ਰਾਹੋਂ ਨੂੰ ਬਣਾਇਆ ਜਾਵੇਗਾ ਨਮੂਨੇ ਦਾ ਸ਼ਹਿਰ : ਵਿਧਾਇਕ ਅੰਗਦ ਸਿੰਘ


ਰਾਹੋਂ/ਨਵਾਂਸ਼ਹਿਰ, 29 ਦਸੰਬਰ : (ਐਨ ਟੀ)ਵਿਧਾਇਕ ਅੰਗਦ ਸਿੰਘ ਨੇ ਪੁਰਾਤਨ ਤੇ ਇਤਿਹਾਸਕ ਸ਼ਹਿਰ ਰਾਹੋਂ 'ਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦਿਆਂ ਅੱਜ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ, ਜਿਨਾਂ ਵਿਚ 9.13 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਬੱਸ ਸਟੈਂਡ ਦਾ ਸ਼ੈੱਡ ਵੀ ਸ਼ਾਮਿਲ ਹੈ। ਇਸ ਦੌਰਾਨ ਉਨਾਂ ਵਾਰਡ ਨੰ: 8 ਵਿਚ 5.93 ਲੱਖ ਰੁਪਏ, ਵਾਰਡ ਨੰ: 10 ਵਿਚ 1.66 ਲੱਖ ਰੁਪਏ ਅਤੇ ਮੁਹੱਲਾ ਸਤਗੁਰੂ ਨਗਰ ਵਿਖੇ 2 ਲੱਖ ਦੀ ਲਾਗਤ ਵਾਲੇ ਇੰਟਰਲਾਕਿੰਗ ਟਾਈਲਾਂ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਤੋਂ ਇਲਾਵਾ 7.89 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਗਲੀਆਂ ਦੇ ਕੰਮਾਂ ਦਾ ਵੀ ਸ਼ੁੱਭ ਆਰੰਭ ਕੀਤਾ। ਇਸੇ ਤਰਾਂ ਉਨਾਂ ਗੁਰਦੁਆਰਾ ਕਲਗੀਧਰ ਚੌਕ ਨੇੜੇ ਬਰਮ ਬਣਾਉਣ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ। ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਨਵਾਂਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਉਣ ਤੋਂ ਬਾਅਦ ਹੁਣ ਉਨਾਂ ਵੱਲੋਂ ਰਾਹੋਂ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਇਥੇ ਲੋੜੀਂਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ 'ਤੇ ਮੁਕੰਮਲ ਕਰਨ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਸਾਰੇ ਵਿਕਾਸ ਕਾਰਜ ਤੈਅ ਸਮੇਂ ਅੰਦਰ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਜ਼ਿਲਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਈ. ਓ ਰਾਜੀਵ ਸਰੀਨ, ਚੌਧਰੀ ਹਰਬੰਸ ਲਾਲ, ਅਮਰਜੀਤ ਸਿੰਘ, ਬਿੱਟਾ, ਹਰਸ਼ ਜੋਸ਼ੀ, ਬੌਬੀ ਚੋਪੜਾ, ਕਾਲੀ ਲੋਂਗੀਆ, ਅਸ਼ੋਕ ਕੁਮਾਰ, ਮਨਦੀਪ ਰਾਣਾ, ਸਾਬਕਾ ਐਮ. ਸੀ ਬਿਮਲਾ, ਮਨੂੰ ਪੰਡਿਤ, ਬੰਟੀ, ਬਿੰਦਰ, ਸੁਰਜੀਤ ਕੁਮਾਰ, ਰਾਜੂ ਚੋਪੜਾ, ਸ਼ੀਤਲ ਚੋਪੜਾ, ਲਾਡੀ ਬਾਜਵਾ, ਹਰਵਿੰਦਰ ਸਿੰਘ, ਰਣਧੀਰ ਸਿੰਘ, ਮਾਸਟਰ ਬੂਟਾ ਰਾਮ, ਡਾ. ਸਰਦੂਲ ਸਿੰਘ, ਸਵਰਨ ਕੌਰ, ਸਰੂਪ ਸਿੰਘ ਬਡਵਾਲ, ਅਜੇ ਕੁਮਾਰ, ਅਮਰੀਕ ਸਿੰਘ ਪਾਹਵਾ, ਹਰਵਿੰਦਰ ਸਿੰਘ ਕਾਹਲੋਂ, ਐਡਵੋਕੇਟ ਗੁਰਪਾਲ ਸਿੰਘ ਕਾਹਲੋਂ, ਸੰਨੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :- ਰਾਹੋਂ ਵਿਖੇ ਬੱਸ ਸਟੈਂਡ ਦੇ ਸ਼ੈੱਡ ਅਤੇ ਹੋਰਨਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਅੰਗਦ ਸਿੰਘ।