ਨਵਾਂਸ਼ਹਿਰ, 28 ਦਸੰਬਰ :(ਐਨ ਟੀ)ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ 'ਤੇ ਮਿਤੀ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਪ੍ਰਾਪਤ ਕੀਤੇ ਦਾਅਵੇ ਅਤੇ ਇਤਰਾਜਾਂ ਦੀ ਚੈਕਿੰਗ ਤਹਿਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਵੱਲੋਂ ਵਿਧਾਨ ਸਭਾ ਚੋਣ ਹਲਕਾ 047-ਨਵਾਂਸ਼ਹਿਰ ਦੇ ਪਿੰਡ ਬੇਗਮਪੁਰ ਦੇ ਪੋਿਗ ਸਟੇਸ਼ਨ ਵਿਚ ਪ੍ਰਾਪਤ ਫਾਰਮਾਂ ਦੀ ਫੀਲਡ ਵੈਰੀਫਿਕੇਸ਼ਨ ਪੋਿਗ ਸਟੇਸ਼ਨ 'ਤੇ ਜਾ ਕੇ ਕੀਤੀ ਗਈ। ਇਸ ਦੌਰਾਨ ਜ਼ਿਲਾ ਚੋਣ ਅਫ਼ਸਰ ਵੱਲੋਂ 18-19 ਸਾਲ ਦੀ ਉਮਰ ਦੇ ਨਵੇਂ ਬਣੇ ਵੋਟਰਾਂ ਦੇ ਫਾਰਮ ਚੈੱਕ ਕਰਨ ਦੇ ਨਾਲ-ਨਾਲ ਉਨਾਂ ਵੋਟਰਾਂ ਦੇ ਫਾਰਮ ਵੀ ਚੈੱਕ ਕੀਤੇ ਗਏ, ਜਿਨਾਂ ਦੀਆਂ ਵੋਟਾਂ ਮੌਜੂਦਾ ਵੋਟਰ ਸੂਚੀ ਵਿਚੋਂ ਕੱਟੀਆਂ ਗਈਆਂ ਹਨ। ਫੀਲਡ ਵੈਰੀਫਿਕੇਸ਼ਨ ਦੌਰਾਨ 18-19 ਸਾਲ ਦੇ ਨੌਜਵਾਨਾਂ ਵਿਚ ਬੂਥ ਨੰ: 86 ਤੋਂ ਲਵਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ, ਹਰਸ਼ ਪੁੱਤਰ ਅਸ਼ਵਨੀ ਕੁਮਾਰ, ਸ਼ਿਵਾਨੀ ਪੁੱਤਰੀ ਅਮਰਜੀਤ ਸਿੰਘ, ਰੁਪਿੰਦਰ ਭੰਗਲ ਪੁੱਤਰੀ ਕੁਲਦੀਪ ਸਿੰਘ ਅਤੇ ਇਤਰਾਜ ਪੇਸ਼ ਕਰਨ ਵਾਲੇ ਹਰਬੰਸ ਸਿੰਘ ਅਤੇ ਹਰੀਆ ਸਿੰਘ ਹਾਜ਼ਰ ਹੋਏ। ਇਸੇ ਤਰਾਂ ਬੂਥ ਨੰ: 87 ਤੋਂ ਨਵੇਂ ਬਣੇ ਵੋਟਰ ਪ੍ਰਵੀਨ ਪੁੱਤਰੀ ਦਿਨੇਸ਼ ਅਤੇ ਸਾਕਸ਼ੀ ਪੁੱਤਰ ਦਿਨੇਸ਼ ਕੁਮਾਰ ਚੈਕਿੰਗ ਦੌਰਾਨ ਹਾਜ਼ਰ ਹੋਏ। ਇਸ ਮੌਕੇ ਵਿਧਾਨ ਸਭਾ ਹਲਕਾ 047-ਨਵਾਂਸ਼ਹਿਰ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਗਦੀਸ਼ ਸਿੰਘ ਜੌਹਲ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ, ਚੋਣ ਤਹਿਸੀਲਦਾਰ ਵਿਵੇਕ ਮੋਹਲਾ, ਸਰਪੰਚ ਅਮਰੀਕ ਸਿੰਘ, ਨੰਬਰਦਾਰ ਪਰਮਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਫੋਟੋ :-ਪਿੰਡ ਬੇਗਮਪੁਰ ਵਿਖੇ ਪ੍ਰਾਪਤ ਫਾਰਮਾਂ ਦੀ ਵੈਰੀਫਿਕੇਸ਼ਨ ਕਰਦੇ ਹੋਏ ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਨਾਲ ਹਨ ਚੋਣ ਰਜਿਸਟ੍ਰੇਸਨ ਅਫ਼ਸਰ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਚੋਣ ਤਹਿਸੀਲਦਾਰ ਵਿਵੇਕ ਮੋਹਲਾ ਤੇ ਹੋਰ।