਰਮੇਲ ਚੰਦ ਅਤੇ ਬਲਵੀਰ ਸਿੰਘ ਤੇ ਮੈਡਮ ਜਸਵਿੰਦਰ ਕੌਰ ਹਾਜ਼ਰ ਸਨ।