ਸਮਾਜ ਸੇਵਕ ਏ.ਐਸ.ਆਈ. ਅਵਤਾਰ ਲਾਲ ਵਿਰਦੀ ਖੂਨਦਾਨ ਕਰਕੇ ਖੂਨਦਾਨੀਆਂ ਦੇ ਪ੍ਰੇਰਣਾ ਸਰੋਤ ਬਣੇ


ਸਮਾਜ ਸੇਵਕ ਏ.ਐਸ.ਆਈ. ਅਵਤਾਰ ਲਾਲ ਵਿਰਦੀ 

ਖੂਨਦਾਨ ਕਰਕੇ ਖੂਨਦਾਨੀਆਂ ਦੇ ਪ੍ਰੇਰਣਾ ਸਰੋਤ ਬਣੇ


ਬੰਗਾ : 05 ਦਸੰਬਰ :- ਸਮਾਜ ਸੇਵਕ ਏ.ਐਸ.ਆਈ. ਅਵਤਾਰ ਲਾਲ ਵਿਰਦੀ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਖੁਦ ਪੁੱਜਕੇ ਖੂਨਦਾਨ ਕਰਕੇ  ਖੂਨਦਾਨੀਆਂ ਲਈ ਮਿਸਾਲ ਬਣੇ ਹਨ ।  ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਏ ਐਸ ਆਈ ਅਵਤਾਰ ਲਾਲ ਵਿਰਦੀ ਦਾ ਲੋਕ ਸੇਵਾ ਹਿੱਤ ਖੂਨਦਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਸਰਟੀਫੀਕੇਟ ਅਤੇ ਯਾਦਚਿੰਨ ਦੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਸ੍ਰੀ ਵਿਰਦੀ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਕੇ ਅਤੇ ਖੂਨਦਾਨ ਕਰਕੇ ਸਮਾਜ ਸੇਵੀਆਂ ਲਈ ਨਿਵੇਕਲੀ ਮਿਸਾਲ ਹਨ । ਇਸ ਮੌਕੇ  ਏ.ਐਸ.ਆਈ. ਅਵਤਾਰ ਲਾਲ ਵਿਰਦੀ ਨੇ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਸਦਕਾ ਉਹ ਜ਼ਰੂਰਤਵੰਦ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ  ਖੂਨਦਾਨ ਸੇਵਾ ਕਰਕੇ ਉਹਨਾਂ ਨੂੰ ਬਹੁਤ ਸਕੂਨ ਮਿਲਦਾ ਹੈ । ਉਹਨਾਂ ਨੇ ਹਸਪਤਾਲ ਪ੍ਰਬੰਧਕਾਂ ਵੱਲੋਂ ਮਿਲਦੇ ਸਤਿਕਾਰ ਲਈ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਰਾਹੁਲ ਗੋਇਲ ਬੀ.ਟੀ.ਉ. ਅਤੇ ਮਨਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਖੂਨਦਾਨ ਕਰਨ ਮੌਕੇ ਏ.ਐਸ.ਆਈ. ਅਵਤਾਰ ਲਾਲ ਵਿਰਦੀ ਨੂੰ ਸਨਮਾਨ ਚਿੰਨ੍ਹ ਭੇਟ ਅਤੇ ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਹਰਦੇਵ ਸਿੰਘ ਕਾਹਮਾ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਹੋਰ ਪਤਵੰਤੇ