ਬਲਾਚੌਰ 20 ਦਸੰਬਰ (ਐਨ ਟੀ) ਅਧਿਆਪਕਾਂ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਮਜ਼ਦੂਰਾਂ ਕਿਸਾਨਾਂ ਦੇ ਆਗੂ ਮਾਸਟਰ ਦੀਵਾਨ ਸਿੰਘ ਜੀ ਦੀ ਪਹਿਲੀ ਬਰਸੀ ਉਨ੍ਹਾਂ ਦੇ ਪਿੰਡ ਥੋਪੀਆ ਵਿਖੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕਰਕੇ ਮਨਾਈ ਗਈ। ਇਸ ਮੌਕੇ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਚ ਨਗਰ ਨਿਵਾਸੀ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੁਲਾਜ਼ਮ ਕਿਸਾਨ ਅਤੇ ਮਜ਼ਦੂਰਾਂ ਨੇ ਭਾਗ ਲਿਆ । ਕਾਮਰੇਡ ਸੋਹਣ ਸਿੰਘ ਸਲੇਮਪੁਰੀ, ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਪ੍ਰਿੰਸੀਪਲ ਅਸ਼ੋਕ ਕੁਮਾਰ, ਹਰਭਜਨ ਸਿੰਘ ਗਹੂੰਣ, ਗੁਰਦਿਆਲ ਮਹਿੰਦੀਪੁਰ, ਹੁਸਨ ਲਾਲ ਚੌਹਾਨ ਨੇ ਸਾਥੀ ਦੀਵਾਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸਾਥੀ ਦੀਵਾਨ ਸਿੰਘ ਨੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਪੈਨਸ਼ਨਰਾਂ ਵਿਦਿਆਰਥੀਆਂ ਦੇ ਹੱਕਾਂ ਲਈ ਸੰਘਰਸ਼ ਕੀਤਾ ਇਸ ਸਮੇਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਪੁਰਜ਼ੋਰ ਅਪੀਲ ਕੀਤੀ ਗਈ। ਸਟੇਜ ਦਾ ਸੰਚਾਲਨ ਸੋਮ ਲਾਲ ਥੋਪੀਆ ਨੇ ਕੀਤਾ। ਇਸ ਸਮੇਂ ਪੈਨਸ਼ਨਰ ਐਸੋਸੀਏਸ਼ਨ ਦੇ ਸ੍ਰੀ ਗੁਰਦੇਵ ਸਿੰਘ ਬਘੋਰਾਂ, ਸ੍ਰੀ ਨਵੀਨ ਮੌਦਗਿਲ, ਰਿਟਾਇਰਡ ਪ੍ਰਿੰਸੀਪਲ ਯਸ਼ਪਾਲ ਥੋਪੀਆ, ਹਰਿੰਦਰਪਾਲ ਸਿੰਘ ਮੰਢਿਆਣੀ, ਚੌਧਰੀ ਸੋਮਨਾਥ,ਮਨੋਹਰ ਲਾਲ ਰੱਤੇਵਾਲ, ਬਲਵੰਤ ਸਿੰਘ ਅਤੇ ਚੌਧਰੀ ਬਾਜੂ ਵੀ ਹਾਜ਼ਰ ਸਨ। ਮਾਸਟਰ ਦੀਵਾਨ ਸਿੰਘ ਜੀ ਦੇ ਪਰਿਵਾਰ ਵੱਲੋਂ ਹਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਸ਼ਰਧਾਂਜਲੀ ਸਮਾਗਮ ਵਿੱਚ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
ਮਾਸਟਰ ਦੀਵਾਨ ਸਿੰਘ ਥੋਪੀਆ ਦੀ ਪਹਿਲੀ ਬਰਸੀ ਮਨਾਈ ਗਈ

Posted by
NawanshahrTimes.Com