ਨਵਾਂਸ਼ਹਿਰ, 24 ਦਸੰਬਰ : : (ਐਨ ਟੀ) ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਵਲੋਂ ਚਾਲੂ ਵਿੱਤੀ ਵਰੇ 2020-21 ਦੌਰਾਨ ਸਪਲੀਮੈਂਟਰੀ ਨਿਊਟਰੀਸ਼ਨ ਪ੍ਰੋਗਰਾਮ ਅਧੀਨ ਆਉਂਦੀਆਂ ਸਕੀਮਾਂ ਤਹਿਤ 16514000 ਰੁਪਏ ਦੇ ਫੰਡ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਕੀਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਕੁੱਲ 25443 ਲਾਭਪਾਤਰੀਆਂ ਨੂੰ ਲਾਭ ਮਿਲੇਗਾ, ਜਿਨਾਂ ਵਿਚ 792 ਆਂਗਣਵਾੜੀ ਸੈਂਟਰਾਂ ਵਿਚ ਦਾਖ਼ਲ 6 ਮਹੀਨੇ ਤੋਂ 3 ਸਾਲ ਤੱਕ ਦੀ ਉਮਰ ਦੇ 12185 ਬੱਚੇ, 3 ਤੋਂ 6 ਸਾਲ ਤੱਕ ਦੇ 7206 ਬੱਚੇ, 2574 ਗਰਭਵਤੀ ਔਰਤਾਂ ਅਤੇ 3478 ਦੁੱਧ ਪਿਲਾਊ ਮਾਵਾਂ ਸ਼ਾਮਿਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਸਪਲੀਮੈਂਟਰੀ ਨਿਊਟਰੀਸ਼ਨ ਪ੍ਰੋਗਰਾਮ ਜਨਰਲ ਕੰਪੋਨੈਂਟ ਤਹਿਤ 4954000 ਅਤੇ ਸਪਲੀਮੈਂਟਰੀ ਨਿਊਟਰੀਸ਼ਨ ਪ੍ਰੋਗਰਾਮ ਐਸ. ਸੀ. ਐਸ. ਪੀ ਕੰਪੋਨੈਂਟ ਤਹਿਤ 11560000 ਰੁਪਏ ਦੇ ਫੰਡ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਫੋਟੋ : -ਸਤਵੀਰ ਸਿੰਘ ਪੱਲੀ ਝਿੱਕੀ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ