ਸਾਲ 2020 ਵਿੱਚ ਕੋਰੋਨਾ ਸੰਕਟ ਦਰਮਿਆਨ ਕਮਿਸ਼ਨਰ ਪੁਲਿਸ ਨੇ ਧਾਰਾ 302 ਤਹਿਤ 34 ਮੁਕੱਦਮਿਆਂ ਵਿਚੋ 30 ਮੁਕੱਦਮੇ ਟਰੇਸ ਕਰਕੇ 85 ਦੋਸ਼ੀਆਂ ਨੂੰ ਕੀਤਾ ਗਿ੍ਰਫਤਾਰ

ਐਨ ਡੀ ਪੀ ਐਸ ਐਕਟ ਤਹਿਤ 235 ਮੁਕੱਦਮੇ ਦਰਜ਼ ਕੀਤੇ

ਅੰਮਿ੍ਰਤਸਰ, 30 ਦਸੰਬਰ :  ਲੋਕਾਂ ਦੀ ਲਗਨ ਨਾਲ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ  ਅੰਮਿ੍ਰਤਸਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸਨਰ ਡਾ: ਸੁਖਚੈਨ ਸਿੰਘ ਗਿੱਲ ਦੀ ਅਗਵਾਈ ਵਿੱਚ ਸਾਲ 2020 ਦੌਰਾਨ ਨਵੇਂ ਮੀਲ ਪੱਥਰ ਸਥਾਪਤ ਕੀਤੇ। ਇਹ ਸਾਲ ਅੰਮਿ੍ਰਤਸਰ ਕਮਿਸਨਰੇਟ ਪੁਲਿਸ ਲਈ ਇਕ ਨਵੀਂ ਅਤੇ ਅਸਧਾਰਣ ਚੁਣੌਤੀ ਲੈ ਕੇ ਆਇਆ ਕਿਉਂਕਿ ਜਿਲਾ ਪੁਲਿਸ ਨੂੰ ਆਮ ਕਾਨੂੰਨ ਵਿਵਸਥਾ ਦੇ ਮੁੱਦਿਆਂ ਤੋਂ ਇਲਾਵਾ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਰੂਪ ਵਿਚ ਇਕ ਅਦਿ੍ਰਸ਼ਟ ਦੁਸਮਣ ਨਾਲ ਨਜਿੱਠਣਾ ਪੈਣਾ ਸੀ ਪਰ ਡਾ: ਗਿੱਲ ਦੀ ਅਗਵਾਈ ਵਿੱਚ ਪੁਲਿਸ ਨੇ ਕੋਰੋਨਾ ਵਾਇਰਸ ਅਤੇ ਸਮਾਜ ਵਿਰੋਧੀ ਅਨਸਰਾਂ ਦੋਵਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਖਾਕੀ ਵਰਦੀ, ਜੋ ਹਮੇਸਾ ਸਾਨੂੰ ਦੇਸ ਭਰ ਦੇ ਅਨੇਕਾਂ ਬਹਾਦਰ ਪੁਲਿਸ ਅਤੇ ਪੈਰਾ-ਮਿਲਟਰੀ ਦੇ ਜਵਾਨਾਂ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਹਾਦਰੀ ਭਰੇ ਕਾਰਨਾਮਿਆਂ ਦੀ ਯਾਦ ਦਿਵਾਉਂਦੀ ਹੈ, ਜਿਨਾਂ ਨੇ ਜਨਮ ਭੂਮੀ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਕੋਰੋਨਾ ਸੰਕਟ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਫਰੰਟ ਲਾਈਨ ਵਿਚ ਰਹੀ। ਇੱਕ ਸਮੇਂ ਜਦੋਂ ਸਮੁੱਚਾ ਵਿਸਵ ਕੋਵਿਡ-19 ਮਹਾਂਮਾਰੀ ਦੇ ਰੂਪ ਵਿੱਚ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ, ਪੁਲਿਸ ਫੋਰਸ ਨੇ ਪੂਰੇ ਆਤਮ ਵਿਸ਼ਵਾਸ ਨਾਲ ਨਵੀਂ ਜਿੰਮੇਵਾਰੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਸ ਨਾਲ ਟਾਕਰਾ ਕੀਤਾ । ਅੰਮਿ੍ਰਤਸਰ ਕਮਿਸਨਰੇਟ ਪੁਲਿਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਮ ਵਿੱਚ ਪਾ ਕੇ ਤਾਲਾਬੰਦੀ ਨੂੰ ਇੰਨ-ਬਿੰਨ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ। ਅਤਿ ਦੀ ਗਰਮੀ, ਭਾਰੀ ਬਾਰਿਸ ਅਤੇ ਹੁਣ ਕੜਾਕੇ ਦੀ ਠੰਡ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਪੁਲਿਸ ਨੇ ਕਰਫਿਊ ਅਤੇ ਰਾਤ ਦੇ ਕਰਫਿਊ ਨੂੰ ਸਫਲਤਾਪੂਰਵਕ ਲਾਗੂ ਕੀਤਾ। ਕਮਿਸਨਰੇਟ ਪੁਲਿਸ ਨੇ ਕਰਫਿਊ/ਤਾਲਾਬੰਦੀ ਦੌਰਾਨ ਲਗਨ, ਇਮਾਨਦਾਰੀ ਅਤੇ ਉੱਚ ਪੇਸੇਵਰਾਨਾ ਢੰਗ ਨਾਲ ਸੇਵਾਵਾਂ ਮੁਹੱਈਆ ਕਰਕੇ ਮਨੁੱਖਤਾਵਾਦੀ ਪੁਲਿਸ ਦਾ ਇੱਕ ਵੱਡਾ ਮਾਪਦੰਡ ਕਾਇਮ ਕੀਤਾ। ਪੁਲਿਸ ਕਮਿਸਨਰ, ਜੋ ਖੁਦ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਫੀਲਡ ਵਿੱਚ ਰਹੇ, ਨੇ ਯਕੀਨੀ ਬਣਾਇਆ ਕਿ ਪੁਲਿਸ ਮੁਲਾਜ਼ਮ ਲੋਕਾਂ ਦੀ ਜਾਨ ਬਚਾਉਣ ਲਈ ਮਨੁੱਖੀ ਪਹੁੰਚ ਅਪਣਾ ਕੇ ਮਿਸਾਲੀ ਢੰਗ ਨਾਲ ਆਪਣੀ ਡਿਊਟੀ ਨਿਭਾਉਣ। ਅੰਮਿ੍ਰਤਸਰ ਕਮਿਸਨਰੇਟ ਪੁਲਿਸ ਨੇ ਪੂਰੇ ਜੋਸ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਦੀ ਪੁਲਿਸ ਦੀ ਸਾਨਦਾਰ ਰਵਾਇਤ ਨੂੰ ਕਾਇਮ ਰੱਖਣ ਤੋਂ ਇਲਾਵਾ ਕੋਵਿਡ -19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਏ ਗਏ ਕਰਫਿਊ/ਤਾਲਾਬੰਦੀ ਦੌਰਾਨ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਸਿਰਫ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਜਾਂ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਤੱਕ ਸੀਮਤ ਨਹੀਂ ਸੀ ਸਗੋਂ ਇਸ ਸੰਕਟ ਦੀ ਘੜੀ ਵਿੱਚ ਪੁਲਿਸ ਕਈ ਕੰਮ ਕਰਕੇ ਡਿਊਟੀ ਨਿਭਾਅ ਰਹੀ ਸੀ । ਤਾਲਾਬੰਦੀ ਵਿੱਚ ਫਸੇ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ, ਦੁੱਧ ਅਤੇ ਹੋਰ ਚੀਜਾਂ ਮੁਹੱਈਆ ਕਰਾਉਣ ਤੋਂ ਲੈ ਕੇ ਬੱਚਿਆਂ ਦੇ ਜਨਮ ਦਿਨ ਨੂੰ ਮਨਾਉਣ ਤੱਕ ਅਤੇ ਆਪਣੇ ਵਾਹਨਾਂ ਵਿੱਚ ਲੋਕਾਂ ਨੂੰ ਡਾਕਟਰੀ ਸਹਾਇਤਾ ਮਿਲਣਾ ਯਕੀਨੀ ਬਣਾਉਣ ਲਈ ਪੁਲਿਸ ਨੇ ਸਭ ਕੁਝ ਕੀਤਾ। ਇਸ ਮੁਸੀਬਤ ਦੀ ਘੜੀ ਦੌਰਾਨ ਅੰਮਿ੍ਰਤਸਰ ਕਮਿਸਨਰੇਟ ਪੁਲਿਸ ਵੱਲੋਂ ਕੀਤੀ ਗਈ ਮਾਨਵੀ ਪੁਲਿਸਿੰਗ ਨੇ ਨਾ ਸਿਰਫ ਪੰਜਾਬ ਪੁਲਿਸ ਦੇ ਕੰਮਕਾਜ ਵਿਚ ਲੋਕਾਂ ਦੇ ਵਿਸਵਾਸ ਨੂੰ ਮਜਬੂਤ ਕੀਤਾ ਸਗੋਂ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲਣਾ ਵੀ ਯਕੀਨੀ ਬਣਾਇਆ। ਪੁਲਿਸ ਨੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਆਪਣੇ ਨਿਯਮਤ ਫਰਜ ਨੂੰ ਨਿਭਾਉਣ ਤੋਂ ਇਲਾਵਾ ਲੋਕਾਂ ਨੂੰ ਮਹਾਂਮਾਰੀ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਕੇ ਵਿਲੱਖਣ ਸੇਵਾ ਨਿਭਾਈ। ਉਨਾਂ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ, ਆਪਣੇ ਹੱਥ ਸਾਬਣ ਨਾਲ ਧੋਣ ਜਾਂ ਉਨਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ। ਇੰਨਾ ਹੀ ਨਹੀਂ ਪੁਲਿਸ ਨੇ ਲੋੜਵੰਦ ਲੋਕਾਂ ਲਈ ਭੋਜਨ ਅਤੇ ਸੁੱਕੇ ਰਾਸਨ ਦਾ ਪ੍ਰਬੰਧ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ, ਜੋ ਕਿ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਦੇ ਸਮਰੱਥ ਨਹੀਂ ਸਨ। ਪੁਲਿਸ ਕਮਿਸ਼ਨਰ ਨੇ ਜਿਥੇ ਵੀ ਲੋੜ ਸੀ, ਉਥੇ ਦਾਨੀ ਸੱਜਣਾਂ ਅਤੇ ਇਛੁੱਕ ਵਿਅਕਤੀਆਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਪਰਿਵਾਰਾਂ ਤੱਕ ਮਦਦ ਪਹੁੰਚਾਈ। ਪੰਜਾਬ ਪੁਲਿਸ ਦੀ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਨ ਦੀ ਸਾਨਦਾਰ ਰਵਾਇਤ ਨੂੰ ਕਾਇਮ ਰੱਖਦਿਆਂ ਕਮਿਸਨਰੇਟ ਪੁਲਿਸ ਨੇ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਸਹਾਇਤਾ ਲਈ ਨਿਰਸਵਾਰਥ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅੰਮਿ੍ਰਤਸਰ ਕਮਿਸਨਰੇਟ ਪੁਲਿਸ ਦੇ ਇਸ ਇਮਾਨਦਾਰ, ਸੁਹਿਰਦ ਅਤੇ ਮਦਦਗਾਰ ਸੁਭਾਅ ਨੇ ਆਮ ਲੋਕਾਂ ਦੀਆਂ ਨਜਰਾਂ ਵਿਚ ਪੰਜਾਬ ਪੁਲਿਸ ਦੀ ਇੱਜਤ ਨੂੰ ਹੋਰ ਵਧਾ ਦਿੱਤਾ, ਜਿਨਾਂ ਵੱਲੋਂ ਵਾਰ-ਵਾਰ ਇਸ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਦੂਜੇ ਪਾਸੇ ਅਮਨ-ਕਾਨੂੰਨ ਦੀ ਸਥਿਤੀ ਵਿਚ ਅੰਮਿ੍ਰਤਸਰ ਕਮਿਸਨਰੇਟ ਪੁਲਿਸ ਨੇ ਸਾਲ 2020 ਦੋਰਾਨ 302 ਆਈ ਪੀ ਸੀ ਧਾਰਾ ਤੇ ਤਹਿਤ 34 ਮੁਕੱਦਮਿਆਂ ਵਿਚੋ 30 ਮੁਕੱਦਮੇ ਟਰੇਸ ਕਰਕੇ 85 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ  ਅਤੇ ਲੁੱਟਾਂ ਖੋਹਾਂ ਦੇ ਦਰਜ ਹੋਏ 303 ਮੁਕੱਦਮਿਆਂ ਵਿਚੋ 172 ਮੁਕੱਦਮੇ ਟਰੇਸ ਕਰਕੇ 306 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਦੇ ਦੱਸਿਆ ਕਿ ਵਹੀਕਲ ਸਨੈਚਿਗ ਦੇ 22 ਮਕੱਦਮੇ ਟਰੇਸ ਕਰਕੇ 10 ਵਹੀਕਲ ਬਰਾਮਦ ਕਰਕੇ 24 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਡਾ: ਗਿੱਲ ਨੇ ਦੱਸਿਆ ਕਿ ਐਨ ਡੀ ਪੀ ਐਸ ਐਕਟ ਤਹਿਤ 235 ਮੁਕੱਦਮੇ ਦਰਜ਼ ਕੀਤੇ ਗਏ ਹਨ ਅਤੇ 379 ਆਰੋਪੀਆਂ ਨੂੰ ਗਿ੍ਰਫਤਾਰ ਕਰਕੇ 11.247 ਕਿਲੋ ਹੀਰੋਇਨ,1.005 ਕਿਲੋ ਸਮੈਕ, 5.108 ਕਿਲੋ ਅਫੀਮ, 2.740 ਕਿਲੋ ਚਰਸ, 28.350 ਕਿਲੋ ਪੋਪੀ ਹਸਕ, 5.285 ਕਿਲੋ ਗਾਂਜਾ, 450430 ਨਸੇ ਦੇ ਕੈਪਸੂਲ ਤੇ ਗੋਲੀਆਂ ਅਤੇ 8 ਗਰਾਮ ਨੈਰੋਟਿਕ ਪਾੳਡਰ ਦੀ ਬਰਾਮਦਗੀ ਕੀਤੀ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਐਕਸਾਈਜ ਐਕਟ ਅਨੁਸਾਰ 9701.330 ਲੀਟਰ ਨਜਾਇਜ ਸ਼ਰਾਬ, 11183.745 ਲੀਟਰ ਸ਼ਰਾਬ, 2470 ਕਿਲੋ ਲਾਹਣ, 762.220 ਲੀਟਰ ਬੀਅਰ, 6495.000 ਲੀਟਰ ਅਲਕੋਹਲ ਅਤੇ 41.500 ਲੀਟਰ  (ਮਿਕਸਡ ਹੈਂਪ) ਭੰਗ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਕਈ ਗੈਂਗਸਟਰਾਂ ਨੂੰ ਗਿ੍ਰਫਤਾਰ ਕਰਕੇ ਜੇਲ ਭੇਜਿਆ ਗਿਆ ਹੈ।