ਕੇਂਦਰ ਸਰਕਾਰ ਦੇ ਮਿਕਸੋਪੈਥੀ ਬਿੱਲ ਦੇ ਵਿਰੋਧ ਵਿਚ
ਡਾਕਟਰਾਂ ਵੱਲੋਂ ਉ.ਪੀ.ਡੀ. ਸੇਵਾਵਾਂ ਬੰਦ
ਬੰਗਾ : 11 ਦਸੰਬਰ -ਅੱਜ ਕੇਂਦਰ ਸਰਕਾਰ ਦੇ ਮਿਕਸੋਪੈਥੀ ਬਿੱਲ ਦੇ ਵਿਰੋਧ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰਾਂ ਨੇ ਉ.ਪੀ.ਡੀ. ਸੇਵਾਵਾਂ ਬੰਦ ਰੱਖੀਆਂ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਦੇਸ ਦੇ ਸਮੂਹ ਡਾਕਟਰ ਸਾਹਿਬਾਨ ਕੇਂਦਰ ਸਰਕਾਰ ਦੇ ਮਿਕਸੋਪੈਥੀ ਬਿੱਲ ਦਾ ਵਿਰੋਧ ਕਰਦੇ ਹਨ । ਵੱਖ-ਵੱਖ ਮੈਡੀਕਲ ਇਲਾਜ ਪ੍ਰਣਾਲੀਆਂ ਦਾ ਘਾਲਾ ਮਾਲਾ ਕਰਨਾ ਗੈਰ ਵਿਗਿਆਨਿਕ ਹੈ ਅਤੇ ਅਜਿਹਾ ਕਰਨਾ ਮਰੀਜ਼ਾਂ ਲਈ ਜਾਨਲੇਵਾ ਸਿੱਧ ਹੋ ਸਕਦਾ ਹੈ । ਮਿਕਸੋਪੈਥੀ ਬਿੱਲ ਦੇ ਵਿਰੋਧ ਵਿਚ ਉ.ਪੀ.ਡੀ. ਸੇਵਾਵਾਂ ਬੰਦ ਕਰਨ ਅਤੇ ਰੋਸ ਪ੍ਰਦਰਸ਼ਨ ਕਰਨ ਮੌਕੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ , ਡਾ ਜਸਦੀਪ ਸਿੰਘ ਸੈਣੀ ਐਮ.ਸੀ.ਐਚ., ਡਾ. ਮੁਕਲ ਬੇਦੀ ਐਮ.ਡੀ, ਡਾ. ਪੀ. ਪੀ. ਸਿੰਘ ਐਮ.ਐਸ., ਡਾ. ਮਹਿਕ ਅਰੋੜਾ ਐਮ.ਐਸ., ਡਾ ਰਾਹੁਲ ਗੋਇਲ ਐਮ.ਡੀ., ਡਾ. ਦੀਪਕ ਦੁੱਗਲ ਐਮ ਡੀ, ਡਾ.ਚਾਂਦਨੀ ਬੱਗਾ ਐਮ ਐਸ, ਡਾ. ਕੁਲਦੀਪ ਸਿੰਘ, ਡਾ. ਸੁਰੇਸ਼ ਬਸਰਾ ਅਤੇ ਹੋਰ ਡਾਕਟਰ ਸਾਹਿਬਾਨ ਵੀ ਹਾਜ਼ਰ ਸਨ। ਵਰਣਨਯੋਗ ਹੈ ਅੱਜ ਡਾਕਟਰਾਂ ਦੀ ਇਸ ਹੜਤਾਲ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਮਰਜੈਂਸੀ ਅਤੇ ਆਈ. ਸੀ .ਯੂ. ਸੇਵਾਵਾਂ ਲਗਾਤਾਰ ਚੱਲਦੀਆਂ ਰਹੀਆਂ ।
ਫੋਟੋ ਕੈਪਸ਼ਨ :- ਕੇਂਦਰ ਸਰਕਾਰ ਦੇ ਮਿਕਸੋਪੈਥੀ ਬਿੱਲ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਡਾਕਟਰ ਸਾਹਿਬਾਨ
ਫੋਟੋ ਕੈਪਸ਼ਨ :- ਕੇਂਦਰ ਸਰਕਾਰ ਦੇ ਮਿਕਸੋਪੈਥੀ ਬਿੱਲ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਡਾਕਟਰ ਸਾਹਿਬਾਨ