ਅੰਗਹੀਣਾਂ ਅਤੇ ਕਿਸਾਨਾਂ ਨੇ ਫੂਕਿਆ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ


ਨਵਾਂਸ਼ਹਿਰ 25 ਦਸੰਬਰ (ਐਨ ਟੀ) ਅੱਜ ਕਿਸਾਨ ਜਥੇਬੰਦੀਆਂ ਅਤੇ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਵਲੋਂ ਪਿੰਡ ਦੌਲਤਪੁਰ ਅਤੇ ਜਾਡਲਾ ਦੇ ਅੱਡੇ ਵਿਚ ਕੇਂਦਰ ਸਰਕਾਰ ਦੇ ਸਨਅਤ ਅਤੇ ਵਪਾਰ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ ਫੂਕਿਆ ਗਿਆ । ਇੱਥੇ ਵਰਨਣਯੋਗ ਹੈ ਕਿ ਸੋਮ ਪ੍ਰਕਾਸ਼ ਦਾ ਪਿੰਡ ਦੌਲਤ ਪੁਰ ਹੈ। ਇਸ ਪਿੰਡ ਵਿਚ ਪਹਿਲਾਂ ਸੋਮ ਪ੍ਰਕਾਸ਼ ਦਾ ਪੁਤਲਾ ਲੈ ਕੇ ਮੁਜਾਹਰਾ ਕੀਤਾ ਗਿਆ । ਇਸ ਮੌਕੇ ਫਿਜੀਕਲੀ ਹੈਂਡੀਕੈਪਡ  ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਕਸ਼ਮੀਰ ਸਨਾਵਾ , ਸੂਬਾ ਪ੍ਰਧਾਨ ਜਸਵਿੰਦਰ ਲੱਲੀਆਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਬਲਾਕ ਨਵਾਂਸ਼ਹਿਰ ਦੇ ਪ੍ਰਧਾਨ ਮੱਖਣ ਸਿੰਘ ਭਾਨਮਜਾਰਾ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਫੋਰਮ ਫਾਰ ਦੀ ਵੀਕਰ ਸੈਕਸ਼ਨ ਦੇ ਸਾਬਕਾ ਚੇਅਰਮੈਨ ਖੁਸ਼ੀ ਰਾਮ ਸੇਵਾ ਮੁਕਤ ਆਈ ਏ ਐਸ ਖੁਸ਼ੀ ਰਾਮ , ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਬਲਵੀਰ ਸਿੰਘ ਜਾਡਲਾ, ਚਰਨਜੀਤ ਸਿੰਘ ਦੌਲਤਪੁਰ, ਜਮਹੂਰੀ ਕਿਸਾਨ ਸਭਾ ਦੇ ਆਗੂ ਸੋਹਣ ਸਿੰਘ ਸਲੇਮਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਪਿੰਡ ਵਿਚ ਉਸਦੇ ਵਿਰੁੱਧ ਅਰਥੀ   ਫੂਕ ਮੁਜਾਹਰਾ ਕੀਤਾ ਗਿਆ।ਉਹਨਾਂ ਕਿਹਾ ਕਿ ਇਹ ਮੰਤਰੀ ਲੰਮੇ ਸਮੇਂ ਤੋਂ ਕਿਸਾਨ ਅੰਦੋਲਨਕਾਰੀਆਂ ਦੇ ਵਿਰੁੱਧ ਅੱਗ ਉਗਲਦਾ ਆ ਰਿਹਾ ਹੈ ਇਸ ਕਾਰਨ ਉਸਦੇ ਪਿੰਡ ਅੰਦਰ ਹੀ ਉਸਦਾ ਪੁਤਲਾ ਫੂਕਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ  ਕਾਰਪੋਰੇਟਰਾਂ ਦੇ ਹਿੱਤ ਪੂਰਨ ਵਾਲੇ ਹਨ ਜੋ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰ ਦੇਣਗੇ ।ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਜੇਤੂ ਹੋਕੇ ਨਿਕਲੇਗਾ ।ਮੋਦੀ ਸਰਕਾਰ ਨੂੰ ਆਪਣੀ ਹਾਰ ਲਾਜਮੀ ਸਵਿਕਾਰ ਕਰਨੀ ਪਵੇਗੀ । ਇਸ ਮੌਕੇ ਤਰਲੋਚਨ ਸਿੰਘ ਸੋਢੀ, ਸੰਦੀਪ ਬਾਲੀ, ਲੇਖ ਰਾਜ ਲੰਗੜੋਆ,  ਸੋਮ ਨਾਥ ਲੋਦੀ ਪੁਰ ,ਤਰਲੋਚਨ ਸਿੰਘ, ਪਰਮਜੀਤ ਸਿੰਘ ਸ਼ਹਾਬਪੁਰ, ਜਰਨੈਲ ਕੌਰ, ਨਵਿੰਦਰ ਕੌਰ, ਹਰਜਿੰਦਰ ਕੌਰ ਸ਼ਾਹ ਵੀ ਮੌਜੂਦ ਸਨ ।
ਫੋਟੋ ਕੈਪਸ਼ਨ :ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ ਫੂਕਦੇ ਹੋਏ ਹੈਂਡੀਕੈਪਡ ਐਸੋਸੀਏਸ਼ਨ ਅਤੇ ਕਿਸਾਨ ਜਥੇਬੰਦੀਆਂ ।